February 21, 2012 admin

ਗੁਰੂ ਨਾਨਕ ਦੇਵ ਯੂਨੀਵਰਸਿਟੀ ‘ਚ ਕਰਵਾਇਆ ਗਿਆ ਡਾ. ਪਰਮਜੀਤ ਸਿੰਘ ਵਾਲੀਆ ਯਾਦਗਾਰੀ ਭਾਸ਼ਣ

ਅੰਮ੍ਰਿਤਸਰ 21 ਫਰਵਰੀ – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਅੱਜ ਇਥੇ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਨੂੰ ਸਮਰਪਿਤ ਡਾ. ਪਰਮਜੀਤ ਸਿੰਘ ਵਾਲੀਆ ਯਾਦਗਾਰੀ ਭਾਸ਼ਣ ਕਰਵਾਇਆ ਗਿਆ। ਇਹ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਵੱਲੋਂ ਕਰਵਾਇਆ ਗਿਆ
ਇਹ ਭਾਸਣ ਪੰਜਾਬ ਯੂਨੀਵਰਸਿਟੀ ਰਿਜ਼ਨਲ ਕੈਂਪਸ, ਸ੍ਰੀ ਮੁਕਤਸਰ ਸਾਹਿਬ ਦੇ ਡਾਇਰੈਕਟਰ, ਪ੍ਰੋ. ਪਰਮਜੀਤ ਸਿੰਘ ਢੀਂਡਸਾ ਨੇ ‘ਪੰਜਾਬੀ ਅਧਿਆਪਨ ਦੇ ਸਰੋਕਾਰ’ ਵਿਸ਼ੇ ‘ਤੇ ਦਿੱਤਾ ਅਤੇ ਇਸ ਦੀ ਪ੍ਰਧਾਨਗੀ ਵਿਭਾਗ ਦੇ ਸਾਬਕਾ ਮੁਖੀ, , ਡਾ. ਪਰਮਜੀਤ ਸਿੰਘ ਸਿੱਧੂ ਨੇ ਕੀਤੀ। ਵਿਭਾਗ ਦੇ ਮੁਖੀ, ਡਾ. ਸੁਖਦੇਵ ਸਿੰਘ ਖਹਿਰਾ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਜਦੋਂਕਿ ਡਾ. ਹਰਭਜਨ ਸਿੰਘ ਭਾਟੀਆ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ। ਮੰਚ ਸੰਚਾਲਨ ਦੌਰਾਨ ਪ੍ਰੋ. ਕੰਵਲਜੀਤ ਕੌਰ ਜੱਸਲ ਨੇ 21 ਫਰਵਰੀ ਨੂੰ  ਮਨਾਏ ਜਾਂਦੇ ਮਾਤਾ ਭਾਸ਼ਾ ਦੇ ਇਤਿਹਾਸਕ ਪਰਿਪੇਖ ਨੂੰ ਸਪੱਸ਼ਟ ਕੀਤਾ ਅਤੇ ਮਾਤਾ ਭਾਸ਼ਾ ਦੇ ਅਧਿਆਪਨ ਵਿਚ ਮਹੱਤਵ ਨੂੰ ਉਜਾਗਰ ਕੀਤਾ।
ਆਪਣੇ ਮੁੱਖ ਭਾਸ਼ਣ ਦੌਰਾਨ ਪ੍ਰੋ. ਪਰਮਜੀਤ ਸਿੰਘ ਢੀਂਡਸਾ ਨੇ ਪੰਜਾਬੀ ਭਾਸ਼ਾ ਦੇ ਵਿਕਾਸ ਦੇ ਇਤਿਹਾਸਕ ਪਰਿਪੇਖ ‘ਤੇ ਚਾਨਣਾ ਪਾਇਆ ਅਤੇ ਦੱਸਿਆ ਕਿ ਪੰਜਾਬੀ ਮਾਧਿਅਮ ਦੀ ਭਾਸ਼ਾ ਕਿਵੇਂ ਸਾਕਾਰ ਹੁੰਦੀ ਸੀ। ਉਨ•ਾਂ ਨੇ ਸਮੇਂ-ਸਮੇਂ ਤੇ ਰਾਜਸੀ ਭਾਸ਼ਾ ਦਾ ਪੰਜਾਬੀ ਭਾਸ਼ਾ ‘ਤੇ ਪ੍ਰਭਾਵ ਬਾਰੇ ਵੀ ਜ਼ਿਕਰ ਕੀਤਾ ਅਤੇ ਇਹ ਵੀ ਦੱਸਿਆ ਕਿ ਹਰ ਤਰ•ਾਂ ਦੀਆਂ ਔਕੜਾਂ ਨੂੰ ਸਹਾਰਦੀ ਪੰਜਾਬੀ ਭਾਸ਼ਾ ਕਿਵੇਂ ਉਭਰ ਕੇ ਸਾਹਮ•ਣੇ ਆਈ।
ਇਸ ਮੌਕੇ ਵਿਭਾਗ ਦੇ ਵਿਦਿਆਰਥੀਆਂ ਵੱਲੋਂ ਅੰਤਰ-ਰਾਸ਼ਟਰੀ ਮਾਤ ਭਾਸ਼ਾ ਦਿਵਸ ਨੂੰ ਸਮਰਪਿਤ ਪੋਸਟਰ ਪ੍ਰਦਰਸ਼ਨੀ ਵੀ ਲਾਈ ਗਈ, ਜਿਸ ਵਿਚ ਕਵਿਤਾਵਾਂ ਅਤੇ ਪੋਸਟਰਾਂ ਰਾਹੀਂ ਪੰਜਾਬੀ ਦੇ ਮਹੱਤਵ ਨੂੰ ਉਜਾਗਰ ਕੀਤਾ ਗਿਆ।
ਇਸ ਮੌਕੇ ਡਾ. ਗੁਰਮੀਤ ਸਿੰਘ, ਡਾ. ਸੁਹਿੰਦਰ ਸਿੰਘ, ਡਾ. ਹਰਚੰਦ ਸਿੰਘ ਬੇਦੀ, ਡਾ. ਰਮਿੰਦਰ ਕੌਰ, ਡਾ. ਹਰਜੀਤ ਕੌਰ, ਡਾ. ਦਰਿਆ ਅਤੇ ਡਾ. ਬਰਕਤ ਅਲੀ ਤੋਂ ਇਲਾਵਾ ਵਿਭਾਗ ਦੇ ਖੋਜਾਰਥੀ ਅਤੇ ਵਿਦਿਆਰਥੀ ਵੀ ਹਾਜ਼ਰ ਸਨ।

Translate »