ਮੋਹਾਲੀ 21 ਫਰਵਰੀ 2012 : ਆਰੀਅਨ ਗਰੂਪ ਆਫ ਕਾਲੇਜਿਜ ੨੬ ਫਰਵਰੀ ੨੦੧੨ ਨੂੰ ਐਡਮੀਸ਼ਨ ਕਾਉਂਸਲਿੰਗ ਕੰਮ ਸਕਾਲਰਸ਼ਿਪ ਮੇਲਾ ਦਾ ਆਯੋਜਨ ਕਰਨ ਜਾ ਰਿਹਾ ਹੈ। ਆਰੀਅਨ ਗਰੂਪ ਦੇ ਚੇਅਰਮੈਨ, ਡਾ ਅੰਸ਼ੂ ਕਟਾਰੀਆ ਨੇ ਕਿਹਾ ਕਿ ਚੁਣੇ ਹੋਏ ਵਿਦਿਆਰਥੀਆ ਨੂੰ ਐਮ. ਬੀ. ਏ; ਬੀ. ਟੈਕ.; ਬੀ. ਟੈਕ (ਲਿਟ); ਬੀ. ਬੀ. ਏ.; ਬੀ. ਸੀ. ਏ., ਬੀ. ਸੀ. ਏ.ਅਤੇ ਬੀ. ਐਡ ਕੋਰਸਿਸ ਲਈ ਸਕਾਲਰਸ਼ਿਪ ਦਿੱਤੀ ਜਾਵੇਗੀ।
ਡਾ ਅੰਸ਼ੂ ਕਟਾਰੀਆ ਨੇ ਅੱਗੇ ਕਿਹਾ ਕਿ ਲਗਭਗ ੫੦ ਵਿਦਿਆਰਥੀਆਂ ਨੂੰ ਮੈਰਿਟ ਕੰਮ ਮੀਨਸ ਬੇਸਿਸ ਤੇ ੨੫ ਲੱਖ ਦੀ ਸਕਾਲਰਸ਼ਿਪ ਦੇ ਲਈ ਚੁਣਿਆ ਜਾਵੇਗਾ। ਚਾਹਵਾਨ ਵਿਦਿਆਰਥੀ www.aryans.edu.in ਅਤੇ ੯੮੭੬੨-੯੯੮੮੮ ਤੇ ਆਪਣਾ ਰਜਿਸਟਰੇਸ਼ਨ ਕਰਵਾ ਸਕਦੇ ਹਨ। ਵਿਦਿਆਰਥੀ ਐਮ. ਟੈਕ., ਪੋਲੀਟੈਕਨੀਕ, ਜੀ. ਐਨ. ਐਮ., ਏ. ਐਨ. ਐਮ., +1 ਅਤੇ +2 ਵਿੱਚ ਸਕਾਲਰਸ਼ਿਪ ਦੇ ਲਈ ਵੀ ਅਪਲਾਈ ਕਰ ਸਕਦੇ ਹਨ ਜੋ ਕਿ ਅਕਾਦਮਕ ਸੱਤਰ 2012-13 ਵਿੱਚ ਸ਼ੁਰੂ ਹੋਣਗੇ।
ਡਾ: ਕਟਾਰੀਆ ਨੇ ਅੱਗੇ ਕਿਹਾ ਕਿ ਜਿਹੜੇ ਵਿਦਿਆਰਥੀ ਟਿਊਸ਼ਨ ਫੀਸ ਨਹੀ ਦੇ ਸਕਦੇ ਉਹ ਇਸ ਸਕਾਲਰਸ਼ਿਪ ਦਾ ਲਾਭ ਉਠਾ ਸਕਦੇ ਹਨ। ਸਕਾਲਰਸ਼ਿਪ ਮੈਰਿਟ ਦੇ ਆਧਾਰ ਤੇ ਦਿੱਤੀ ਜਾਵੇਗੀ। ਵਿਦਿਆਰਥੀ ਆਪਣੇ ਨਾਲ ਆਪਣੇ ਸਰਟੀਫਿਕੇਟ ਅਤੇ ਆਮਦਨ ਦੇ ਡਾਕੂਮੈਂਟ ਲੈ ਕੇ ਆਉਣ। ਸਕਾਲਰਸ਼ਿਪ ਦੀ ਰਕਮ ਇੱਕ ਵਿਦਿਆਰਥੀ ਲਈ ੧੦,੦੦੦ ਤੋ ਲੈ ਕੇ ੩,੦੦,੦੦੦ ਤਕ ਹੋਵੇਗੀ। ਉਨਾ ਨੇ ਅੱਗੇ ਕਿਹਾ ਕਿ ਇਹ ਸਕਾਲਰਸ਼ਿਪ ਉਹਨਾ ਵਿਦਿਆਰਥੀਆਂ ਨੂੰ ਦਿੱਤੀ ਜਾਵੇਗੀ ਜਿਹਨਾ ਦੀ ਸਾਲਾਨਾ ਆਮਦਨ 3 ਲੱਖ ਤੋ ਘੱਟ ਹੈ।
ਹੋਰ ਜਾਨਕਾਰੀ ਦਿਂਦੇ ਹੋਏ ਉਨਾਂ ਨੇ ਕਿਹਾ ਕਿ ਇਸ ਸਕੀਮ ਦਾ ਮੰਤਵ ਯੋਗ ਅਤੇ ਹੋਨਹਾਰ ਵਿਦਿਆਰਥੀਆਂ ਦੀ ਭਾਲ ਕਰਨਾ ਹੈ। ਉਨਾਂ ਨੇ ਇਹ ਵੀ ਕਿਹਾ ਕਿ ਇਸ ਖੇਤਰ ਦੇ ਵਿਦਿਆਰਥੀਆਂ ਵਿੱਚ ਬਹੁਤ ਹੁਨਰ ਹੈ ਬਸ ਉਨਾ ਨੂੰ ਸਹੀ ਰਸਤਾ ਅਤੇ ਸਹੀ ਸਿਖਿਆ ਦੀ ਜਰੂਰਤ ਹੈ।
ਇਹ ਵਰਨਣਯੋਗ ਹੈ ਕਿ ਆਰੀਅਨਸ ਕੈਂਪਸ ਚੰਡੀਗੜ ਦੇ ਨੇੜੇ ਚੰਡੀਗੜ- ਪਟਿਆਲਾ ਹਾਈਵੇ ਤੇ ੨੦ ਏਕੜ ਚ ਸਥਾਪਤ ਹੈ। ਇਹ ਗਰੁੱਪ ਐਮ ਬੀ ਏ, ਬੀ ਬੀ ਏ/ ਬੀ ਸੀ ਏ, ਬੀ.ਐੱਡ ਅਤੇ ਇੰਜਨੀਅਰਿੰਗ ਕਾਲਜ ਚਲਾ ਰਿਹਾ ਹੈ ।