February 21, 2012 admin

ਨਹਿਰੂ ਯੁਵਾ ਕੇਂਦਰ ਦਾ ਰਾਸ਼ਟਰੀ ਏਕਤਾ ਕੈਂਪ ਸਮਾਪਤ

ਫ਼ਿਰੋਜ਼ਪੁਰ, 21 ਫਰਵਰੀ – ਸਰਬਜੀਤ ਸਿੰਘ ਬੇਦੀ ਡੀ.ਵਾਈ.ਸੀ. ਨਹਿਰੂ ਯੁਵਾ ਕੇਂਦਰ ਫਿਰੋਜ਼ਪੁਰ ਦੀ ਅਗਵਾਈ 15 ਫਰਵਰੀ ਤੋਂ ਚੱਲ ਰਿਹਾ ਰਾਸ਼ਟਰੀ ਏਕਤਾ ਕੈਂਪ ਅੱਜ ਸਥਾਨਕ ਮਨੌਹਰ ਲਾਲ ਮੈਮੋਰੀਅਲ ਸਕੂਲ ਵਿਖੇ ਸੰਪਨ ਹੋ ਗਿਆ। ਇਸ ਦੋਰਾਨ ਉਤਮਜੋਤ ਸਿੰਘ ਰਾਠੌੜ ਡਿਪਟੀ ਡਾਇਰੈਕਟਰ ਨਹਿਰੂ ਯੁਵਾ ਕੇਂਦਰ ਸੰਗਠਨ ਨੇ ਪ੍ਰੋਗਰਾਮ ਦੀ ਪ੍ਰਧਾਨਗੀ ਕੀਤੀ ਅਤੇ ਡਾ. ਐਸ.ਕੇ. ਰਾਜੂ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਇਸ ਸਮਾਗਮ ਵਿੱਚ ਬਤੌਰ ਮੁੱਖ ਮਹਿਮਾਨ ਪੁੱਜੇ। ਇਸ ਮੌਕੇ ਡਾ. ਜੀ.ਐਸ. ਢਿੱਲੋਂ, ਹਰਚਰਨ ਸਿੰਘ ਸਾਮਾ ਪ੍ਰਬੰਧਕ ਗਰਾਮਰ ਹਾਈ ਸਕੂਲ, ਵਿਜੇ ਬਹਿਲ ਪੀ.ਏ. ਟੂ ਡੀ.ਸੀ., ਗੁਰਦੇਵ ਸਿੰਘ ਜੋਸਨ ਲੇਖਾਕਾਰ, ਅਸ਼ੋਕ ਬਹਿਲ ਸਕੱਤਰ ਰੈੱਡ ਕਰਾਸ, ਕਮਲਜੀਤ ਸਿੰਘ ਸਿੱਧੂ, ਪੀ.ਸੀ. ਕੁਮਾਰ , ਜ਼ਿਲਾ ਪ੍ਰੋਗਰਾਮ ਅਫਸਰ ਜਗਤਾਰ ਸਿੰਘ, ਗੁਰਮੀਤ ਰਾਜ ਫਰੀਦਕੋਟ, ਬਲਬੀਰ ਸਿੰਘ ਜੋਸਨ ਆਦਿ ਵੀ ਹਾਜਰ ਸਨ। ਪ੍ਰੋਗਰਾਮ ਦੀ ਸ਼ੁਰੂਆਤ ਡਾ. ਐਸ.ਕੇ. ਰਾਜੂ ਡਿਪਟੀ ਕਮਿਸ਼ਨਰ ਅਤੇ ਉਤਮਜੋਤ ਸਿੰਘ ਰਾਠੌੜ ਡਿਪਟੀ ਡਾਇਰੈਕਟਰ ਨਹਿਰੂ ਯੁਵਾ ਕੇਂਦਰ ਸੰਗਠਨ ਨੇ ਸ਼ਮਾ ਰੌਸ਼ਨ ਕਰ ਕੇ ਕੀਤੀ। ਇਸ ਮੌਕੇ ਮਨੌਹਰ ਲਾਲ ਮੈਮੋਰੀਅਲ ਸਕੂਲ ਦੇ ਪ੍ਰਿੰਸੀਪਲ ਜਗਮੋਹਣ ਪਟਵਾਲ ਨੇ ਆਏ ਮਹਿਮਾਨਾਂ ਤੇ ਪਤਵੰਤਿਆਂ ਨੂੰ ਜੀ ਆਇਆਂ ਆਖਿਆ। ਸਰਬਜੀਤ ਸਿੰਘ ਬੇਦੀ ਡੀ.ਵਾਈ.ਸੀ. ਨਹਿਰੂ ਯੁਵਾ ਕੇਂਦਰ ਫਿਰੋਜ਼ਪੁਰ ਨੇ ਕੈਂਪ ਦੁਰਾਨ ਬੀਤੇ ਸੱਤ ਦਿਨਾਂ ਦੀ ਰਿਪੋਰਟ ਪੇਸ਼ ਕੀਤੀ, ਉਨ•ਾਂ ਦਸਿਆ ਕਿ ਕੈਂਪ ਦੁਰਾਨ ਕੈਂਪਰਾਂ ਨੂੰ ਸ੍ਰੀ ਹਰਿਮੰਦਰ ਸਾਹਿਬ ਅਮ੍ਰਿਤਸਰ ਸਮੇਤ ਜ਼ਿਲੇ ਦੇ ਇਤਿਹਾਸਿਕ ਅਤੇ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਏ ਅਤੇ ਫਿਰੋਜ਼ਪੁਰ ਵਿਖੇ ਸਦਭਾਵਨਾ ਰੈਲੀ ਕੱਢੀ ਗਈ। ਇਸ ਮੌਕੇ ਗੁਰਦੇਵ ਸਿੰਘ ਜੋਸਨ ਲੇਖਾਕਾਰ ਨੇ ਨਹਿਰੂ ਯੁਵਾ ਕੇਂਦਰ ਵੱਲੋਂ ਨੌਜਵਾਨਾਂ ਅਤੇ ਸਮਾਜ ਸੇਵਾ ਲਈ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਰਾਸਟਰੀ ਏਕਤਾ ਕੈਂਪ ਵਿੱਚ ਸ਼ਾਮਲ ਰੋਹਤਕ (ਹਰਿਆਣਾ), ਦਾਰਜ਼ਲਿੰਗ (ਵੈਸਟ ਬੰਗਾਲ), ਕੋਇੰਬਟੂਰ (ਤਾਮਿਲਨਾਡੂ), ਰਾਮਪੁਰ (ਉੱਤਰ ਪ੍ਰਦੇਸ਼), ਚੰਬਾ (ਹਿਮਾਚਲ ਪ੍ਰਦੇਸ਼) ਅਤੇ ਫਿਰੋਜ਼ਪੁਰ, ਫਰੀਦਕੋਟ,ਫਾਜ਼ਿਲਕਾ, ਮੋਗਾ (ਪੰਜਾਬ) ਆਦਿ ਟੀਮਾਂ ਨੇ ਆਪਣੇ ਰਾਜਾਂ ਦਾ ਨ੍ਰਿਤ ਪੇਸ਼ ਕੀਤਾ। ਮੁੱਖ ਮਹਿਮਾਨਾਂ ਅਤੇ ਪ੍ਰਬੰਧਕਾਂ ਵੱਲੋਂ ਸਮੂਹ ਕੈਂਪਰਾਂ ਨੂੰ ਸਨਮਾਨ ਚਿੰਨ•, ਕਿੱਟ ਬੈਗ, ਪ੍ਰਸੰਸਾ-ਪੱਤਰ ਅਤੇ ਦਰਬਾਰ ਸਾਹਿਬ ਸ੍ਰੀ ਅਮ੍ਰਿਤਸਰ ਦੀਆਂ ਤਸਵੀਰਾਂ ਭੇਂਟ ਕੀਤੀਆਂ ਗਈਆਂ। ਪ੍ਰੋਗਰਾਮ ਦੀ ਸਫਲਤਾ ਵਾਸਤੇ ਪ੍ਰਮਿੰਦਰ ਸਿੰਘ ਜੱਜ, ਕੁਲਜੀਤ ਮੱਤੜ ਵੀ.ਟੀ., ਕੁਲਵਿੰਦਰ ਕੌਰ, ਰਜਨੀਤ ਕੌਰ ਐਨ.ਵਾਈ.ਸੀ., ਬਾਜ਼ ਸਿੰਘ, ਸ਼ੁਸ਼ੀਲ ਕੁਮਾਰ ਆਦਿ ਨੇ ਅਹਿਮ ਭੂਮਿਕਾ ਨਿਭਾਈ।

Translate »