February 18, 2012 admin

ਓਲੰਪਕਿ ਕੁਆਲੀਫ਼ਾਇੰਗ ਹਾਕੀ ਟੂਰਨਾਂਮੈਂਟ

ਰਣਜੀਤ ਸੰਿਘ ਪ੍ਰੀਤ
ਮੁਬਾਇਲ ਸੰਪਰਕ:੯੮੧੫੭-੦੭੨੩੨

                                      ਲੰਡਨ ਓਲੰਪਕਿ -੨੦੧੨ ਲਈ ਹੁਣ ਤੱਕ ਪੁਰਸ਼ ਅਤੇ ਮਹਲਾ ਵਰਗ ਦੀਆਂ ੯-੯ ਟੀਮਾਂ ਕੁਆਲੀਫ਼ਾਈ ਕਰ ਚੁੱਕੀਆਂ ਹਨ । ਦੋਹਾਂ ਵਰਗਾਂ ਲਈ ੩-੩ ਟੀਮਾਂ ਨੇ ੧੬ ਫਰਵਰੀ ਤੋਂ ੬ ਮਈ ੨੦੧੨ ਤੱਕ ਖੇਡੇ ਜਾਣ ਵਾਲੇ ਤੰਿਨ ਮੁਕਾਬਲਆਿਂ ਵੱਿਚੋਂ ਕੁਆਲੀਫ਼ਾਈ ਕਰਨਾਂ ਹੈ । ਦੱਖਣੀ ਅਫ਼ਰੀਕਾ ਦੀ ਮਹਲਾ ਟੀਮ ਨੇ ਓਲੰਪਕਿ ਲਈ ਕੁਆਲੀਫਾਈ ਕਰ ਲਆਿ ਸੀ,ਪਰ ਉਸ ਵੱਲੋਂ ਕੁਆਲੀਫਾਈ ਗੇਡ਼ ਰਾਹੀਂ ਪ੍ਰਵੇਸ਼ ਪਾਉਂਣ ਦੀ ਗੱਲ ਆਖਣ ਨਾਲ  ਅਰਜਨਟੀਨਾ ਨੂੰ ਸੱਿਧਾ ਦਾਖ਼ਲਾ ਮਲਿ ਗਆਿ ਹੈ । ਤੰਿਨ ਕੁਆਲੀਫਾਈ ਮੁਕਾਬਲਆਿਂ ਵੱਿਚ ੧੮-੧੮ ਟੀਮਾਂ ਨੇ ੬-੬ ਦੇ ਹਸਾਬ ਨਾਲ ਸ਼ਰਿਕਤ ਕਰਨੀ ਹੈ । ਇਸ ਤਰ੍ਹਾਂ ੩ ਮਹਲਾ ਟੀਮਾਂ,ਅਤੇ ੩ ਪੁਰਸ਼ ਟੀਮਾਂ ਜੇਤੂ ਰਹ ਿਕ ਿਓਲੰਪਕਿ ਲਈ ਕੁਆਲੀਫਾਈ ਕਰਨਗੀਆਂ । ਪੁਰਸ਼ ਅਤੇ ਮਹਲਾ ਵਰਗ ਦਾ ਪਹਲਾ ਗੇਡ਼ ਭਾਰਤ ਦੇ ਮੇਜਰ ਧਆਿਂਨ ਚੰਦ ਨੈਸ਼ਨਲ ਸਟੇਡੀਅਮ ਵੱਿਚ ੧੮ ਤੋਂ ੨੬ ਫ਼ਰਵਰੀ ਤੱਕ,ਖੇਡਆਿ ਜਾਣਾ ਹੈ । ਜਸਿ ਵੱਿਚ ਵਸ਼ਿਵ ਹਾਕੀ ਰੈਕੰਿਗ @ਚ ੧੦ਵੇਂ ਸਥਾਨ ਦੀ ਭਾਰਤੀ ਟੀਮ ਨੇ, ਕੈਨੇਡਾ, ਫਰਾਂਸ,ਪੋਲੈਂਡ,ਸੰਿਗਾਪੁਰ,ਅਤੇ ਇਟਲੀ ਨਾਲ ਖੇਡਦਆਿਂ, ਪੁਰਸ਼ ਵਰਗ ਵੱਿਚੋਂ ਜੇਤੂ ਹੋ ਕੇ ਕੁਆਲੀਫ਼ਾਈ ਕਰਨਾਂ ਹੈ। ਸਾਨੂੰ ਉਹ ਵੀ ਦੁਖਦਾਈ ਪਲ ਯਾਦ ਹਨ, ਜਦੋਂ ਸਡਿਨੀ ਓਲੰਪਕਿ ਸਮੇ ਇਸ ਓਲੰਪਕਿ ਕੁਆਫ਼ਾਇਰ ਮੁਕਾਬਲੇ ਵੱਿਚ ਖੇਡ ਰਹੀ ਪੋਲੈਂਡ ਟੀਮ ਨੇ ਸੈਮੀਫਾਈਨਲ ਦੇ ਬਹੁਤ ਕਰੀਬ ਪਹੁੰਚੀ  ਭਾਰਤੀ ਟੀਮ ਨੂੰ ਹਰਾ ਕੇ ਬਾਹਰ ਦਾ ਰਸਤਾ ਵਖਾ ਦੱਿਤਾ ਸੀ । ਇਸ ਤੋਂ ਬਨਾ ਦੂਜੀਆਂ ਟੀਮਾਂ ਦੀ ਜੋ ਵਸ਼ਿਵ ਪੱਧਰ @ਤੇ ਕਾਰਗੁਜ਼ਾਰੀ ਵੇਖੀ ਪਰਖ਼ੀ ਗਈ ਹੈ, ਉਸ ਅਨੁਸਾਰ ਕੋਈ ਵੀ ਟੀਮ ਭਾਰਤ ਲਈ ਮੁਸ਼ਕਲਿ ਖਡ਼੍ਹੀ ਕਰ ਸਕਦੀ ਹੈ। ਕੁਝ ਚਰਿ ਪਹਲਾਂ ਚੈਂਪੀਅਨਜ਼ ਚੈਲੰਜ ਟੂਰਨਾਮੈਂਟ @ਚ ਛੁਪੇ ਰੁਸਤਮ ਬੈਲਜ਼ੀਅਮ ਨੇ ਜਸਿ ਤਰ੍ਹਾਂ ਭਾਰਤ ਨੂੰ ਲੀਗ ਮੈਚ @ਚ ੩-੩ ਦੀ ਬਰਾਬਰੀ ਤੇ ਰੋਕਆਿ,ਉੱਥੇ ਫਰਿ ਫਾਈਨਲ ਮੈਚ ਦੇ ਆਖਰੀ ਪਲਾਂ ਵਚਿ ਜੱਿਤ ਹਾਸਲ ਕਰਕੇ ਅਗਲੇ ਵਰ੍ਹੇ ਦੀ ਚੈਂਪੀਅਨਜ਼ ਟਰਾਫੀ ਖੇਡਣ ਤੋਂ ਵੀ ਵਾਂਝਾ ਕਰ ਦੱਿਤਾ । ਓਲੰਪਕਿ ਲਈ ਕੁਆਲੀਫਾਈ ਕਰਨ ਲਈ ਇਵੇਂ ਹੀ ਮਹਲਾ ਵਰਗ ਵੱਿਚ ਭਾਰਤੀ ਟੀਮ ਨੇ ਦੱਖਣੀ ਅਫ਼ਰੀਕਾ,ਇਟਲੀ, ਕੈਨੇਡਾ, ਯੂਕਰੇਨ, ਪੋਲੈਂਡ ਨਾਲ ਜ਼ੋਰ ਅਜ਼ਮਾਈ ਕਰਨੀ ਹੈ ।
                            ਪੁਰਸ਼ਵਰਗ ਦਾ ਦੂਜਾ ਗੇਡ਼ ਡਬਲਨਿ (ਆਇਰਲੈਂਡ) ਵੱਿਚ ੧੦ ਤੋਂ ੧੮ ਮਾਰਚ ਤੱਕ,ਅਤੇ ਮਹਲਾ ਵਰਗ ਦਾ ਦੂਜਾ ਗੇਡ਼ ਬੀਰਸਚੌਟ (ਬੈਲਜੀਅਮ) ਵੱਿਚ ੧੭ ਤੋਂ ੨੫ ਮਾਰਚ ਤੱਕ ਹੋਣਾ ਹੈ। ਜਦੋਂ ਕ ਿਤੀਜਾ ਅਤੇ ਆਖ਼ਰੀ ਪੁਰਸ਼,ਮਹਲਾ ਵਰਗ ਦਾ ਕੁਆਲੀਫ਼ਾਈ ਗੇਡ਼ ਮੁਕਾਬਲਾ ਕਾਕਾਮਗਾਹਰਾ (ਜਪਾਨ) ਵੱਿਚ ੨੫ ਅਪ੍ਰੈਲ ਤੋਂ ੬ ਮਈ ੨੦੧੨ ਤੱਕ ਖੇਡਆਿ ਜਾਣਾ ਹੈ । ਭਾਰਤ ਨੂੰ ਪਛਿਲੇ ਕੁੱਝ ਓਲੰਪਕਿ ਮੁਕਾਬਲਆਿਂ ਲਈ ਨਮੋਸ਼ੀ ਭਰਆਿ ਕੁਆਲੀਫ਼ਾਈ ਮੁਕਾਬਲਾ ਖੇਡਣਾ ਪੈ ਰਹਾ ਹੈ। ਜਦੋਂ ਕ ਿਬਹੁਤੇ ਮੁਲਕ ਸੱਿਧੇ ਤੌਰ ‘ਤੇ ਹੀ ਕੁਆਲੀਫ਼ਾਈ ਕਰ ਜਾਂਦੇ ਹਨ। ਕੌਣ ਭੁਲਾ ਸਕਦਾ ਹੈ ੯ ਮਾਰਚ, ੨੦੦੮ ਦਾ ਉਹ ਮਨਹੂਸ ਦਨਿ ਜਦੋਂ ਸੈਂਟਆਿਗੋ (ਚੱਿਲੀ) ਵਖੇ ਖੇਡੇ ਜਾਣ ਵਾਲੇ ਬੀਜੰਿਗ ਉਲੰਪਕਿਸ-੨੦੦੮ ਲਈ, ਕੁਆਲੀਫਾਈ ਮੁਕਾਬਲੇ ਦੇ ਫਾਈਨਲ ਵੱਿਚ ਭਾਰਤੀ ਟੀਮ  ਬ੍ਰਟੇਨ ਤੋਂ  ੨-੦ ਨਾਲ ਹਾਰ ਕੇ ਉਲੰਪਕਿ ਇਤਹਾਸ ਵੱਿਚ ਪਹਲੀ ਵਾਰ ਉਲੰਪਕਿ ਤੱਕ ਅਪਡ਼ਨ ਤੋਂ ਵਾਂਝੀ ਰਹ ਿਗਈ ਸੀ । ਵਸ਼ਿਵ ਹਾਕੀ ਇਤਹਾਸ ਦੇ ਅੰਕਡ਼ੇ ਗਵਾਹ ਹਨ ਕ ਿਭਾਰਤ ਅਜੇ ਤੱਕ ਕਦੇ ਵੀ ਵਸ਼ਿਪ ਕੱਪ ਕੁਆਲੀਫਾਇਰ ਜਾਂ ਉਲੰਪਕਿਸ ਕੁਆਲੀਫਾਇਰ ਮੁਕਾਬਲਾ ਨਹੀਂ ਜੱਿਤ ਸਕਆਿ ਹੈ। ਗੱਲ ੧੯੯੧ @ਚ ਆਕਲੈਂਡ (ਨਊਿਜ਼ੀਲੈਂਡ) ਵਖੇ ਖੇਡੇ ਜਾਣ ਵਾਲੇ ਉਲੰਪਕਿ ਕੁਆਲੀਫਾਇਰ ਮੁਕਾਬਲੇ ਤੋਂ ਸ਼ੁਰੂ ਕਰਦੇ ਹਾਂ । ਜੱਿਥੇ ਭਾਰਤ ਫਾਈਨਲ ਹਾਰ ਕੇ ਦੂਜੇ ਸਥਾਨ @ਤੇ ਰਹਾ ਸੀ। ਬਾਰਸੀਲੋਨਾ (ਸਪੇਨ) ਵਖੇ ੧੯੯੫ @ਚ ਉਲੰਪਕਿ ਕੁਆਲੀਫਾਇਰ ਟੂਰਨਾਮੈਂਟ ਸਮੇ ਵੀ ਭਾਰਤ ਦਾ ਦੂਜਾ ਸਥਾਨ ਸੀ ਅਤੇ ੨੦੦੩ @ਚ ਏਥਨਜ਼ ਉਲੰਪਕਿ ਲਈ ਕੁਆਲੀਫਾਇਰ ਟੂਰਨਾਮੈਂਟ @ਚ ਮੈਡਰਡਿ (ਸਪੇਨ) ਵਖੇ ਭਾਰਤ ਚੌਥੇ ਸਥਾਨ @ਤੇ ਹੀ ਰਹ ਿਸਕਆਿ ਸੀ। ਪਰ ਉਦੋਂ ਕੁਆਲੀਫਾਇਰ ਟੂਰਨਾਮੈਂਟ ਦਾ ਫਾਰਮਟਿ ਕੁਝ ਵੱਖਰੀ ਤਰ੍ਹਾਂ ਦਾ ਸੀ। ਇਸ ਲਈ ਏਸ਼ੀਅਨ ਖੇਡਾਂ @ਚ ਚੰਗੀ ਕਾਰਗੁਜ਼ਾਰੀ ਨਾ ਦਖਾ ਕੇ ਵੀ ਭਾਰਤ ਉਲੰਪਕਿ ਹਾਕੀ ਲਈ ਕੁਆਲੀਫਾਈ ਕਰ ਜਾਂਦਾ ਰਹਾ ਹੈ । ਪਰ ਮੌਜੂਦਾ ਸਮੇਂ ਉਲੰਪਕਿ ਕੁਆਲੀਫਾਇਰ ਟੂਰਨਾਮੈਂਟ ਦਾ ਜੋ ਫਾਰਮਟਿ ਹੈ, ਉਸ ਅਨੁਸਾਰ ਇਸ ਵਾਰੀ ਦੇ ਕੁਆਲੀਫ਼ਾਈ ਗੇਡ਼ ਵੱਿਚ ਵੀ ਕਈ ਚੁਣੌਤੀਆਂ ਮੌਜੂਦ ਹਨ । ਭਾਰਤੀ ਟੀਮ ਤੋਂ ਇਹ ਤਾਂ ਉਮੀਦਾਂ ਲਗਦੀਆਂ ਹਨ ਕ ਿਉਹ ਇਸ ਕੁਆਲੀਫਾਇਰ ਟੂਰਨਾਮੈਂਟ ਦੇ ਫਾਈਨਲ ਵਚਿ ਤਾਂ ਪਹੁੰਚ ਸਕਦੀ ਹੈ । ਪਰ ਇਸ ਟੂਰਨਾਮੈਂਟ @ਚ ਚੈਂਪੀਅਨ ਬਣ ਕੇ ਉਲੰਪਕਿਸ ਲਈ ਟਕਿਟ ਕਟਾਉਣੀ ਸੌਖੀ ਨਹੀਂ ਹੈ । ਆਪਣੀ ਮੇਜ਼ਬਾਨੀ ਅਧੀਨ   ਆਪਣੇ ਹੀ ਦੇਸ਼ ਵਾਸੀਆਂ ਦੇ ਵੱਡੇ ਇਕੱਠ ਸਾਹਮਣੇ, ਤਾਡ਼ੀਆਂ ਦੀ ਗੂੰਜ , ਉਤਸ਼ਾਹਤਿ ਅਤੇ ਪ੍ਰੇਰਤਿ ਕਰਦੇ ਉੱਚੇ-ਉੱਚੇ ਨਾਅਰਆਿਂ ਨਾਲ ਲਬਰੇਜ਼ ਖੇਡ ਮੈਦਾਨ ਦੀ ਫਜ਼ਾ @ਚ ਕੌਣ ਚਾਹੇਗਾ ਕ ਿਉਹ ਚੈਂਪੀਅਨ ਨਾ ਬਣ ਸਕੇ ? ਪਰ ਫਾਈਨਲ ਜੱਿਤਣ ਦਾ ਘਰੇਲੂ ਮੈਦਾਨ ਵੱਿਚ ਮਨੋਵਗਿਆਿਨਕ ਦਬਾਅ ਵੀ ਵੱਖਰਾ ਹੁੰਦਾ ਹੈ। ਘਰੇਲੂ ਮੈਦਾਨ @ਚ ਹਾਰਨ ਦੀ ਨਮੋਸ਼ੀ ਦਾ ਵੀ ਖਡਾਰੀਆਂ @ਤੇ ਬਹੁਤ ਜ਼ਆਿਦਾ ਮਾਨਸਕਿ ਦਬਾਅ ਬਣਆਿਂ ਰਹੰਿਦਾ ਹੈ। ਬੀਜੰਿਗ ਉਲੰਪਕਿਸ @ਚੋਂ ਬਾਹਰ ਰਹਣਿ ਦੀ ਨਮੋਸ਼ੀ ਦਾ ਅਹਸਾਸ ਅਤੇ ਹੁਣ ਲੰਡਨ ਉਲੰਪਕਿਸ @ਚ ਇਹ ਫਾਈਨਲ ਮੈਚ ਹਾਰ ਕੇ ਬਾਹਰ ਹੋਣ ਦਾ ਡਰ ੭੦ ਮੰਿਟਾਂ ਦੇ ਫਾਈਨਲ ਵੱਿਚ ਮਨੋਵਗਿਆਿਨਕ ਅਸਰ ਹੰਢਾਉਂਣਾਂ ਵੀ ਸੌਖਾ ਨਹੀਂ ਹੈ। ਇਹ  ਉਲੰਪਕਿ ਹਾਕੀ ਦੇ ਬਾਦਸ਼ਾਹ  ਲਈ ਵੱਡੇ ਵੱਕਾਰ ਦਾ ਸਬੱਬ ਵੀ ਹੋਵੇਗਾ। ਹਾਕੀ ਸੰਸਥਾਵਾਂ ਦੀ ਖੱਿਚੋਤਾਣ ਦਰਮਆਿਂਨ ਹੁਣ ਭਰਤ ਸ਼ੇਤਰੀ ਦੀ ਕਪਤਾਨੀ ਵਾਲੀ ਭਾਰਤੀ ਟੀਮ ਦੀ ਕਾਰਗੁਜ਼ਾਰੀ ਵੇਖਣ ਦਾ ਮੌਕਾ ਵੀ ਮਲੇਗਾ । ਅਜਹੀ ਖਚੋਤਾਣ ਸਦਕਾ ਹੀ ਚੈਂਪੀਅਨਜ਼ ਟਰਾਫ਼ੀ ਦੀ ਮੇਜ਼ਬਾਨੀ ਹੀ ਨਹੀਂ ਸੀ ਖੁੱਸੀ,ਸਗੋਂ ਮੇਜ਼ਬਾਨ ਵਜੋਂ ਟਰਾਫ਼ੀ ਖੇਡਣ ਤੋਂ ਵੀ ਭਾਰਤੀ ਟੀਮ ਖੁੰਜ ਗਈ ਸੀ,ਅਤੇ ਬੈਲਜੀਅਮ ਤੋਂ ਹਾਰਨ ਕਰਕੇ ਇਸ ਸਾਲ ਦੀ ਟਰਾਫ਼ੀ ਤੋਂ ਵੀ ਬਾਹਰ ਹੋ ਗਆਿ ਹੈ ।
ਓਲੰਪਕਿ ਕੁਆਲੀਫਾਈ ਮੁਕਾਬਲੇ ਵੱਿਚ ਕਸਿ ਟੀਮ ਨੇ ,ਕਸਿ ਟੀਮ ਨਾਲ,ਕਸਿ ਤਾਰੀਖ਼ ਨੂੰ ਕੰਿਨੇ ਵਜੇ ਮੈਚ ਖੇਡਣਾਂ ਹੈ,ਦਾ ਪੂਰਾ ਵੇਰਵਾ ਇਸ ਤਰ੍ਹਾਂ ਹੈ:-
ਪੁਰਸ਼ ਵਰਗ:
੧੮ ਫਰਵਰੀ: ਕੈਨੇਡਾ ਬਨਾਮ ਇਟਲੀ(੨ ਵਜੇ),ਫ਼ਰਾਂਸ- ਪੋਲੈਂਡ(੪ ਵਜੇ),ਭਾਰਤ-ਸੰਿਗਾਪੁਰ(੮ ਵਜੇ),
੧੯ ਫਰਵਰੀ: ਪੋਲੈਂਡ-ਕੈਨੇਡਾ(੧੨ ਵਜੇ), ਸੰਿਗਾਪੁਰ -ਫ਼ਰਾਂਸ(੪ ਵਜੇ),ਭਾਰਤ- ਇਟਲੀ (੮ ਵਜੇ),
੨੧ ਫਰਵਰੀ: ਸੰਿਗਾਪੁਰ -ਕੈਨੇਡਾ(੨ ਵਜੇ),ਪੋਲੈਂਡ- ਇਟਲੀ (੪ਵਜੇ),ਭਾਰਤ-ਫਰਾਂਸ(੮ ਵਜੇ),
੨੨ ਫਰਵਰੀ: ਸੰਿਗਾਪੁਰ -ਪੋਲੈਂਡ(੧੨ ਵਜੇ),ਫਰਾਂਸ- ਇਟਲੀ (੪ ਵਜੇ),ਭਾਰਤ-ਕੈਨੇਡਾ(੮ ਵਜੇ),
੨੪ ਫਰਵਰੀ: ਇਟਲੀ – ਸੰਿਗਾਪੁਰ (੨ ਵਜੇ),ਫਰਾਂਸ-ਕੈਨੇਡਾ(੪ ਵਜੇ),ਭਾਰਤ-ਪੋਲੈਂਡ(੮ ਵਜੇ),
੨੬ ਫਰਵਰੀ;ਕਲਾਸੀਫਕੇਸ਼ਨ ਮੈਚ:- ਸੱਭ ਤੋਂ ਘੱਟ ਅੰਕਾਂ ਵਾਲੀਆਂ ਦੋ ਟੀਮਾਂ ਦਾ ੫ਵੇਂ,੬ਵੇਂ ਸਥਾਨ ਲਈ ਮੈਚ(੩ ਵਜੇ),ਵਚਿਕਾਰ ਰਹੀਆਂ ਦੋਨੋਂ ਟੀਮਾਂ ਦਾ ਤੀਜੇ-ਚੌਥੇ ਸਥਾਨ ਲਈ ਮੈਚ(੫.੩੦ ਵਜੇ), ਟਾਪਰ ਅੰਕਾਂ ਵਾਲੀਆਂ ਦੋ ਟੀਮਾਂ ਦਰਮਆਿਂਨ ਓਲੰਪਕਿ ਕੁਆਲੀਫਾਈ ਕਰਨ ਵਾਲਾ ਮੈਚ(ਰਾਤ ੮ ਵਜੇ),।  

ਮਹਲਾ ਵਰਗ:-
੧੮ ਫਰਵਰੀ;ਦੱਖਣੀ ਅਫ਼ਰੀਕਾ ਬਨਾਮ ਪੋਲੈਂਡ(੧੦ ਵਜੇ),ਇਟਲੀ-ਕੈਨੇਡਾ(੧੨ ਵਜੇ),ਭਾਰਤ-ਯੂਕਰੇਨ(੬ ਵਜੇ),
੧੯ ਫਰਵਰੀ: ਇਟਲੀ- ਪੋਲੈਂਡ(੧੦ ਵਜੇ),ਦੱਖਣੀ ਅਫਰੀਕਾ-ਯੂਕਰੇਨ(੨ ਵਜੇ),ਭਾਰਤ-ਕੈਨੇਡਾ(੬ ਵਜੇ),
੨੧ ਫਰਵਰੀ: ਕੈਨੇਡਾ-ਯੂਕਰੇਨ(੧੦ ਵਜੇ),ਇਟਲੀ-ਦੱਖਣੀ ਅਫਰੀਕਾ(੧੨ ਵਜੇ),ਪੋਲੈਂਡ-ਭਾਰਤ(੬ ਵਜੇ),
੨੨ ਫਰਵਰੀ: ਯੂਕਰੇਨ-ਇਟਲੀ(੧੦ ਵਜੇ),ਕੈਨੇਡਾ-ਪੋਲੈਂਡ(੨ ਵਜੇ),ਭਾਰਤ-ਦੱਖਣੀ ਅਫਰੀਕਾ(੬ ਵਜੇ),
੨੪ ਫਰਵਰੀ:ਦੱਖਣੀ ਅਫਰੀਕਾ-ਕੈਨੇਡਾ(੧੦ ਵਜੇ),ਯੂਕਰੇਨ-ਪੋਲੈਂਡ(੧੨ ਵਜੇ),
ਇਟਲੀ-ਭਾਰਤ(੬ ਵਜੇ),
੨੬ ਫਰਵਰੀ;ਕਲਾਸੀਫਕੇਸ਼ਨ ਮੈਚ:- ਸੱਭ ਤੋਂ ਘੱਟ ਅੰਕਾਂ ਵਾਲੀਆਂ ਦੋ ਟੀਮਾਂ ਦਾ ੫ ਵੇਂ,੬ ਵੇਂ ਸਥਾਨ ਲਈ ਮੈਚ(੩ ਵਜੇ),ਵਚਿਕਾਰ ਰਹੀਆਂ ਦੋਨੋਂ ਟੀਮਾਂ ਦਾ ਤੀਜੇ-ਚੌਥੇ ਸਥਾਨ ਲਈ ਮੈਚ(੫.੩੦ ਵਜੇ), ਟਾਪਰ ਅੰਕਾਂ ਵਾਲੀਆਂ ਦੋ ਟੀਮਾਂ ਦਰਮਆਿਂਨ ਓਲੰਪਕਿ ਕੁਆਲੀਫਾਈ ਕਰਨ ਵਾਲਾ ਮੈਚ(ਰਾਤ ੮ ਵਜੇ),। 

Translate »