ਅੰਮ੍ਰਿਤਸਰ 22 ਫਰਵਰੀ -ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗੁਰੂ ਨਾਨਕ ਅਧਿਐਨ ਵਿਭਾਗ ਵਲੋਂ ਨਿਰਮਲ ਤਖ਼ਤ ਬਾਬਾ ਬੁੱਢਾ ਸਾਹਿਬ ਚੈਰੀਟੇਬਲ ਟਰੱਸਟ ਦੇ ਸਹਿਯੋਗ ਨਾਲ 1 ਅਤੇ 2 ਮਾਰਚ, 2012 ਨੂੰ ਸਵੇਰੇ 10 ਵਜੇ ਤੋਂ ਨਿਰਮਲ ਸੰਪਰਦਾਇ ਅਤੇ ਬਾਬਾ ਬੁੱਢਾ ਸਾਹਿਬ ਵਿਸ਼ੇ ‘ਤੇ 2-ਦਿਨਾ ਸੈਮੀਨਾਰ ਕਰਵਾਇਆ ਜਾ ਰਿਹਾ ਹੈ।
ਸੈਮੀਨਾਰ ਦੇ ਡਾਇਰੈਕਟਰ, ਡਾ. ਗੁਰਸ਼ਰਨਜੀਤ ਸਿੰਘ ਨੇ ਦੱਸਿਆ ਕਿ ਸੈਮੀਨਾਰ ਦੇ ਉਦਘਾਟਨ ਮੌਕੇ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਜੀ ਮੁੱਖ-ਮਹਿਮਾਨ ਹੋਣਗੇ ਅਤੇ ਪ੍ਰੋ. ਜਸਪਾਲ ਸਿੰਘ, ਵਾਈਸ-ਚਾਂਸਲਰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੀ ਪ੍ਰਧਾਨਗੀ ਵਿਚ ਪ੍ਰੋ. ਅਜਾਇਬ ਸਿੰਘ ਬਰਾੜ, ਵਾਈਸ-ਚਾਂਸਲਰ ਸੈਮੀਨਾਰ ਦਾ ਉਦਘਾਟਨ ਕਰਨਗੇ।
ਇਸ ਮੌਕੇ ਪ੍ਰੋ. ਪ੍ਰਿਥੀਪਲ ਸਿੰਘ ਕਪੂਰ ਮੁੱਖ ਭਾਸ਼ਣ ਦੇਣਗੇ ਅਤੇ ਸ. ਤਰਲੋਚਨ ਸਿੰਘ ਮੈਂਬਰ ਰਾਜ ਸਭਾ ਵੀ ਆਪਣੇ ਵਿਚਾਰ ਰੱਖਣਗੇ। ਸੈਮੀਨਾਰ ਵਿਚ ਤਕਰੀਬਨ 50 ਵਿਦਾਵਨ ਤੇ ਹੋਰ ਮਹਾਂਪੁਰਸ਼ ਹਿੱਸਾ ਲੈਣਗੇ। ਡਾ. ਗੁਰਸ਼ਰਨਜੀਤ ਸਿੰਘ ਨੇ ਦੱਸਿਆ ਕਿ ਨਿਰਮਲ ਸੰਪਰਦਾ ਸਿੱਖ ਪੰਥ ਦੀ ਗੌਰਵਸ਼ਾਲੀ ਸੰਪਰਦਾ ਰਹੀ ਹੈ ਅਤੇ ਇਸ ਦੀ ਘਾਲਣਾ ਤੇ ਯੋਗਦਾਨ ਉਪਰ ਵਿਚਾਰ ਕਰਨਾ ਸੈਮੀਨਾਰ ਦਾ ਮੰਤਵ ਹੈ। ਪਰ ਨਾਲ ਹੀ ਬਾਬਾ ਬੁੱਢਾ ਸਾਹਿਬ ਦੇ ਜੀਵਨ ਤੇ ਪਰਉਪਕਾਰਾਂ ਨੂੰ ਵੀ ਯਾਦ ਕੀਤਾ ਜਾਵੇਗਾ।