February 21, 2012 admin

ਖਾਲਸਾ ਕਾਲਜ (ਇਸਤ੍ਰੀਆਂ) ‘ਚ ਸਰੀਰਕ ਸਿੱਖਿਆ ਅਤੇ ਖੇਡਾਂ ਵਿਸ਼ੇ ‘ਤੇ ਸੈਮੀਨਾਰ, ਵਿਦਵਾਨਾਂ ਨੇ ਖੇਡਾਂ ‘ਚ ਵੱਧ ਰਹੇ ਨਸ਼ੇ ਦੇ ਰੁਝਾਨ ‘ਤੇ ਪ੍ਰਗਟਾਈ ਚਿੰਤਾ, ਖੋਜ ਖੇਤਰ ‘ਤੇ ਦਿੱਤਾ ਜੋਰ

ਅੰਮ੍ਰਿਤਸਰ, 21 ਫਰਵਰੀ, 2012 : ਅੱਜ ਸਥਾਨਕ ਖਾਲਸਾ ਕਾਲਜ (ਇਸਤ੍ਰੀਆਂ) ਵਿਖੇ ਯੂਜੀਸੀ ਦੁਆਰਾ ਸਪਾਂਸਰਡ ‘ਸਰੀਰਕ ਸਿੱਖਿਆ ਅਤੇ ਖੇਡਾਂ ‘ਚ ਭਵਿੱਖਵਾਦੀ ਰੁਝਾਨ’ ਵਿਸ਼ੇ ‘ਤੇ ਸ਼ੁਰੂ ਹੋਏ ਦੋ-ਰੋਜ਼ਾ ਰਾਸ਼ਟਰੀ ਸੈਮੀਨਾਰ ਵਿੱਚ ਵਿਦਵਾਨਾਂ ਨੇ ਖੇਡਾਂ ‘ਚ ਵੱਧ ਰਹੇ ਨਸ਼ੇ ਦੇ ਰੁਝਾਨ ‘ਤੇ ਗਹਿਰੀ ਚਿੰਤਾ ਦਾ ਪ੍ਰਗਟਾਵਾ ਕੀਤਾ। ਉਨ•ਾਂ ਨੇ ਭਾਰਤ ਵਿਚ ਸਰੀਰਕ ਸਿੱਖਿਆ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਪਹੁੰਚਾਉਣ ਲਈ ਇਸ ਖੇਤਰ ਵਿਚ ਖੋਜ ਅਤੇ ਵਿਗਿਆਨਕ ਤਕਨੀਕਾਂ ਅਪਨਾਉਣ ‘ਤੇ ਜ਼ੋਰ ਦਿੱਤਾ ਅਤੇ ਇਹ ਵੀ ਕਿਹਾ ਕਿ ਡੋਪਿੰਗ (ਖੇਡਾਂ ‘ਚ ਨਸ਼ਾਖੋਰੀ) ਨੂੰ ਮੁੱਢੋਂ ਖਤਮ ਕਰਨ ਲਈ ਵਿੱਦਿਅਕ ਸੰਸਥਾਵਾਂ ਨੂੰ ਅੱਗੇ ਆਉਣਾ ਪਵੇਗਾ।
ਆਪਣੇ ਕੂੰਜੀਵੱਤ ਭਾਸ਼ਣ ਵਿੱਚ ਡਾ. ਐਨ.ਐਸ. ਮਾਨ, ਸਾਬਕਾ ਚੇਅਰਮੈਨ, ਸਰੀਰਕ ਸਿੱਖਿਆ ਗਿਭਾਗ, ਪੰਜਾਬ ਯੂਨੀਵਰਸਿਟੀ, ਚੰਡੀਗੜ• ਨੇ ਇਤਿਹਾਸਕ ਪੱਖ ਰੱਖਦਿਆਂ ਕਿਹਾ ਕਿ ਸਰੀਰਕ ਸਿੱਖਿਆ ਹੀ ਮੁਕੰਮਲ ਸਿੱਖਿਆ ਹੈ। ਉਨ•ਾਂ ਦੱਸਿਆ ਕਿ ਇਹ ਸਿਰਫ ਸਰੀਰਕ ਤੰਦਰੁਸਤੀ ਨਹੀਂ ਹਲਕਿ ਜੀਵਨ-ਜਾਚ ਵੀ ਸਿਖਾਉਂਦੀ ਹੈ। ਜੀਵਨ ਵਿਚ ਵਿਚਰਨਾ ਕਿਵੇਂ ਹੈ, ਟੀਮ-ਭਾਵਨਾ ਤੇ ਮਨੁਖੀ ਸ਼ਖਸੀਅਤ ਦਾ ਵਿਕਾਸ, ਵਿਵਹਰਕ ਤਬਦੀਲੀਆਂ ‘ਤੇ ਨਿਯੰਤ੍ਰਣ ਕਿਵੇਂ ਕਰਨਾ ਹੈ, ਇਹ ਸਭ ਪਹਿਲੂ ਸਰੀਰਕ ਸਿਖਿਆ ਰਾਹੀਂ ਸਹਿਜੇ ਹੀ ਸਿੱਖੇ ਜਾ ਸਕਦੇ ਹਨ।
ਸੈਮੀਨਾਰ ਦੇ ਮੁੱਖ ਮਹਿਮਾਨ ਡਾ. ਰਾਜਿੰਦਰ ਮੋਹਨ ਸਿੰਘ ਛੀਨਾ, ਆਨਰੇਰੀ ਸਕੱਤਰ, ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਵਿਦਿਅਕ ਸੰਸਥਾਵਾਂ ‘ਚ ਖੇਡਾਂ ਨੂੰ ਉਤਸ਼ਾਹਿਤ ਕਰਨ ‘ਤੇ ਜ਼ੋਰ ਦਿੱਤਾ। ਉਨ•ਾਂ ਕਿਹਾ ਕਿ ਸਭਿਅਤ ਸਮਾਜ ਸਿਰਜਣ ਵਾਸਤੇ ਨਾ ਸਿਰਫ ਵਿਦਿਆਰਥੀਆਂ ਨੂੰ ਅਕਾਦਮਿਕ ਵਿਸ਼ਿਆਂ ‘ਤੇ ਹੀ ਮੁਹਾਰਤ ਹਾਸਲ ਕਰਨੀ ਹੋਵੇਗੀ, ਸਗੋਂ ਸਰੀਰਕ ਸਿਖਿਆ ‘ਤੇ ਖੇਡਾਂ ਵਿਚ ਰੁਚੀ ਰੱਖ ਕੇ ਤੰਦਰੁਸਤ ਅਤੇ ਰੋਗ ਰਹਿਤ ਜੀਵਨ ਬਤੀਤ ਕਰਨਾ ਚਾਹੀਦਾ ਹੈ। ਉਨ•ਾਂ ਨੇ ਆਏ ਹੋਏ ਵਿਦਵਾਨਾਂ ਦਾ ਧੰਨਵਾਦ ਕੀਤਾ।
ਇਸ ਤੋਂ ਪਹਿਲਾਂ ਆਪਣੇ ਭਾਸ਼ਣ ਵਿਚ ਡਾ. ਮਾਨ ਨੇ ਕਸਰਤ ਨੂੰ ਇਕ ਦਵਾਈ ਦਸਦਿਆਂ ਕਿਹਾ ਕਿ ਅੱਜ ਦੁਨੀਆ ਭਰ ਵਿਚ ਆਲਸ ਇਕ ਵੱਡੀ ਬਿਮਾਰੀ ਦੇ ਤੌਰ ‘ਤੇ ਉਭਰ ਕੇ ਸਾਹਮਣੇ ਆ ਰਿਹਾ ਹੈ, ਜਿਸ ਨਾਲ ਬਹੁਤ ਸਾਰੀਆਂ ਬਿਮਾਰੀਆਂ ਨੂੰ ਅਸੀਂ ਸੱਦਾ ਦੇ ਰਹੇ ਹਾਂ ਅਤੇ ਜੇਕਰ ਅਸੀਂ ਕਸਰਤ ਨੂੰ ਅਪਣਾਵਾਂਗੇ ਤਾਂ ਹੀ ਇਕ ਸੁਚੱਜ ਅਤੇ ਤੰਦਰੁਸਤ ਜੀਵਨ ਜੀ ਸਕਦੇ ਹਾਂ। ਸੈਮੀਨਾਰ ਦੀ ਪ੍ਰਧਾਨਗੀ ਕਰਦਿਆਂ ਡਾ. ਕੰਵਲਜੀਤ ਸਿੰਘ, ਡਾਇਰੈਕਟਰ, ਖੇਡ ਵਿਭਾਗ ਅਤੇ ਮੁਖੀ, ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਕਿਹਾ ਕਿ ਹਰ ਪੱਧਰ ‘ਤੇ ਡੋਪਿੰਗ ਵਰਗੀ ਕਰੋਪੀ ਨੇ ਖੇਡ ਜਗਤ ਨੂੰ ਆਪਣੇ ਸਿਕੰਜ਼ੇ ਵਿਚ ਕੱਸਿਆ ਹੋਇਆ ਹੈ ਅਤੇ ਨੈਸ਼ਨਲ ਐਂਟੀ ਡੋਪਿੰਗ ਏਜੰਸੀ (ਨਾਡਾ) ਵਰਗੀਆਂ ਸੰਸਥਾਵਾਂ ਨੂੰ ਇਸ ਲਾਹਨਤ ਨੂੰ ਰੋਕਣ ਲਈ ਢੁੱਕਵੇਂ ਕਦਮ ਉਠਾਉਣੇ ਚਾਹੀਦੇ ਹਨ।
ਕਾਲਜ ਪ੍ਰਿੰਸੀਪਲ, ਡਾ. ਸੁਖਬੀਰ ਕੌਰ ਮਾਹਲ ਨੇ ਆਏ ਹੋਏ ਮਹਿਮਾਨਾਂ ਅਤੇ ਬੁਲਾਰਿਆਂ ਨੂੰ ਜੀ ਆਇਆਂ ਕਿਹਾ। ਉਨ•ਾਂ ਕਿਹਾ ਕਿ ਸੈਮੀਨਾਰ ਦਾ ਮੁੱਖ ਮਕਸਦ ਖੇਡ ਵਿਗਿਆਨੀ, ਖੋਜਕਾਰ, ਵਿਦਿਅਕ ਮਾਹਿਰਾਂ ਨੂੰ ਇੱਕ ਮੰਚ ‘ਤੇ ਇਕੱਠੇ ਕਰਕੇ ਖੇਡਾਂ ਅਤੇ ਸਰੀਰਕ ਸਿੱਖਿਆ ਦੇ ਵਿਸ਼ੇ ‘ਚ ਹੋ ਰਹੀਆਂ ਨਵੀਆਂ ਖੋਜਾਂ ਅਤੇ ਸੋਧਾਂ ਉਪਰ ਵਿਚਾਰ-ਚਰਚਾ ਕਰਨਾ ਹੈ।
ਇਸ ਤੋਂ ਪਹਿਲਾਂ ਪ੍ਰੋ. ਗੁਰਬਖਸ਼ ਸਿੰਘ, ਸਾਬਕਾ ਚੇਅਰਮੈਨ, ਸਰੀਰਕ ਸਿੱਖਿਆ ਗਿਭਾਗ, ਪੰਜਾਬ ਯੂਨੀਵਰਸਿਟੀ, ਚੰਡੀਗੜ•, ਜਿਨ•ਾਂ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ, ਨੇ ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚਲ ਰਹੀਆਂ ਵਿਦਿਆਕ ਸੰਸਥਾਵਾਂ ਵਿੱਚ ਖੇਡਾਂ ਦੇ ਵੱਧ ਰਹੇ ਰੁਝਾਨ ‘ਤੇ ਖੁਸ਼ੀ ਪ੍ਰਗਟਾਈ। ਮੰਨੇ-ਪ੍ਰਮੰਨੇ ਹਰਬਲ ਕੰਸਲਟੈਂਟ, ਡਾ. ਏਐਸ ਮਾਹਲ ਨੇ ਆਪਣੇ ਖੋਜ-ਪੱਤਰ ਵਿੱਚ ਡੋਪਿੰਗ ਤੋਂ ਬਚਣ ਲਈ ਬਿਹਤਰ ਕੁਦਰਤੀ ਸਪਲੀਮੈਂਟਸ ਅਤੇ ਆਯੁਰਵੈਦਿਕ ਦਵਾਈਆਂ ਦੀ ਵਰਤੋਂ ਕਰਨ ਲਈ ਕਿਹਾ, ਜਿਨ•ਾਂ ਨਾਲ ਖੇਡਾਂ ਵਿਚਲੇ ਪ੍ਰਦਰਸ਼ਨ ਨੂੰ ਵਧੀਆ ਬਣਾਇਆ ਜਾ ਸਕੇ। ਡਾ. ਐਚ.ਐਸ. ਰੰਧਾਵਾ, ਡਿਪਟੀ ਡਾਇਰੈਕਟਰ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਡਾ. ਨਿਸ਼ਾਨ ਸਿੰਘ, ਮੁਖੀ ਸਰੀਰਕ ਸਿਖਿਆ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਆਪਣੇ ਪਰਚੇ ਪੜ•ੇ।
ਦੁਪਹਿਰ ਬਾਅਦ ਦੇ ਸੈਸ਼ਨ ਵਿਚ ਡਾ. ਜਸਪਾਲ ਸਿੰਘ, ਲਾਇਲਪੁਰ ਖਾਲਸਾ ਕਾਲਜ, ਜਲੰਧਰ, ਸ. ਅਮਨਦੀਪ ਸਿੰਘ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਸ੍ਰੀਮਤੀ ਰਮਨ ਜਯੋਤੀ, ਡੀਏਵੀ ਕਾਲਜ ਆਫ ਐਜ਼ੂਕੇਸ਼ਨ, ਅੰਮ੍ਰਿਤਸਰ, ਗੋਬਿੰਦ ਸਿੰਘ, ਗੁਰੂ ਨਾਨਕ ਕਾਲਜ, ਮੋਗਾ, ਸਤਿੰਦਰ ਪਾਲ, ਆਰਟੀਐੱਮ, ਨਾਗਪੁਰ ਯੂਨੀਵਰਸਿਟੀ, ਡਾ. ਮਨਿੰਦਰ ਕੌਰ, ਮਾਤਾ ਗੰਗਾ ਗਰਲਜ਼ ਕਾਲਜ, ਤਰਨ ਤਾਰਨ, ਡਾ. ਪਰਮਿੰਦਰ ਸਿੰਘ, ਆਰੀਆ ਕਾਲਜ, ਲੁਧਿਆਣਾ ਨੇ ਵੀ ਪਰਚੇ ਪੜ•ੇ। ਸੈਮੀਨਾਰ ਦੇ ਅੰਤ ਵਿਚ ਕੁਆਰਡੀਨੇਟਰ ਡਾ. ਤਜਿੰਦਰ ਕੌਰ, ਮੁਖੀ, ਸਰੀਰਕ ਸਿਖਿਆ ਵਿਭਾਗ ਨੇ ਆਏ ਹੋਏ ਮਹਿਮਾਨਾਂ ਅਤੇ ਬੁਲਾਰਿਆਂ ਦਾ ਧੰਨਵਾਦ ਕੀਤਾ।

Translate »