February 23, 2012 admin

ਸਹਿ ਵਿਦਿਅਕ ਸਰਗਰਮੀਆਂ ਹੀ ਸੰਤੁਲਿਤ ਸਖਸ਼ੀਅਤ ਉਸਾਰਦੀਆਂ ਹਨ-ਡਾ: ਲੁਬਾਣਾ

ਲੁਧਿਆਣਾ: 23 ਫਰਵਰੀ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਹੋਸਟਲ ਨੰਬਰ 4 ਵਿੱਚ ਕਰਵਾਏ ਵਿਦਿਆਰਥੀ ਸਮਾਗਮ ਦਾ ਉਦਘਾਟਨ ਕਰਦਿਆਂ ਖੇਤੀਬਾੜੀ ਇੰਜੀਨੀਅਰਿੰਗ ਅਤੇ ਤਕਨਾਲੋਜੀ ਕਾਲਜ ਦੇ ਡੀਨ ਡਾ: ਪਿਰਤਪਾਲ ਸਿੰਘ ਲੁਬਾਣਾ ਨੇ ਕਿਹਾ ਹੈ ਕਿ ਸਹਿ ਵਿਦਿਅਕ ਸਰਗਰਮੀਆਂ ਨਾਲ ਹੀ ਸਰਵਪੱਖੀ ਸੰਤੁਲਿਤ ਸਖਸ਼ੀਅਤ ਦਾ ਉਸਾਰ ਸੰਭਵ ਹੈ। ਇਹ ਸਮਾਗਮ ਜਿਥੇ ਸਾਨੂੰ ਭਰਾਤਰੀ ਭਾਵ ਸਿਖਾਉਂਦੇ ਹਨ ਉਥੇ ਅਨੁਸਾਸ਼ਨਬੱਧ ਢੰਗ ਨਾਲ ਆਪਣੇ ਤੋਂ ਵੱਡਿਆਂ ਅਤੇ ਛੋਟਿਆਂ ਦਾ ਸਤਿਕਾਰ ਵੀ ਦਸਦੇ ਹਨ। ਉਨ•ਾਂ ਆਖਿਆ ਕਿ ਅੰਦਰੂਨੀ ਅਤੇ ਬਾਹਰੀ ਵਿਕਾਸ ਲਈ ਸ਼ਤਰੰਜ ਅਤੇ ਹੋਰ ਖੇਡਾਂ ਖੇਡ ਕੇ ਵਿਦਿਆਰਥੀਆਂ ਨੇ ਆਪਣੀ ਸ਼ਕਤੀ ਦਾ ਪ੍ਰਗਟਾਵਾ ਕੀਤਾ ਹੈ।
ਬੀ ਟੈੱਕ ਫਾਈਨਲ ਸਾਲ ਦੇ ਵਿਦਿਆਰਥੀਆ ਨੇ ਟੇਬਲ ਟੈਨਿਸ, ਸ਼ਤਰੰਜ, ਸੀਪ, ਕ੍ਰਿਕਟ, ਬਾਲੀਵਾਲ ਅਤੇ ਰੱਸਾਕੱਸੀ ਦੇ ਮੁਕਾਬਲੇ ਜਿੱਤੇ। ਇਨ•ਾਂ ਨੇ ਓਵਰਆਲ ਟਰਾਫੀ ਜਿੱਤੀ ਜਦ ਕਿ ਬੀ ਟੈੱਕ ਦੂਸਰੇ ਸਾਲ ਦੇ ਵਿਦਿਆਰਥੀ ਦੂਸਰੇ ਸਥਾਨ ਤੇ ਰਹੇ।
ਯੂਨੀਵਰਸਿਟੀ ਦੇ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ: ਦਵਿੰਦਰ ਸਿੰਘ ਚੀਮਾ ਨੇ ਇਨਾਮ ਵੰਡ ਸਮਾਗਮ ਦੀ ਪ੍ਰਧਾਨਗੀ ਕੀਤੀ। ਉਨ•ਾਂ ਇਨ•ਾਂ ਮੁਕਾਬਲਿਆਂ ਦੇ ਸੰਯੋਜਕ  ਰਮਨਦੀਪ ਸਿੰਘ ਰੁਮਾਣਾ ਅਤੇ ਮਨਪ੍ਰੀਤ ਕਟਾਰੀਆ ਨੂੰ ਮੁਬਾਰਕਬਾਦ ਦਿੱਤੀ। ਇਸ ਮੌਕੇ ਡਾ: ਜਸਕਰਨ ਸਿੰਘ ਮਾਹਲ ਅਸਟੇਟ ਅਫਸਰ, ਡਾ: ਜਸਪਾਲ ਸਿੰਘ ਚੀਫ ਇੰਜੀਨੀਅਰ, ਡਾ: ਸਰਬਜੀਤ ਸਿੰਘ ਸੂਚ ਡਾਇਰੈਕਟਰ ਊਰਜਾ ਅਧਿਐਨ ਸਕੂਲ, ਡਾ: ਊਧਮ ਸਿੰਘ ਟਿਵਾਣਾ ਚੀਫ ਵਾਰਡਨ, ਡਾ: ਏ ਕੇ ਜੈਨ ਮੁਖੀ ਭੂਮੀ ਅਤੇ ਪਾਣੀ ਇੰਜੀਨੀਅਰਿੰਗ ਵਿਭਾਗ, ਡਾ: ਮੁਹੰਮਦ ਸ਼ਫੀਕ ਆਲਮ ਹੋਸਟਲ ਵਾਰਡਨ ਅਤੇ ਇੰਜ: ਚੇਤਨ ਸਿੰਗਲਾ ਅਸਿਸਟੈਂਟ ਵਾਰਡਨ ਵੀ ਹਾਜ਼ਰ ਸਨ।

Translate »