ਲੁਧਿਆਣਾ, 19 ਫਰਵਰੀ : ਸਥਾਨਕ ਜੰਮੂ ਕਲੌਨੀ ਵਿਖੇ ਸਥਿਤ ਫਲੈਕਸ ਮਾਰਕਿਟ ਦੇ ਦੁਕਾਨਦਾਰਾਂ ਵੱਲੋਂ ਪਹਿਲੇ ਵਿਸ਼ਾਲ ਭੰਡਾਰੇ ਅਤੇ ਸ਼ਿਵ ਵਿਵਾਹ ਦਾ ਆਯੋਜਨ ਕਮਲ ਢੀਂਗਰਾ ਦੀ ਪ੍ਰਧਾਨਗੀ ਹੇਠ ਕੀਤਾ ਗਿਆ। ਜਿਸ ਵਿੱਚ ਮੁੱਖ ਮਹਿਮਾਨ ਵੱਜੋਂ ਹਲਕਾ ਪੂਰਬੀ ਦੇ ਵਿਧਾਨ ਸਭਾ ਅਜਾਦ ਉਮੀਦਵਾਰ ਹਰਵਿੰਦਰ ਹੈਪੀ, ਕੌਂਸਲਰ ਰਾਜਿੰਦਰ ਭਾਟੀਆਂ, ਜਸਵੀਰ ਚੱਡਾ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਜੰਗਮਾਂ ਵੱਲੋਂ ਭਗਵਾਨ ਸ਼ਿਵ ਦਾ ਵਿਆਹ ਕਰਵਾਇਆਂ। ਸਮਾਰੋਹ ਵਿੱਚ ਸ਼ਿਵ ਤਾਂਡਵ ਅਤੇ ਹੋਰ ਮਣਮੋਹਕ ਝਾਕੀਆਂ ਨੇ ਸ਼ਿਵ ਭਗਤਾਂ ਦਾ ਦਿਲ ਮੌਹ ਲਿਆਂ ਚਾਰੋਂ ਪਾਸੀÂੋ ਜੈ ਭੋਲੇ ਨਾਥ ਦੇ ਲਗਾਏ ਜਾ ਰਹੇ ਜੈਕਾਰਿਆਂ ਨਾਲ ਸਮੂਚਾ ਇਲਾਕਾ ਸ਼ਿਵ ਦੇ ਰੰਗ ਵਿੱਚ ਰੰਗ ਗਿਆ। ਇਸ ਤੋਂ ਉਪਰੰਤ ਵਿਸ਼ਾਲ ਭੰਡਾਰਾ ਲਗਾਇਆ ਗਿਆ। ਸ਼ਿਵ ਭਗਤਾ ਨੂੰ ਸੰਬੋਧਨ ਕਰਦਿਆਂ ਹੈਪੀ ਨੇ ਕਿਹਾ ਕਿ ਭਗਵਾਨ ਭੋਲੇ ਸ਼ੰਕਰ ਦੇ ਵਿਆਹ ਦਿਹਾੜੇ ਨੂੰ ਸਮੂਚੇ ਵਿਸ਼ਵ ਵਿੱਚ ਸ਼ਰਧਾ ਨਾਲ ਮਣਾਇਆ ਜਾਂਦਾ ਹੈ ਭਗਵਾਨ ਸ਼ੰਕਰ ਹਰ ਭਗਤ ਦੀ ਮੁਰਾਦ ਪੂਰੀ ਕਰਦੇ ਹਨ। ਇਸ ਦਿਨ ਸ਼ਿਵਲਿੰਗ ਨੂੰ ਕੱਚਾ ਦੂਦ ਅਤੇ ਜਲ ਚਲਾਉਣਾ ਸ਼ੁਭ ਮਣਿਆ ਜਾਂਦਾ ਹੈ। ਇਸ ਮੌਕੇ ਕੌਂਸਲਰ ਭਾਟੀਆ ਦੇ ਨਾਲ ਰਾਜੇਸ਼ ਮੋਹਨ, ਨਰਿੰਦਰ ਬਲੋਰੀ, ਅਮਿਤ ਗੋਪਾਲ, ਵਿਨੈ ਜੈਨ ਸੁਖਵਿੰਦਰ ਸਿੰਘ, ਕੇਲਭੂਸ਼ਣ ਸ਼ਰਮਾ, ਰੀਤਿਕਾ ਢੀਂਗਰਾ, ਸੁਭਾਸ਼ ਢੀਂਗਰਾ, ਅਨੀਤਾ ਰਾਣੀ, ਜੋਤੀ ਚਾਵਲਾ ਆਦਿ ਨੇ ਲੰਗਰ ਵੰਡਿਆ। ਆਖੀਰ ‘ਚ ਸ਼ਿਵ ਪਾਰਵਤੀ ਦੀ ਝਾਕੀ ਕਰਨ ਵਾਲੇ ਮੰਗਾ ਮਹਾਦੇਵ ਨੂੰ ਮੁੱਖ ਮਹਿਮਾਨ ਵਜੋ ਸੰਨਮਾਨਿਤ ਕੀਤਾ ਗਿਆ।