ਫਿਰੋਜ਼ਪੁਰ 18 ਫਰਵਰੀ 2012 : ਨਹਿਰੂ ਯੁਵਾ ਕੇਂਦਰ ਫਿਰੋਜ਼ਪੁਰ ਵੱਲੋਂ ਲਗਾਏ ਜਾ ਰਹੇ ਰਾਸ਼ਟਰੀ ਏਕਤਾ ਕੈਂਪ ਦੇ ਤੀਸਰੇ ਦਿਨ ਮਿਥੇ ਪ੍ਰੋਗ੍ਰਾਮ ਤਹਿਤ ਕੈਂਪਰਾ ਨੂੰ ਹੂਸੈਨੀਵਾਲਾ ਬਾਰਡਰ ਦਾ ਦੌਰਾ ਕਰਵਾਇਆ ਗਿਆ। ਜਿਸ ਨੂੰ ਸੰਦੀਪ ਰਿਸ਼ੀ ਡੀ.ਟੀ.ਓ ਅਤੇ ਸ੍ਰ ਗੁਰਚਰਨ ਸਿੰਘ ਡੀ.ਟੀ.ਓ ਨੇ ਝੰਡੀ ਦੇ ਕੇ ਰਵਾਨਾ ਕੀਤਾ। ਜਿਸ ਦੌਰਾਨ ਰਾਸ਼ਟਰੀ ਏਕਤਾ ਦਾ ਸਬੂਤ ਪੇਸ਼ ਕਰਦੇ ਹੋਏ ਕੈਂਪਰਾ ਨੇ ਭਾਰਤ ਦੇ ਮਹਾਨ ਸ਼ਹੀਦਾਂ ਰਾਜਗੁਰੂ, ਸੁਖਦੇਵ ਅਤੇ ਭਗਤ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਰਾਸ਼ਟਰੀ ਏਕਤਾ ਕੈਂਪ ਜਿਸ ਵਿੱਚ ਭਾਰਤ ਦੇ 6 ਰਾਜਾਂ ਦੇ ਤਕਰੀਬਨ 150 ਲੜਕੇ/ਲੜਕੀਆਂ ਭਾਗ ਲੈ ਰਹੇ ਹਨ ਅਤੇ ਇਸ ਕੈਂਪ ਸਰਬਜੀਤ ਸਿੰਘ ਬੇਦੀ ਜਿਲ•ਾ ਯੂਥ ਕੋਆਡੀਨੇਟਰ ਦੀ ਸੁਚਜੀ ਅਗਵਾਈ ਹੇਠ ਚਲਾਇਆ ਜਾ ਰਿਹਾ ਹੈ। ਜਿਸ ਦੌਰਾਨ ਹਰ ਰੋਜ ਅਕਾਦਮਿਕ ਸੈਸ਼ਨਾਂ ਤੋ ਇਲਾਵਾ ਵੱਖ-ਵੱਖ ਰਾਜਾਂ ਦਾ ਸਭਿਆਚਾਰਕ ਪ੍ਰੋਗ੍ਰਾਮਾਂ ਦੀ ਪੇਸ਼ਕਾਰੀ ਵੀ ਕੀਤੀ ਜਾਂਦੀ ਹੈ। ਇੰਡੋ-ਪਾਕ ਬਾਰਡਰ ਦੀ ਫੇਰੀ ਦੌਰਾਨ ਕੈਂਪਰਾ ਨੂੰ ਬੀ.ਐਸ.ਐਫ ਦੇ ਸੀਨੀਅਰ ਅਧਿਕਾਰੀਆਂ ਨਾਲ ਆਪਸੀ ਵਿਚਾਰ ਵਟਾਂਦਰਾ ਕਰਵਾਇਆ । ਜਿਸ ਦੌਰਾਨ ਬੀ.ਐਸ.ਐਫ ਦੇ ਰੋਲ ਸਬੰਧੀ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਗਈ ਉਪਰੰਤ ਪੂਰੇ ਕੈਂਪਰਾ ਲਈ ਜ਼ਿਲ•ਾ ਪ੍ਰਸ਼ਾਸਨ ਵੱਲੋਂ ਐਸ.ਡੀ.ਐਮ ਫਿਰੋਜ਼ਪੁਰ ਵੱਲੋਂ ਚਾਹ ਪਾਰਟੀ ਰਿਫਰੈਸਮੈਂਟ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ। ਜਿਸ ਦਾ ਕੈਂਪਰਾ ਨੇ ਭਰਪੂਰ ਆਨੰਦ ਮਾÎਣਿਆਂ । ਕੈਂਪ ਦੇ ਤੀਸਰੇ ਦਿਨ ਹੀ ਦੇਵ ਸਮਾਜ ਕਾਲਜ ਆਫ਼ ਐਜੂਕੇਸ਼ਨ ਵਿਖੇ ਵੀ ਕਲਚਰਲ ਐਕਸਚਂੇਜ ਪ੍ਰੋਗਰਾਮ ਤਹਿਤ ਸਭਿਆਚਾਰਕ ਪ੍ਰੋਗ੍ਰਾਮ ਅਤੇ ਚਾਹ ਪਾਰਟੀ ਦਾ ਆਯੋਜਨ ਪ੍ਰਿੰਸੀਪਲ ਸ੍ਰੀਮਤੀ ਜਗਦੀਸ਼ ਕੌਰ ਅਤੇ ਸਮੂਹ ਸਟਾਫ, ਵਿਦਿਆਰਥੀਆਂ ਵੱਲੋਂ ਕੀਤਾ ਗਿਆ। ਜਿਸ ਦੌਰਾਨ ਡਾ.ਜੀ.ਐਸ.ਢਿੱਲੋਂ ਸਾਬਕਾ ਡਿਪਟੀ ਮੈਡੀਕਲ ਕਮਿਸ਼ਨਰ ਵੱਲੋਂ ਵੀ ਅਹਿਮ ਭੂਮਿਕਾ ਨਿਭਾਈ ਗਈ।
ਕੈਂਪ ਦੇ ਚੌਥੇ ਦਿਨ ਅਕਾਦਮਿਕ ਸੈਸ਼ਨ ਦੌਰਾਨ ਡਾ.ਸਤਿੰਦਰ ਸਿੰਘ ਅਤੇ ਸ੍ਰੀਮਤੀ ਨਰੇਸ਼ ਕੁਮਾਰੀ ਡੀ.ਈ.ਓ ਸਕੈਂਡਰੀ ਵੱਲੋਂ ਸਰਵ ਸਿੱਖਿਆ ਅਭਿਆਨ ਸਬੰਧੀ ਵਿਸ਼ੇਸ਼ ਤੌਰ ਤੇ ਜਾਣਕਾਰੀ ਦਿੱਤੀ। ਸ੍ਰੀਮਤੀ ਨੀਲਮ ਪਾਠਕ ਫੀਲਡ ਪਬਲੀਸਿਟੀ ਅਫਸਰ ਵੱਲੋਂ ਬੱਚਿਆ ਦੇ ਭਾਸ਼ਨ ਮੁਕਾਬਲੇ ਕਰਵਾਏ ਗਏ। ਜਿਸ ਦਾ ਵਿਸ਼ਾ ਸਿੱਖਿਆ ਦੇ ਖੇਤਰ ਵਿਚ ਨੌਜਵਾਨਾਂ ਦੇ ਰੋਲ ਬਾਰੇ ਚਰਚਾ ਕੀਤੀ ਗਈ। ਇਸ ਭਾਸ਼ਨ ਮੁਕਾਬਲੇ ਵਿੱਚ ਭਾਗ ਲੈਣ ਵਾਲੇ ਕੈਂਪਰਾ ਅਤੇ ਜੇਤੂਆਂ ਨੂੰ ਇਨਾਮ ਵੀ ਫੀਲਡ ਪਬਲੀਸਿਟੀ ਵਿਭਾਗ ਵੱਲੋਂ ਦਿੱਤੇ ਗਏ।
ਇਸ ਪ੍ਰੋਗ੍ਰਾਮ ਤਹਿਤ ਰਾਸ਼ਟਰੀ ਏਕਤਾ ਮਾਰਚ ਦਾ ਆਯੋਜਨ ਕੀਤਾ ਗਿਆ ਜਿਸ ਨੂੰ ਸ੍ਰੀ ਸੁਭਾਸ਼ ਚੰਦਰ ਐਸ.ਡੀ.ਐਮ ਫਿਰੋਜ਼ਪੁਰ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਅਤੇ ਨੌਜਵਾਨਾ ਨੂੰ ਸੰਬੋਧਨ ਕਰਦਿਆ ਉਨ•ਾਂ ਕਿਹਾ ਕਿ ਰਾਸ਼ਟਰੀ ਏਕਤਾ ਲਈ ਨੌਜਵਾਨਾ ਦਾ ਬਹੁਤ ਯੋਗਦਾਨ ਹੈ। ਉਨ•ਾਂ ਲੇ ਕੈਂਪ ਵਿਚ ਸ਼ਾਮਲ ਨੌਜਵਾਨਾ ਨੂੰ ਰਾਸ਼ਟਰੀ ਏਕਤਾ ਅਤੇ ਪਿਆਰ ਬਣਾਈ ਰੱਖਣ ਦੀ ਅਪੀਲ ਵੀ ਕੀਤੀ । ਸ੍ਰ ਸਰਬਜੀਤ ਸਿੰਘ ਬੇਦੀ ਨੇ ਕੈਂਪ ਬਾਰੇ ਵਿਸਥਾਰ ਰੂਪ ਵਿਚ ਜਾਣਕਾਰੀ ਦਿੱਤੀ। ਇਸ ਮੌਕੇ ਸ੍ਰੀ ਕੇ.ਕੇ.ਧਵਨ ਸੀਨੀਅਰ ਸਿਟੀਜਨ, ਸ੍ਰੀ ਜਗਮੋਹਨ ਸਿੰਘ ਪਿੰ੍ਰਸੀਪਲ ਅਤੇ ਐਨ.ਜੀ.ਓ ਆਗੂ ਹਾਜਰ ਸਨ।
6 ਰਾਜਾਂ ਦੇ ਕੈਂਪਰਾ ਵੱਲੋਂ ਏਕਤਾ ਮਾਰਚ ਜਿਸ ਦੀ ਅਗਵਾਈ ਸ੍ਰ ਸਰਬਜੀਤ ਸਿੰਘ ਬੇਦੀ ਨੇ ਕੀਤੀ। ਫਿਰੋਜ਼ਪੁਰ ਛਾਉਣੀ ਦੇ ਮੇਨ ਬਾਜਾਰ ਵਿਚੋਂ ਹੁੰਦਾ ਹੋਇਆ ਗਰਾਮਰ ਸਕੂਲ ਪਹੁੰਚਿਆ। ਜਿਸ ਦਾ ਰਸਤੇ ਵਿਚ ਸ਼ਹਿਰ ਵਾਸੀਆਂ ਨੇ ਫੁੱਲਾਂ ਨਾਲ, ਮਠਿਆਈਆਂ, ਚਾਕਲੇਟ, ਬਿਸਕੁਟ ਆਦਿ ਨਾਲ ਭਰਪੂਰ ਸਵਾਗਤ ਕੀਤਾ। ਗਰਾਮਰ ਸਕੂਲ ਵਿਖੇ ਸਕੂਲ ਕਮੇਟੀ ਦੇ ਚੇਅਰਮੈਨ ਹਰਚਰਨ ਸਿੰਘ ਸਾਮਾਂ ਅਤੇ ਸ਼ੇਰੇ ਪੰਜਾਬ ਸਪੋਰਟਸ ਕਲੱਬ ਨੂਰਪੁਰ ਸੇਠਾਂ ਵੱਲੋਂ ਸਭਿਆਚਾਰਕ ਪ੍ਰੋਗ੍ਰਾਮ ਦਾ ਆਯੋਜਿਤ ਕੀਤਾ ਗਿਆ ਅਤੇ ਕੈਂਪਰਾ ਲਈ ਖਾਣੇ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ।
ਪ੍ਰੋਗ੍ਰਾਮ ਦੌਰਾਨ ਸ੍ਰ ਬਲਦੇਵ ਸਿੰਘ ਡਿਪਟੀ ਡਾਇਰੈਕਟਰ ਸਮਾਲ ਸੇਵਿੰਗ ਅਫਸਰ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਅਤੇ ਪ੍ਰੋਗ੍ਰਾਮ ਦੀ ਪ੍ਰਧਾਨਗੀ ਸ੍ਰ ਰਣਜੀਤ ਸਿੰਘ ਸਾਮਾਂ ਸਾਬਕਾ ਚੇਅਰਮੈਨ ਨੇ ਕੀਤੀ। ਸਭਿਆਚਾਰਕ ਪ੍ਰੋਗ੍ਰਾਮ ਉਪਰੰਤ ਕੈਂਪਰਾ ਨੂੰ ਸਾਰਾਗੜ•ੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਉਣ ਉਪਰੰਤ ਕੈਂਪਸ ਵਿਚ ਪਹੁੰਚਾਇਆ ਗਿਆ।