ਅੰਮ੍ਰਿਤਸਰ, 21 ਫਰਵਰੀ, 2012 : ਇੰਗਲੈਂਡ ਦੀ ਬਰਮਿੰਗਮ ਯੂਨੀਵਰਸਿਟੀ ਵਿਚ ਸੀਨੀਅਰ ਲੈਕਚਰਾਰ ਅਤੇ ਥਿਰੈਪਿਸਟ, ਡਾ. ਕਾਰੇਨ ਗੁਲਡਬਰਗ ਨੇ ਅੱਜ ਖਾਲਸਾ ਕਾਲਜ ਆਫ ਐਜ਼ੂਕੇਸ਼ਨ ਵਿਖੇ ਆਟਿਜ਼ਮ ਵਿਸ਼ੇ ‘ਤੇ ਸੈਮੀਨਾਰ ਵਿੱਚ ਬੋਲਦਿਆਂ ਕਿਹਾ ਕਿ ਆਤਮਲੀਨ (ਆਟਿਸਟਿਕ) ਬੱਚਿਆਂ ਨੂੰ ਜੀਵਨ ਸਮਰੱਥ ਬਣਾਉਣ ਵਿਚ ਅਧਿਆਪਕਾਂ ਦਾ ਖਾਸ ਯੋਗਦਾਨ ਹੁੰਦਾ ਹੈ। ਉਨ•ਾਂ ਕਿਹਾ ਕਿ ਇਨ•ਾਂ ਖਾਸ ਬੱਚਿਆਂ, ਜਿਨ•ਾਂ ਵਿਚ ਖਾਸ ਯੋਗਤਾਵਾਂ ਹੁੰਦੀਆਂ ਹਨ, ਨੂੰ ਪੜ•ਾਉਣ ਅਤੇ ਪ੍ਰਤੱਖ ਬਣਾਉਣ ਵਿੱਚ ਅਧਿਆਪਕ ਬਹੁਤ ਹੀ ਅਹਿਮ ਭੂਮਿਕਾ ਨਿਭਾਅ ਸਕਦੇ ਹਨ।
ਇੰਗਲੈਂਡ ਸਥਿਤ ਐਨਜੀਓ ਹੋਪ ਐਂਡ ਕਮਪੈਸ਼ਨ ਸਰਵ ਸਿੱਖਿਆ ਅਭਿਆਨ, ਪੰਜਾਬ ਸਰਕਾਰ ਦੁਆਰਾ ਆਯੋਜਤ ਇਸ ਸੈਮੀਨਾਰ ਵਿਚ ਬੋਦਲਿਆਂ ਡਾ ਕਾਰੇਨ ਨੇ ਕਿਹਾ ਕਿ ਦੁਨੀਆ ਭਰ ਵਿਚ ਆਤਮਲੀਨ ਬੱਚਿਆਂ ਦੀ ਖਾਸ ਪੜ•ਾਈ ਵਿਚ ਬਹੁਤ ਸਾਰੀ ਖੋਜ ਹੋਈ ਹੈ ਅਤੇ ਉਨ•ਾਂ ਵਾਸਤੇ ਵਿਦਿਆ ਪ੍ਰਸਾਰ ਦੀਆਂ ਹੋਰ ਵੀ ਨਵੀਆਂ ਤਕਨੀਕਾਂ ਲੱਭਣ ਲਈ ਕੋਸ਼ਿਸ਼ਾਂ ਜਾਰੀ ਹਨ। ਉਨ•ਾਂ ਕਿਹਾ ਕਿ ਇਨ•ਾਂ ਬੱਚਿਆਂ ਵਿੱਚ ਖਾਸ ਕਾਬਲੀਅਤਾਂ ਹੁੰਦੀਆਂ ਹਨ, ਜਿਨ•ਾਂ ਨੂੰ ਨਿਖਾਰਨ ਲਈ ਅਧਿਆਪਕਾਂ ਨੂੰ ਵੀ ਖਾਸ ਉਪਰਾਲੇ ਕਰਨੇ ਪੈਣਗੇ।
ਇੰਗਲੈਂਡ ਤੋਂ ਦੂਸਰੇ ਆਏ ਹੋਏ ਫਿਜ਼ੀਓਥੈਰੇਪਿਸਟ ਡਾ. ਸ਼ਬਦਮ ਨੇ ਵੀ ਨਿੱਜੀ ਅਤੇ ਸਰਕਾਰੀ ਸਕੂਲ ਤੇ ਕਾਲਜ ਅਧਿਆਪਕਾਂ ਦੀ ਖਾਸ ਟ੍ਰੇਨਿੰਗ ਉੱਤੇ ਜ਼ੋਰ ਦਿੱਤਾ ਤਾਂ ਕਿ ਆਟਿਸਟਿਕ ਬੱਚਿਆਂ ਨੂੰ ਵੀ ਆਮ ਬੱਚਿਆਂ ਵਾਂਗ ਪੜ•ਾਈ ਦੇ ਸਹੀ ਸਾਧਨ ਉਪਲਬਧ ਹੋ ਸਕਣ। ਕਾਲਜ ਪ੍ਰਿੰਸੀਪਲ, ਡਾ. ਜਸਵਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਦੁਨੀਆ ਭਰ ਵਿਚ ਆਟਿਸਟਿਕ ਬੱਚਿਆਂ ਦੀ ਪੜ•ਾਈ ਵਾਸਤੇ ਖਾਸ ਪ੍ਰਬੰਧ ਕਰਨ ਉੱਤੇ ਵਿਚਾਰ ਹੋ ਰਿਹਾ ਹੈ ਅਤੇ ਇਨ•ਾਂ ਬੱਚਿਆਂ ਨੂੰ ਆਮ ਬੱਚਿਆਂ ਵਾਂਗ ਜੀਵਨ ਬਤੀਤ ਕਰਨ ਦੇ ਸਮਰੱਥ ਬਣਾਉਣ ਲਈ ਉਪਰਾਲੇ ਜਾਰੀ ਹਨ। ਉਨ•ਾਂ ਨੇ ਵੀ ਜਿਆਦਾ ਤੋਂ ਜਿਆਦਾ ਨਵੀਂਆਂ ਤਕਨੀਕਾਂ ਲੱਭਣ ਅਤੇ ਅਧਿਆਪਕਾਂ ਨੂੰ ਇਨ•ਾਂ ਬੱਚਿਆਂ ਦੀ ਵਿਦਿਆ ਪ੍ਰਾਪਤੀ ‘ਚ ਹਿੱਸਾ ਪਾਉਣ ਲਈ ਪ੍ਰੇਰਿਆ।
ਇਸ ਮੌਕੇ ‘ਤੇ ਸਰਕਾਰੀ ਕਾਲਜ ਦੇ ਬੱਚਿਆਂ ਦੇ ਰੋਗ ਦੇ ਮਾਹਿਰ, ਡਾ. ਕਰਨੈਲ ਸਿੰਘ, ਜਸਪਾਲ ਸਿੰਘ, ਜ਼ਿਲਾ ਸਿੱਖਿਆ ਅਫਸਰ ਐਲੀਮੈਂਟਰੀ, ਸੁਖਪਾਲ ਸਿੰਘ, ਜ਼ਿਲਾ ਪ੍ਰੋਜੈਕਟ ਕੋਆਰਡੀਨੇਟਰ, ਸਰਵ ਸਿੱਖਿਆ ਅਭਿਆਨ, ਧਰਮਿੰਦਰ ਸਿੰਘ, ਜ਼ਿਲਾ ਕੋਆਰਡੀਨੇਟਰ, ਆਈਈਡੀ, ਵਿਨੋਦ, ਸਹਾਇਕ ਕੋਆਰਡੀਨੇਟਰ, ਪੜ•ੋ ਪੰਜਾਬ ਅਤੇ ਇਨਕਲੂਜ਼ਿਵ ਐਜ਼ੂਕੇਸ਼ਨ ਰੀਸੋਰਸ ਟੀਚਰਜ਼ ਦੇ ਅਹੁਦੇਦਾਰ ਹਾਜ਼ਰ ਸਨ।