* ਦੋਸ਼ੀਆਂ ਪਾਸੋਂ ਚੋਰੀ ਦੇ ਵਾਹਨਾਂ ਵੀ ਬਰਾਮਦ ਕੀਤੇ
ਪਟਿਆਲਾ: 20 ਫਰਵਰੀ : ਪਟਿਆਲਾ ਪੁਲਿਸ ਵੱਲੋਂ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਅਰੰਭੀ ਗਈ ਮੁਹਿੰਮ ਨੂੰ ਉਸ ਸਮੇਂ ਭਾਰੀ ਸਫਲਤਾ ਹਾਸਲ ਹੋਈ ਜਦੋਂ ਸੀ.ਆਈ.ਏ. ਸਟਾਫ ਪਟਿਆਲਾ ਦੀ ਪੁਲਿਸ ਟੀਮ ਨੇ ਇੱਕ ਮੁਖਬਰੀ ਦੇ ਅਧਾਰ ‘ਤੇ ਤਿੰਨ ਵਿਅਕਤੀਆਂ ਪਾਸੋਂ ਲਗਭਗ 2 ਲੱਖ ਰੁਪਏ ਦੀ ਜਾਅਲੀ ਕਰੰਸੀ ਸਮੇਤ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ।
ਇਸ ਬਾਰੇ ਜਾਣਕਾਰੀ ਦਿੰਦਿਆਂ ਐਸ.ਐਸ.ਪਟਿਆਲਾ ਸ਼੍ਰੀ ਦਿਨੇਸ਼ ਪ੍ਰਤਾਪ ਸਿੰਘ ਨੇ ਸੀ.ਆਈ.ਏ. ਸਟਾਫ ਪਟਿਆਲਾ ਵਿਖੇ ਇਹਨਾਂ ਕਥਿਤ ਦੋਸ਼ੀਆਂ ਵਿਰੁੱਧ ਜਾਣਕਾਰੀ ਦੇਣ ਲਈ ਪੱਤਰਕਾਰ ਸੰਮੇਲਨ ਦੌਰਾਨ ਦੱਸਿਆ ਕਿ ਐਸ.ਪੀ.(ਡੀ.) ਸ਼੍ਰੀ ਪ੍ਰਿਤਪਾਲ ਸਿੰਘ ਥਿੰਦ ਅਤੇ ਡੀ. ਐਸ.ਪੀ.(ਡੀ.) ਸ੍ਰ:ਜਗਜੀਤ ਸਿੰਘ ਜੱਲ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੀ.ਆਈ.ਏ. ਪਟਿਆਲਾ ਦੇ ਇੰਚਾਰਜ ਐਸ.ਆਈ. ਸ੍ਰ: ਕੁਲਦੀਪ ਸਿੰਘ ਸੇਖੋਂ ਦੀ ਯੋਗ ਅਗਵਾਈ ਹੇਠ ਸਹਾਇਕ ਥਾਣੇਦਾਰ ਭਾਗ ਸਿੰਘ ਨੇ ਸਮੇਤ ਪੁਲਿਸ ਪਾਰਟੀ ਸੀ.ਆਈ.ਏ. ਸਟਾਫ ਪਟਿਆਲਾ ਦੀ ਟੀਮ ਨਾਲ ਡਕਾਲਾ ਚੂੰਗੀ ਨੇੜੇ ਸ਼ੀਸ਼ ਮਹਿਲ ਵਿਖੇ ਵਿਸ਼ੇਸ਼ ਨਾਕਾ ਲਗਾਇਆ ਹੋਇਆ ਸੀ ਤਾਂ ਇਸ ਨਾਕੇਬੰਦੀ ਦੌਰਾਨ ਉਨ੍ਹਾਂ ਨੂੰ ਮਿਲੀ ਗੁਪਤ ਸੂਚਨਾਂ ਦੇ ਅਧਾਰ ‘ਤੇ ਵਿਜੇ ਕੁਮਾਰ ਪੁੱਤਰ ਅਮਰ ਨਾਥ ਵਾਸੀ ਕਰਹਾਲੀ ਪਟਿਆਲਾ, ਜਰਨੈਲ ਸਿੰਘ ਪੁੱਤਰ ਬਲਵੰ ਸਿੰਘ ਵਾਸੀ ਕਾਗਥਲੀ ਜ਼ਿਲ੍ਹਾ ਕੈਥਲ ਹਰਿਆਣਾ ਅਤੇ ਦਿਲਬਾਗ ਸਿੰਘ ਪੁੱਤਰ ਜੰਗੀਰ ਸਿੰਘ ਵਾਸੀ ਮਕਾਨ ਨੰ: 51 ਫੈਕਟਰੀ ਏਰੀਆ ਵਾਰਡ ਨੰਬਰ 16, ਡਾਕਟਰ ਗਿੱਲ ਵਾਲੀ ਗਲੀ ਚੀਕਾ ਜ਼ਿਲ੍ਹਾ ਕੈਥਲ ਹਰਿਆਣਾ ਰਾਜ ਦੇ ਵਿਅਕਤੀਆਂ ਪਾਸੋਂ 2 ਲੱਖ ਰੁਪਏ ਦੀ ਜਾਅਲੀ ਰਾਸ਼ੀ ਜ਼ਬਤ ਕੀਤੀ ਗਈ ਜੋ ਕਿ ਸ਼ਾਇਦ ਪਾਕਿਸਤਾਨ ਤੋਂ ਆਈ ਸੀ । ਉਨ੍ਹਾਂ ਦੱਸਿਆ ਕਿ ਇਹ ਕਥਿਤ ਦੋਸ਼ੀ ਇਹ ਕੰਮ ਕਾਫੀ ਸਮੇਂ ਤੋਂ ਕਰ ਰਹੇ ਹਨ ਅਤੇ ਇਹਨਾਂ ਨੂੰ ਅੱਜ ਡਕਾਲਾ ਸਾਈਡ ਤੋਂ ਪਟਿਆਲਾ ਨੂੰ ਆ ਰਹੀ ਇੱਕ ਸਫੈਦ ਮਾਰੂਤੀ ਕਾਰ ਨੰ: ਪੀ.ਬੀ.ਕਿਉ-2154 ਜਿਸ ਵਿੱਚ ਉਕਤ ਵਿਅਕਤੀ ਸਵਾਰ ਸਨ ਨੂੰ ਜਦੋਂ ਨਾਕੇ ‘ਤੇ ਤਲਾਸ਼ੀ ਲਈ ਰੋਕਿਆ ਗਿਆ ਤਾਂ ਤਲਾਸ਼ੀ ਦੌਰਾਨ ਗੱਡੀ ਵਿੱਚੋਂ 2 ਲੱਖ ਰੁਪਏ ਦੀ ਜਾਅਲੀ ਕਰੰਸੀ ਬਰਾਮਦ ਹੋਈ। ਉਨ੍ਹਾਂ ਦੱਸਿਆ ਕਿ ਮੁਢਲੀ ਪੁੱਛਗਿਛ ਦੌਰਾਨ ਕਥਿਤ ਦੋਸ਼ੀਆਂ ਨੇ ਮੰਨਿਆਂ ਹੈ ਕਿ ਇਹ ਇਹ ਜਾਅਲੀ ਕਰੰਸੀ ਅੰਮ੍ਰਿਤਸਰ ਦੇ ਇੱਕ ਵਿਅਕਤੀ ਪਾਸੋਂ 60 ਹਜ਼ਾਰ ਰੁਪਏ ਦੇ ਕੇ ਇੱਕ ਲੱਖ ਰੁਪਏ ਲੈ ਲੈਂਦੇ ਸਨ ਜੋ ਕਿ ਆਪਸ ਵਿੱਚ ਵੰਡ ਕੇ ਮਾਰਕੀਟ ਵਿੱਚ ਘਰੇਲੂ ਕੰਮਾਂ ਵਾਸਤੇ ਖਰਚ ਕਰ ਦਿੰਦੇ ਸਨ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਨੇ ਹੁਣ ਤੱਕ 10 ਲੱਖ ਰੁਪਏ ਜਾਅਲੀ ਕਰੰਸੀ ਲਿਆ ਕੇ ਰਾਜ ਦੇ ਭੋਲੇ-ਭਾਲੇ ਦੁਕਾਨਦਾਰਾਂ ਨੂੰ ਚਲਾ ਦਿੰਦੇ ਸਨ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਪਾਸੋਂ ਡੁੰਘਾਈ ਨਾਲ ਪੁੱਛ ਗਿੱਛ ਜਾਰੀ ਹੈ ਅਤੇ ਅਹਿਮ ਖੁਲਾਸੇ ਸਾਹਮਣੇ ਆਉਣ ਦੀ ਸੰਭਾਵਨਾਂ ਹੈ। ਐਸ.ਐਸ.ਪੀ. ਨੇ ਦੱਸਿਆ ਕਿ ਦੋਸ਼ੀਆਂ ਵਿਰੁੱਧ ਮੁਕੱਦਮਾ ਨੰ: 28 ਮਿਤੀ 20/2/2012 ਥਾਣਾ ਕੋਤਵਾਲੀ ਵਿਖੇ ਧਾਰਾ 489 ਬੀ, 489 ਸੀ, 420, 120-ਬੀ ਅਧੀਨ ਦਰਜ਼ ਕੀਤੇ ਗਏ ਹਨ।
ਵਾਹਾਨ ਚੋਰੀ ਦੇ ਕੇਸ ਵਿੱਚ 6 ਕਾਬੂ
ਇਸ ਮੌਕੇ ਐਸ.ਐਸ.ਪੀ. ਪਟਿਆਲਾ ਸ਼੍ਰੀ ਦਿਨੇਸ਼ ਪ੍ਰਤਾਪ ਸਿੰਘ ਨੇ ਸੀ.ਆਈ.ਏ. ਸਟਾਫ ਪਟਿਆਲਾ ਵਿਖੇ ਸੱਦੀ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਸੀ.ਆਈ. ਸਟਾਫ ਪਟਿਆਲਾ ਵੱਲੋਂ ਚੋਰੀ ਕੀਤੇ ਮੋਟਰ ਸਾਈਕਲ, ਟਰੈਕਟਰ ਅਤੇ ਇੱਕ ਕਾਰ ਚੋਰੀ ਕਰਨ ਵਾਲੇ ਗਿਰੋਹ ਦੇ ਚਾਰ ਮੈਂਬਰਾਂ ਪਾਸੋਂ ਚੋਰੀ ਕੀਤੇ ਵਾਹਨ ਅਤੇ ਅਸਲੇ ਸਮੇਤ 6 ਵਿਅਤੀਆਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਉਨ੍ਹਾਂ ਦੱਸਿਆ ਕਿ ਐਸ.ਪੀ.(ਡੀ.) ਸ਼੍ਰੀ ਪ੍ਰਿਤਪਾਲ ਸਿੰਘ ਥਿੰਦ ਅਤੇ ਡੀ. ਐਸ.ਪੀ.(ਡੀ.) ਸ੍ਰ:ਜਗਜੀਤ ਸਿੰਘ ਜੱਲ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੀ.ਆਈ.ਏ. ਪਟਿਆਲਾ ਦੇ ਇੰਚਾਰਜ ਐਸ.ਆਈ. ਸ੍ਰ: ਕੁਲਦੀਪ ਸਿੰਘ ਸੇਖੋਂ ਦੀ ਯੋਗ ਅਗਵਾਈ ਹੇਠ ਸਹਾਇਕ ਥਾਣੇਦਾਰ ਨਰਿੰਦਰ ਸਿੰਘ ਅਤੇ ਸਹਾਇਕ ਥਾਣੇਦਾਰ ਅਮਰਜੀਤ ਸਿੰਘ ਨੇ ਸਮੇਤ ਪੁਲਿਸ ਪਾਰਟੀ ਨੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਪੀ.ਆਰ.ਟੀ.ਸੀ. ਵਰਕਸ਼ਾਪ ਵਿਖੇ ਇੱਕ ਵਿਸ਼ੇਸ਼ ਨਾਕਾ ਲਗਾਇਆ ਹੋਇਆ ਸੀ ਤਾਂ ਇੱਕ ਮੁਖਬਰੀ ਦੇ ਅਧਾਰ ‘ਤੇ ਇਸ ਪੁਲਿਸ ਪਾਰਟੀ ਨੇ ਕਿਸੇ ਵੱਡੀ ਵਾਰਦਾਤ ਦੀ ਤਿਆਰੀ ਕਰ ਰਹੇ ਦੀਪਕ ਕੁਮਾ ਉਰਫ ਦੀਪਕ ਪੁੱਤਰ ਰਾਜੇਸ਼ ਕੁਮਾਰ ਵਾਸੀ ਕੁਆਰਟਰ ਨੰ: 10 ਭਾਖੜਾ ਕਲੌਨੀ ਤ੍ਰਿਪੜੀ ਪਟਿਆਲਾ, ਅਮਿਤ ਕੁਮਾਰ ਉਰਫ ਮੋਨੂੰ ਪੁੱਤਰ ਦਲੀਪ ਕੁਮਾਰ ਵਾਸੀ ਪੁਰਾਣਾ ਸੂਲਰ ਨੇੜੇ ਨਵਜੀਵਨੀ ਸਕੂਲ ਸੂਲਰ ਪਟਿਆਲਾ, ਰਾਜੂ ਖਾਨ ਪੁੱਤਰ ਹਰਮੇਸ਼ ਖਾਨ ਵਾਸੀ ਚੁਨਾਗਰਾ ਥਾਣਾ ਪਾਤੜਾਂ ਜ਼ਿਲ੍ਹਾ ਪਟਿਆਲਾ,ਬਲਵਿੰਦਰ ਸਿੰਘ ਉਰਫ ਬਿੰਦਰ ਪੁੱਤਰ ਕੂੜਾ ਰਾਮ ਵਾਸੀ ਵਾਰਡ ਨੰ: 3 ਜਾਣਾ ਚੀਕਾ ਜ਼ਿਲ੍ਹਾ ਚੀਕਾ ਹਰਿਆਣਾ, ਅਵਤਾਰ ਸਿੰਘ ਉਰਫ ਸੱਬਾ ਪੁੱਤਰ ਗੁਰਜੰਟ ਸਿੰਘ ਵਾਸੀ ਕੋਹਰੀਆਂ ਜ਼ਿਲ੍ਹਾ ਕੈਥਲ ਹਰਿਆਣਾ, ਗੁਰਜੀਤ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਪਿੰਡ ਕੋਹਰੀਆਂ ਦਿੜਬਾ ਜ਼ਿਲ੍ਹਾ ਸੰਗਰੂਰ ਨੂੰ ਕਾਬੂ ਕੀਤਾ ।
ਐਸ.ਐਸ.ਪੀ. ਨੇ ਦੱਸਿਆ ਕਿ ਇਹਨਾਂ ਦੀ ਤਲਾਸ਼ੀ ਦੌਰਾਨ ਰਾਜੂ ਖਾਨ ਪਾਸੋਂ ਇੱਕ ਦੇਸੀ ਪਿਸਤੌਲ 315 ਬੋਰ ਸਮੇਤ 5 ਰੌਦ, ਅਵਤਾਰ ਸਿੰਘ ਉਰਫ ਸੱਬਾ ਪਾਸੋਂ ਦੇਸ਼ੀ ਪਿਸਤੌਲ 315 ਅਤੇ 5 ਰੋਂਦ , ਬਲਵਿੰਦਰ ਸਿੰਘ ਉਰਫ ਬਿੰਦਰ ਪਾਸੋਂ ਇੱਕ ਛੁਰਾ ਅਤੇ ਗੁਰਜੀਤ ਸਿੰਘ ਪਾਸੋਂ ਇੱਕ ਕਿਰਚ ਬਰਾਮਦ ਹੋਈ । ਉਨ੍ਹਾਂ ਦੱਸਿਆ ਕਿ ਦੋਸ਼ੀਆਂ ਦੇ ਕਬਜ਼ੇ ਵਿੱਚੋਂ ਚੋਰੀ ਸ਼ੁਦਾ ਵਾਹਨ ਟਰੈਕਟਰ ਸੋਨਾਲੀਕਾ ਐਚ.ਆਰ. 35 ਡੀ .6018 ਜਿਸ ਸਬੰਧੀ ਮੁਕੱਦਮਾ ਨੰ: 380 ਮਿਤੀ 9/11/2009 ਨੂੰ ਧਾਰਾ 379 ਅਧੀਨ ਥਾਣਾ ਨਰਨੌਦ ਜ਼ਿਲ੍ਹਾ ਹਿਸਾਰ ਹਰਿਆਣਾ ਤੇ ਇੱਕ ਹੀਰੋ ਹਾਂਡਾ ਸਪਲੈਂਡਰ ਨੰ: ਐਚ.ਆਰ. 23 ਸੀ -3657 ਜਿਸ ਸਬੰਧੀ ਥਾਣਾ ਸਿਵਲ ਲਾਈਨ ਵਿਖੇ ਧਾਰਾ 379 ਅਧੀਨ ਮੁਕੱਦਮਾ ਦਰਜ਼ ਹੈ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਇੱਕ ਮੋਟਰ ਸਾਈਕਲ ਬਜਾਜ ਸੀ.ਟੀ. 100 ਬਿਨਾਂ ਨੰਬਰੀ, ਇੱਕ ਮੋਟਰ ਸਾਈਕਲ ਹੀਰੋ ਹਾਂਡਾ ਪੈਸ਼ਨ ਪੀ.ਬੀ.698, ਇੱਕ ਮੋਟਰ ਸਾਈਕਲ ਬਜਾਜ ਡਿਸਕਵਰ ਪੀ.ਬੀ. 11ਏ.ਈ.7709, ਇੱਕ ਮੋਟਰ ਸਾਈਕਲ ਹੀਰੋ ਹਾਡਾਂ ਪੈਸ਼ਨ ਡੀ.ਐਲ.4-ਐਸ.ਏ.ਜੈਡ 4451, ਇੱਕ ਮੋਟਰ ਸਾਈਕਲ ਹੀਰੋ ਹਾਂਡਾ ਸਪਲੈਂਡਰ ਬਿਨਾਂ ਨੰਬਰੀ ਬਰਾਮਦ ਕਰਨ ਵਿੱਚ ਸਫਲਤਾ ਵੀ ਹਾਸਲ ਕੀਤੀ। ਉਨ੍ਹਾਂ ਦੱਸਿਆ ਕਿ ਬਰਾਮਦ ਕੀਤੇ ਇਹਨਾਂ ਵਾਹਨਾਂ ਦੀ ਕੀਮਤ ਲਗਭਗ 7 ਲੱਖ 50 ਹਜ਼ਾਰ ਰੁਪਏ ਦੇ ਕਰੀਬ ਬਣਦੀ ਹੈ। ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀਆਂ ਵਿਰੁੱਧ ਮੁਕੱਦਮਾ ਨੰ: 29 ਮਿਤੀ 19-2-2012 ਨੂੰ ਧਾਰਾ 399,402, ਅਸਲਾ ਐਕਟ ਤਹਿਤ ਥਾਣਾ ਲਾਹੌਰੀ ਗੇਟ ਵਿਖੇ ਦਰਜ਼ ਕੀਤਾ ਗਿਆ ਹੈ।
ਤਿੰਨ ਵਿਅਕਤੀਆਂ ਤੋਂ 170 ਗਰਾਮ ਸਮੈਕ ਬਰਾਮਦ
ਸ਼੍ਰੀ ਦਿਨੇਸ਼ ਪ੍ਰਤਾਪ ਨੇ ਇਸ ਮੌਕੇ ਦੱਸਿਆ ਕਿ ਸੀ.ਆਈ.ਏ. ਸਟਾਫ ਪਟਿਆਲਾ ਦੀ ਟੀਮ ਨੇ ਬੜੀ ਨਦੀ ਬੰਨਾ ਪੁਲ ਤੋਂ ਮੁਖਬਰੀ ਦੇ ਅਧਾਰ ‘ਤੇ ਰੋਹਿਤ ਕੁਮਾਰ ਰਾਹੁਲ ਪੁਤਰ ਰਣਜੀਤ ਸਿੰਘ ਨੂੰ ਰਤਨ ਨਗਰ-ਐਠ, ਨੇੜੇ ਮਾਤਾ ਮੰਦਿਰ ਪਟਿਆਲਾ ਤੋਂ 100 ਗਰਾਮ ਸਮੈਕ ਪ੍ਰਾਪਤ ਹੋਈ ਹੈ। ਉਨ੍ਹਾਂ ਦੱਸਿਆ ਕਿ ਇਸ ਦੋਸ਼ੀ ਵਿਰੁੱਧ ਮੁਕੱਦਮਾ ਨੰ: 22 ਮਿਤੀ 18/10/2012 ਨਸ਼ਾ ਰੋਕੂ ਐਕਟ ਦੀ ਧਾਰਾ 21 ਅਧੀਨ ਥਾਣਾ ਤ੍ਰਿਪੜੀ ਵਿਖੇ ਦਰਜ਼ ਕੀਤਾ ਗਿਆ ਹੈ । ਉਨ੍ਹਾਂ ਦੱਸਿਆ ਕਿ ਇਕ ਦੂਜੇ ਮੁਕੱਦਮੇ ਵਿੱਚ ਸਹਾਇਕ ਥਾਣੇਦਾਰ ਹੰਸ ਰਾਜ ਸੀ.ਆਈ.ਏ. ਸਟਾਫ ਪਟਿਆਲਾ ਸਮੇਤ ਪੁਲਿਸ ਪਾਰਟੀ ਨੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਨਾਕਾ ਲਗਾਇਆ ਹੋਇਆ ਸੀ ਦਾ ਇੱਕ ਗੁਪਤ ਸੂਚਨਾਂ ਦੇ ਅਧਾਰ ‘ਤੇ ਨਾਕੇਬੰਦੀ ਦੌਰਾਨ ਗੁਰਿੰਦਰ ਸਿੰਘ ਪੁੱਤਰ ਸੁੱਖਾ ਸਿੰਘ ਵਾਸੀ ਮਕਾਨ ਨੰ: 50 ਈ ਦੀਪ ਨਗਰ ਪਟਿਆਲਾ ਅਤੇ ਅਮਨਦੀਪ ਸਿੰਘ ਪੁੱਤਰ ਗੁਰਕੀਰਤ ਸਿੰਘ ਵਾਸੀ 30-ਆਨੰਦ ਨਗਰ ਬੀ ਪਟਿਆਲਾ ਦਾ ਮੋਟਰ ਸਾਈਕਲ ਹੀਰੋ ਹਾਂਡਾ ਸਪਲੈਂਡਰ ਨੰ: ਪੀ.ਬੀ.11-ਏਪੀ-2126 ‘ਤੇ ਕਾਬੂ ਕਰਕੇ ਉਨ੍ਹਾਂ ਦੇ ਕਬਜੇ ਵਿੱਚੋਂ 70 ਗਰਾਮ ਸਮੈਕ ਬਰਾਮਦ ਹੋਈ ਉਨ੍ਹਾਂ ਦੱਸਿਆ ਕਿ ਇਹਨਾਂ ਕਥਿਤ ਦੋਸ਼ੀਆਂ ਵਿਰੁੱਧ ਮੁਕੱਦਮਾ ਨੰ: 56 ਮਿਤੀ 19/2/2012 ਨੂੰ ਨਸ਼ਾ ਰੋਕੂ ਐਕਟ ਦੀ ਧਾਰਾ 21 ਅਧੀਨ ਥਾਣਾ ਤ੍ਰਿਪੜੀ ਵਿਖੇ ਦਰਜ਼ ਕੀਤਾ ਗਿਆ ਹੈ।
ਇਸ ਮੌਕੇ ਉਨ੍ਹਾਂ ਦੇ ਨਾਲ ਐਸ.ਪੀ. (ਡੀ) ਸ੍ਰ: ਪ੍ਰਿਤਪਾਲ ਸਿੰਘ ਥਿੰਦ, ਐਸ.ਪੀ. (ਸਿਟੀ) ਸ੍ਰ: ਦਲਜੀਤ ਸਿੰਘ ਰਾਣਾ, ਡੀ.ਐਸ.ਪੀ. ਸ੍ਰ: ਕੇਹਰ ਸਿੰਘ, ਇੰਸਪੈਕਟਰ ਸੁਖਮਿੰਦਰ ਸਿੰਘ ਚੌਹਾਨ, ਸੀ.ਆਈ.ਏ. ਸਟਾਫ ਪਟਿਆਲਾ ਦੇ ਇੰਚਾਰਜ ਐਸ.ਆਈ. ਕੁਲਦੀਪ ਸਿੰਘ ਸੇਖੋਂ ਤੋਂ ਇਲਾਵਾ ਪੁਲਿਸ ਵਿਭਾਗ ਦੇ ਹੋਰ ਅਧਿਕਾਰੀ ਤੇ ਕਰਮਚਾਰੀ ਵੀ ਮੌਜੂਦ ਸਨ।