February 22, 2012 admin

ਰਾਜ ਕਣਕ ਦੀ ਰਿਕਾਰਡ ਸਰਕਾਰੀ ਖਰੀਦ ਲਈ ਤਿਆਰ – ਇਸ ਸਾਲ 3 ਕਰੋੜ 18 ਲੱਖ 90 ਹਜ਼ਾਰ ਟਨ ਕਣਕ ਖਰੀਦ ਦੀ ਆਸ

ਨਵੀਂ ਦਿੱਲੀ, 22 ਫਰਵਰੀ, 2012 : ਆਉਂਦੇ ਖਰੀਦ ਸੀਜ਼ਨ ਦੌਰਾਨ 3 ਕਰੋੜ 18 ਲੱਖ 90 ਹਜ਼ਾਰ ਟਨ ਕਣਕ ਦੀ ਸਰਕਾਰੀ ਖਰੀਦ ਕੀਤੇ ਜਾਣ ਦੀ ਆਸ ਹੈ। ਨਵੀਂ ਦਿੱਲੀ ਵਿੱਚ ਕੇਂਦਰੀ ਖੁਰਾਕ ਸਕੱਤਰ ਸ਼੍ਰੀ ਬੀ.ਸੀ. ਗੁਪਤਾ ਦੀ ਪ੍ਰਧਾਨਗੀ ਹੇਠ ਹੋਈ ਕਣਕ ਉਤਪਾਦਕ ਰਾਜਾਂ ਦੇ ਖੁਰਾਕ ਸਕੱਤਰਾਂ ਦੀ ਮੀਟਿੰਗ ਦੌਰਾਨ ਸਾਲ 2012-13 ਦੇ ਰਬੀ ਖਰੀਦ ਸੀਜ਼ਨ ਦੌਰਾਨ ਸਰਕਾਰੀ ਖਰੀਦ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ। ਪਿਛਲੇ ਖਰੀਦ ਸੀਜ਼ਨ ਦੌਰਾਨ 2 ਕਰੋੜ 83 ਲੱਖ 34 ਹਜ਼ਾਰ ਮੀਟ੍ਰਿਕ ਟਨ ਕਣਕ ਦੀ ਸਰਕਾਰੀ ਖਰੀਦ ਕੀਤੀ ਗਈ ਸੀ।  ਪੰਜਾਬ ਸਮੇਤ ਜ਼ਿਆਦਾਤਰ ਰਾਜਾਂ ਵਿੱਚ ਕਣਕ ਦੀ ਖਰੀਦ ਦਾ ਕੰਮ ਪਹਿਲੀ ਅਪ੍ਰੈਲ ਤੋਂ ਸ਼ੁਰੂ ਹੋਵੇਗਾ ਤੇ ਇਹ ਅਮਲ 30 ਜੂਨ ਤੱਕ ਚੱਲੇਗਾ। ਮਹਾਰਾਸ਼ਟਰ, ਮੱਧ ਪ੍ਰਦੇਸ਼ ਅਤੇ ਗੁਜਰਾਤ ਵਿੱਚ ਕਣਕ ਦੀ ਖਰੀਦ ਇਸ ਸਾਲ 15 ਮਾਰਚ ਤੋਂ ਸ਼ੁਰੂ ਹੋ ਜਾਵੇਗੀ । ਬਿਹਾਰ ਅਤੇ ਜੰਮੂ ਕਸ਼ਮੀਰ ਵਿੱਚ ਕਣਕ ਦੀ ਖਰੀਦ 15 ਅਪ੍ਰੈਲ ਤੋਂ ਸ਼ੁਰੂ ਹੋਵੇਗੀ। ਮੀਟਿੰਗ ਦੌਰਾਨ ਕਣਕ ਦੀ ਸਰਕਾਰੀ ਖਰੀਦ ਨਾਲ ਜੁੜੇ ਪ੍ਰਬੰਧਾਂ ‘ਤੇ ਵਿਚਾਰ ਕੀਤਾ ਗਿਆ । ਹਰ ਇੱਕ ਰਾਜ ਵਿੱਚ ਸਥਾਪਤ ਕੀਤੇ ਜਾਣ ਵਾਲੇ ਖਰੀਦ ਕੇਂਦਰਾਂ ਦੀ ਗਿਣਤੀ, ਭੁਗਤਾਨ ਪ੍ਰਬੰਧ ਤੇ ਅਨਾਜ ਦੇ ਰੱਖ ਰਖਾਓ ਬਾਰੇ ਚਰਚਾ ਕੀਤੀ ਗਈ। ਰਾਜਾਂ ਨੇ ਯਕੀਨ ਦਵਾਇਆ ਕਿ ਇਸ ਸਾਲ ਕਣਕ ਦੀ ਰਿਕਾਰਡ ਸਰਕਾਰੀ ਖਰੀਦ ਲਈ ਉਹ ਪੂਰੀ ਤਰਾਂ• ਤਿਆਰ ਹਨ ਤੇ ਇਸ ਅਮਲ ਉਤੇ ਨਿਗਰਾਨੀ ਰੱਖਣ ਵਾਸਤੇ ਕੰਟਰੋਲ ਰੂਮ ਸਥਾਪਤ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।

Translate »