ਅੰਮ੍ਰਿਤਸਰ, 21 ਫਰਵਰੀ : ਨਹਿਰੂ ਯੁਵਾ ਕੇਂਦਰ ਵੱਲੋਂ ਸਥਾਨਕ ਵਿਰਸਾ ਵਿਹਾਰ ਵਿਖੇ 27 ਤੋਂ 29 ਫਰਵਰੀ ਨੂੰ ਨੌਜਵਾਨਾਂ ਦੇ ਰਾਜ ਪੱਧਰੀ ਸੱਭਿਆਚਾਰਿਕ ਮੁਕਾਬਲੇ ਕਰਵਾਏ ਜਾਣਗੇ ਜਿਸਦਾ ਉਦਘਾਟਨ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀ ਰਜਤ ਅਗਰਵਾਲ ਵੱਲੋਂ ਕੀਤਾ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਨਹਿਰੂ ਯੁਵਾ ਕੇਂਦਰ ਅੰਮ੍ਰਿਤਸਰ ਦੇ ਕੋਆਰਡੀਨੇਟਰ ਸ੍ਰ. ਤਜਿੰਦਰ ਸਿੰਘ ਰਾਜਾ ਨੇ ਦੱਸਿਆ ਕਿ ਇਸ ਰਾਜ ਪੱਧਰੀ ਮੁਕਾਬਲਿਆਂ ਵਿੱਚ ਨੌਜਵਾਨਾਂ ਦੇ ਸ਼ਬਦ ਗਾਇਨ, ਗਿੱਧਾ, ਭੰਗੜਾ ਅਤੇ ਲੋਕ ਗੀਤਾਂ ਦੇ ਮੁਕਾਬਲੇ ਕਰਵਾਏ ਜਾਣਗੇ ਅਤੇ ਰਾਜ ਭਰ ਵਿੱਚੋਂ ਤਕਰੀਬਨ 350 ਨੌਜਵਾਨ ਕਲਾਕਾਰ ਇਹਨਾਂ ਮੁਕਾਬਲਿਆਂ ਵਿੱਚ ਭਾਗ ਲੈਣਗੇ। ਉਹਨਾਂ ਦੱਸਿਆ ਕਿ 27 ਫਰਵਰੀ ਨੂੰ ਹੀ ਸ਼ਬਦ ਗਾਇਨ ਮੁਕਾਬਲਿਆਂ ਦਾ ਉਦਘਾਟਨ ਸ੍ਰ. ਹਰਬੰਸ ਸਿੰਘ ਮੈਨੇਜਰ ਸ੍ਰੀ ਦਰਬਾਰ ਸਾਹਿਬ ਕਰਨਗੇ ਜਦਕਿ 28 ਫਰਵਰੀ ਨੂੰ ਲੋਕ ਗੀਤਾਂ ਦੇ ਮੁਕਾਬਲਿਆਂ ਦਾ ਉਦਘਾਟਨ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਸ੍ਰੀ ਆਰ. ਪੀ. ਮਿੱਤਲ ਕਰਨਗੇ।
28 ਫਰਵਰੀ ਨੂੰ ਬਾਅਦ ਦੁਪਿਹਰ 2 ਵਜੇ ਡਿਪਟੀ ਕਮਿਸ਼ਨਰ ਸ੍ਰੀ ਰਜਤ ਅਗਰਵਾਲ ਦੀ ਧਰਮਪਤਨੀ ਸ੍ਰੀ ਮਤੀ ਰਿਤੂ ਅਗਰਵਾਲ ਲੜਕੀਆਂ ਦੇ ਗਿੱਧੇ ਦੇ ਮੁਕਾਬਲੇ ਦਾ ਉਦਘਾਟਨ ਕਰਨਗੇ। ਸ੍ਰੀ ਰਾਜਾ ਨੇ ਅੱਗੇ ਦੱਸਿਆ ਕਿ 29 ਫਰਵਰੀ ਨੂੰ ਇਹਨਾਂ ਮੁਕਾਬਲਿਆਂ ਦੇ ਸਮਾਮਤੀ ਸਮਾਗਮ ਦੀ ਪ੍ਰਧਾਨਗੀ ਸ੍ਰ. ਜਸਵਿੰਦਰ ਸਿੰਘ, ਜੋਨਲ ਡਾਇਰੈਕਟਰ ਨਹਿਰੂ ਯੁਵਾ ਕੇਂਦਰ ਪੰਜਾਬ ਅਤੇ ਚੰਡੀਗੜ• ਕਰਨਗੇ ਅਤੇ ਜੇਤੂ ਰਹਿਣ ਵਾਲੇ ਨੌਜਵਾਨਾਂ ਨੂੰ ਇਨਾਮ ਤਕਸ਼ੀਮ ਕਰਨਗੇ।