February 21, 2012 admin

ਸ: ਰਮਿੰਦਰ ਸਿੰਘ ਕਮਿਸ਼ਨਰ ਫਿਰੋਜਪੁਰ ਮੰਡਲ ਨੇ ਚਾਰ ਰੋਜ਼ਾ ਸਿਖਲਾਈ ਕੈਪਂ ਕੀਤਾ ਆਰੰਭ।

ਫਿਰੋਜਪੁਰ 21,ਫਰਵਰੀ :  ਮਹਾਤਮਾ ਗਾਂਧੀ ਰਾਜ ਲੋਕ ਪ੍ਰਸ਼ਾਸ਼ਨ ਸੰਸਥਾਨ ਪੰਜਾਬ ਦੇ ਖੇਤਰੀ ਕੇਦਂਰ ਫਿਰੋਜਪੁਰ ਵਲੋ ਵੱਖ ਵੱਖ ਵਿਭਾਗਾਂ ਦੇ ਕਰਮਚਾਰੀਆਂ ਨੂੰ ਦਫਤਰੀ ਕੰਮ ਕਾਰ ਠੀਕ ਤਰੀਕੇ ਨਾਲ ਕਰਨ ਅਤੇ ਪ੍ਰਬੰਧਕੀ ਢਾਂਚੇ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਚਾਰ ਰੋਜ਼ਾ ਸਿਖਲਾਈ ਕੈਪਂ ਡਾ.ਬੀ.ਆਰ.ਅੰਬੇਦਕਰ ਭਵਨ, ਫਿਰੋਜਪੁਰ ਵਿਖੇ ਆਯੋਜਿਤ ਕੀਤਾ ਗਿਆ। ਸਿਖਲਾਈ ਕੈਪਂ ਦਾ ਆਰੰਭ ਕਰਦਿਆਂ ਸ: ਰਮਿੰਦਰ ਸਿੰਘ ਕਮਿਸ਼ਨਰ ਫਿਰੋਜਪੁਰ ਮੰਡਲ ਫਿਰੋਜਪੁਰ ਨੇ ਸਿਖਿਆਰਥੀਆਂ ਨੂੰ ਕਿਹਾ ਕਿ ਲੰਬੇ ਸਮੇ ਤੋ ਦਫਤਰਾਂ ਵਿੱਚ ਕੰਮ ਕਰ ਰਹੇ ਅਧਿਕਾਰੀ ਅਤੇ ਕਰਮਚਾਰੀ ਦਫਤਰੀ ਕੰਮ ਕਾਜ ਬਾਰੇ ਸਿਖਲਾਈ ਤੋ ਵਾਂਝੇ ਸਨ, ਮਗਸੀਪਾ ਵਲੋ ਵੱਖ ਵੱਖ ਜਿਲਿ•ਆਂ ਵਿੱਚ ਆਫਿਸ ਪ੍ਰੋਸੀਜ਼ਰ ਮੈਨੇਜਮੈਟਂ ਸਬੰਧੀ ਸਿਖਲਾਈ ਕੈਪਂ ਆਯੋਜਿਤ ਕੀਤੇ ਜਾ ਰਹੇ ਹਨ। ਉਨ•ਾਂ ਕਿਹਾ ਟ੍ਰੇਨਿੰਗਾਂ ਦਾ ਮੰਤਵ ਕਰਮਚਾਰੀਆਂ ਨੂੰ ਦਫਤਰੀ ਕੰਮ ਕਾਜ ਸਬੰਧੀ ਜਾਣਕਾਰੀ ਪ੍ਰਦਾਨ ਕਰਕੇ ਉਨ•ਾਂ ਦੇ ਕੰਮ ਕਰਨ ਦੀ ਸਮਰੱਥਾ ਵਿੱਚ ਵਾਧਾ ਕਰਨਾ ਹੈ। ਉਨ•ਾਂ ਕਿਹਾ ਕਿ ਚਾਰ ਦਿਨਾਂ ਸਿਖਲਾਈ ਕੈਪਂ ਵਿੱਚ ਵੱਖ ਵੱਖ ਰਿਸਰੋਸ ਪਰਸਨਜ਼ ਵਲੋ ਵੱਖ ਵੱਖ ਵਿਸ਼ਿਆਂ ਤੇ ਵਿਚਾਰ ਵਟਾਂਦਰਾ ਕੀਤਾ ਜਾਣਾ ਹੈ, ਜਿਨ•ਾਂ ਦਾ ਸਬੰਧ ਦਫਤਰ ਦੇ ਕੰਮ ਨੂੰ ਸੁਚਾਰੂ ਬਣਾਉਣਾ ਹੈ। ਉਨ•ਾਂ ਕਿਹਾ ਕਿ ਕਰਮਚਾਰੀਆਂ ਨੂੰ ਸੂਚਨਾਂ ਐਕਟ ਅਤੇ ਜਰੂਰੀ ਸੇਵਾਵਾਂ ਅਧਿਕਾਰ ਸਬੰਧੀ ਜਾਣਕਾਰੀ ਪ੍ਰਾਪਤ ਕਰਨੀ ਚਾਹੀਦੀ ਹੈ।
ਸ਼੍ਰੀ ਹਰੀਸ਼ ਮੌਗਾਂ ਨੇ ਕਰਮਚਾਰੀਆਂ ਨੂੰ ਸਿਖਲਾਈ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਸ. ਲਖਬੀਰ ਸਿੰਘ ਨੇ ਕਰਮਚਾਰੀਆਂ ਨੂੰ ਦਫਤਰੀ ਡਾਕ, ਡਾਇਰੀ, ਨੋਟਿੰਗ, ਪ੍ਰੋਸੀਡਿੰਗ, ਫਾਇਲਾਂ ਸਬੰਧੀ ਵਿਸਥਾਰਪੂਰਵਕ ਜਾਣੂ ਕਰਵਾਇਆ। ਸ਼੍ਰੀ ਸੁਰਿੰਦਰਪਾਲ ਸਿੰਘ ਢਿਲੋ ਨੇ ਨੋਟਿੰਗ, ਡਰਾਫਟਿੰਗ ਅਤੇ ਰਿਕਾਰਡ ਦੀ ਸਾਂਭ ਸੰਭਾਲ ਕਰਨ ਸਬੰਧੀ, ਸ਼੍ਰੀ ਚੰਦਰ ਪ੍ਰਕਾਸ਼ ਕੱਕੜ ਨੇ ਸੇਵਾਂਵਾ ਮਾਮਲੇ ਸਬੰਧੀ ਵਿਚਾਰ ਵਟਾਦਰਾਂ ਕੀਤਾ। ਸ: ਗਿਆਨ ਸਿੰਘ ਰਿਜਨਲ ਪ੍ਰੋਜੈਕਟ ਕੋਆਰਡੀਨੇਟਰ ਨੇ ਦੱਸਿਆ ਕਿ ਮਗਸੀਪਾ ਵਲੋ ਸ਼ਾਨਦਾਰ ਕਾਰਜਗੁਜਾਰੀ ਵਿਖਾਉਣ ਵਾਲੇ ਅਧਿਕਾਰੀਆਂ ਕਰਮਚਾਰੀਆਂ ਲਈ ਮਗਸੀਪਾ ਅਵਾਰਡ ਸ਼ੁਰੂ ਕੀਤਾ ਗਿਆ ਹੈ। ਉਨ•ਾਂ ਕਿਹਾ ਕਿ ਖੇਤਰੀ ਪੱਧਰ ਤੇ ਸਿਖਲਾਈ ਕਰਵਾਉਣ ਨਾਲ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਸਮੇ ਦੀ ਬੱਚਤ ਹੁੰਦੀ ਹੈ। ਉਨ•ਾਂ ਕਿਹਾ ਕਿ ਕਰਮਚਾਰੀਆਂ ਨੂੰ ਸਿਖਲਾਈ ਵੱਲ ਧਿਆਨ ਦੇਣਾ ਚਾਹੀਦਾ ਹੈ।

Translate »