ਨਵੀਂ ਦਿੱਲੀ, 22 ਫਰਵਰੀ, 2012 : ਕੇਂਦਰੀ ਵਿੱਤ ਮੰਤਰੀ ਸ਼੍ਰੀ ਪ੍ਰਣਬ ਮੁਖਰਜੀ ਨੇ ਕਿਹਾ ਕਿ ਕੇਂਦਰ ਵਸਤੂ ਅਤੇ ਸੇਵਾ ਕਰ ਜੀ.ਐਸ.ਟੀ. ਨੂੰ ਲਾਗੂ ਕਰਨ ਲਈ ਰਾਜਾਂ ਨਾਲ ਗੱਲਬਾਤ ਕਰ ਰਿਹਾ ਹੈ। ਉਨਾਂ• ਆਸ ਪ੍ਰਗਟ ਕੀਤੀ ਕਿ ਜੀ.ਐਸ.ਟੀ. ਨੂੰ ਜਲਦੀ ਅਮਲ ਵਿੱਚ ਲਿਆਂਦਾ ਜਾਵੇਗਾ। ਸ਼੍ਰੀ ਪ੍ਰਣਬ ਮੁਖਰਜੀ ਨੇ ਕਿਹਾ ਕਿ ਚਾਲੂ ਮਾਲੀ ਵਰੇ• ਵਿੱਚ ਸਿੱਧੇ ਟੈਕਸਾਂ ਦੀ ਵਸੂਲੀ ਦੇ ਟੀਚੇ ਨੂੰ ਪੂਰਾ ਕਰਨ ਵਾਸਤੇ ਵਧੇਰੇ ਯਤਨਾਂ ਦੀ ਲੋੜ ਹੈ। ਸ਼੍ਰੀ ਮੁਖਰਜੀ ਅੱਜ ਨਵੀਂ ਵਿੱਚ ਕਸਟਮ ਤੇ ਅਕਸਾਈਜ਼ ਵਿਭਾਗ ਦੇ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਉਨਾਂ• ਨੇ ਕੇਂਦਰੀ ਕਸਟਮ ਤੇ ਐਕਸਾਈਜ ਵਿਭਾਗ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਕੀਤੀ ਇਸ ਮੌਕੇ ‘ਤੇ ਵਿੱਤ ਮੰਤਰੀ ਨੇ 35 ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸ਼ਲਾਘਾ ਸਰਟੀਫਿਕੇਟ ਲਈ ਰਾਸ਼ਟਰਪਤੀ ਸਨਮਾਨ ਦਿੱਤੇ । ਸਨਮਾਨ ਜੇਤੂਆਂ ਨੂੰ ਵਧਾਈ ਦਿੰਦਿਆਂ ਵਿੱਤ ਸਕੱਤਰ ਸ਼੍ਰੀ ਆਰ.ਐਸ.ਗੁਜਰਾਲ ਨੇ ਕਿਹਾ ਕਿ ਇਨਾਂ• ਅਧਿਕਾਰੀਆਂ ਤੇ ਕਰਮਚਾਰੀਆਂ ਦੀ ਪ੍ਰਾਪਤੀ ਹੋਰਨਾਂ ਅਫਸਰਾਂ ਤੇ ਕਰਮਚਾਰੀਆਂ ਲਈ ਪ੍ਰੇਰਨਾ ਦਾ ਸੋਮਾ ਬਣੇਗੀ। ਸੀ.ਬੀ.ਈ.ਸੀ. ਦੇ ਚੇਅਰਮੈਨ ਸ਼੍ਰੀ ਐਸ.ਕੇ. ਗੋਇਲ ਨੇ ਦੱਸਿਆ ਕਿ ਇਸ ਸਾਲ ਜਨਵਰੀ ਮਹੀਨੇ ਤੱਕ 3 ਲੱਖ 17 ਹਜ਼ਾਰ 233 ਕਰੋੜ ਰੁਪਏ ਅਸਿੱਧੇ ਟੈਕਸਾਂ ਰਾਹੀਂ ਇਕੱਠੇ ਕੀਤੇ ਗਏ ਹਨ ਜੋ ਪਿਛਲੇ ਮਾਲੀ ਸਾਲ ਦੇ ਇਸੇ ਸਮੇਂ ਨਾਲੋਂ ਕੀਤੀ ਗਈ ਵਸੂਲੀ ਨਾਲੋਂ 15 ਫੀਸਦੀ ਵਧੇਰੇ ਹੈ।