February 23, 2012 admin

ਫ਼ਲਾਂ, ਫੁੱਲਾਂ ਅਤੇ ਸਬਜ਼ੀਆਂ ਦੀ ਕਾਸ਼ਤ ਸੰਬੰਧੀ ਸਿਖਲਾਈ ਕੋਰਸ ਸ਼ੁਰੂ

ਲੁਧਿਆਣਾ: 23 ਫਰਵਰੀ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਪਸਾਰ ਸਿੱਖਿਆ ਡਾਇਰੈਕਟੋਰੇਟ ਵੱਲੋਂ ਕੈਰੋਂ ਕਿਸਾਨ ਘਰ ਵਿਖੇ ਪੰਜਾਬ ਦੇ ਕਿਸਾਨਾਂ ਅਤੇ ਕਿਸਾਨ ਬੀਬੀਆਂ ਲਈ ਫ਼ਲਾਂ, ਫੁੱਲਾਂ ਅਤੇ ਸਬਜ਼ੀਆਂ ਦੀ ਕਾਸ਼ਤ ਅਤੇ ਸੰਭਾਲ ਲਈ ਵਿਸ਼ੇਸ਼ ਸਿਖਲਾਈ ਕੋਰਸ ਦਾ ਅੱਜ ਆਰੰਭ ਹੋ ਗਿਆ ਹੈ। 29 ਫਰਵਰੀ ਤਕ ਚੱਲਣ ਵਾਲੇ ਇਸ ਕੋਰਸ ਵਿੱਚ ਡਾ: ਕੁਸ਼ਲ ਸਿੰਘ ਮੁਖੀ ਫਲੋਰੀਕਚਰਲ ਅਤੇ ਲੈਂਡਸਕੇਪਿੰਗ ਵਿਭਾਗ ਫੁੱਲਾਂ ਦੀ ਕਾਸ਼ਤ ਸੰਬੰਧੀ ਜਾਣਕਾਰੀ ਦੇਣਗੇ ਜਦ ਕਿ ਕਟ ਫਲਾਵਰਜ਼ ਦੇ ਉਤਪਾਦਨ ਬਾਰੇ ਡਾ: ਰਣਜੀਤ ਸਿੰਘ, ਬੀਜ ਉਤਪਾਦਨ ਬਾਰੇ ਡਾ: ਕੇ ਕੇ ਢੱਟ, ਗੇਂਦੇ ਦੀ ਕਾਸ਼ਤ ਬਾਰੇ ਡਾ: ਮਧੂ ਬਾਲਾ, ਲੈਂਡਸਕੇਪਿੰਗ ਲਈ ਫੁੱਲ ਬੂਟੇ ਬਾਰੇ ਡਾ: ਆਰ ਕੇ ਦੂਬੇ, ਫੁੱਲਾਂ ਦੀਆਂ ਬੀਮਾਰੀਆਂ ਅਤੇ ਰੋਕਥਾਮ ਬਾਰੇ ਡਾ: ਪ੍ਰੇਮਜੀਤ ਸਿੰਘ, ਫੁੱਲਾਂ ਦੀ ਨਰਸਰੀ ਤਿਆਰ ਕਰਨ ਸੰਬੰਧੀ ਡਾ: ਕੁਸ਼ਲ ਸਿੰਘ ਅਤੇ ਡਾ: ਆਰ ਕੇ ਦੂਬੇ ਜਾਣਕਾਰੀ ਦੇਣਗੇ।
ਪਸਾਰ ਸਿੱਖਿਆ ਨਿਰਦੇਸ਼ਕ ਡਾ: ਮਖਤਾਰ ਸਿੰਘ ਗਿੱਲ ਨੇ ਦੱਸਿਆ ਕਿ ਸਬਜ਼ੀਆਂ ਵਾਲੇ ਹਿੱਸੇ ਵਿੱਚ ਡਾ: ਪਰਮਜੀਤ ਸਿੰਘ ਬਰਾੜ, ਡਾ: ਮੇਜਰ ਸਿੰਘ ਧਾਲੀਵਾਲ, ਡਾ: ਤਰਸੇਮ ਸਿੰਘ ਢਿੱਲੋਂ, ਡਾ: ਕੇ ਜੀ ਸਿੰਘ, ਡਾ: ਕੁਲਬੀਰ ਸਿੰਘ, ਡਾ: ਰਾਜਿੰਕਰ ਕੁਮਾਰ ਢੱਲ, ਡਾ: ਅਜਮੇਰ ਸਿੰਘ ਢੱਟ, ਡਾ: ਵਿਨੋਦ ਕੁਮਾਰ ਵਿਸਸ਼ਟ, ਟਮਾਟਰ, ਸ਼ਿਮਲਾ ਮਿਰਚ ਦੀ ਨੈੱਟ ਹਾਊਸ ਵਿੱਚ ਕਾਸ਼ਤ, ਨੈੱਟ ਹਾਊਸ ਦੀ ਬਣਤਰ, ਨੀਵੀਆਂ ਕਿਆਰੀਆਂ ਵਿੱਚ ਸਬਜ਼ੀਆਂ ਦੀ ਕਾਸ਼ਤ, ਮਟਰ, ਲਸਣ, ਪਿਆਜ਼, ਬੈਂਗਣ ਅਤੇ ਕੱਦੂ ਜਾਤੀ ਦੀਆਂ ਸਬਜ਼ੀਆਂ ਬੀਜਣ ਬਾਰੇ ਜਾਣਕਾਰੀ ਦੇਣਗੇ। ਸਬਜ਼ੀਆਂ ਦੀ ਡੱਬਾਬੰਦੀ ਬਾਰੇ ਡਾ: ਪੁਸ਼ਪਿੰਦਰ ਸਿੰਘ ਰਨੌਟ ਜਾਣਕਾਰੀ ਦੇਣਗੇ। ਇਸ ਕੋਰਸ ਦੇ ਤਕਨੀਕੀ ਕੋਆਰਡੀਨੇਟਰ ਡਾ: ਤਰਸੇਮ ਸਿੰਘ ਢਿੱਲੋ ਬਣਾਏ ਗਏ ਹਨ ਜਦ ਕਿ ਬਾਗਬਾਨੀ ਹਿੱਸੇ ਦੇ ਕੋਆਰਡੀਨੇਟਰ ਡਾ: ਗੁਰਬਖਸ਼ ਸਿੰਘ ਕਾਹਲੋਂ ਹੋਣਗੇ। ਕੋਰਸ ਦੀ ਸਮੁੱਚੀ ਨਿਗਰਾਨੀ ਕਰਨ ਲਈ ਕੋਰਸ ਕੋਆਰਡੀਨੇਟਰ ਡਾ: ਜਸਵਿੰਦਰ ਸਿੰਘ ਭੱਲਾ ਅਤੇ ਡਾ:ਰੁਪਿੰਦਰ ਕੌਰ ਤੂਰ ਨੂੰ ਜਿੰਮੇਂਵਾਰੀ ਦਿੱਤੀ ਗਈ ਹੈ।

Translate »