ਅੰਮ੍ਰਿਤਸਰ, 18 ਫਰਵਰੀ : ਜ਼ਿਲ•ਾ ਕਾਨੂੰਨੀ ਸੇਵਾ ਅਥਾਰਟੀ ਅੰਮ੍ਰਿਤਸਰ ਵੱਲੋਂ ਜ਼ਿਲ•ਾ ਕਚਿਹਰੀ ਕੰਪਲੈਕਸ ਅੰਮ੍ਰਿਤਸਰ ਵਿਖੇ 25 ਫਰਵਰੀ ਨੂੰ ਮੈਗਾ ਲੋਕ ਅਦਾਲਤ ਲਗਾਈ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮਾਨਯੋਗ ਜ਼ਿਲ•ਾ ਤੇ ਸੇਸ਼ਨ ਜੱਜ ਸ੍ਰ. ਐੱਚ. ਐੱਸ ਮਦਾਨ ਨੇ ਦੱਸਿਆ ਕਿ 25 ਫਰਵਰੀ ਨੂੰ ਇਹ ਮੈਗਾ ਲੋਕ ਅਦਾਲਤ ਜ਼ਿਲ•ਾ ਕਚਿਹਰੀ ਕੰਪਲੈਕਸ ਅੰਮ੍ਰਿਤਸਰ ਵਿਖੇ ਲਗਾਉਣ ਦੇ ਨਾਲ-ਨਾਲ ਸਬ ਡਵੀਜਨ ਪੱਧਰ ‘ਤੇ ਬਾਬਾ ਬਕਾਲਾ ਅਤੇ ਅਜਨਾਲਾ ਵਿਖੇ ਵੀ ਲਗਾਈ ਜਾਵੇਗੀ। ਉਹਨਾਂ ਦੱਸਿਆ ਕਿ ਇਸ ਮੈਗਾ ਲੋਕ ਅਦਾਲਤ ਵਿੱਚ ਦੀਵਾਨੀ ਕੇਸ, ਜਾਇਦਾਦ ਸਬੰਧੀ ਮਾਮਲੇ, ਮੈਟਰੀਮੋਨੀਅਲ ਕੇਸ/ ਪਰਵਾਰਿਕ ਝਗੜੇ, ਦੀਵਾਨੀ ਅਪੀਲਾਂ, ਧਾਰਾ 138 ਨੈਗੋਸ਼ੀਏਬਲ ਇੰਨਸਟਰੂਮੈਂਟ ਐਕਟ ਅਧੀਨ ਕੇਸ, ਇਜਰਾਵਾਂ, ਫੌਜਦਾਰੀ ਕੇਸ (ਰਾਜੀਨਾਮਾ ਹੋਣ ਵਾਲੇ), ਧਾਰਾ 125 ਸੀ. ਆਰ. ਪੀ. ਸੀ. ਅਧੀਨ ਅਤੇ ਪ੍ਰੀ-ਲਿਟੀਗੇਟਿਵ ਬੈਂਕ ਲੋਨ ਕੇਸ, ਟੈਲੀਫੋਨ ਸਬੰਧੀ ਕੇਸ, ਮਨਰੇਗਾ ਸਬੰਧੀ ਕੇਸ ਆਦਿ ਦੋਹਾਂ ਧਿਰਾਂ ਦੀ ਆਪਸੀ ਰਜ਼ਾਮੰਦੀ ਨਾਲ ਹੱਲ ਕੀਤੇ ਜਾਣਗੇ।
ਮਾਨਯੋਗ ਜ਼ਿਲ•ਾ ਤੇ ਸੇਸ਼ਨ ਜੱਜ ਸ੍ਰ. ਐੱਚ. ਐੱਸ ਮਦਾਨ ਨੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਹੈ ਕਿ ਉਹ ਆਪਣੇ ਕੇਸਾਂ ਦੇ ਜਲਦ ਨਿਪਟਾਰੇ ਲਈ ਲੋਕ ਅਦਾਲਤ ਵਿੱਚ ਆਪਣੇ ਕੇਸ ਲੈ ਕੇ ਆਉਣ ਅਤੇ ਆਪਸੀ ਸਹਿਮਤੀ ਨਾਲ ਆਪਣੇ ਝਗੜਿਆਂ ਨੂੰ ਲੋਕ ਅਦਾਲਤ ਦੇ ਰਾਹੀ ਨਿਬੇੜਨ। ਉਹਨਾਂ ਕਿਹਾ ਕਿ ਜੇਕਰ ਕਿਸੇ ਦਾ ਕੇਸ ਅਦਾਲਤ ਵਿੱਚ ਚੱਲ ਰਿਹਾ ਹੈ ਤਾਂ ਉਹ ਸਬੰਧਤ ਅਦਾਲਤ ਦੇ ਜੱਜ ਸਾਹਿਬਾਨ ਨੂੰ ਲਿਖਤੀ ਦਰਖਾਸਤ ਦੇ ਸਕਦੇ ਹਨ ਅਤੇ ਜੇਕਰ ਕੇਸ ਝਗੜਾ ਅਦਾਲਤ ਵਿੱਚ ਲੰਬਤ ਨਹੀਂ ਹੈ ਤਾਂ ਸਿਵਲ ਜੱਜ (ਸੀਨੀਅਰ ਡਵੀਜਨ) ਜਾਂ ਸਹਾਇਕ ਜ਼ਿਲ•ਾ ਅਟਾਰਨੀ ਅਮਮ੍ਰਿਤਸਰ ਨੂੰ ਦਰਖਾਸਤ ਦੇ ਸਕਦੇ ਹਨ। ਉਹਨਾਂ ਕਿਹਾ ਕਿ ਲੋਕਾਂ ਨੂੰ ਆਪਣੇ ਕੇਸਾਂ ਦਾ ਨਿਪਟਾਰਾ ਲੋਕ ਅਦਾਲਤਾਂ ਰਾਹੀ ਕਰਵਾਉਣਾ ਚਾਹੀਦਾ ਹੈ ਕਿਉਂਕਿ ਇਸ ਨਾਲ ਜਿਥੇ ਸਮੇਂ ਅਤੇ ਪੈਸੇ ਦੀ ਬਚਤ ਹੁੰਦੀ ਹੈ ਉੱਥੇ ਦੋਹਾਂ ਧਿਰਾਂ ਦੀ ਆਪਸੀ ਸਹਿਮਤੀ ਬਣਨ ਨਾਲ ਦੁਸ਼ਮਣੀ ਵੀ ਖਤਮ ਹੋ ਜਾਂਦੀ ਹੈ। ਉਹਨਾਂ ਕਿਹਾ ਕਿ ਲੋਕ ਅਦਾਲਤ ਦੁਆਰਾ ਕੀਤੇ ਗਏ ਫੈਸਲੇ ਦੀ ਅੱਗੇ ਫਿਰ ਅਪੀਲ ਵੀ ਨਹੀਂ ਹੁੰਦੀ ਜਿਸ ਨਾਲ ਅਦਾਲਤਾਂ ਦੇ ਅਤੇ ਲੋਕਾਂ ਦੇ ਸਮੇਂ ਦੀ ਬਚਤ ਹੁੰਦੀ ਹੈ।