ਅੰਮ੍ਰਿਤਸਰ, 18 ਫਰਵਰੀ – ਅੰਮ੍ਰਿਤਸਰ ਵਿਕਾਸ ਮੰਚ ਦੇ ਪ੍ਰਧਾਨ ਅੰਮ੍ਰਿਤ ਲਾਲ ਮੰੰਨਣ ਨੇ ਗਵਰਨਰ ਅਤੇ ਮੁੱਖ ਮੰਤਰੀ ਪੰਜਾਬ ਤੋਂ ਇਲਾਵਾ ਡਿਪਟੀ ਕਮਿਸ਼ਨਰ ਅੰਮ੍ਰਿਤਸਰ, ਕਮਿਸ਼ਨਰ ਨਗਰ ਨਿਗਮ ਨੂੰ ਲਿਖੇ ਪੱਤਰਾਂ ਵਿੱਚ ਮੰਗ ਕੀਤੀ ਹੈ ਕਿ ਸ਼ਹੀਦ ਮਦਨ ਲਾਲ ਢੀਂਗਰਾ ਦੇ ਜੱਦੀ ਘਰ ਨੂੰ ਕੌਮੀ ਯਾਦਗਾਰ ਬਨਾਉਣ ਲਈ ਠੋਸ ਕਦਮ ਚੁੱਕਣੇ ਚਾਹੀਦੇ ਹਨ। ਅੰਮ੍ਰਿਤਸਰ ਜਿਲ•ੇ ਦੀਆਂ ਹੋਰ ਵਿਰਾਸਤੀ ਥਾਵਾਂ ਦੀ ਵੀ ਸੂਚੀ ਬਣਾਈ ਜਾਣੀ ਚਾਹੀਦੀ ਹੈ ਤਾਂ ਜੋ ਉਨ•ਾਂ ਦੀ ਸਾਂਭ ਸੰਭਾਲ ਵੱਲ ਯੋਗ ਕਦਮ ਚੁੱਕੇ ਜਾ ਸਕਣ। ਅੰਮ੍ਰਿਤਸਰ ਸ਼ਹਿਰ ਗੁਰੂ ਰਾਮ ਦਾਸ ਜੀ ਦੁਆਰਾ ਵਸਾਇਆ ਗਿਆ ਪਵਿੱਤਰ ਸ਼ਹਿਰ ਹੈ, ਜਿਸ ਵਿੱਚ ਅਨੇਕਾਂ ਵਿਰਾਸਤੀ ਅਤੇ ਇਤਿਹਾਸਕ ਇਮਾਰਤਾਂ ਹਨ। ਇੰਨ•ਾਂ ਦੀ ਵੀ ਸੂਚੀ ਬਣਾਈ ਜਾਵੇ ਅਤੇ ਇੰਨ•ਾਂ ਨੂੰ ਢਾਹ ਕੇ ਹੋਟਲ, ਪਾਰਕਿੰਗ ਸਥਾਨ ਜਾਂ ਹੋਰ ਵਪਾਰਕ ਅਦਾਰੇ ਬਨਾਉਣ ਤੇ ਪਾਬੰਦੀ ਲਾਈ ਜਾਵੇ। ਨਵੀਆਂ ਪਾਰਕਿੰਗ ਅਤੇ ਵਪਾਰਕ ਸੰਸਥਾਨ ਸ਼ਹਿਰ ਦੀ ਚਾਰ ਦੁਆਰੀ ਤੋਂ ਬਾਹਰ ਬਣਾਏ ਜਾਣੇ ਚਾਹੀਦੇ ਹਨ ਤਾਂ ਜੋ ਸ਼ਹਿਰ ਦੀ ਵਿਰਾਸਤੀ ਦਿੱਖ ਨੂੰ ਕਾਇਮ ਰੱਖਿਆ ਜਾ ਸਕੇ।