February 20, 2012 admin

“ ਫਕਿਰ

ਲਾਲ ਸੰਿਘ ਦਸੂਹਾ
MO29L5 NO : ੦੯੪੬੫੫-੭੪੮੬੬

ਸਾਰਾ ਦਨਿ ਮੀਂਹ ਵਰਦਾ ਰਹਾ । ਸਾਰੀ ਰਾਤ ਵੀ । ਜਰਨੈਲੀ ਸਡ਼ਕ ‘ਤੇ ਪੈਂਦੀ ਬਜਰੀ ਦੀ ਮੋਟੀ ਤਹ ਿਦੇ ਨਾਲ ਨਾਲ ਤੁਰਦੇ ਲੇਬਰ ਦੇ ਤੰਬੂ , ਖੇਤਾਂ-ਖਤਾਨਾਂ ਵੱਿਚ ਭਰੇ ਪਾਣੀ ਅੰਦਰ ਡੁਬਣੋ ਡਰਦੇ , ਬਣਦੀ ਪੱਕੀ ਵਲ ਨੂੰ ਸਰਕ ਆਏ – ਅਗਲਾ ਦਨਿ ਚਡ਼੍ਹਦਆਿਂ ਸਾਰ ਹੀ ਠੇਕੇਦਾਰ ਦੀਆਂ ਗੰਦੀਆਂ ਜਾਲ੍ਹਾਂ ਨਾਲ ਲਬਿਡ਼ੇ ਤੰਬੂ ਤਾਂ ਖਤਾਨਾਂ ਦੀਆਂ ਢਲਾਨਾਂ ਵਲ ਤਲਿਕ ਗਏ ,ਉਨ੍ਹਾਂ ਅੰਦਰ ਠੁਰ ਠੁਰ ਕਰਦੇ ਭੱਿਜੇ ਚੁਲ੍ਹੇ ‘ਦਹਾਡ਼ੀਦਾਰਾਂ ’ ਲਈ ਬੁਰਕੀ ਰੋਟੀ ਵੀ ਨਾ ਪਕਾ ਸਕੇ ।
ਦੂਰ ਹਟਵੇਂ ਛੱਪਡ਼ ‘ਚ ਪਾਣੀ ਢੋਂਦੀ ਟੈਂਕੀ ਦੀ ਲੇਬਰ ਬਚਾਉਣ ਲਈ ਠੇਕੇਦਾਰ ਨੇ ਵਰ੍ਹਦੀ ਮੀਂਹ ਵਚਿ ਪਰਲੂ ਚਲਾਉਣ ਦਾ ਹੁਕਮ ਦੇ ਕੇ , ਭੁੱਖੇ-ਭਾਣੇ ਮਰਦਾਂ-ਇਸਤ੍ਰੀਆਂ ਨੂੰ ਟੋਕਰੀਆਂ ਹੇਠ ਜੋਡ਼ ਦੱਿਤਾ । ਰਾਧੀ ਦੀ ਪੰਜ ਕੁ ਸਾਲ ਦੀ ਪੰਿਨੋ ਨੇ ਮਾਂ ਦੀ ਪਾਟੀ ਸਾਡ਼ੀ ‘ਚੋਂ ਟੋਟੋ ਵਚਿ ਇਕ ਸਾਲ ਦੇ ਨੱਿਕੇ ਤੇਜੂ ਨੂੰ ਲਪੇਟ ਲਆਿ , ਅਤੇ ‘ ਸਡ਼ਕ ਬੰਦ ਹੈ ‘ ਲਖੇ ਦੋ ਡਰਮਾਂ ‘ਤੇ ਟਕਾਏ ਫੱਟੇ ਹੇਠ ਖਲੋ ਕੇ ਆਉਂਦੀਆਂ ਮੋਟਰਾਂ ਗੱਡੀਆਂ ਨੂੰ ਰੋਕ ਕੇ ਲੰਘਾਉਣ ਲਈ ਮੈਲੀ ਜਹੀ ਲਾਲ ਝੰਡੀ ਫਡ਼ ਲਈ । ਦੁਪਹਰਿ ਪਛੋਂ ਇਸ ਸਡ਼ਕੇ ਅੰਤਰ-ਰਾਸ਼ਟਰੀ ਕਾਰ ਰੈਲੀ ਲੰਘਣ ਤੋਂ ਪਹਲਾਂ ਪਹਲਾਂ ਬਹੁਤੇ ਖ਼ਰਾਬ ਟੋਟੋ ਨੂੰ ਸੁਆਰਨ ਦੇ ਉਪਰੋਂ ਚਡ਼੍ਹੇ ਹੁਕਮ ਦੀ ਪਾਲਣਾ ਕਰਦੇ ਠੇਕੇਦਾਰ ਨੇ ਰਾਧੀ ਨੂੰ ਦੁੱਧ ਚੁੰਘਾਉਣ ਲਈ ਵਲਿਕਦੇ ਬਾਲ ਕੋਲ ਜਾਣੋ ਉਨ੍ਹਾਂ ਚਰਿ ਰੋਕੀ ਰੱਖਆਿ ਜੰਿਨਾ ਚਰਿ ਮਹਕਿਮੇ ਦੇ ਵੱਡੇ ਅਫ਼ਸਰ ਦੀ ਜੀਪ ਨੱਪੀ ਰੋਡ਼ੀ ਉਪਰੋਂ ਲੰਘ ਕੇ ’ ਓ.ਕੇ. ‘ ਨਾਂ ਆਖ ਗਈ ।
ਠੰਡ ਨਾਲ ਠਰੇ ਸੁੰਨ ਹੋਏ ਬਾਲਾਂ ਨੂੰ ਭੱਿਜੇ ਤੰਬੂ ਅੰਦਰ ਸੁਲਘਦੀ ਅੱਗ ਦਾ ਧੂਆਂ ਸਕਾਉਂਦੀ ਰਾਧੀ ਨੂੰ ਨੇਰ੍ਹੀ ਵਾਂਗ ਲੰਘਦੀਆਂ ਸੁਦੇਸ਼ੀ-ਵਦੇਸ਼ੀ ਕਾਰਾਂ ਨਾਲ ਉਭਰ ਕੇ ਗੋਲੀ ਵਾਂਗ ਤੰਬੂ ਵਚਿ ਵਜਦੇ ਚੱਿਕਡ਼ ਦੇ ਛਟਿਆਿਂ ਦਾ ਓਨਾ ਫਕਿਰ ਨਹੀਂ ਸੀ ਜਨਾ ਤੰਿਨ ਕੁ ਮੀਲਾਂ ਦੀ ਵੱਿਥ ‘ਤੇ ਵੱਸੇ ਕਰਬੇ ਤੋਂ ਠੇਕੇਦਾਰ ਦੇ ਘਰੋਂ ‘ਤਨਖਾਹ ‘ ਲੈ ਕੇ ਆਟਾ-ਦਾਲ ਲੈਣ ਗਏ ਭਈਆਂ ਦਾ ,ਜਹਿਡ਼ੇ ਉਦ੍ਹੇ ਬੰਦੇ ਸਮੇਤ ਏਨੀ ਰਾਤ ਗਆਿਂ ਵੀ ਹਾਲੀ ਸ਼ਹਰੋਂ ਨਹੀਂ ਸਨ ਪਰਤੇ ।

Translate »