February 21, 2012 admin

ਗੁਰੂ ਨਾਨਕ ਦੇਵ ਯੂਨੀਵਰਸਿਟੀ ‘ਚ ਅੰਤਰ-ਵਿਭਾਗੀ ਕਬੱਡੀ ਮੁਕਾਬਲੇ ਸੰਪੰਨ

ਅੰਮ੍ਰਿਤਸਰ, 21 ਫਰਵਰੀ : ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਅੰਤਰ-ਵਿਭਾਗੀ ਕਬੱਡੀ (ਪੁਰਸ਼ਾਂ) ਦੇ ਮੁਕਾਬਲਿਆਂ ਵਿਚ ਕੈਮਿਸਟਰੀ ਵਿਭਾਗ ਨੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ ਨੂੰ ਸੰਘਰਸ਼ਮਈ ਮੁਕਾਬਲੇ ਵਿਚ 34-33 ਅੰਕਾਂ ਦੇ ਫਰਕ ਨਾਲ ਹਰਾ ਕੇ ਪਹਿਲੀ ਪੋਜੀਸ਼ਨ ਹਾਸਲ ਕੀਤੀ ਅਤੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ ਦੂਜੇ ਸਥਾਨ ‘ਤੇ ਰਿਹਾ ਜਦੋਂਕਿ ਗੁਰੂ ਰਾਮਦਾਸ ਸਕੂਲ ਆਫ਼ ਪਲਾਨਿੰਗ ਵਿਭਾਗ ਦੀ ਟੀਮ ਨੇ ਅਪਲਾਈਡ ਕੈਮੀਕਲ ਸਾਇੰਸਜ਼ ਵਿਭਾਗ ਨੂੰ 41-30 ਅੰਕਾਂ ਦੇ ਫਰਕ ਨਾਲ ਹਰਾ ਕੇ ਤੀਜਾ ਸਥਾਨ ਹਾਸਲ ਕੀਤਾ।
   ਪ੍ਰੋਫੈਸਰ ਏ.ਕੇ.ਠੁਕਰਾਲ, ਡਾਇਰੈਕਟਰ ਆਫ਼ ਰਿਸਰਚ ਸਮਾਪਤੀ ਸਮਾਗਮ ਵਿਚ ਮੁੱਖ ਮਹਿਮਾਨ ਸਨ ਅਤੇ ਉਨ•ਾਂ ਨੇ ਜੇਤੂ ਟੀਮਾਂ ਨੂੰ ਟਰਾਫ਼ੀਆਂ ਪ੍ਰਦਾਨ ਕੀਤੀਆਂ ।
    ਇਸਤ੍ਰੀਆਂ ਦੇ ਸੈਕਸ਼ਨ ਵਿਚ ਕਬੱਡੀ ਦੇ ਲੀਗ ਮੁਕਾਬਲੇ ਕਰਵਾਏ ਗਏ। ਜਿਸ ਵਿਚ ਕੈਮਿਸਟਰੀ ਵਿਭਾਗ ਦੀ ਟੀਮ ਨੇ ਲੀਗ ਦੇ ਸਾਰੇ ਮੈਚ ਜਿੱਤ ਕੇ ਪਹਿਲਾ ਸਥਾਨ ਹਾਸਲ ਕੀਤਾ ਜਦੋਂਕਿ ਫਿਜ਼ਿਕਸ ਵਿਭਾਗ ਦੂਜੇ ਸਥਾਨ ਅਤੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ ਦੀ ਟੀਮ ਨੇ ਤੀਜਾ ਸਥਾਨ ਹਾਸਲ ਕੀਤਾ ।
      ਇਨ•ਾਂ ਤਿੰਨ-ਦਿਨਾਂ ਮੁਕਾਬਲਿਆਂ ਵਿਚ ਪੁਰਸ਼ਾਂ ਅਤੇ ਇਸਤ੍ਰੀਆਂ ਦੀਆਂ 11 ਟੀਮਾਂ ਨੇ ਭਾਗ ਲਿਆ

Translate »