February 22, 2012 admin

ਪੇਂਡੂ ਖੇਤਰਾਂ ਵਿੱਚ ਸਵੱਛਤਾ ਮੁੱਦੇ ਉਤੇ ਜਾਗਰੂਕਤਾ ਵਧਾਉਣ ਲਈ ਆਸ਼ਾ ਵਰਕਰਾਂ ਦੀਆਂ ਸੇਵਾਵਾਂ ਲਈਆਂ ਜਾਣਗੀਆਂ – ਜੈ ਰਾਮ ਰਮੇਸ਼

ਨਵੀਂ ਦਿੱਲੀ, 22 ਫਰਵਰੀ, 2012 : ਸਰਕਾਰ ਪੇਂਡੂ ਤੇ ਸ਼ਹਿਰੀ ਦੋਵਾਂ  ਖੇਤਰਾਂ ਵਿੱਚ ਪੀਣ ਵਾਲੇ ਪਾਣੀ ਦੇ ਵਧੀਆ ਮਿਆਰ ਨੂੰ ਯਕੀਨੀ ਬਣਾਉਣ ਵੱਲ ਧਿਆਨ ਦੇਵੇਗੀ. ਪੇਂਡੂ ਵਿਕਾਸ, ਪੀਣ ਵਾਲਾ ਪਾਣੀ ਤੇ ਸਵੱਛਤਾ ਬਾਰੇ ਮੰਤਰੀ ਸ਼੍ਰੀ ਜੈ ਰਾਮ ਰਮੇਸ਼ ਨੇ ਕਿਹਾ ਕਿ ਅਗਲੇ ਮਾਲੀ ਵਰੇ• ਤੋਂ ਪੀਣ ਵਾਲੇ ਸਾਫ ਪਾਣੀ ਨਾਲ ਜੁੜੇ ਸਿਹਤ ਮੁੱਦਿਆਂ ਨੂੰ ਪਹਿਲ ਪੱਧਰ ‘ਤੇ ਹੱਲ ਕਰਨ ਲਈ ਸਰਕਾਰ ਆਪਣੇ ਯਤਨਾਂ ਵਿੱਚ ਤਬਦੀਲੀ ਲਿਆਵੇਗੀ। ਨਵੀਂ ਦਿੱਲੀ ਵਿੱਚ ਰਾਸਟਰੀ ਪੀਣ ਵਾਲਾ ਪਾਣੀ ਤੇ ਸਵੱਛਤਾ ਪ੍ਰੀਸ਼ਦ ਦੀ ਦੂਜੀ ਬੈਠਕ ਦੀ ਪ੍ਰਧਾਨਗੀ ਕਰਦਿਆਂ ਉਨਾਂ• ਨੇ ਜ਼ਿਲਾ• ਤੇ ਸਬ ਡਵੀਜ਼ਨ ਪੱਧਰ ‘ਤੇ ਪਾਣੀ ਦੀ ਜਾਂਚ ਲਈ ਲਾਇਬੋਟਰੀਆਂ ਸਥਾਪਤ ਕੀਤੇ ਜਾਣ ਦੀ ਲੋੜ ‘ਤੇ ਜ਼ੋਰ ਦਿੱਤਾ। ਸ਼੍ਰੀ ਰਮੇਸ਼ ਨੇ ਕਿਹਾ ਕਿ ਸਰਕਾਰ ਪਖ਼ਾਨਿਆਂ ਲਈ ਨਿੱਜੀ ਮਾਲੀ ਸਹਾਇਤਾ ਦੀ ਥਾਂ ਉਤੇ ਹੁਣ ਸਮੂਦਾਇਕ ਪਖ਼ਾਨੇ ਬਣਾਉਣ ਅਤੇ ਪੀਣ ਵਾਲੇ ਪਾਣੀ ਦੀ ਸੁਵਿਧਾ ਉਪਲਬੱਧ ਕਰਵਾਉਣ ਵੱਲ ਧਿਆਨ ਦੇਵੇਗੀ। ਉਨਾਂ• ਕਿਹਾ ਕਿ ਸਿਹਤ ਸਵੱਛਤਾ ਤੇ ਜਲ ਸਪਲਾਈ ਨੂੰ ਵੱਖਰੇ ਵੱਖਰੇ ਮੁੱਦੇ ਨਹੀਂ ਸਮਝਿਆ ਜਾਣਾ ਚਾਹੀਦਾ ਕਿਉਂ ਕਿ ਉਹ ਇੱਕ ਦੂਜੇ ਨੂੰ ਪ੍ਰਭਾਵਿਤ ਕਰਦੇ ਹਨ। ਉਨਾਂ• ਐਲਾਨ ਕੀਤਾ ਕਿ ਸਿਹਤ ਖੇਤਰ ਵਿੱਚ ਕੰਮ ਕਰ ਰਹੀਆਂ ਤਕਰੀਬਨ 8 ਲੱਖ ਆਸ਼ਾ ਵਰਕਰਾਂ ਦੀਆਂ ਸੇਵਾਵਾਂ  ਪੇਂਡੂ ਖੇਤਰਾਂ ਵਿੱਚ ਸਵੱਛਤਾ ਦੇ ਮੁੱਦੇ ‘ਤੇ ਜਾਗਰੂਕਤਾ ਵਧਾਉਣ ਲਈ ਲਈਆਂ ਜਾਣਗੀਆਂ ਤੇ ਇਸ ਲਈ ਉਨਾਂ• ਨੂੰ ਵਾਜ਼ਬ ਪ੍ਰੋਤਸਾਹਨ ਰਾਸ਼ੀ ਵੀ ਦਿੱਤੀ ਜਾਵੇਗੀ।  

Translate »