ਮਨਰੇਗਾ ਨੂੰ ਪਹਿਲੀ ਅਪ੍ਰੈਲ ਤੋਂ ਨਵੇਂ ਰੂਪ ‘ਚ ਅਮਲ ਵਿੱਚ ਲਿਆਂਦਾ ਜਾਵੇਗਾ-ਜੈ ਰਾਮ ਰਮੇਸ਼
ਨਵੀਂ ਦਿੱਲੀ, 23 ਫਰਵਰੀ, 2012 : ਕੇਂਦਰੀ ਪੇਂਡੂ ਵਿਕਾਸ ਮੰਤਰੀ ਸ਼੍ਰੀ ਜੈ ਰਾਮ ਰਮੇਸ਼ ਨੇ ਕਿਹਾ ਕਿ ਮਹਾਤਮਾ ਗਾਂਧੀ ਪੇਂਡੂ ਰੋਜ਼ਗਾਰ ਗਾਰੰਟੀ ਕਾਨੂੰਨ ਮਨਰੇਗਾ ਦੇ ਨਵੇਂ ਰੂਪ ਨਾਲ ਉਤਪਾਦਿਕਤਾ ਤੇ ਖ਼ਾਸ ਤੌਰ ‘ਤੇ ਖੇਤੀ ਉਤਪਾਦਕਤਾ ਵਿੱਚ ਵਾਧਾ ਹੋਵੇਗਾ। ਉਨਾਂ• ਨੇ ਕਿਹਾ ਕਿ ਪਹਿਲੀ ਅਪ੍ਰੈਲ ਤੋਂ ਮਨਰੇਗਾ ਵਿੱਚ 25 ਤੋਂ ਵਧੇਰੇ ਖੇਤੀਬਾੜੀ ਤੇ ਇਸ ਨਾਲ ਸਬੰਧਤ ਗਤੀਵਿਧੀਆਂ ਨੂੰ ਸ਼ਾਮਿਲ ਕੀਤਾ ਜਾ ਰਿਹਾ ਹੈ। ਮਨਰੇਗਾ 2 ਦੇ ਸੋਧੇ ਹੋਏ ਦਿਸ਼ਾ ਨਿਰਦੇਸ਼ਾਂ ਤੇ ਰਿਪੋਰਟ ਹਾਸਿਲ ਕਰਨ ਤੋਂ ਬਾਅਦ ਸ਼੍ਰੀ ਜੈ ਰਾਮ ਰਮੇਸ਼ ਨੇ ਕਿਹਾ ਕਿ ਨਵੇਂ ਦਿਸ਼ਾ ਨਿਰਦੇਸ਼ ਰਾਜ ਸਰਕਾਰਾਂ ਦੀ ਸਲਾਹ ਨਾਲ ਜਾਰੀ ਕੀਤੇ ਜਾ ਰਹੇ ਹਨ। ਉਨਾਂ• ਨੇ ਇਸ ਦਾਅਵੇ ਨੂੰ ਰੱਦ ਕੀਤਾ ਕਿ ਮਨਰੇਗਾ ਨਾਲ ਖੇਤੀ ਉਤਪਾਦਿਕਤਾ ਵਿੱਚ ਕਮੀ ਆਵੇਗੀ । ਉਨਾਂ• ਕਿਹਾ ਕਿ ਇਸ ਦੇ ਉਲਟ ਂਿÂੱਕ ਸੰਸਥਾ ਵੱਲੋਂ ਆਪਣੇ ਤੌਰ ‘ਤੇ ਕੀਤੇ ਗਏ ਅਧਿਐਨ ਵਿੱਚ ਕਿਹਾ ਗਿਆ ਹੈ ਕਿ ਪੇਂਡੂ ਰੋਜ਼ਗਾਰ ਸਕੀਮ ਪੇਂਡੂ ਉਤਪਾਦਿਕਤਾ ਵਿੱਚ ਵਾਧਾ ਹੋਇਆ। ਉਨਾਂ• ਦੱਸਿਆ ਕਿ ਨਵੇਂ ਦਿਸ਼ਾ ਨਿਰਦੇਸ਼ਾਂ ਵਿੱਚ ਰਾਜ ਸਰਕਾਰ ਦੀਆਂ ਵਿਸ਼ੇਸ਼ ਲੋੜਾਂ ਦਾ ਧਿਆਨ ਰੱਖਿਆ ਗਿਆ ਹੈ ਤੇ ਉਨਾਂ• ਨੂੰ ਇਸ ਹੇਠ ਕੀਤੇ ਜਾਣ ਵਾਲੇ ਕੰਮਾਂ ਵਿੱਚ ਲਚਕੀਲਾਪਣ ਮੁਹੱਈਆ ਕਰਵਾਇਆ ਗਿਆ ਹੈ। ਇਹ ਰਿਪੋਰਟ ਯੋਜਨਾ ਕਮਿਸ਼ਨ ਦੇ ਮੈਂਬਰ ਸ਼੍ਰੀ ਮਿਹਰ ਸ਼ਾਹ ਵੱਲੋਂ ਤਿਆਰ ਕੀਤੀ ਗਈ ਹੈ। ਸ਼੍ਰੀ ਰਮੇਸ਼ ਨੇ ਕਿਹਾ ਕਿ ਨਵੇਂ ਦਿਸ਼ਾ ਨਿਰਦੇਸ਼ਾਂ ਲਈ ਸਰਕਾਰ ਕਾਨੂੰਨ ਵਿੱਚ ਕੋਈ ਬਦਲਾਅ ਕਰਨ ਨਹੀਂ ਜਾ ਰਹੀ । ਉਨਾਂ• ਨੇ ਇਹ ਵੀ ਦੱਸਿਆ ਕਿ ਕਈ ਰਾਜਾਂ ਨੇ ਮੰਗ ਕੀਤੀ ਹੈ ਕਿ ਪੇਂਡੂ ਖੇਤਰਾਂ ਵਿੱਚ ਪਖ਼ਾਨਿਆਂ ਦੇ ਕੰਮ ਨੂੰ ਵੀ ਮਨਰੇਗਾ ਹੇਠ ਲਿਆਂਦਾ ਜਾਵੇ। ਇਸ ਨਾਲ ਪੇਂਡੂ ਖੇਤਰਾਂ ਵਿੱਚ ਪਖ਼ਾਨਿਆਂ ਦੀ ਲੋੜ ਪੂਰੀ ਕਰਨ ਵਿੱਚ ਮਦਦ ਮਿਲੇਗੀ।