February 23, 2012 admin

ਭਾਰਤ ਤੇ ਸਾਉਦੀ ਅਰਬ ਵਿਚਾਲੇ ਤੇਲ ਖੇਤਰ ਵਿੱਚ ਦੁਵੱਲੇ ਸਹਿਯੋਗ ਨੂੰ ਵਧਾਉਣ ਬਾਰੇ ਗੱਲਬਾਤ

ਨਵੀਂ ਦਿੱਲੀ, 23 ਫਰਵਰੀ, 2012 : ਸਾਉਦੀ ਅਰਬ ਦੇ ਸਹਾਇਕ ਪੈਟਰੋਲੀਅਮ ਮੰਤਰੀ ਪ੍ਰਿੰਸ ਅਬਦੁੱਲ ਅਜ਼ੀਜ਼ ਬਿਨ ਸਲਮਾਨ ਬਿਨ ਅਬਦੁੱਲ ਅਜ਼ੀਜ਼ ਨੇ ਅੱਜ ਨਵੀਂ ਦਿੱਲੀ ਵਿੱਚ ਪੈਟਰੋਲੀਅਮ ਤੇ ਕੁਦਰਤੀ ਗੈਸ ਬਾਰੇ ਰਾਜ ਮੰਤਰੀ ਸ਼੍ਰੀ ਆਰ.ਪੀ. ਸਿੰਘ ਨਾਲ ਮੁਲਾਕਾਤ ਕੀਤੀ। ਮੁਲਾਕਾਤ ਦੌਰਾਨ ਤੇਲ ਅਤੇ ਗ਼ੈਸ ਖੇਤਰ ਵਿੱਚ ਦੁਵੱਲੇ ਸਹਿਯੋਗ ਨੂੰ ਵਧਾਉਣ ਬਾਰੇ ਗੱਲਬਾਤ ਕੀਤੀ ਗਈ। ਦੋਵਾਂ ਦੇਸ਼ਾਂ ਦੇ ਪ੍ਰਤੀਨਿਧ ਮੰਡਲਾਂ ਦੀ ਮੁਲਾਕਾਤ ਦੌਰਾਨ ਵੀ ਇਸ ਬਾਰੇ ਵਿਚਾਰ ਕੀਤਾ ਗਿਆ। ਪ੍ਰਤੀਨਿਧ ਮੰਡਲ ਦੀ ਗੱਲਬਾਤ ਤੋਂ ਪਹਿਲਾਂ ਸਾਉਦੀ ਅਰਬ ਦੇ ਸਹਾਇਕ ਪੈਟਰੋਲੀਅਮ ਮੰਤਰੀ ਨੇ ਪੈਟਰੋਲੀਅਮ ਮੰਤਰੀ ਸ਼੍ਰੀ ਐਸ. ਜੈਪਾਲ ਰੈਡੀ ਨਾਲ ਮੁਲਾਕਾਤ ਕੀਤੀ । ਦੋਵਾਂ ਦੇਸ਼ਾਂ ਵਿਚਾਲੇ ਪੈਟਰੋਲੀਅਮ ਖੇਤਰ ਵਿੱਚ ਸਹਿਯੋਗ ਨਾਲ ਸਬੰਧਤ ਕਈ ਮੁੱਦਿਆਂ ‘ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਦੋਵਾਂ ਧਿਰਾਂ ਵਿਚਾਲੇ ਵਿਸ਼ਵ ਦੀ ਪੈਟਰੋਲੀਅਮ ਸਥਿਤੀ ਤੇ ਖ਼ਾਸ ਕਰਕੇ ਏਸ਼ਿਆ ਤੇ ਭਾਰਤ ਵਿੱਚ ਪੈਟਰੋਲੀਅਮ ਦੀ ਵੱਧ ਰਹੀ ਮੰਗ ਬਾਰੇ ਚਰਚਾ ਕੀਤੀ ਗਈ।

Translate »