ਲੁਧਆਿਣਾ, ੨੦ ਫਰਵਰੀ (ਸੱਿਖ ਸਆਿਸਤ)- ਅਕਾਲੀ ਦਲ ਪੰਚ ਪ੍ਰਧਾਨੀ ਦੇ ਮੀਡੀਆ ਕਮੇਟੀ ਮੈਂਬਰ ਐਡਵੋਕੇਟ ਜਸਪਾਲ ਸੰਿਘ ਮੰਝਪੁਰ ਨੇ ਬੀਤੇ ਸਮੇਂ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਬਿ ਜੀ ਦੇ ਸਰੂਪ ਦੀ ਬੇਅਦਬੀ ਦੀਆਂ ਵਧ ਰਹੀਆਂ ਘਟਨਾਵਾਂ ਨੂੰ ਜੱਿਥੇ ਗੰਭੀਰ ਚੰਿਤਾ ਦਾ ਵਸ਼ਾ ਦੱਸਆਿ ਉਥੇ ਨਾਲ ਹੀ ਸੱਿਖ ਪੰਥ ਨੂੰ ਆਪਾ ਪਡ਼ਚੋਲਣ ਦਾ ਸੁਨੇਹਾ ਵੀ ਦੱਿਤਾ।ਉਨ੍ਹਾਂ ਕਹਾ ਕ ਿਦੁਨੀਆਂ ਦੇ ਧਰਮਾਂ ਦੇ ਇਤਹਾਸ ਵਚਿ ਸਾਰੇ ਧਾਰਮਕਿ ਗ੍ਰੰਥ ਸਤਕਾਰਯੋਗ ਹਨ ਪਰ ਸ੍ਰੀ ਗੁਰੂ ਗ੍ਰੰਥ ਸਾਹਬਿ ਜੀ ਦਸਾਂ ਪਾਤਸ਼ਾਹੀਆਂ ਦੀ ਜਾਗਦੀ ਜੋਤ ਪ੍ਰਤੱਖ ਸ਼ਬਦ ਗੁਰੂ ਹਨ। ਗੁਰੂ ਗ੍ਰੰਥ ਸਾਹਬਿ ਜੀ ਦਾ ਸਤਕਾਰ ਕਰਨਾ ਜੱਿਥੇ ਹਰੇਕ ਸੱਿਖ ਦਾ ਮੁੱਢਲਾ ਫਰਜ਼ ਹੈ ਉਥੇ ਹਰੇਕ ਮਨੁੱਖ ਨੂੰ ਮਨੁੱਖਤਾ ਨੂੰ ਬਚਾਈ ਰੱਖਣ ਲਈ ਗੁਰੂ ਗ੍ਰੰਥ ਸਾਹਬਿ ਜੀ ਦਾ ਸਰਬੱਤ ਦੇ ਭਲੇ ਦਾ ਸਧਾਂਤ ਦੁਨੀਆ ਵਚਿ ਪਰਸਾਰਣ ਲਈ ਯਤਨਸ਼ੀਲ ਰਹਣਾ ਚਾਹੀਦਾ ਹੈ। ਉਨ੍ਹਾਂ ਕਹਾ ਕ ਿਗੁਰੂ ਗ੍ਰੰਥ ਸਾਹਬਿ ਜੀ ਦੇ ਸਰੂਪ ਦੀ ਬੇਅਦਬੀ ਕਰਨ ਵਾਲੇ ਲੋਕ ਮਨੁੱਖਤਾ ਦੇ ਨਾਂਅ ਉਤੇ ਵੱਡਾ ਕਲੰਕ ਹਨ।
ਐਡਵੋਕੇਟ ਮੰਝਪੁਰ ਨੇ ਕਹਾ ਕ ਿਗੁਰੂ ਗ੍ਰੰਥ ਸਾਹਬਿ ਜੀ ਦੇ ਸਰੂਪਾਂ ਦੀ ਛਪਾਈ ਅਤੇ ਸਤਕਾਰ ਪ੍ਰਤੀ ਇਕ ਕੇਂਦਰੀਕ੍ਰਤਿ ਕੰਟਰੋਲ ਹੋਣਾ ਚਾਹੀਦਾ ਹੈ, ਜੱਿਥੇ ਇਸ ਗੱਲ ਦਾ ਪੂਰਾ ਖਆਿਲ ਰੱਖਆਿ ਜਾਵੇ ਕ ਿਕੀ ਸ੍ਰੀ ਗੁਰੂ ਗ੍ਰੰਥ ਸਾਹਬਿ ਜੀ ਦੇ ਸਰੂਪ ਨੂੰ ਲੈ ਕੇ ਜਾਣ ਵਾਲੇ ਲੋਕ ਗੁਰੂ ਸਾਹਬਿ ਦੇ ਆਦਰ ਸਤਕਾਰ ਲਈ ਕੰਿਨੇ ਕੁ ਦ੍ਰਡ਼੍ਹਿ ਹਨ ਅਤੇ ਕੇਵਲ ਕੁਝ ਰੁਪਈਆਂ ਦੀ ਭੇਟਾ ਕਰਕੇ ਗੁਰੂ ਗ੍ਰੰਥ ਸਾਹਬਿ ਦੇ ਸਰੂਪ ਦੇਣ ਤੋਂ ਸੰਕੋਚ ਕੀਤਾ ਜਾਵੇ। ਗੁਰੂ ਗੰ੍ਰਥ ਸਾਹਬਿ ਜੀ ਦੇ ਸਰੂਪ ਨੂੰ ਕਸੇ ਥਾਂ ਲੈ ਜਾਣ ਤੋਂ ਪਹਲਾਂ ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇ ਕ ਿਉਸ ਥਾਂ ਉਤੇ ਗੁਰੂ ਗ੍ਰੰਥ ਸਾਹਬਿ ਦੇ ਸਰੂਪ ਦੀ ਲੋਡ਼ ਹੈ ਜਾਂ ਨਹੀਂ ਅਤੇ ਨਾਲ ਹੀ ਸਤਕਾਰ ਅਤੇ ਮਰਯਾਦਾ ਦੇ ਪ੍ਰਬੰਧ ਦਾ ਵੀ ਵਸ਼ਿਲੇਸ਼ਣ ਕੀਤਾ ਜਾਵੇ। ਸਭ ਤੋਂ ਵਧਕੇ ਸੱਿਖਾਂ ਵਚਿ ਦੇਸ਼ਾਂ ਵਦੇਸ਼ਾਂ ਵਚਿ ਆਪਣੇ ਧਡ਼ੇ ਜਾਂ ਜਾਤ ਦੇ ਆਧਾਰ @ਤੇ ਗੁਰਦੁਆਰੇ ਬਣਾਕੇ ਗੁਰੂ ਗ੍ਰੰਥ ਸਾਹਬਿ ਜੀ ਦੇ ਸਰੂਪ ਸਥਾਪਤ ਕਰ ਦੱਿਤੇ ਜਾਂਦੇ ਹਨ ਪਰ ਇਹ ਕਾਰਵਾਈ ਕੇਵਲ ਕੁਝ ਮਨੁੱਖਾਂ ਦੀ ਹਉਮੈ ਨੂੰ ਪੱਠੇ ਪਾਉਣ ਤੋਂ ਵੱਧ ਕੁਝ ਨਹੀਂ। ਕਉਿਂਕ ਿਅਜਹੇ ਗੁਰਦੁਆਰਆਿਂ ਵਚਿ ਜੱਿਥੇ ਸੰਗਤ ਦੀ ਆਮਦ ਨਾ-ਮਾਤਰ ਹੁੰਦੀ ਹੈ ਉਥੇ ਗੁਰੂ ਘਰਾਂ ਦੇ ਪ੍ਰਬੰਧ ਅਤੇ ਗੁਰੂ ਗ੍ਰੰਥ ਸਾਹਬਿ ਜੀ ਦੇ ਸਤਕਾਰ ਤੇ ਮਰਯਾਦਾ ਦੇ ਵੀ ਯੋਗ ਪ੍ਰਬੰਧ ਨਹੀਂ ਕੀਤੇ ਜਾਂਦੇ ਹਨ।
ਉਨ੍ਹਾਂ ਕਹਾ ਭਾਵੇਂ ਕ ਿਪਛਿਲੇ ਸਮੇਂ ਦੌਰਾਨ ਪੰਜਾਬ ਸਰਕਾਰ ਇਕ ਕਾਨੂੰਨ ਪਾਸ ਕਰਕੇ ਇਹ ਪ੍ਰਬੰਧ ਕਰ ਦੱਿਤਾ ਸੀ ਕ ਿਗੁਰੂ ਗ੍ਰੰਥ ਸਾਹਬਿ ਜੀ ਦੇ ਸਰੂਪਾਂ ਦੀ ਛਪਾਈ ਕੇਵਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੀ ਜਾਂ ਉਸ ਦੁਆਰਾ ਅਧਕਾਰਤ ਏਜੰਸੀ ਹੀ ਕਰ ਸਕਦੀ ਹੈ ਪਰ ਇਸ ਕਾਨੂੰਨ ਦੀ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕਾਂ ਵਲੋਂ ਆਪ ਹੀ ਉਲੰਘਣਾ ਕੀਤੀ ਗਈ ਹੈ। ਉਨ੍ਹਾਂ ਅੰਤ ਵਚਿ ਸਮੁੱਚੀ ਕੌਮ ਨੂੰ ਗੁਰੂ ਗ੍ਰੰਥ ਸਾਹਬਿ ਜੀ ਦੇ ਸਤਕਾਰ ਤੇ ਮਰਯਾਦਾ ਨੂੰ ਕਾਇਮ ਰੱਖਣ ਦਾ ਹੋਕਾ ਦੰਿਦਆਿਂ ਕਹਾ ਕ ਿਗੁਰੂ ਗ੍ਰੰਥ ਸਾਹਬਿ ਸਾਹਬਿ ਜੀ ਦੇ ਸਰੂਪਾਂ ਦੀ ਛਪਾਈ ਤੇ ਵੰਡਣ ਦੀ ਨੀਤੀ ਨੂੰ ਕੰਟਰੋਲ ਕਰਨ ਤੋਂ ਬਗੈਰ ਬੇਅਦਬੀ ਦੀਆਂ ਮੰਦਭਾਗੀ ਘਟਨਾਵਾਂ ਨੂੰ ਰੋਕਆਿ ਨਹੀਂ ਜਾ ਸਕਦਾ। ਅਤੇ ਇਸਤੋਂ ਵੀ ਅੱਗੇ ਗੁਰੂ ਗ੍ਰੰਥ ਸਾਹਬਿ ਜੀ ਦੀ ਬੇਅਦਬੀ ਕਰਨ ਵਾਲਆਿਂ ਨੂੰ ਦੁਨੀਆ ਕਾਨੂੰਨਾਂ ਦੇ ਘੇਰੇ ਵਚਿ ਲਆਿਉਣ ਦੀ ਥਾਂ ਪੰਥਕ ਕਾਨੂੰਨ ਮੁਤਾਬਕ ਸਜ਼ਾ ਦੇਣੀ ਚਾਹੀਦੀ ਹੈ।