ਡਾ. ਜਸਵੰਤ ਸਿੰਘ ਨੇਕੀ ਨਾਦ ਪ੍ਰਗਾਸੁ ਸ਼ਬਦ-ਪੁਰਸਕਾਰ ਨਾਲ ਸਨਮਾਨਿਤ
ਅੰਮ੍ਰਿਤਸਰ 23 ਫਰਵਰੀ : ਨਾਦ ਪ੍ਰਗਾਸੁ ਵੱਲੋਂ ਅੱਜ ਇਥੇ ‘ਚੜਿ••ਆ ਬਸੰਤ ਸਾਲਾਨਾ ਕਵੀ ਦਰਬਾਰ ਕਰਵਾਇਆ ਗਿਆ। ਇਹ ਕਵੀ ਦਰਬਾਰ ਖਾਲਸਾ ਕਾਲਜ ਫਾਰ ਵੁਮੈਨ ਦੇ ਸਹਿਯੋਗ ਨਾਲ ਕਾਲਜ ਦੇ ਵਿਹੜੇ ਵਿਚ ਕਰਵਾਇਆ ਗਿਆ। ਦਰਬਾਰ ਦਾ ਆਰੰਭ ਸੰਗੀਤ ਜਗਤ ਦੀ ਨਾਮਵਰ ਹਸਤੀ, ਭਾਈ ਬਲਦੀਪ ਸਿੰਘ ਨੇ ਬਸੰਤ ਰਾਗ ਦਾ ਗਾਇਨ ਕਰਕੇ ਕੀਤਾ।
ਪ੍ਰਸਿੱਧ ਸਾਹਿਤਕਾਰ ਡਾ. ਜਸਵੰਤ ਸਿੰਘ ਨੇਕੀ ਨੇ ਕਵੀ ਦਰਬਾਰ ਦੀ ਪ੍ਰਧਾਨਗੀ ਕੀਤੀ ਤੇ ਸ਼ਮ•ਾ ਰੌਸ਼ਨ ਕਰਕੇ ਕਵੀ ਦਰਬਾਰ ਦਾ ਆਰੰਭ ਕੀਤਾ।ਰਾਜਿੰਦਰ ਕੌਰ ਬਾਲੀ (ਦੋਹਤਰੀ, ਭਾਈ ਵੀਰ ਸਿੰਘ), ਪਵਨਇੰਦਰ ਸਿੰਘ ਆਹਲੂਵਾਲੀਆ ਤੇ ਨੀਲਾਂਬਰੀ ਘਈ (ਪੋਤਰਾ ਤੇ ਪੋਤਰੀ, ਪ੍ਰੋਫੈਸਰ ਪੂਰਨ ਸਿੰਘ) ਵਿਸ਼ੇਸ਼ ਮਹਿਮਾਨ ਸਨ।ਪਦਮਸ਼੍ਰੀ ਡਾ. ਸੁਰਜੀਤ ਪਾਤਰ ਤੋਂ ਇਲਾਵਾ ਨਵਤੇਜ ਭਾਰਤੀ ਅਤੇ ਜਾਪਾਨ ਤੋਂ ਪਰਮਿੰਦਰ ਸੋਢੀ ਨੇ ਇਸ ਮੌਕੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ।
ਇਸ ਮੌਕੇ ਨਾਦ-ਪ੍ਰਗਾਸੁ ਸੰਸਥਾ ਵੱਲੋਂ ਪੰਜਾਬੀ ਕਵਿਤਾ ਅਤੇ ਸਾਹਿਤ ਚਿੰਤਨ ਦੇ ਖੇਤਰ ਵਿਚ ਡਾ. ਜਸਵੰਤ ਸਿੰਘ ਨੇਕੀ ਵੱਲੋਂ ਸੁਹਿਰਦਤਾ ਨਾਲ ਕੀਤੇ ਜਾ ਰਹੇ ਨਿਰੰਤਰ ਕਾਰਜ ਦੀ ਅਹਿਮੀਅਤ ਨੂੰ ਪਛਾਣਦੇ ਹੋਏ, ਉਨ•ਾਂ ਦੀ ਉੱਚੀ ਕਾਵਿਕ ਪ੍ਰਤਿਭਾ ਨੂੰ ਦਰਸਾਉਂਦੀ ਪੁਸਤਕ ‘ਬ੍ਰਹਿਮੰਡ ਸਾਹਵੇਂ ਮਨੁੱਖ (ਵਿਗਿਆਨ ਕਾਵਿ ਸੰਗ੍ਰਹਿ) ਨੂੰ ਇਸ ਵਰ•ੇ ਦਾ ਸਾਲਾਨਾ ‘ਨਾਦ ਪ੍ਰਗਾਸੁ ਸ਼ਬਦ-ਸਨਮਾਨ’ ਪ੍ਰਦਾਨ ਕੀਤਾ ਗਿਆ। ਇਸ ਤੋਂ ਇਲਾਵਾ ਖਾਲਸਾ ਕਾਲਜ ਫਾਰ ਵੁਮੈਨ ਦੀ ਪ੍ਰਿੰਸੀਪਲ ਡਾ. ਸੁਖਬੀਰ ਕੌਰ ਮਾਹਲ ਨੂੰ ਸਾਹਿਤ ਸਿਰਜਣਾ ਅਤੇ ਚਿੰਤਨ ਕਾਰਜਾਂ ਨੂੰ ਉਤਸ਼ਾਹਿਤ ਕਰਨ ਲਈ ਦਿੱਤੇ ਸਹਿਯੋਗ ਲਈ ਸਨਮਾਨ ਦਿੱਤਾ ਗਿਆ।
ਇਸ ਮੌਕੇ ਬੋਲਦਿਆਂ ਡਾ. ਜਸਵੰਤ ਸਿੰਘ ਨੇਕੀ ਨੇ ਕਿਹਾ ਕਿ ਸੰਸਥਾ ਦੇ ਨੌਜੁਆਨ ਕਵੀਆਂ ਵੱਲੋਂ ਪੇਸ਼ ਕੀਤੀਆਂ ਰਚਨਾਵਾਂ ਸੁਣ ਕੇ ਇਉਂ ਲਗਦਾ ਹੈ ਕਿ ਪੰਜਾਬੀ ਕਵਿਤਾ ਦੇ ਮੁੜ ਸੁਹਾਗਣ ਹੋਣ ਦੀ ਆਸ ਬੱਝੀ ਹੈ। ਡਾ. ਨੇਕੀ ਨੇ ਆਪਣੇ ਚਿੰਤਨ ਦੀ ਸੁਹਿਦਰ ਕਮਾਈ ਵਿਚੋਂ ਇਹ ਵਿਸ਼ੇਸ਼ ਜ਼ਿਕਰ ਕੀਤਾ ਕਿ ਪੰਜਾਬ ਦੀ ਸਿਰਜਣਾਤਮਕ ਕਵਿਤਾ ਆਪਣੇ ਇਕਤੱਵ ਦੀ ਤਲਾਸ਼ ਗੁਰੂ ਨਾਨਕ ਦੇਵ ਜੀ ਦੇ ਗਿਆਨ-ਗੀਤ ਨਾਲ ਅਭੇਦਤਾ ਰਾਹੀਂ ਹੀ ਪ੍ਰਾਪਤ ਕਰ ਸਕਦੀ ਹੈ ਅਤੇ ਇਸ ਦੀਆਂ ਅਦਿੱਖ ਪੈੜਾਂ ਨੂੰ ਉਜਾਗਰ ਕਰਨ ਦਾ ਸਿਹਰਾ ਇਸ ਸੰਸਥਾ ਨੂੰ ਜਾਂਦਾ ਹੈ।
ਰਾਜਿੰਦਰ ਕੌਰ ਬਾਲੀ ਨੇ ਕਿਹਾ ਕਿ ਅਜਿਹੀਆਂ ਸਾਹਿਤਕ ਮਿਲਣੀਆਂ ਵਿਚ ਭਾਈ ਵੀਰ ਸਿੰਘ ਜਿਹੇ ਵਡਪੁਰਖਾਂ ਦਾ ਜ਼ਿਕਰ ਕਰਨਾ ਇਸ ਕਰਕੇ ਵੀ ਵਧੇਰੇ ਲੋੜੀਂਦਾ ਹੈ ਤਾਂ ਜੋ ਕਿ ਪੰਜਾਬ ਦੀ ਨੌਜੁਆਨ ਪੀੜ•ੀ ਦੀ ਭਾਈ ਵੀਰ ਸਿੰਘ ਦੀਆਂ ਪਾਈਆਂ ਪੈੜਾਂ ਨਾਲ ਨਿੱਘੀ ਸਾਂਝ ਪੈ ਸਕੇ।
ਪਵਨਇੰਦਰ ਸਿੰਘ ਨੇ ਕਿਹਾ ਕਿ ਪ੍ਰੋ. ਪੂਰਨ ਸਿੰਘ ਭਾਰਤ ਦੀ ਹੀ ਨਹੀਂ ਸਗੋਂ ਕੁਲ ਲੋਕਾਈ ਦੀ ਕਾਵਿ ਪ੍ਰਤਿਭਾ ਦੀ ਸਚੁੱਜੀ ਤਰਜਮਾਨੀ ਕਰਦੇ ਹਨ ਅਤੇ ਸਾਨੂੰ ਉਨ•ਾਂ ਦੁਆਰਾ ਦਰਸਾਏ ਗਏ ਨਿਵੇਕਲੀਆਂ ਕਾਵਿ ਰਸਮਾਂ ਦੇ ਪ੍ਰਭਾਵ ਨੂੰ ਅਜੋਕੇ ਪੰਜਾਬ ਵਿਚ ਉਪਜ ਰਹੀ ਸਿਰਜਣਾਤਮਕ ਕਾਵਿ ਪਰੰਪਰਾ ਵਿਚ ਉਜਾਗਰ ਕਰਕੇ ਦਿਖਾਉਣ ਦੀ ਲੋੜ ਹੈ।
ਨੀਲਾਂਬਰੀ ਘਈ ਨੇ ਕਿਹਾ ਕਿ ਮੈਂ ਆਪਣੇ ਵਤਨ ਤੇ ਆਪਣੇ ਲੋਕਾਂ ਤੋਂ ਵਿਛੜਨ ਦਾ ਦੁਖਾਂਤ ਪਰਦੇਸਾਂ ਵਿਚ ਹੰਢਾਂਉਂਦੀ ਹੋਈ ਆਪਣੀ ਭਾਸ਼ਾ ਸਮੇਤ ਪ੍ਰੋ. ਪੂਰਨ ਸਿੰਘ ਦੀ ਕਾਵਿ ਵਿਰਾਸਤ ਤੋਂ ਪੱਛੜ ਗਈ ਹਾਂ ਪਰ ਪ੍ਰੋ. ਸਾਹਿਬ ਜੀ ਦੀ ਹਾਲ ਹੀ ਵਿਚ ਮਨਾਈ ਗਈ ਬਰਸੀ ਵਿਚ ਪੁਰਜ਼ੋਰ ਸ਼ਮੂਲੀਅਤ ਰਾਹੀਂ ਮੈਂ ਸਮੂਹ ਪੰਜਾਬੀਆਂ ਨੂੰ ਇਹ ਧਰਵਾਸ ਦੇਂਦੀ ਹਾਂ ਕਿ ਮੈਂ ਪ੍ਰੋ. ਸਾਹਿਬ ਦੀ ਕਾਵਿ ਵਿਰਾਸਤ ਨੂੰ ਸਾਂਭਣ ਅਤੇ ਅੱਗੇ ਤੋਰਨ ਲਈ ਸਦਾ ਯਤਨਸ਼ੀਲ ਰਹਾਂਗੀ।
ਸੰਸਥਾ ਦੇ ਸਕੱਤਰ, ਸਤਨਾਮ ਸਿੰਘ ਨੇ ਸੰਸਥਾ ਦੀਆਂ ਪ੍ਰਾਪਤੀਆਂ ਅਤੇ ਗਤੀਵਿਧੀਆਂ ‘ਤੇ ਚਾਨਣਾ ਪਾਇਆ। ਮੰਚ ਸੰਚਾਲਨ ਸ੍ਰੀ ਗੁਰੂ ਅੰਗਦ ਦੇਵ ਕਾਲਜ, ਖਡੂਰ ਸਾਹਿਬ ਦੇ ਪੰਜਾਬੀ ਵਿਭਾਗ ਦੇ ਮੁਖੀ, ਡਾ. ਮਨਜਿੰਦਰ ਸਿੰਘ ਨੇ ਕੀਤੀ।
ਪ੍ਰੋਫੈਸਰ ਜਗਦੀਸ਼ ਸਿੰਘ ਨੇ ਆਏ ਸਾਰੇ ਕਵੀਆਂ, ਪਤਵੰਤਿਆਂ ਅਤੇ ਸਹਿਯੋਗ ਕਰਨ ਵਾਲੀਆਂ ਸਾਰੀਆਂ ਸੰਸਥਾਵਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਮਿਲਣੀ ਨਿਰੀ ਸਾਹਿਤਕ ਸਭਾ ਨਹੀਂ ਸਗੋਂ ਮੁਹੱਬਤਾਂ ਦਾ ਸ਼ਾਹਨਾ ਸਫਰ ਹੈ, ਜਿਸ ਨੂੰ ਪੰਜਾਬੀ ਕਵਿਤਾ ਅਤੇ ਚਿੰਤਨ ਦੇ ਸਮੂਹ ਹਲਕਿਆਂ ਤੋਂ ਦਿਲੀ ਪਿਆਰ ਅਤੇ ਅਸੀਸਾਂ ਮਿਲੀਆਂ ਹਨ ਤਾਂ ਕਿ ਪੰਜਾਬ ਦੀ ਧਰਤ ‘ਤੇ ਜ਼ਿੰਦਗੀ ਵਧੇਰੇ ਖੁਸ਼ਹਾਲ ਅਤੇ ਤੰਦਰੁਸਤ ਹੋ ਸਕੇ।
ਕਵੀ ਦਰਬਾਰ ਵਿਚ ਸਾਹਿਤ ਤੇ ਕਲਾ ਜਗਤ ਦੇ ਨਾਮਵਰ ਕਵੀਆਂ ਨੇ ਸ਼ਿਰਕਤ ਕੀਤੀ, ਜਿਨ•ਾਂ ਵਿਚ ਕੁਲਵੰਤ ਗਰੇਵਾਲ, ਪਰਮਿੰਦਰਜੀਤ, ਮਨਜੀਤ ਇੰਦਰਾ, ਮੋਹਨਜੀਤ, ਵਿਜੇ ਵਿਵੇਕ, ਹਰਦਿਆਲ ਸਾਗਰ, ਸੁਖਵਿੰਦਰ ਅੰਮ੍ਰਿਤ, ਪਰਮਜੀਤ ਸਿੰਘ ਸੋਹਲ, ਜਸਵਿੰਦਰ ਸਿੰਘ, ਹਰਕੰਵਲ ਕੋਰਪਾਲ ਤੋਂ ਇਲਾਵਾ ਹਾਲ ਵਿਚ ਹੀ ਆਪਣੀ ਰਚਨਾ ‘ਅੰਮ੍ਰਿਤ ਵੇਲਾ’ ਲਈ ਭਾਰਤੀ ਸਾਹਿਤ ਅਕਾਦਮੀ (ਯੁਵਾ) ਪੁਰਸਕਾਰ ਪ੍ਰਾਪਤ ਨਾਦ ਪ੍ਰਗਾਸ ਦੇ ਪਰਮਵੀਰ ਸਿੰਘ ਸ਼ਾਮਿਲ ਹਨ। ਇਸ ਮੌਕੇ ਸੰਸਥਾ ਦੇ ਨੌਜੁਆਨ ਕਵੀ ਸੁਰਿੰਦਰ ਅਤੇ ਹਰਪ੍ਰੀਤ ਸਿੰਘ ਨੇ ਵੀ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ।
ਸੰਸਥਾ ਦੇ ਉਭਰ ਰਹੇ ਚਿੱਤਰਕਾਰਾਂ ਵੱਲੋਂ ਤਿਆਰ ਕੀਤੇ ਚਿੱਤਰਾਂ ਅਤੇ ਫੋਟੋਆਂ ਦੀ ਇਕ ਪ੍ਰਦਰਸ਼ਨੀ ਤੋਂ ਇਾਲਵਾ ਨੌਜੁਆਨ ਪੀੜ•ੀ ਵਿਚ ਸਾਹਿਤ ਦਾ ਮਾਹੌਲ ਸਿਰਜਣ ਲਈ ਵਿਸ਼ਵ ਪੱਧਰ ਦੀਆਂ ਚੰਗੀਆਂ ਪੁਸਤਕਾਂ ਦੀ ਪ੍ਰਦਰਸ਼ਨੀ ਵੀ ਲਾਈ ਗਈ।