ਜਲੰਧਰ, 23 ਫਰਵਰੀ, 2012 : ਘੱਟ ਗਿਣਤੀਆਂ ਦੇ ਕਲਿਆਣ ਲਈ ਪ੍ਰਧਾਨ ਮੰਤਰੀ ਦੇ ਨਵੇਂ 15 ਸੂਤਰੀ ਪ੍ਰੋਗਰਾਮ ਹੇਠ ਘੱਟ ਗਿਣਤੀ ਭਾਈਚਾਰੇ ਦੇ ਹੋਣਹਾਰ ਵਿਦਿਆਰਥੀਆਂ ਲਈ ਘੱਟ ਗਿਣਤੀ ਮਾਮਲਿਆਂ ਦੇ ਮੰਤਰਾਲੇ ਵੱਲੋਂ 10ਵੀਂ ਤੋਂ ਬਾਅਦ ਵਜ਼ੀਫ਼ਾ ਯੋਜਨਾ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਇਸ ਯੋਜਨਾ ਦਾ ਮੰਤਵ ਘੱਟ ਗਿਣਤੀ ਦੇ ਆਰਥਿਕ ਤੌਰ ‘ਤੇ ਕਮਜ਼ੋਰ ਵਰਗ ਦੇ ਹੋਣਹਾਰ ਵਿਦਿਆਰਥੀਆਂ ਨੂੰ ਵਜ਼ੀਫ਼ੇ ਪ੍ਰਦਾਨ ਕਰਨਾ ਹੈ ਤਾਂ ਜੋ ਉਨਾਂ• ਨੂੰ ਉਚੇਰੀ ਸਿੱਖਿਆ ਹਾਸਿਲ ਕਰਨ ਦਾ ਬਿਹਤਰ ਮੌਕਾ ਮਿਲ ਸਕੇ ਅਤੇ ਨਾਲ ਹੀ ਉਨਾਂ• ਦੇ ਰੋਜ਼ਗਾਰ ਵਿੱਚ ਵਾਧਾ ਹੋ ਸਕੇ। ਸਾਲ 2011-12 ਦੌਰਾਨ 31 ਜਨਵਰੀ ਤੱਕ ਦੇਸ਼ ਭਰ ਵਿੱਚ ਇਸ ਯੋਜਨਾ ਹੇਠ 5 ਲੱਖ 10 ਹਜ਼ਾਰ 863 ਵਜੀਫ਼ੇ ਮਨਜ਼ੂਰ ਕੀਤੇ ਗਏ ਹਨ। ਜਿਨਾਂ• ਵਿੱਚੋਂ 31 ਹਜ਼ਾਰ 273 ਵਜ਼ੀਫ਼ੇ ਪੰਜਾਬ ਦੇ ਵਿਦਿਆਰਥੀਆਂ ਨੂੰ ਮਿਲੇ ਹਨ। ਇਨਾਂ• ਵਿੱਚ 30 ਹਜ਼ਾਰ 332 ਸਿੱਖ ਭਾਈਚਾਰੇ ਦੇ , 832 ਮੁਸਲਿਮ, 71 ਇਸਾਈ ਤ 38 ਬੋਧੀ ਭਾਈਚਾਰੇ ਨਾਲ ਸਬੰਧਤ ਵਿਦਿਆਰਥੀ ਹਨ। ਪੰਜਾਬ ਵਿੱਚ ਵਜ਼ੀਫ਼ਾ ਹਾਸਿਲ ਕਰਨ ਵਾਲਿਆਂ ਵਿੱਚ 75.20 ਫੀਸਦੀ ਵਜ਼ੀਫ਼ੇ ਲੜਕੀਆਂ ਨੂੰ ਮਿਲੇ ਹਨ। 23 ਹਜ਼ਾਰ 500 ਵਜ਼ੀਫ਼ੇ ਲੜਕੀਆਂ ਨੂੰ ਹਾਸਿਲ ਹੋਏ ਹਨ ਤੇ ਘੱਟ ਗਿਣਤੀ ਮੰਤਰਾਲੇ ਵੱਲੋਂ ਇਨਾਂ• ਵਜ਼ੀਫਿਆਂ ਲਈ 22 ਕਰੋੜ 68 ਲੱਖ ਰੁਪਏ ਦੀ ਰਕਮ ਮਨਜ਼ੂਰ ਕੀਤੀ ਗÂਂ ਹੈ। ਦੇਸ਼ ਦੇ ਬਾਕੀ ਹਿੱਸਿਆਂ ਵਿੱਚ ਰਹਿ ਰਹੇ ਸਿੱਖ ਭਾਈਚਾਰੇ ਦੇ 4 ਹਜ਼ਾਰ 883 ਵਿਦਿਆਰਥੀਆਂ ਨੂੰ ਇਸ ਵਜ਼ੀਫ਼ਾ ਯੋਜਨਾ ਦਾ ਲਾਭ ਹਾਸਿਲ ਹੋਇਆ ਹੈ।