February 22, 2012 admin

ਇਸ ਸਾਲ ਵਿਕਾਸ ਦਰ 7.1 ਫੀਸਦੀ ਰਹਿਣ ਦੀ ਆਸ

ਨਵੀਂ ਦਿੱਲੀ, 22 ਫਰਵਰੀ, 2012 : ਸਾਲ 2011-12 ਦੀ ਵਿਕਾਸ ਦਰ 7.1 ਫੀਸਦੀ ਰਹਿਣ ਦਾ ਅਨੁਮਾਨ ਹੈ, ਜੋ ਕਿ ਅਗੇਤੇ ਅਨੁਮਾਨ 6.9 ਫੀਸਦੀ ਨਾਲੋਂ ਕੁਝ ਵਧੇਰੇ ਹੈ। ਪ੍ਰਧਾਨ ਮੰਤਰੀ ਦੀ ਆਰਥਿਕ ਸਲਾਹਕਾਰ ਕੌਂਸਿਲ ਦੇ ਚੇਅਰਮੈਨ ਡਾ. ਸੀ. ਰੰਗਾਰਾਜਨ ਨੇ ਅੱਜ ਨਵੀਂ ਦਿੱਲੀ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਚਾਲੂ ਮਾਲੀ ਸਾਲ ਦੀ ਆਰਥਿਕਤਾ ਬਾਰੇ ਜਾਇਜ਼ਾ ਦਸਤਾਵੇਜ਼ ਪੇਸ਼ ਕਰਦਿਆਂ ਦੱਸਿਆ ਕਿ ਇਸ ਸਾਲ ਖੇਤੀਬਾੜੀ ਖੇਤਰ ਦੀ ਕੁੱਲ ਵਿਕਾਸ ਦਰ ਔਸਤਨ 3 ਫੀਸਦੀ ਰਹਿਣ ਦੀ ਸੰਭਾਵਨਾ ਹੈ। ਉਨਾਂ• ਦੱਸਿਆ ਕਿ ਇਹ ਵਿਕਾਸ ਦਰ ਕਣਕ ਤੇ ਚੋਲ ਦੇ ਰਿਕਾਰਡ ਉਤਪਾਦਨ ਤੇ ਬਾਗਬਾਨੀ ਦੇ ਚੰਗੇਰੇ ਵਿਕਾਸ ਕਾਰਨ ਸੰਭਵ ਹੋਈ ਹੈ। ਸ਼੍ਰੀ ਰੰਗਾਰਾਜਨ ਨੇ ਦੱਸਿਆ ਕਿ ਬਿਜਲੀ ਖੇਤਰ ਦੀ ਕਾਰਗੁਜ਼ਾਰੀ ਵਧੀਆ ਰਹੀ ਹੈ ਤੇ ਇਸ ਦੀ ਵਿਕਾਸ ਦਰ 8.3 ਫੀਸਦੀ ਦੇ ਲਾਗੇ ਰਹਿਣ ਦੀ ਆਸ ਹੈ। ਉਨਾਂ• ਦੱਸਿਆ ਕਿ ਨਿਰਮਾਣ ਅਤੇ ਉਸਾਰੀ ਖੇਤਰ ਦੀ ਵਿਕਾਸ ਦਰ ਵਿੱਚ ਪਹਿਲੀਆਂ ਤਿੰਨ ਤਿਮਾਹੀਆਂ ਵਿੱਚ ਗਿਰਾਵਟ ਆਈ ਸੀ ਤੇ ਚੌਥੀ ਤਿਮਾਹੀ ਵਿੱਚ ਇਸ ਵਿੱਚ ਸੁਧਾਰ ਨਜ਼ਰ ਆਇਆ ਹੈ ਤੇ ਨਿਰਮਾਣ ਖੇਤਰ ਦੀ ਵਿਕਾਸ ਦਰ 3.9 ਤੇ ਉਸਾਰੀ ਖੇਤਰ ਦੀ 6.2 ਫੀਸਦੀ ਹੋਣ ਦੀ ਆਸ ਹੈ। ਸੇਵਾ ਖੇਤਰ ਵਿੱਚ ਲਗਾਤਾਰ ਮਜ਼ਬੂਤੀ ਬਣੀ ਰਹੀ ਹੈ ਤੇ ਇਸ ਦੀ ਸਮੁੱਚੀ ਵਿਕਾਸ ਦਰ 9.4 ਫੀਸਦੀ ਦੇ ਲਾਗੇ ਰਹਿਣ ਦੀ ਸੰਭਾਵਨਾ ਹੈ। ਸਮੁੱਚੀ ਮਹਿੰਗਾਈ ਵਿੱਚ ਪਿਛਲੇ ਸਾਲ ਨਵੰਬਰ ਮਹੀਨੇ ਤੋਂ ਲਗਾਤਾਰ ਗਿਰਾਵਟ ਆਈ ਹੈ ਤੇ ਮਾਰਚ ਦੇ ਅੰਤ ਤੱਕ ਇਸ ਦੇ 6.5 ਫੀਸਦੀ ਦੇ ਲਾਗੇ ਪਹੁੰਚਣ ਦੀ ਸੰਭਾਵਨਾ ਹੈ। ਉਨਾਂ• ਦੱਸਿਆ ਕਿ ਅਗਲੇ ਮਾਲੀ ਵਰੇ• ਵਿੱਚ ਵਿਕਾਸ ਦਰ ਸਾਢੇ 7 ਤੋਂ 8 ਫੀਸਦੀ ਦਰਮਿਆਨ ਰਹੇਗੀ । ਬੁਨਿਆਦੀ ਖੇਤਰ ਵਿੱਚ ਵੱਡੇ ਪੈਮਾਨੇ ‘ਤੇ ਨਿਵੇਸ਼ ਕਰਨ ਦੀ ਲੋੜ ਹੋਵੇਗੀ। ਕੋਇਲਾ, ਬਿਜਲੀ, ਸੜਕਾਂ ਤੇ ਰੇਲਵੇ ਵਿੱਚ ਵੱਡਾ ਨਿਵੇਸ਼ ਕਰਨਾ ਪਵੇਗਾ। ਅਗਲੇ ਵਰੇ• ਖੇਤੀ ਉਤਪਾਦਨ ਉਤੇ ਧਿਆਨ ਦੇਣ ਦੇ ਨਾਲ ਨਾਲ ਖੁਰਾਕੀ ਵਸਤਾਂ ਦੀਆਂ ਕੀਮਤਾਂ ‘ਤੇ ਵੀ ਸੁਚੇਤ ਰਹਿਣਾ ਪਵੇਗਾ।   

Translate »