ਨਵੀਂ ਦਿੱਲੀ, 23 ਫਰਵਰੀ, 2012 : ਸ਼ਹਿਰੀ ਵਿਕਾਸ ‘ਤੇ ਸੰਸਦੀ ਸਲਾਹਕਾਰ ਕਮੇਟੀ ਦੀ 7ਵੀਂ ਬੈਠਕ ਨਵੀਂ ਦਿੱਲੀ ਵਿੱਚ ਹੋਈ। ਬੈਠਕ ਵਿੱਚ ਜਵਾਹਰ ਲਾਲ ਨਹਿਰੂ ਰਾਸ਼ਟਰੀ ਸ਼ਹਿਰੀ ਨਵੀਨਂਕਰਣ ਮਿਸ਼ਨ ਦੇ ਦੂਜੇ ਪੜਾਅ ‘ਤੇ ਚਰਚਾ ਕੀਤੀ ਗਈ ਸੀ। ਇਸ ਮੌਕੇ ‘ਤੇ ਆਪਣੇ ਭਾਸ਼ਣ ਵਿੱਚ ਸ਼ਹਿਰੀ ਵਿਕਾਸ ਮੰਤਰੀ ਸ਼੍ਰੀ ਕਮਲ ਨਾਥ ਨੇ ਕਿਹਾ ਕਿ ਇਸ ਮਿਸ਼ਨ ਦੇ ਅਮਲ ਦੀ ਮੁੱਖ ਚੁਣੌਤੀ ਸਮਰੱਥਾ ਦੀ ਕਮੀ ਹੈ। ਉਨਾਂ• ਨੇ ਸਲਾਹ ਦਿੱਤੀ ਕਿ ਇੱਕ ਮਿਉਨਿਸਿਪਲ ਕੈਡਰ ਨੂੰ ਮੁੱਢਲੇ ਆਧਾਰ ‘ਤੇ ਨਿਯੁਕਤ ਕੀਤਾ ਜਾਣਾ ਚਾਹੀਦਾ ਹੈ। ਸ਼੍ਰੀ ਕਮਲ ਨਾਥ ਨੇ ਕਿਹਾ ਕਿ ਸਾਰੇ ਨਾਗਰਿਕ ਕੇਂਦਰਾਂ ਨੂੰ ਜੇ.ਐਲ.ਐਨ.ਯੂ.ਆਰ.ਅੈਮ.£ ਦੇ ਅੰਤਰਗਤ ਮਜ਼ਬੂਤ ਬਣਾਇਆ ਜਾਣਾ ਚਾਹੀਦਾ ਹੈ। ਇਸ ਮੌਕੇ ‘ਤੇ ਸ਼੍ਰੀ ਕਮਲਨਾਥ ਨੇ ਨਗਰ ਵਿਕਾਸ ਸੰਸਥਾਨਾਂ ਦੀ ਸਥਾਪਨਾ ਉਤੇ ਵੀ ਜ਼ੋਰ ਦਿੱਤਾ। ਬੈਠਕ ਵਿੱਚ ਕਮੇਟੀ ਦੇ ਮੈਂਬਰ ਸ਼੍ਰੀ ਵਿਲਾਸ ਮੁਟੇਮਵਰ, ਸ਼੍ਰੀ ਮਹਾਬਲ ਮਿਸ਼ਰਾ, ਸ਼੍ਰੀ ਰਮੇਸ਼ ਕੁਮਾਰ, ਸ਼੍ਰੀ ਰਤਨ ਸਿੰਘ ਅਤੇ ਸ਼੍ਰੀ ਸ਼ਿਵ ਕੁਮਾਰ ਸੀ. ਉਦਾਸੀ ਨੇ ਹਿੱਸਾ ਲਿਆ।