ਨਵੀਂ ਦਿੱਲੀ, 22 ਫਰਵਰੀ, 2012 : ਘੱਟ ਗਿਣਤੀ ਭਾਈਚਾਰੇ ਦੇ ਵਿਦਿਆਰਥੀਆਂ ਲਈ ਚੱਲ ਰਹੀ 10ਵੀਂ ਤੋਂ ਬਾਅਦ ਵਜ਼ੀਫ਼ਾ ਯੋਜਨਾ ਹੇਠ 53.60 ਫੀਸਦੀ ਵਜ਼ੀਫ਼ੇ ਘੱਟ ਗਿਣਤੀ ਭਾਈਚਾਰੇ ਦੀਆਂ ਲੜਕੀਆਂ ਨੂੰ ਹਾਸਿਲ ਹੋਏ ਹਨ। ਘੱਟ ਗਿਣਤੀ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਵੇਰਵੇ ਮੁਤਾਬਿਕ ਇਸ ਸਾਲ 31 ਜਨਵਰੀ ਤੱਕ 10ਵੀਂ ਤੋਂ ਬਾਅਦ ਵਜ਼ੀਫ਼ਾ ਯੋਜਨਾ ਹੇਠ ਕੁੱਲ 5 ਲੱਖ 10 ਹਜਾਰ 863 ਵਿਦਿਆਰਥੀਆਂ ਨੂੰ ਵਜ਼ੀਫ਼ੇ ਦਿੱਤੇ ਗਏ ਹਨ ਜਿਨਾਂ• ਵਿੱਚ 2 ਲੱਖ 73 ਹਜ਼ਾਰ 805 ਵਿਦਿਆਰਥਣਾਂ ਸ਼ਾਮਿਲ ਹਨ। ਇਨਾਂ• ਵਜ਼ੀਫਿਆਂ ਵਾਸਤੇ 267 ਕਰੋੜ 10 ਲੱਖ ਰੁਪਏ ਦੀ ਰਕਮ ਮਨਜ਼ੂਰ ਕੀਤੀ ਗਈ ਹੈ।