February 21, 2012 admin

ਕਮਿਸ਼ਨਰ ਵੱਲੋਂ ਨਗਰ ਕੌਂਸਲ ਦੇ ਕਾਰਜਕਾਰੀਆਂ ਅਧਿਕਾਰੀਆਂ ਨੂੰ ਸਫਾਈ ਪ੍ਰਬੰਧ ਦੇਖਣ ਲਈ ਡੇਰਾ ਬਿਆਸ ਭੇਜਣ ਦੀਆਂ ਹਦਾਇਤਾਂ

ਅੰਮ੍ਰਿਤਸਰ, 21 ਫਰਵਰੀ : ਜਲੰਧਰ ਡਵੀਜ਼ਨ ਦੇ ਕਮਿਸ਼ਨਰ ਸ੍ਰੀ ਅਨੁਰਾਗ ਵਰਮਾ ਨੇ ਅੱਠ ਜ਼ਿਲਿ•ਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਹੁਕਮ ਦਿੱਤਾ ਹੈ ਕਿ ਉਹ ਆਪਣੇ ਸ਼ਹਿਰਾਂ ਦੀਆਂ ਮਿਊਸੀਪਲ ਕਮੇਟੀਆਂ ਦੇ ਕਾਰਜਕਾਰੀਆਂ ਅਧਿਕਾਰੀਆਂ ਨੂੰ ਡੇਰਾ ਰਾਧਾ ਸਵਾਮੀ ਬਿਆਸ ਵਿਖੇ ਕੀਤੇ ਜਾਂਦੇ ਸਫਾਈ ਪ੍ਰਬੰਧਾਂ ਦਾ ਜਾਇਜਾ ਲੈਣ ਲਈ ਭੇਜਣ ਤਾਂ ਜੋ ਉਹ ਅਜਿਹੇ ਸਫਾਈ ਪ੍ਰਬੰਧਾਂ ਨੂੰ ਆਪਣੇ ਸ਼ਹਿਰਾਂ ਵਿੱਚ ਲਾਗੂ ਕਰ ਸਕਣ।
ਕਮਿਸ਼ਨਰ ਸ੍ਰੀ ਅਨੁਰਾਗ ਵਰਮਾ ਨੇ ਇਸ ਸਬੰਧੀ ਦੱਸਿਆ ਕਿ ਉਹਨਾਂ ਨੇ ਨਗਰ ਕੌਂਸਲ ਕਪੂਰਥਲਾ, ਹੁਸ਼ਿਆਰਪੁਰ ਅਤੇ ਕਰਤਾਰਪੁਰ ਦੇ ਕਾਰਜਕਾਰੀ ਅਧਿਕਾਰੀਆਂ ਦੀ ਇੱਕ ਟੀਮ ਨੂੰ ਡੇਰਾ ਰਾਧਾ ਸਵਾਮੀ ਬਿਆਸ ਵਿਖੇ ਕੀਤੇ ਜਾਂਦੇ ਸਫਾਈ ਪ੍ਰਬੰਧਾਂ ਦਾ ਜਾਇਜਾ ਲੈਣ ਲਈ ਭੇਜਿਆ ਸੀ ਅਤੇ ਇਸ ਟੀਮ ਨੇ ਉਥੇ ਦੇਖਿਆ ਕਿ ਡੇਰੇ ਵਿੱਚ ਸਾਫ ਸਫਾਈ ਦਾ ਕੰਮ ਰਾਤ 2 ਵਜੇ ਤੋਂ ਹੀ ਸ਼ੁਰੂ ਹੋ ਜਾਂਦਾ ਹੈ ਅਤੇ ਸਫਾਈ ਸੇਵਕਾਂ ਵੱਲੋਂ ਨਾਲ ਦੀ ਨਾਲ ਹੀ ਕੂੜਾ ਕਰਕਟ ਚੁੱਕ ਲਿਆ ਜਾਂਦਾ ਹੈ ਅਤੇ ਸਵੇਰ ਹੋਣ ਤੱਕ ਸਾਰੇ ਕੰਪਲੈਕਸ ਨੂੰ ਪੂਰੀ ਤਰਾਂ ਸਾਫ ਕਰ ਦਿੱਤਾ ਜਾਂਦਾ ਹੈ। ਸ੍ਰੀ ਵਰਮਾਂ ਨੇ ਕਿਹਾ ਕਿ ਆਮ ਤੌਰ ‘ਤੇ ਦੇਖਣ ਵਿੱਚ ਆਉਂਦਾ ਹੈ ਕਿ ਸ਼ਹਿਰਾਂ ਵਿੱਚ ਸਫਾਈ ਸੇਵਕਾਂ ਵੱਲੋਂ ਸਫਾਈ ਕਰਕੇ ਉੱਥੇ ਹੀ ਕੂੜੇ ਅਤੇ ਗਾਰ ਦੇ ਢੇਰ ਲਗਾ ਦਿੱਤੇ ਜਾਂਦੇ ਹਨ ਜੋ ਕਿ ਸਮੇਂ ਸਿਰ ਉਥੋਂ ਚੱਕੇ ਨਹੀਂ ਜਾਂਦੇ ਅਤੇ ਕੁਝ ਸਮੇਂ ਬਾਅਦ ਹੀ ਮੁੜ ਸਾਰਾ ਕੂੜਾ-ਕਰਕਟ ਖਿਲਰ ਜਾਂਦਾ ਹੈ ਜੋ ਕਿ ਸ਼ਹਿਰ ਦੀ ਖੂਬਸੂਰਤੀ ਨੂੰ ਵਿਗਾੜਦਾ ਹੈ।
ਕਮਿਸ਼ਨਰ ਸ੍ਰੀ ਵਰਮਾ ਨੇ ਅੱਗੇ ਦੱਸਿਆ ਕਿ ਕਾਰਜਕਾਰੀ ਅਧਿਕਾਰੀਆਂ ਦੀ ਟੀਮ ਉੱਥੇ ਇਹ ਵੀ ਦੇਖਿਆ ਕਿ ਡੇਰੇ ਵਿੱਚ ਬਹੁਤ ਹੀ ਕਿਫਾਇਤੀ ਅਤੇ ਵਾਤਾਵਰਨ ਦੇ ਅਨੁਕੂਲ ਸੀਵਰਜ ਟਰੀਟਮੈਂਟ ਪਲਾਂਟ ਸਥਾਪਤ ਕੀਤੇ ਗਏ ਹਨ ਅਤੇ ਇਹ ਮਾਡਲ ਘੱਟ ਅਮਦਨ ਵਾਲੀਆਂ ਨਗਰ ਕੌਂਸਲਾਂ ਲਈ ਵੀ ਬਹੁਤ ਲਾਹੇਵੰਦ ਸਾਬਤ ਹੋ ਸਕਦੇ ਹਨ।  ਕਮਿਸ਼ਨਰ ਸ੍ਰੀ ਅਨੁਰਾਗ ਵਰਮਾ ਨੇ ਸਥਾਨਕ ਸਰਕਾਰਾਂ ਦੇ ਡਾਇਰੈਕਟਰ ਨੂੰ ਵੀ ਪੱਤਰ ਲਿਖਿਆ ਹੈ ਕਿ ਸ਼ਹਿਰਾਂ ਵਿੱਚ ਅਜਿਹੇ ਸਫਾਈ ਪ੍ਰਬੰਧਾਂ ਅਤੇ ਸੀਵਰੇਜ ਟਰੀਟਮੈਂਟ ਪਲਾਟਾਂ ਦੇ ਮਾਡਲਾਂ ਨੂੰ ਅਪਨਾਉਣ ਦੀਆਂ ਸੰਭਾਵਨਾਵਾਂ ਨੂੰ ਦੇਖਿਆ ਜਾਵੇ। ਉਹਨਾਂ ਕਿਹਾ ਕਿ ਇਹ ਵੀ ਦੇਖਣ ਵਿੱਚ ਆਇਆ ਹੈ ਕਿ ਕੂੜੇ ਦੀ ਵਰਤੋਂ ਵੇਸਟ ਮੈਨਜਮੈਂਟ ਵਰਮੀਕਲਚਰ ਵਾਸਤੇ ਵੀ ਬੜੀ ਸਫਲਤਾ ਨਾਲ ਕੀਤੀ ਜਾ ਸਕਦੀ ਹੈ। ਕਮਿਸ਼ਨਰ ਸ੍ਰੀ ਅਨੁਰਾਗ ਵਰਮਾ ਨੇ ਨਗਰ ਕੌਂਸਲਾਂ ਦੇ ਕਾਰਜਕਾਰੀ ਅਧਿਕਾਰੀਆਂ ਨੂੰ ਇਹ ਵੀ ਕਿਹਾ ਹੈ ਕਿ ਉਹ ਡੇਰਾ ਬਿਆਸ ਵਿਖੇ ਜਾਣ ਸਮੇਂ ਸੈਨਟਰੀ ਇੰਸਪੈਕਟਰਾਂ ਅਤੇ ਸਫਾਈ ਕਰਮਚਾਰੀਆਂ ਨੂੰ ਵੀ ਆਪਣੇ ਨਾਲ ਲੈ ਜਾਣ ਤਾਂ ਜੋ ਉਹਨਾਂ ਨੂੰ ਵੀ ਉੱਥੇ ਕੀਤੇ ਜਾਂਦੇ ਸਫਾਈ ਪ੍ਰਬੰਧਾਂ ਨੂੰ ਦਿਖਾ ਕੇ ਉਤਸ਼ਾਹਤ ਕੀਤਾ ਜਾ ਸਕੇ। ਉਹਨਾਂ ਕਿਹਾ ਕਿ ਸਫਾਈ ਵਿਵਸਥਾ ਦੀ ਇਸ ਪ੍ਰਣਾਲੀ ਨੂੰ ਆਪਣੇ ਸ਼ਹਿਰਾਂ ਵਿੱਚ ਵੀ ਅਪਨਾਇਆ ਜਾਵੇ ਤਾਂ ਜੋ ਜਿਥੇ ਸ਼ਹਿਰਾਂ ਵਿੱਚ ਸਾਫ-ਸਫਾਈ ਵਧੀਆ ਹੋ ਸਕੇ Àੁੱਥੇ ਨਾਲ ਹੀ ਸ਼ਹਿਰਾਂ ਦੀ ਖੂਬਸੂਰਤੀ ਬਣੀ ਰਹੇ। 

Translate »