ਲੁਧਿਆਣਾ-23-ਫਰਵਰੀ-2012 : ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੇ 42 ਖਿਡਾਰੀਆਂ ਨੇ 13ਵੀਂ ਸਰਵ-ਭਾਰਤੀ ਅੰਤਰ-ਖੇਤੀਬਾੜੀ ਯੂਨੀਵਰਸਿਟੀ ਸਪੋਰਟਸ ਮੀਟ ਜੋ ਕਿ ਡਾ. ਪੰਜਾਬਰਾਓ ਦੇਸ਼ਮੁਖ ਕ੍ਰਿਸ਼ੀ ਵਿੱਦਿਆ ਪੀਠ, ਅਕੋਲਾ (ਮਹਾਰਾਸ਼ਟਰ) ਵਿਖੇ ਹੋਈ ਵਿੱਚ ਹਿੱਸਾ ਲਿਆ। ਇਸ ਖੇਡ ਮੁਕਾਬਲੇ ਵਿੱਚ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਆਪਣੀ ਖੇਡ ਕਲਾ ਦਾ ਬੜਾ ਬਿਹਤਰ ਪ੍ਰਦਰਸ਼ਨ ਕੀਤਾ। ਭਾਰਤ ਭਰ ਚੋਂ ਭਾਗ ਲੈਣ ਲਈ ਪਹੁੰਚੀਆਂ 42 ਯੂਨੀਵਰਸਿਟੀਆਂ ਵਿੱਚੋਂ ਵੈਟਨਰੀ ਯੂਨੀਵਰਸਿਟੀ, ਲੁਧਿਆਣਾ ਨੇ ਲੜਕਿਆਂ ਦੇ ਟੇਬਲ ਟੈਨਿਸ ਮੁਕਾਬਲੇ ਵਿੱਚ ਪਹਿਲੇ ਸਥਾਨ ਤੇ ਰਹਿ ਕੇ ਸੋਨੇ ਦਾ ਤਗਮਾ ਜਿੱਤਿਆ। ਇਸ ਟੀਮ ਵਿੱਚ ਗੁਰਵਿੰਦਰ ਸਿੰਘ, ਗੌਰਵ ਸ਼ਰਮਾ ਅਤੇ ਹਰਵਿੰਦਰ ਸਿੰਘ ਸ਼ਾਮਿਲ ਸਨ ਅਤੇ ਫਾਈਨਲ ਮੁਕਾਬਲੇ ਵਿੱਚ ਉਨ•ਾਂ ਨੇ ਕਰਨਾਟਕਾ ਵੈਟਨਰੀ, ਐਨੀਮਲ ਸਾਇੰਸਜ਼ ਅਤੇ ਫ਼ਿਸ਼ਰੀਜ਼ ਯੂਨੀਵਰਸਿਟੀ, ਬਿਦਰ ਨੂੰ ਹਰਾਇਆ।
ਬਾਸਕਟਬਾਲ ਦੀ ਟੀਮ ਨੇ ਦੂਜੇ ਸਥਾਨ ਤੇ ਰਹਿ ਕੇ ਚਾਂਦੀ ਦਾ ਤਗਮਾ ਜਿੱਤਿਆ। 4ਣ100 ਮੀਟਰ ਰਿਲੇ ਦੌੜ ਵਿੱਚ ਯੂਨੀਵਰਸਿਟੀ ਦੇ ਦੌੜਾਕਾਂ ਰਾਜਨਦੀਪ, ਦਲਜੀਤਪਾਲ ਸਿੰਘ, ਰਵਿੰਦਰ ਸਿੰਘ ਚਾਹਲ, ਗੁਰਜੋਤ ਸਿੰਘ ਅਤੇ ਸੋਨਿਕਵੀਰ ਸਿੰਘ ਨੇ ਤਾਂਬੇ ਦਾ ਤਗਮਾ ਜਿੱਤਿਆ। ਇਸ਼ਬ ਪੌਡਲ ਨੇ ਡਿਸਕਸ ਥਰੋ ਵਿੱਚ ਵੀ ਤਾਂਬੇ ਦਾ ਤਗਮਾ ਜਿੱਤਿਆ।
ਡਾ. ਪੀ. ਐਨ. ਦਿਵੇਦੀ, ਡਾ. ਏ. ਪੀ. ਐਸ. ਬਰਾੜ ਅਤੇ ਨਿਧੀ ਸ਼ਰਮਾ ਨੇ ਬਤੌਰ ਟੀਮ ਮੈਨੇਜਰ ਖਿਡਾਰੀਆਂ ਨੰ ਹਰ ਤਰ•ਾਂ ਦਾ ਸਹਿਯੋਗ ਦਿੱਤਾ। ਡਾ. ਸਤਿੰਦਰ ਪਾਲ ਸਿੰਘ ਸੰਘਾ, ਨਿਰਦੇਸ਼ਕ ਵਿਦਿਆਰਥੀ ਭਲਾਈ ਨੇ ਭਾਗ ਲੈਣ ਵਾਲੇ ਅਤੇ ਜੈਤੂ ਖਿਡਾਰੀਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਹੋਰ ਬਿਹਤਰ ਕਰਨ ਲਈ ਪ੍ਰੇਰਨਾ ਵੀ ਕੀਤੀ।