ਗੁਰਦਾਸਪੁਰ, 18 ਫਰਵਰੀ : ਜ਼ਿਲ•ਾ ਚੋਣ ਅਫਸਰ –ਕਮ-ਡਿਪਟੀ ਕਮਿਸ਼ਨਰ ਗੁਰਦਾਸਪੁਰ ਸ੍ਰੀ ਮਹਿੰਦਰ ਸਿੰਘ ਕੈਂਥ ਨੇ ਜਾਣਕਾਰੀ ਦੇਦਿੰਆਂ ਦੱਸਿਆ ਕਿ ਬੇਅੰਤ ਇੰਜੀਨਅਰਿੰਗ ਕਾਲਜ ਗੁਰਦਾਸਪੁਰ ਵਿਖੇ ਵਿਧਾਨ ਸਭਾ ਚੋਣਾਂ 2012 ਨਾਲ ਸਬੰਧਿਤ ਰੱਖੀਆਂ ਗਈਆਂ ਇਲੈਕਟਰੋਨਿਕ ਵੋਟਿੰਗ ਮਸ਼ੀਨਾਂ ਵਿੱਚੋਂ ਹਲਕਾ ਕਾਦੀਆਂ (06) ਦੀ ਇੱਕ ਮਸ਼ੀਨ ਵਿੱਚੋਂ ਬੀਪ ਦੀ ਆਵਾਜ਼ ਆਉਣ ਕਰਕੇ , ਉਨਾਂ ਨੇ ਖੁਦ ਤੇ ਸਬੰਧਿਤ ਰਿਟਰਨਿਨੰਗ ਅਫ਼ਸਰਾਂ ਨਾਲ ਜਾ ਕੇ ਦੇਖਿਆ ਕਿ ਇਲੈਕਟਰੋਨਿਕ ਮਸ਼ੀਨ ਵਿੱਚੋਂ ਬੀਪ ਆਵਾਜ਼ ਆ ਰਹੀ ਹੈ। ਉਨਾ ਅੱਗੇ ਦੱਸਿਆ ਕਿ ਮਸ਼ੀਨ ਵਿੱਚ ਲੱਗੀ ਬੈਟਰੀ ਨੂੰ ਸਬੰਧਿਤ ਪ੍ਰੀਜਾਈਡਿੰਗ ਅਫ਼ਸਰ ਵਲੋਂ ਬੈਟਰੀ ਦਾ ਸਵਿਚ ਬੰਦ ਨਾ ਕਰਨ ਕਰਕੇ , ਜਦੋ ਬੈਟਰੀ ਡਾਊਨ ਹੋ ਗਈ ਤਾਂ ਉਸ ਵਿੱਚ ਬੀਪ ਦੀ ਆਵਾਜ ਆਉਣ ਲੱਗ ਪਈ । ਉਨਾ ਦੱਸਆਿ ਕਿ ਬੀਪ ਦੀ ਆਵਾਜ਼ ਤੋਂ ਇਲਾਵਾ ਇਲੈਕਟਰੋਨਿਕ ਵੋਟਿੰਗ ਮਸ਼ੀਨ ਦੀਆਂ ਸੀਲਾਂ ਪੂਰੀ ਤਰਾਂ ਬੰਦ ਹਨ ਅਤੇ ਹੋਰ ਕੋਈ ਵੀ ਸਮੱਸਿਆ ਨਹੀ ਹੈ।
ਉਨਾ ਅੱਗੇ ਦੱਸਿਆ ਕਿ ਇਸ ਸਬੰਧੀ ਚੋਣ ਕਮਿਸ਼ਨ ਚੰਡੀਗੜ• ਨੂੰ ਸੂਚਨਾ ਦੇ ਦਿੱਤੀ ਗਈ ਹੈ। ਅਤੇ ਹੁਣ ਚੋਣ ਕਮਿਸ਼ਨ ਤਕਨੀਕੀ ਮਾਹਿਰਾਂ ਨੂੰ ਭੇਜ ਕੇ ਇਲੈਕਟਰੋਨਿਕ ਮਸ਼ੀਨ ਵਿੱਚ ਆਈ ਸਮੱਸਿਆ ਨੂੰ ਹੱਲ ਕਰਨਗੇ।
ਇਸ ਤੋਂ ਉਪਰੰਤ ਜਿਲ•ਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਨੇ ਸੁਖਜਿੰਦਰਾ ਕਾਲਜ ਗਰਾਦਸਪੁਰ ਵਿਖੇ ਰੱਖੀਆਂ ਇਲੈਕਟਰੋਨਿਕ ਵੋਟਿੰਗ ਮਸ਼ੀਨਾਂ ਦਾ ਮੌਕੇ ‘ਤੇ ਜਾਇਜ਼ਾ ਲਿਆ ਅਤੇ ਸੁਰੱਖਿਆ ਪ੍ਰਬੰਧਾਂ ‘ਤੇ ਤਸੱਲੀ ਦਾ ਪ੍ਰਗਟਾਵਾ ਕੀਤਾ।
ਇਥੇ ਜ਼ਿਕਰਯੋਗ ਬੇਅੰਤ ਇੰਜੀਨਅਰਿੰਗ ਕਾਲਜ ਗੁਰਦਾਸਪੁਰ ਵਿਖੇ ਕਾਦੀਆਂ ਹਲਕੇ ਤੋਂ ਇਲਾਵਾ ਦੀਨਾਨਗਰ ( ਰਾਖਵਾਂ-05), ਡੇਰਾ ਬਾਬਾ ਨਾਨਕ (10) ਅਤੇ ਗੁਰਦਾਸਪੁਰ ਹਲਕੇ ਦੀਆਂ ਅਤੇ ਸੁਖਜਿੰਦਰਾ ਕਾਲਜ ਵਿਖੇ ਹਲਕਾ ਸ੍ਰੀ ਹਰਗੋਬਿੰਦਪੁਰ (ਰਾਖਵਾਂ 08), ਹਲਕਾ ਫਤਿਹਗੜ• ਚੂੜੀਆਂ (09) ਅਤੇ ਹਲਕਾ ਬਟਾਲਾ (07) ਦੀਆਂ ਇਲੈਕਟਰੋਨਿਕ ਵੋਟਿੰਗ ਮਸ਼ੀਨਾਂ ਰੱਖੀਆਂ ਹੋਈਆਂ ਹਨ।