ਅੰਮ੍ਰਿਤਸਰ, 20 ਫਰਵਰੀ, 2012 : ਸਥਾਨਕ ਖਾਲਸਾ ਕਾਲਜ (ਇਸਤ੍ਰੀਆਂ) ਵਿਖੇ “ਸਰੀਰਕ ਸਿੱਖਿਆ ਅਤੇ ਖੇਡਾਂ ‘ਚ ਭਵਿੱਖਵਾਦੀ ਰੁਝਾਨ” ਵਿਸ਼ੇ ‘ਤੇ ਦੋ-ਰੋਜ਼ਾ ਸੈਮੀਨਾਰ 21 ਤੋਂ 22 ਫਰਵਰੀ ਨੂੰ ਕਰਵਾਇਆ ਜਾ ਰਿਹਾ ਹੈ। ਕਾਲਜ ਪ੍ਰਿੰਸੀਪਲ, ਡਾ. ਸੁਖਬੀਰ ਕੌਰ ਮਹਾਲ ਨੇ ਦੱਸਿਆ ਕਿ ਦੇਸ਼ ਭਰ ਤੋਂ ਆ ਰਹੇ ਵਿਦਵਾਨ ਵੱਖ-ਵੱਖ ਵਿਸ਼ਿਆਂ, ਜਿਵੇਂ ਖੇਡ ਮਨੋਵਿਗਿਆਨ, ਸਿਖਲਾਈ, ਪ੍ਰਬੰਧ, ਖੇਡਾਂ ‘ਚ ਮੀਡੀਆ ਦੀ ਭੂਮਿਕਾ, ਔਰਤਾਂ ਅਤੇ ਖੇਡਾਂ, ਖੇਡਾਂ ਵਿੱਚ ਡੋਪਿੰਗ, ਸਿਹਤ ਅਤੇ ਫਿਟਨੈੱਸ ‘ਤੇ ਆਪਣੇ ਪੇਪਰ ਪੇਸ਼ ਕਰਨਗੇ।
ਡਾ. ਮਾਹਲ ਨੇ ਕਿਹਾ ਕਿ ਇਸ ਸੈਮੀਨਾਰ ਦਾ ਮਕਸਦ ਖੇਡ ਵਿਗਿਆਨੀ, ਖੋਜਕਾਰ, ਵਿਦਿਅਕ ਮਾਹਿਰਾਂ ਨੂੰ ਇੱਕ ਮੰਚ ‘ਤੇ ਇਕੱਠੇ ਕਰਕੇ ਖੇਡਾਂ ਅਤੇ ਸਰੀਰਕ ਸਿੱਖਿਆ ਦੇ ਵਿਸ਼ੇ ‘ਚ ਹੋ ਰਹੀਆਂ ਨਵੀਆਂ ਖੋਜਾਂ ਅਤੇ ਸੋਧਾਂ ਉਪਰ ਵਿਚਾਰ-ਚਰਚਾ ਕਰਨਾ ਹੈ। ਉਨ•ਾਂ ਕਿਹਾ ਕਿ ਇਸ ਤਰ•ਾਂ ਦੀਆਂ ਵਿਚਾਰ-ਗੋਸ਼ਟੀਆਂ ਸਦਕਾ ਇਸ ਖੇਤਰ ਵਿੱਚ ਹੋਣ ਵਾਲੀਆਂ ਉਪਲਬਧੀਆਂ ਅਤੇ ਊਣਤਾਈਆਂ ਉਪਰ ਖਾਸ ਚਰਚਾ ਹੁੰਦੀ ਹੈ। ਉਨ•ਾਂ ਅੱਗੇ ਕਿਹਾ ਕਿ ਖਾਸ ਕਰਕੇ ਨਵੇਂ-ਨਵੇਂ ਸਿਖਲਾਈ ਦੇ ਸਾਧਨ, ਮਨੋਵਿਗਿਆਨਕ ਤਿਆਰੀਆਂ, ਖੁਰਾਕ ਯੁਕਤਾਂ, ਨਵੇਂ ਮਸ਼ੀਨੀ ਔਜ਼ਾਰ, ਸਿਹਤ ਅਤੇ ਤੰਦਰੁਸਤੀ ਬਾਰੇ ਜਾਗਰੂਕਤਾ ਅਤੇ ਖੇਡਾਂ ਦੇ ਖੇਤਰ ਵਿੱਚ ਸਮਾਜਿਕ ਰਵੱਈਏ ਉਪਰ ਚਰਚਾ ਇਸ ਸੈਮੀਨਾਰ ਦਾ ਖਾਸ ਮੰਤਵ ਹੋਵੇਗਾ।
ਖਾਲਸਾ ਕਾਲਜ (ਇਸਤ੍ਰੀਆਂ) ਪਿੱਛੇ ਜਿਹੇ ਖੇਡਾਂ ਦੇ ਖੇਤਰ ਵਿਚ ਆਪਣਾ ਅਹਿਮ ਸਥਾਨ ਪ੍ਰਾਪਤ ਕਰ ਚੁੱਕਾ ਹੈ। ਇੱਥੋਂ ਦੀ ਵਿਦਿਆਰਥਣ ਖੁਸ਼ਬੀਰ ਕੌਰ ਨੇ ਜਾਪਾਨ ਵਿੱਚ ਹੋਣ ਜਾ ਰਹੇ ਪ੍ਰੀ-ਓਲੰਪਿਕ ਕੈਂਪ ਵਿੱਚ ਕੁਆਲੀਫਾਈ ਕੀਤਾ ਹੈ ਅਤੇ ਹੋਰ ਵਿਦਿਆਰਥਣਾਂ ਨੇ ਬਹੁਤ ਸਾਰੇ ਤਮਗੇ ਅਤੇ ਇਨਾਮ ਖੇਡਾਂ ਦੇ ਖੇਤਰ ਵਿੱਚ ਜਿੱਤੇ ਹਨ। ਡਾ. ਮਾਹਲ ਨੇ ਕਿਹਾ ਕਿ ਇਹ ਦੋ-ਰੋਜ਼ਾ ਸੈਮੀਨਾਰ ਕਾਲਜ ਦੇ ਵਿਦਿਆਰਥੀਆਂ ਅਤੇ ਖਿਡਾਰੀਆਂ ਨੂੰ ਖੇਡ ਦੇ ਖੇਤਰ ਵਿਚ ਹੋਰ ਵੀ ਉਪਲਬਧੀਆਂ ਪ੍ਰਾਪਤ ਕਰਨ ਲਈ ਇਕ ਪ੍ਰੇਰਨਾ ਸਰੋਤ ਹੋਵੇਗਾ।