ਫਿਰੋਜ਼ਪੁਰ 19 ਫਰਵਰੀ -ਸਿੱਖਿਆ ਦੇ ਖੇਤਰ ਵਿੱਚ ਵਧੀਆ ਯੋਗਦਾਨ ਪਾਉਣ ਵਾਲੇ ਗਰਮਾਰ ਹਾਈ ਸਕੂਲ ਫਿਰੋਜ਼ਪੁਰ ਛਾਉਣੀਂ ਵਿਖੇ ਸਲਾਨਾ ਇਨਾਮ ਵੰਡ ਸਮਾਗਮ ਅਤੇ ਜ਼ਿਲਾ ਪੱਧਰੀ ਸੱਭਿਆਚਾਰਕ ਪ੍ਰੋਗਰਾਮ ਅਯੋਜਿਤ ਕੀਤਾ ਗਿਆ। ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ ਗਿਆ ਅਤੇ ਅਰਦਾਸ ਉਪਰੰਤ ਗੁਰੂ ਕਾ ਅਟੁੱਟ ਲੰਗਰ ਵਰਤਾਇਆ ਗਿਆ। ਸਕੂਲ ਵਿਖੇ ਨਹਿਰੂ ਯੁਵਾ ਕੇਂਦਰ ਫਿਰੋਜ਼ਪੁਰ ਅਤੇ ਸ਼ੇਰ-ਏ-ਪੰਜਾਬ ਸਪੋਰਸ ਕਲੱਬ ਨੂਰਪੁਰ ਸੇਠਾਂ ਦੇ ਸਹਿਯੋਗ ਨਾਲ ਜ਼ਿਲ•ਾ ਪੱਧਰੀ ਸੱਭਿਆਚਕ ਪ੍ਰੋਗਰਾਮ ਵੀ ਅਯੋਜਿਤ ਕੀਤਾ ਗਿਆ ਜਿਸ ਵਿੱਚ ਵੱਖ-ਵੱਖ ਸਕੂਲ ਤੋ ਆਏ ਵਿਦਿਆਰਥੀਆਂ, ਯੂਥ ਕਲੱਬਾਂ ਦੇ ਆਗੂਆਂ ਤੋਂ ਇਲਾਵਾ ਰਾਸ਼ਟਰੀ ਏਕਤਾ ਕੈਂਪ ਵਿੱਚ ਹਿੱਸਾ ਲੈ ਰਹੇ ਹਿਮਾਚਲ ਪ੍ਰਦੇਸ਼,ਹਰਿਆਣਾ, ਤਮਿਲਨਾਡੂ, ਉੱਤਰ ਪ੍ਰਦੇਸ਼, ਪੰਜਾਬ ਅਤੇ ਤਾਮਿਲਨਾਡੂ ਰਾਜਾਂ ਦੇ ਭਾਗੀਦਾਰਾਂ ਨੇ ਵੀ ਆਪਣੇ ਰਾਜਾਂ ਦੇ ਲੋਕ-ਨਾਚ ਪੇਸ਼ ਕੀਤੇ। ਗਰਾਮਰ ਹਾਈ ਸਕੂਲ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਭਗਵਾਨ ਸਿੰਘ ਸਾਮਾ ਅਤੇ ਮੁੱਖ ਪ੍ਰਬੰਧਕ ਹਰਚਰਨ ਸਿੰਘ ਸਾਮਾ ਨੇ ਆਏ ਪਤਵੰਤਿਆਂ ਤੇ ਮਹਿਮਾਨਾਂ ਨੁੰ ਜੀ ਆਇਆਂ ਆਖਿਆ। ਰੰਗਾ-ਰੰਗ ਪ੍ਰੋਗਾਰਮ ਸ਼ੁਰੂਆਤ ਗਰਾਮਰ ਹਾਈ ਸਕੂਲ ਦੀ ਵਿਦਿਆਰਥਣ ਕਿਰਨਦੀਪ ਕੌਰ ਨੇ ਕੀਰਤਨ ਰਾਹੀਂ ਕੀਤੀ, ਸਾਈਂ ਪਬਲਿਕ ਸਕੂਲ ਫਿਰੋਜ਼ਪੁਰ ਦੇ ਬੱਚਿਆਂ ਵਲੋ ਫੌਜੀ ਜਵਾਨਾਂ ਸਬੰਧੀ ਕੋਰਿਓਗਰਾਫੀ ਪੇਸ਼ ਕੀਤੀ ਗਈ, ਇਸ ਉਪਰੰਤ ਅਭਿਨੰਦਨ ਪਬਲਿਕ ਸਕੂਲ ਦੇ ਵਿਦਿਆਰਥੀਆਂ ਵੇ ‘ਸਾਈਂ’ ਗੀਤ ਗਾ ਕੇ ਹਾਜਰੀ ਲਗਵਾਈ, ਗਰਾਮਰ ਹਾਈ ਸਕੂਲ ਦੇ ਵਿਦਿਆਰਥੀਆਂ ਵੱਲੋਂ ਗੀਤ ‘ਜੀ ਆਇਆਂ ‘, ‘ਪੈਰੋਂ ਮੈਂ ਬੰਧਨ’,’ਬੰਮ-ਬੰਮ ਬੋਲੇ’, ‘ਹਮ ਹੈਂ ਹਿੰਦੋਸਤਾਨੀਂ’, ‘ਮੈਂ ਪਰੀਓਂ ਕੀ ਰਾਣੀ’ ‘ਦੇਸ਼ ਰੰਗੀਲਾ’, ‘ਚੁੰਨੀਂ ਨੂੰ ਪੈ ਗਿਆ ਡੱਬ’, ‘ਮਈਆ ਯਸ਼ੋਦਾ’, ਤੇ ਕਵਾਲੀ ਪੇਸ਼ ਕੀਤੀ ਗਈ। ਇਸ ਮੌਕੇ ਨਹਿਰੂ ਯੁਵਾ ਕੇਂਦਰ ਦੇ ਡੀ.ਵਾਈ.ਸੀ. ਸਰਬਜੀਤ ਸਿੰਘ ਬੇਦੀ, ਕੇ.ਕੇ. ਧਵਨ ਪ੍ਰਧਾਨ ਸੀਨੀਅਰ ਸਿਟੀਜਨ ਫੌਰਮ, ਫਿਲਮੀਂ ਅਦਾਕਾਰ ਹਰਿੰਦਰ ਸਿੰਘ ਭੁੱਲਰ, ਗੁਰਦੇਵ ਸਿੰਘ ਜੋਸਨ, ਪ੍ਰਮਿੰਦਰ ਜੱਜ, ਜਗਤਾਰ ਸਿੰਘ ਡੀ.ਪੀ.ਓ. ਆਦਿ ਦੀ ਅਗਵਾਈ ਹੇਠ ਰਾਸ਼ਟਰੀ ਏਕਤਾ ਕੈਂਪ ਦੇ ਸਮੂਹ ਮੈਂਬਰ ਗਰਾਮਰ ਹਾਈ ਸਕੂਲ ਵਿਖੇ ਪੁੱਜੇ, ਇਸ ਸਮੇਂ ਰਣਜੀਤ ਸਿੰਘ ਸਾਮਾ, ਭਗਵਾਨ ਸਿੰਘ ਸਰਪੰਚ, ਕਲੱਬ ਆਗੂ ਜੁਗਿੰਦਰ ਸਿੰਘ ਮਾਨਕ, ਪ੍ਰਸ਼ੋਤਮ ਗਲਹੋਤਰਾ, ਧਰਮਿੰਦਰ ਸਿੰਘ, ਦਲਬੀਰ ਸਿੰਘ ਕੋਹਾਲਾ ਅਤੇ ਸਕੂਲ ਪ੍ਰਬੰਧਕਾਂ ਨੇ ਮਹਿਮਾਨਾਂ ਨੂੰ ਜੀ ਆਇਆਂ ਆਖਿਆ ਅਤੇ ਬੁੱਕੇ ਦੇ ਸਨਮਾਨਿਤ ਕੀਤਾ। ਇਸ ਜ਼ਿਲਾ ਪੱਧਰੀ ਸੱਭਿਆਚਾਰਕ ਸਮਾਗਮ ਵਿੱਚ ਦਾਰਜ਼ਲਿੰਗ, ਹਿਮਾਚਲ ਪ੍ਰਦੇਸ਼,ਹਰਿਆਣਾ, ਤਮਿਲਨਾਡੂ, ਉੱਤਰ ਪ੍ਰਦੇਸ਼ ਅਤੇ ਪੰਜਾਬ ਦੇ ਨੌਜਵਾਨਾਂ ਤੇ ਮਟਿਆਰਾਂ ਨੇ ਆਪਣੇ ਰਾਜਾਂ ਦੇ ਨ੍ਰਿਤ ਪੇਸ਼ ਕਰਕੇ ਹਾਜਰੀਨਾਂ ਨੂੰ ਝੂਮਣ ਲਾਇਆ। ਪੂਰੇ ਪ੍ਰੋਗਰਾਮ ਦੋਰਾਨ ਅਮਨ (ਚਾਰਲੀ ਚੈਪਲਿਨ) ਨੇ ਆਪਣੇ ਚੁਟਕਲਿਆਂ ਰਾਹੀਂ ਹਾਜਰੀਂਨਾਂ ਨੂੰ ਖੂਭ ਹਸਾਇਆ। ਪ੍ਰੋਗਰਾਮ ਦੋਰਾਨ ਮੰਚ ਸੰਚਾਲਨ ਫਿਲਮੀਂ ਅਦਾਕਾਰ ਹਰਿੰਦਰ ਸਿੰਘ ਭੁੱਲਰ ਨੇ ਨੇ ਕੀਤਾ ਉਨ•ਾਂ ਆਪਣੇ ਸ਼ੇਅਰਾਂ ਅਤੇ ਟੋਟਕਿਆਂ ਰਾਹੀਂ ਲੋਕਾਂ ਦਾ ਭਰਪੂਰ ਮਨੌਰੋਜ਼ਨ ਕੀਤਾ। ਬਲਦੇਵ ਸਿੰਘ ਭੁੱਲਰ ਜ਼ਿਲਾ ਬੱਚਤ ਅਫਸਰ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਪੁੱਜੇ, ਉਨ•ਾਂ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਗਰਾਮਰ ਹਾਈ ਸਕੂਲ ਦੇ ਪ੍ਰਬੰਧਕਾਂ ਅਤੇ ਸ਼ੇਰ-ਏ-ਪੰਜਾਬ ਸਪੋਰਟਸ ਕਲੱਬ ਵੱਲੋਂ ਕੀਤਾ ਗਿਆ ਇਹ ਪ੍ਰੋਗਰਾਮ ਸ਼ਲਾਘਾ ਯੋਗ ਹੈ। ਮੁੱਖ ਮਹਿਮਾਨ ਅਤੇ ਪ੍ਰਬੰਧਕਾਂ ਵੱਲੋਂ ਸਕੂਲ ਦੇ ਵਧੀਆ ਕਰਾਗੁਜਾਰੀ ਵਾਲੇ ਵਿਦਿਆਰਥੀਆਂ, ਆਇਟਮਾਂ ਪੇਸ਼ ਕਰਨ ਵਾਲੇ ਭਾਗੀਦਾਰਾਂ ਅਤੇ ਆਏ ਪਤਵੰਤਿਆਂ ਨੂੰ ਸਨਮਾਨ ਚਿੰਨ• ਪ੍ਰਦਾਨ ਕੀਤੇ। ਅਗਲੇ ਸਾਲ ਫਿਰ ਅਜਿਹਾ ਪ੍ਰੋਗਰਾਮ ਕਰਵਾਉਣ ਦੇ ਵਾਅਦੇ ਨਾਲ ਆਪਣੀ ਅਮਿੱਟ ਛਾਪ ਛੱਡਦਾ ਇਹ ਪ੍ਰੋਗਰਾਮ ਸਮਾਪਤ ਹੋ ਗਿਆ। ਸਕੂਲ ਦੇ ਪ੍ਰਬੰਧਕ ਹਰਚਰਨ ਸਿੰਘ ਸਾਮਾ ਨੇ ਪ੍ਰੋਗਰਾਮ ਦੀ ਸਫਲਤਾ ਲਈ ਆਏ ਪਤਵੰਤਿਆਂ , ਬਾਹਰਲੇ ਰਾਜਾਂ ਤੋਂ ਆਏ ਭਾਗੀਦਾਰਾਂ ਮੁੱਕ ਮਹਿਮਾਨਾਂ, ਸਕੂਲ ਦੇ ਵਿਦਿਆਰਥੀਆਂ ਅਤੇ ਸਮੂਹ ਸਕੂਲ ਸਟਾਫ ਦਾ ਧੰਨਵਾਦ ਕੀਤਾ।