February 23, 2012 admin

ਪੰਜਾਬੀ ਨਾਵਲਕਾਰ ਸੁਖਬੀਰ ਦੇ ਦੇਹਾਂਤ ਤੇ ਡਾ: ਢਿੱਲੋਂ ਵੱਲੋਂ ਅਫਸੋਸ ਦਾ ਪ੍ਰਗਟਾਵਾ

ਲੁਧਿਆਣਾ: 23 ਫਰਵਰੀ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਨੇ ਪ੍ਰਮੁਖ ਪੰਜਾਬੀ ਨਾਵਲਕਾਰ ਅਤੇ ਕਵੀ ਸ੍ਰੀ ਸੁਖਬੀਰ (ਮੁੰਬਈ) ਦੇ ਦੇਹਾਂਤ ਤੇ ਡੂੰਘੇ ਅਫਸੋਸ ਦਾ ਪ੍ਰਗਟਾਵਾ ਕਰਦਿਆਂ ਕਿਹਾ ਹੈ ਕਿ ਉਨ•ਾਂ ਦੇ ਜਾਣ ਨਾਲ ਕਲਮ ਦਾ ਸੱਚਾ ਸੁੱਚਾ ਸਿਪਾਹੀ ਸਾਥੋਂ ਵਿਛੜ ਗਿਆ ਹੈ। ਡਾ: ਢਿੱਲੋਂ ਨੇ ਆਖਿਆ ਕਿ ਸ਼੍ਰੀ ਸੁਖਬੀਰ ਮਹਾਂਨਗਰ ਵਿੱਚ ਵਸਦੇ ਹੋਏ ਵੀ ਪੰਜਾਬ ਦੇ ਜਨ ਜੀਵਨ ਨੂੰ ਆਪਣੀ ਲਿਖਤ ਵਿੱਚ ਅਕਸਰ ਚਿਤਰਦੇ। ਬਿਲਕੁਲ ਵੱਖਰੀ ਆਜ਼ਾਦ ਹਸਤੀ ਨਾਲ ਪੂਰੀ ਜ਼ਿੰਦਗੀ ਗੁਜ਼ਾਰਨ ਵਾਲੇ ਸ਼੍ਰੀ ਸੁਖਬੀਰ ਨੂੰ ਚੇਤੇ ਕਰਦਿਆਂ ਉਨ•ਾਂ ਆਖਿਆ ਕਿ ਡਾ: ਮਹਿੰਦਰ ਸਿੰਘ ਰੰਧਾਵਾ ਦੇ ਵਾਈਸ ਚਾਂਸਲਰ ਹੁੰਦਿਆਂ ਉਹ ਅਕਸਰ ਪੰਜਾਬ ਫੇਰੀ ਦੌਰਾਨ ਇਸ ਯੂਨੀਵਰਸਿਟੀ ਦੇ ਵਿਦਿਆਰਥੀਆਂ ਲਈ ਵੀ ਪ੍ਰੇਰਨਾ ਸਰੋਤ ਬਣਦੇ ਸਨ।
ਯੂਨੀਵਰਸਿਟੀ ਦੇ ਸੰਚਾਰ ਅਤੇ ਅੰਤਰ ਰਾਸ਼ਟਰੀ ਸੰਪਰਕ ਕੇਂਦਰ ਵਿੱਚ ਵੀ ਡਾ: ਜਗਤਾਰ ਸਿੰਘ ਧੀਮਾਨ ਦੀ ਅਗਵਾਈ ਹੇਠ ਸ਼੍ਰੀ ਸੁਖਬੀਰ ਦੀ ਯਾਦ ਵਿੱਚ ਸ਼ੋਕ ਸਭਾ ਕੀਤੀ ਗਈ ਜਿਸ ਵਿੱਚ ਉਨ•ਾਂ ਦੀਆਂ ਲਿਖਤਾਂ ਪਾਣੀ ਅਤੇ ਪੁਲ ਤੋਂ ਇਲਾਵਾ ਸੜਕਾਂ ਤੇ ਕਮਰੇ ਨਾਵਲ ਨੂੰ ਵਿਸ਼ੇਸ਼ ਰੂਪ ਵਿੱਚ ਚੇਤੇ ਕੀਤਾ ਗਿਆ।

Translate »