ਨਵੀਂ ਦਿੱਲੀ, 17 ਫਰਵਰੀ, 2012 : ਅਪ੍ਰੈਲ ਤੋਂ ਜਨਵਰੀ ਮਹੀਨੇ ਦੌਰਾਨ ਰੇਲਵੇ ਦੀ ਮਾਲ ਢੋਆ ਢੁਆਈ ਆਮਦਨ ਵਿੱਚ 9.70 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ। ਰੇਲਵੇ ਨੂੰ ਮਾਲ ਢੋਆ ਢੁਆਈ ਤੋਂ 55 ਹਜ਼ਾਰ 382 ਕਰੋੜ 80ਲੱਖ ਰੁਪਏ ਦੀ ਆਮਦਨ ਹੋਈ ਜਦ ਕਿ ਪਿਛਲੇ ਸਾਲ ਦੇ ਇਸੇ ਸਮੇਂ ਦੌਰਾਨ 50 ਹਜ਼ਾਰ 487 ਕਰੋੜ 91 ਲੱਖ ਰੁਪਏ ਦੀ ਆਮਦਨ ਹੋਈ ਸੀ।