February 21, 2012 admin

ਖ਼ੂਬਸੂਰਤ ਮੁਸਕਾਨ ਦਾ ਨਾਅ ਸੀ –ਨੂਤਨ

ਰਣਜੀਤ ਸੰਿਘ ਪ੍ਰੀਤ
ਮੁਬਾਇਲ ਸੰਪਰਕ:੯੮੧੫੭-੦੭੨੩੨

                ਗੱਲ ੧੯੩੯ ਦੀ ਇੱਕ ਪਾਰਟੀ ਸਮੇ ਇਓਂ ਵਾਪਰੀ ਕ ਿਇੱਕ ਤੱਿਖੇ-ਨੈਣ ਨਕਸ਼ਾਂ ਵਾਲੀ ਛੋਟੀ ਜਹੀ ਲਡ਼ਕੀ ਸਟੇਜ ਉੱਤੇ ਕੁੱਝ ਗਾਉਂਣ ਲਈ ਆਈ । ਉਹ ਇੱਧਰ-ਉੱਧਰ ਇਕੱਠ ਵੇਖ ਕੇ ਚੁੱਪ ਰਹੀ । ਉਹਦੇ ਘਬਰਾਹਟ ਨਾਲ ਬੁੱਲ ਸੁੱਕ ਰਹੇ ਸਨ । ਪਰ ਸੰਗਦਆਿਂ ਸੰਗਦਆਿਂ ਉਸ ਤੋਂ ਕੁੱਝ ਵੀ ਗਾ ਨਾ ਹੋਇਆ । ਉਹ ਉਵੇਂ ਹੀ ਅੰਦਰ ਭੱਜ ਗਈ । ਫਰਿ ਨਵੀਂ ਡਰੈੱਸ ਪਾ ਕੇ ਆਈ ਅਤੇ ਡਾਨਸ ਕਰਨ ਲੱਗੀ । ਸਾਰੇ ਹੱਸਣ ਅਤੇ ਤਾਡ਼ੀਆਂ ਮਾਰਨ ਲੱਗੇ । ਫ਼ਲਿਮੀ ਜਗਤ ਵੱਿਚ ਮੀਲ ਪੱਥਰ ਕਾਇਮ ਕਰਨ ਵਾਲੀ ਇਹੀ ਲਡ਼ਕੀ “ਨੂਤਨ” ਸੀ । ਜੋ ਪਹਲਾਂ ਨੂਤਨ ਸਮਰੱਥ ਅਖਵਾਈ ਅਤੇ ਫਰਿ ਨੂਤਨ ਬਹਲਿ ,ਉਂਜ ਭਾਵੇਂ ਉਸਨੂੰ ਨੂਤਨ ਦੇ ਨਾਅ ਨਾਲ ਹੀ ਪੁਕਾਰਆਿ ਜਾਂਦਾ ਰਹਾ ।
                   ਇਸ ਸੁਬਕ-ਸੂਖ਼ਮ ਜਹੀ ਅਦਾਕਾਰਾ ਦਾ ਜਨਮ ਕਸੇ ਸਮੇ ਸੀਤਾ ਦਾ ਰੋਲ ਕਰਨ ਵਾਲੀ ਸ਼ੌਭਨਾ ਸਮਰੱਥ ਦੀ ਕੁੱਖੋਂ ,ਨਰਿਮਾਤਾ ਨਰਿਦੇਸਲਕ ਕੁਮਾਰ ਸੇਨ ਸਮਰੱਥ ਦੇ ਘਰ ੪ ਜੂਨ ੧੯੩੬ ਨੂੰ ਹੋਇਆ । ਵਰਿਸੇ ਵੱਿਚੋਂ ਮਲੀ ਅਦਾਕਾਰੀ ਨੇ ਰੰਗ ਵਖਾਇਆ ਅਤੇ ੧੯੪੫ ਵੱਿਚ ਨੂਤਨ ਨੇ ਬਾਲ ਕਲਾਕਾਰਾ ਵਜੋਂ “ਨਲ-ਦਮਯੰਤੀ” ਵੱਿਚ ਪਹਲਾ ਰੋਲ ਕੀਤਾ । ਫਰਿ ਸ਼ੋਭਨਾ ਅਤੇ ਕੁਮਾਰ ਸੇਨ ਸਮਰੱਥ ਦੀ ਫਲਿਮ “ਹਮਾਰੀ ਬੇਟੀ “ (੧੯੫੦) ਵੱਿਚ ਕੀਤੀ, ਜਸਿ ਨਾਲ ਉਹਦੀ ਪਛਾਣ ਬਣੀ । ਇਸ ਤੋ ਮਗਰੋਂ ਜ਼ਆਿ ਸਰਹੱਦੀ ਦੀ ਕਹਾਣੀ “ਹਮ ਲੋਗ” ਵੱਿਚ ਜਦ ਮੁੱਖ ਭੂਮਕਾ ਨਭਾਈ ਤਾਂ ਉਦੋਂ ਉਹ ੧੫ ਵਰ੍ਹਆਿਂ ਦੀ ਸੀ । ਇਸ ਦੌਰਾਂਨ ਅਜਹਾ ਵੀ ਵਾਪਰਆਿ ਕ ਿਨੂਤਨ ਦੇ ਮਾਂ ਪਓਿ ਵੱਿਚ ਅਨਬਣ ਹੋ ਗਈ ਅਤੇ ਕੁਮਾਰ ਸੇਨ ਤੰਿਨ ਧੀਆਂ ਅਤੇ ਇੱਕ ਪੁੱਤਰ ਨੂਤਨ,ਤਨੂਜਾ ਅਤੇ ਚਤੁਰਾ ਨੂੰ ਛੱਡ ਕ ਿ ਤੁਰ ਗਏ । ਪਰ ਉਹਨਾਂ ਦੇ ਅੰਤ ਸਮੈ ਉਹਨਾਂ ਦੀ ਵੱਡੀ ਬੇਟੀ ਨੂਤਨ ਹੀ ਉਹਨਾਂ ਦੇ ਕੋਲ ਸੀ ।
             ਨੂਤਨ ਨੇ ਜੱਿਥੇ ਸਵੱਿਸ ਫ਼ਨਿਸ਼ਿੰਿਗ ਸਕੂਲ ਲਾ ਸੈਟੇਲਨੀ ਜੁਆਇਨ ਕਰਨ ਕਰਕੇ ,ਰੁਝੇਵਆਿਂ ਸਦਕਾ , ਭਰਪੂਰ ਰੁਝੇਵਆਿਂ ਵਾਲਾ ਫ਼ਲਿਮੀ ਕੈਰੀਅਰ ਹੀ ਛੱਡ ਦੱਿਤਾ ਸੀ । ਉੱਥੇ ਜਦ ਉਹ ਕਸ਼ੋਰ ਕੁਮਾਰ ਨਾਲ ਕੀਤੀ ਫ਼ਲਿਮ “ਦੱਿਲੀ ਕਾ ਠੱਗ” ਵੱਿਚ ਸਵੰਿਮ ਸੂਟ ਪਹਨਿਣ ਵਰਗਾ ਸਮਝੌਤਾ ਕਰਕੇ ਵਾਪਸ ਪਰਤੀ ਤਾਂ ਫ਼ਲਿਮੀ ਦੁਨੀਆਂ ਦੀਆਂ ਚੂਲਾਂ ਹਲਾਕੇ ਰੱਖ ਦੱਿਤੀਆਂ । ਇਸ ਅਦਾਕਾਰੀ ਦੇ ਭੂਚਾਲ ਝਟਕੇ ਫ਼ਲਿਮੀ ਨਗਰੀ ਨੂੰ ਕਰੰਟ ਵਾਂਗ ਲਗਦੇ ਰਹੇ ।
       ਜਸਿ ਲਡ਼ਕੀ ਨੂਤਨ ਨੂੰ ਉਸਦੀ ਮਾਂ “ਮੇਰਾ ਸੰਤ” ਕਹਕੇ ਬੁਲਾਉਂਦੀ ਸੀ, ਉਹ ਇੱਕ ਜਟਲਿ ਵਅਿਕਤੀਤਵ ਵਾਲੇ ਲਡ਼ਕੇ ਦੇ ਰੂਪ ਵੱਿਚ ਜੁਆਂਨ ਹੋਈ ਸੀ । ਜਸਿ ਦੇ ਹਾਵ-ਭਾਵ ਅਤੇ ਚਹਿਰੇ ਨੂੰ ਇੱਕ ਪੇਟੰਿਗ ਵਜੋਂ ਲਆਿ ਜਾਂਦਾ ਸੀ । ਇਸ ਵੱਲ ਰਸ਼ਿਤੇਦਾਰ ਵੀ ਬਹੁਤੀ ਤਵੱਜੋ ਨਹੀਂ ਸਨ ਦੰਿਦੇ । ਪਰ ੧੯੪੯ ਵੱਿਚ ਚੰਦੂ ਲਾਲ ਸ਼ਾਹ ਅਤੇ ਕੇ ਆਸਫ਼ਿ ਨੇ ਜਦ ਉਸਨੂੰ ਰਾਜ ਕਪੂਰ ਅਤੇ ਦਲੀਪ ਕੁਮਾਰ ਨਾਲ ਮੁੱਖ ਅਦਾਕਾਰਾ ਵਜੌਂ ਲੈਣ ਦਾ ਐਲਾਨ ਕੀਤਾ,ਤਾਂ ਨੂਤਨ ਸਾਰੇ ਰਸ਼ਿਤੇਦਾਰਾਂ ਅਤੇ ਹੋਰਨਾਂ ਨੂੰ ਪਆਿਰੀ ਲੱਗਣ ਲੱਗੀ । ਪਰ ਬਦ- ਕਸਿਮਤੀ ਇਹ ਰਹੀ ਕ ਿਇਹ ਫ਼ਲਿਮ ਬਣ ਹੀ ਨਾ ਸਕੀ । ਸਨ ੧੯੫੦ ਵੱਿਚ ਜਦ ਉਹ ਮਸਿ ਇੰਡੀਆ ਬਣੀ ਤਾਂ ਉਸਦੀ ਖ਼ੂਬ ਚਰਚਾ ਹੋਈ ।
             ਨੂਤਨ ਨੇ ਫ਼ਲਿਮੀ ਕੈਰੀਅਰ ਦੌਰਾਂਨ ਕਰੀਬ ੭੫ ਫ਼ਲਿਮਾਂ ਕੀਤੀਆਂ ,ਅਤੇ ਉਸ ਨੇ ਆਪਣੀ ਕਲਾ ਦੇ ਸਹਾਰੇ ੪੦ ਸਾਲ ਫ਼ਲਿਮੀ ਜਗਤ ਨੂੰ ਆਪਣੇ ਨਾਲ ਜੋਡ਼ੀ ਰੱਖਆਿ । ਚਟਪਟੀ,ਅਤੇ ਗੰਭੀਰ ਅਦਾਕਾਰੀ ਨਾਲ ਦਰਸ਼ਕਾਂ ਦੀ ਚਹੇਤੀ ਬਣਨ ਵਾਲੀ ਨੂਤਨ ਦੀਆਂ ਹਰ ਸਾਲ ਕਰੀਬ ਤੰਿਨ-ਚਾਰ ਫ਼ਲਿਮਾਂ ਰਲੀਜ਼ ਹੁੰਦੀਆਂ ਰਹੀਆਂ । ਉਸ ਨੇ ਸ਼ਮੀ ਕਪੂਰ ਨਾਲ “ਲੈਲਾ ਮਜਨੂੰ ,ਪਰਦੀਪ ਨਾਲ “ਰਾਂਝਾ”, ਦੇਵਾ ਆਨੰਦ ਨਾਲ ਪੇਇੰਗ ਗੈਸਟ ਅਤੇ “ ਤੇਰੇ ਘਰ ਕੇ ਸਾਹਮਣੇ” ਵਰਗੀਆਂ ਫ਼ਲਿਮਾਂ ਵੱਿਚ ਵੱਖ਼ਰੀ ਕਸਿਮ ਦੇ ਰੋਲ ਕੀਤੇ । ਸੁਨੀਲ ਦੱਤ ਨਾਲ ਉਸ ਨੇ ਸਭ ਤੋਂ ਵੱਧ ਫ਼ਲਿਮਾਂ ਕੀਤੀਆਂ ,ਮਲਿਨ ਫ਼ਲਿਮ ਦਰਸ਼ਕਾਂ ਨੂੰ ਅੱਜ ਵੀ ਚੇਤੇ ਆਉਂਦੀ ਹੈ । ਨੂਤਨ ਨੇ”ਅਨਾਡ਼ੀ”“:ਛਲੀਆ”,ਕਨ੍ਹਈਆ”,”ਦਲਿ ਹੀ ਤੋ ਹੈ”,ਵਰਗੀਆਂ ਰੁਮਾਂਟਕਿ ਫ਼ਲਿਮਾਂ ਰਾਜ ਕਪੂਰ ਨਾਲ ਕੀਤੀਆਂ । ਅਮਤਾਬ ਬੱਚਨ ਨਾਲ ਫ਼ਲਿਮ “ਸੁਦਾਗਰ-੧੯੭੪”ਕੀਤੀ ।
                    ਦਲੀਪ ਕੁਮਾਰ ਨਾਲ ਉਹ ਜੋਬਨ ਰੁੱਤੇ ਚਾਹ ਕ ਿਵੀ ਕੋਈ ਫ਼ਲਿਮ ਨਾ ਕਰ ਸਕੀ । ਪਰ ਉਹਦੀ ਖਵਾਇਸ਼ ਰਤਾ ਕੁ ਵਡੇਰੀ ਉਮਰੇ ਪੂਰੀ ਹੋਈ । ਜਦ ਉਸ ਨੇ ਸੁਭਾਸ਼ ਘਈ ਦੀ ਫ਼ਲਿਮ “ਕਰਮਾਂ-੧੯੮੬” ਵੱਿਚ ਕੀਤੀ । ਮੁੰਬਈ ਬੰਦਰਗਾਹ ਉੱਤੇ ਫ਼ਲਿਮ “ਛਬੀਲੀ” ਦੀ ਸ਼ੂਟੰਿਗ ਸਮੇ ਨੂਤਨ ਦੇ ਸਬੰਧ ਜਲਸੈਨਾਂ ਦੇ ਲੈਫਟੀਨੈਂਟ ਰਜਨੀਸ਼ ਬਹਲਿ ਨਾਲ ਬਣੇ,ਜੋ ੧੧ ਅਕਤੂਬਰ ੧੯੫੯ ਨੂੰ ਵਆਿਹ ਵੱਿਚ ਬਦਲ ਗਏ ਅਤੇ ਇਹਨਾਂ ਦੇ ਘਰ ੧੯੬੩ ਨੂੰ ਬੇਟੇ ਮੋਹਨੀਸ਼ ਬਹਲਿ ਦਾ ਜਨਮ ਹੋਇਆ । ਰਜਨੀਸ਼ ਬਹਲਿ ਨੇ ਹੀ “ਸੂਰਤ ਔਰ ਸੀਰਤ” ਨਰਿਦੇਸ਼ਤ ਕੀਤੀ । ਜਸਿ ਨੂੰ ਕੌਮਾਂਤਰੀ ਐਵਾਰੲਡ ਵੀ ਮਲਿਆਿ ਅਤੇ ਫ਼ਲਿਮ “ਕਸਤੂਰੀ ਨੂੰ ਕੌਮੀ ਐਵਾਰਡ । ਦੱਿਖ ਦੀ ਪ੍ਰਵਾਹ ਨਾ ਕਰਨ ਵਾਲੀ ਅਤੇ ਲੋਕੇਸ਼ਨ ਜਾਂ ਫ਼ਲਿਮ ਮੁਤਾਬਕ ਸੀਨ ਵੱਿਚ ਜਾਨ ਪਾਉਣ ਵਾਲੀ ਗੱਲ ਦੇ ਸਰਿ ਪਲੋਸਣ ਵਾਲੀ ਨੂਤਨ ਨੇ ਜਦ ਲਤਾ ਮੰਗੇਸ਼ਕਰ ਦੇ ਇੱਕ ਭਜਨ”ਮਨਮੋਹਨਾ ਬਡ਼ੇ ਝੂਠੇ” ਉੱਤੇ ਅਦਾਕਾਰੀ ਕੀਤੀ ,ਤਾਂ ਇਹ ਵੇਖ ਕੇ ਲਤਾ ਜੀ ਨੇ ਕਹਾ “ਇਹ ਸਰਿਫ਼ ਨੂਤਨ ਹੀ ਕਰ ਸਕਦੀ ਸੀ ।“ ਨੂਤਨ ਨੂੰ ਫ਼ਲਿਮ “ਸੀਮਾਂ-੧੯੫੬’, ਸੁਜਾਤਾ-੧੯੫੯,ਬੰਦਨੀ-੧੯੬੩,ਮਲਿਨ-੧੯੬੭,ਮੈ ਤੁਲਸੀ ਤੇਰੇ ਆਂਗਨ ਕੀ-੧੯੭੮ ਵਚਿਲੇ ਰੋਲ ਸਦਕਾ ਫ਼ਲਿਮ ਫ਼ੇਅਰ ਐਵਾਰਡ ਮਲੇ । “ਮੇਰੀ ਜੰਗ-੧੯੮੫ ਲਈ ਬੈਸਟ ਸਪੋਰਟੰਿਗ ਫ਼ਲਿਮ ਫ਼ੇਅਰ ਐਕਟਰੈੱਸ ਐਵਾਰਡ ਵੀ ਉਹਦੀ ਝੋਲੀ ਪਆਿ । “ਛਲੀਆ-੧੯੬੦,ਸੁਦਾਗਰ-੧੯੭੩,ਅਨੁਰਾਗ-੧੯੭੩, ਲਈ ਉਹਦੀ ਨੌਮੀਨੇਸ਼ਨ ਵੀ ਹੋਈ । ਬੀ ਐਫ਼ ਜੇ ਏ ਬੈਸਟ ਐਕਟਰੈੱਸ ਐਵਾਰਡ ਬੰਦਨੀ-੧੯੬੩,ਮਲਿਨ-੧੯੭੩,ਅਤੇ ਸੁਦਾਗਰ-੧੯੭੩ ਲਈ ਵੀ ਨੂਤਨ ਦੇ ਹੀ ਹੱਿਸੇ ਰਹੇ । ਭਾਰਤ ਸਰਕਾਰ ਨੇ ਪਦਮ ਸ਼੍ਰੀ ਐਵਾਰਡ ੧੯੭੪ ਵੱਿਚ ਦੱਿਤਾ ।
         ਨੂਤਨ ਨੇ ੧੯੯੦-੯੧ ਵੱਿਚ ਦੂਰਦਰਸ਼ਨ ਦੇ ਸੀਰੀਅਲ “ਮੁਜਰਮਿ ਹਾਜ਼ਰ ਹੋ” ਵੱਿਚ ਕਾਲੀਗੰਜ ਦੀ ਪਤਨੀ ਵਜੋਂ ਯਾਦਗਾਰੀ ਨਾਚ ਪੇਸ਼ ਵੀ ਪੇਸ਼ ਕੀਤਾ । ਉਹਦੇ ਜਉਿਂਦੇ ਜੀਅ ਉਹਦੀ ਆਖ਼ਰੀ ਫ਼ਲਿਮ “ਕਾਨੂਂਨ ਆਪਨਾ ਆਪਨਾ-੧੯੮੯” ਵੱਚ ਰਲੀਜ਼ ਹੋਈ । ਫ਼ੇਫ਼ਡ਼ੇ ਦੇ ਕੈਂਸਰ ਨਾਲ ਪੀਡ਼ਤ ਨੂਤਨ ਨੂੰ  ਇਲਾਜ ਵੀ ਹੋਰ ਜ਼ੰਿਦਗੀ ਨਾ ਦੇ ਸਕਆਿ ਅਤੇ ਮਰਾਠੀ ਪਰਵਾਰ ਦੀ ਇਹ ਬੇਟੀ ੨੧ ਫਰਵਰੀ ੧੯੯੧ ਨੂੰ ੫੪ ਸਾਲ ਦੀ ਉਮਰ ਵੱਿਚ ਹੀ ਇਸ ਦੁਨੀਆਂ ਤੋਂ ਸਦਾ ਸਦਾ ਲਈ ਕੂਚ ਕਰ ਗਈ । ਉਸਦੇ ਸਦਾ ਲਈ ਰੁਖ਼ਸਤ ਹੋਣ ਮਗਰੋਂ ਉਸਦੀਆਂ ਦੋ ਫ਼ਲਿਮਾਂ “ਨਸੀਬਵਾਲਾ-੧੯੯੨ ,ਅਤੇ ਇਨਸਾਨੀਅਤ-੧੯੯੪ ਵੱਿਚ ਦਰਸਕਾਂ ਨੇ ਨਮ ਅੱਖਾਂ ਨਾਲ ,ਉਸ ਨੂੰ ਯਾਦ ਕਰਦਆਿਂ ਵੇਖੀਆਂ ।    

Translate »