February 18, 2012 admin

ਰਾਜਿੰਦਰਾ ਕਾਲਜ ਵਿਖੇ ਦੋ ਦਿਨਾ ਕੌਮੀ ਕਾਨਫਰੰਸ 21 ਤੋਂ

ਬਠਿੰਡਾ, 18 ਫਰਵਰੀ -ਸਥਾਨਕ ਸਰਕਾਰੀ ਰਾਜਿੰਦਰਾ ਕਾਲਜ ਵਿਖੇ 21 ਅਤੇ 22 ਫਰਵਰੀ ਨੂੰ ‘ਸੋਸ਼ਲ ਐਂਡ ਕਲਚਰਲ ਚੇਂਜਿਸ : ਪ੍ਰਾਸਪੈਕਟਸ ਐਂਡ ਚੈਲੇਂਜਿਸ ਫਾਰ ਯੂਥ’ ਵਿਸ਼ੇ ‘ਤੇ ਦੋ ਦਿਨਾ ਕੌਮੀ ਕਾਨਫਰੰਸ ਕਰਵਾਈ ਜਾ ਰਹੀ ਹੈ। ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਵੱਲੋਂ ਸਪਾਂਸਰ ਇਹ ਕੌਮੀ ਕਾਨਫਰੰਸ ਕਾਲਜ ਦੇ ਫਿਲਾਸਫੀ ਵਿਭਾਗ ਵੱਲੋਂ ਕਾਲਜ ਦੇ ਆਡੀਟੋਰੀਅਮ ਵਿਖੇ ਆਯੋਜਿਤ ਕੀਤੀ ਜਾਵੇਗੀ। ਇਹ ਜਾਣਕਾਰੀ ਦਿੰਦਿਆਂ ਕਾਲਜ ਦੇ ਪ੍ਰਿੰਸੀਪਲ ਪ੍ਰੋ: ਵਿਜੇ ਗੋਇਲ ਨੇ ਦੱਸਿਆ ਕਿ 21 ਫਰਵਰੀ ਨੂੰ ਸਵੇਰੇ 9 ਵਜੇ ਰਜਿਸਟ੍ਰੇਸ਼ਨ ਤੋਂ ਬਾਅਦ ਸੈਂਟਰ ਫਾਰ ਸਟੱਡੀਜ਼ ਇਨ ਸਿਵਲਾਈਜ਼ੇਸ਼ਨ, ਨਵੀਂ ਦਿੱਲੀ ਦੇ ਮੈਂਬਰ ਸਕੱਤਰ ਪ੍ਰੋ: ਭੁਵਨ ਚੰਦੇਲ 9:45 ਵਜੇ ਉਦਘਾਟਨੀ ਭਾਸ਼ਣ ਦੇਣਗੇ ਅਤੇ ਉਸ ਤੋਂ ਬਾਅਦ ਸੈਂਟਰ ਫਾਰ ਅੰਬੇਦਕਰ ਸਟੱਡੀਜ਼, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਡਾਇਰੈਕਟਰ ਡਾ. ਮਨਜੀਤ ਸਿੰਘ ਕੁੰਜੀਵਤ ਭਾਸ਼ਣ ਦੇਣਗੇ। ਇਸ ਤੋਂ ਬਾਅਦ ਪਹਿਲਾ ਸੈਸ਼ਨ ਸ਼ੁਰੂ ਹੋਵੇਗਾ। ਉਨ੍ਹਾਂ ਦੱਸਿਆ ਕਿ ਚਾਰ ਸੈਸ਼ਨਾਂ ਵਿਚ ਹੋਣ ਵਾਲੀ ਇਸ ਕਾਨਫਰੰਸ ਵਿਚ ਵੱਖ-ਵੱਖ ਵਿਦਵਾਨ ਬੁਲਾਰੇ ਵੱਖ-ਵੱਖ ਵਿਸ਼ਿਆਂ ‘ਤੇ ਆਪਣੇ ਪੇਪਰ ਪੜ੍ਹਨਗੇ। ਕਾਨਫਰੰਸ ਦੇ ਕੋਆਰਡੀਨੇਟਰ ਮੈਡਮ ਸੀਮਾ ਗੁਪਤਾ ਅਤੇ ਆਰਗੇਨਾਈਜ਼ਿੰਗ ਸਕੱਤਰ ਡਾ. ਗੁਰਜੀਤ ਸਿੰਘ ਨੇ ਦੱਸਿਆ ਕਿ ਇਹ ਕਾਨਫਰੰਸ ਅਧਿਆਪਕਾਂ ਅਤੇ ਨੌਜਵਾਨ ਵਿਦਿਆਰਥੀਆਂ ਲਈ ਬਹੁਤ ਹੀ ਲਾਹੇਵੰਦ ਸਿੱਧ ਹੋਵੇਗੀ ਅਤੇ ਇਸ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।

Translate »