ਅੰਮ੍ਰਿਤਸਰ, 18 ਫਰਵਰੀ : ਮਾਨਯੋਗ ਡਿਪਟੀ ਕਮਿਸ਼ਨਰ ਅਮਮ੍ਰਿਤਸਰ ਸ੍ਰੀ ਰਜਤ ਅਗਰਵਾਲ ਦੀਆਂ ਹਦਾਇਤਾਂ ‘ਤੇ ਤਹਿਸੀਲਦਾਰ ਅੰਮ੍ਰਿਤਸਰ ਸ੍ਰੀਮਤੀ ਵੀਨਾਂ ਸ਼ਰਮਾਂ ਦੀ ਅਗਵਾਈ ਹੇਠ ਖੁਰਾਕ ਅਤੇ ਸਿਵਲ ਸਪਲਾਈ ਦੀਆਂ ਵੱਖ-ਵੱਖ ਟੀਮਾਂ ਨੇ ਘਰੈਲੂ ਗੈਸ ਦੀ ਹੋ ਰਹੀ ਵਪਾਰਕ ਵਰਤੋਂ ਨੂੰ ਰੋਕਣ ਲਈ ਅੱਜ ਸ਼ਹਿਰ ਦੇ ਢਾਬਿਆਂ, ਹੋਟਲਾਂ ਅਤੇ ਵਪਾਰਿਕ ਅਦਾਰਿਆਂ ਵਿੱਚ ਛਾਪੇਮਾਰੀ ਕੀਤੀ ਗਈ। ਇਹਨਾਂ ਟੀਮਾਂ ਵੱਲੋਂ ਬੀਰਾ ਚਿਕਨ ਹਾਊਸ, ਕੇਸਰ ਦਾ ਢਾਬਾ, ਕਰਿਸਟਲ ਹੋਟਲ, ਸਾਗਰ ਰਤਨਾ ਹੋਟਲ ਤੇ ਰੈਸਟੋਰੈਂਟ, ਫਰੈਂਡਜ਼ ਢਾਬਾ, ਮੈਸ. ਦੀ ਬ੍ਰਦਰਜ਼ ਟਾਊਨ ਹਾਲ ਅਤੇ ਬੀਰ.ਆਰ. ਪ੍ਰਾਪਰਟੀ ਡੀਲਰ ਦੇ ਦਫਤਰ ਵਿੱਚ ਕੀਤੀ ਗਈ ਛਾਪੇਮਾਰੀ ਦੌਰਾਨ 19 ਘਰੈਲੂ ਗੈਸ ਦੇ ਸਿਲੰਡਰ ਬਰਾਮਦ ਕੀਤੇ ਹਨ। ਖੁਰਾਕ ਅਤੇ ਸਿਵਲ ਸਪਲਾਈ ਮਹਿਕਮੇ ਨੇ ਇਹਨਾਂ ਸਿਲੰਡਰਾਂ ਨੂੰ ਆਪਣੇ ਕਬਜੇ ਵਿੱਚ ਲੈ ਕੇ ਸਬੰਧਤ ਏਜੰਸੀਆਂ ਦੇ ਗੁਦਾਮਾਂ ਵਿੱਚ ਭੇਜ ਦਿੱਤੇ ਹਨ।
ਇਸ ਮੌਕੇ ਤਹਿਸੀਲਦਾਰ ਸ੍ਰੀਮਤੀ ਵੀਨਾਂ ਸ਼ਰਮਾਂ ਨੇ ਕਿਹਾ ਕਿ ਮਾਨਯੋਗ ਡਿਪਟੀ ਕਮਿਸ਼ਨਰ ਅਮਮ੍ਰਿਤਸਰ ਸ੍ਰੀ ਰਜਤ ਅਗਰਵਾਲ ਦੀਆਂ ਹਦਾਇਤਾਂ ਅਨੁਸਾਰ ਅੱਗੇ ਤੋਂ ਵੀ ਘਰੈਲੂ ਗੈਸ ਦੀ ਵਪਾਰਕ ਵਰਤੋਂ ਨੂੰ ਰੋਕਣ ਕਈ ਅਜਿਹੀ ਛਾਪੇਮਾਰੀ ਕੀਤੀ ਜਾਵੇਗੀ ਅਤੇ ਘਰੈਲੂ ਗੈਸ ਦੀ ਕਾਲਾ ਬਜ਼ਾਰੀ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਹਨਾਂ ਗੈਸ ਏਜੰਸੀ ਵਾਲਿਆਂ ਨੂੰ ਕਿਹਾ ਹੈ ਕਿ ਉਹ ਆਪਣੇ ਸਟਾਕ ਦਾ ਬਰਾਬਰ ਹਿਸਾਬ ਰੱਖਣ ਅਤੇ ਕਿਸੇ ਵੀ ਵਪਾਰਕ ਅਦਾਰੇ ਨੂੰ ਘਰੈਲੂ ਗੈਸ ਹਰਗਿਜ਼ ਨਾ ਦਿੱਤੀ ਜਾਵੇ।