ਨਵੀਂ ਦਿੱਲੀ, 23 ਫਰਵਰੀ, 2012 : ਮਨੁੱਖੀ ਵਸੀਲਾ ਵਿਕਾਸ ਮੰਤਰੀ ਸ਼੍ਰੀ ਕਪਿਲ ਸਿੱਬਲ ਨੇ ਰਾਜਾਂ ਦੇ ਸਿੱਖਿਆ ਮੰਤਰੀਆਂ ਦੇ ਸੰਮੇਲਨ ਦਾ ਉਦਘਾਟਨ ਕਰਦੇ ਹੋਏ ਕਿਹਾ ਕਿ ਅੱਜ ਦੀ ਵਿਸ਼ਵ ਵਿਵਸਥਾ ਵਿੱਚ ਦੇਸ਼ ਦੀ ਵਾਸਤਵਿਕ ਧਨ ਸੰਪਦਾ ਉਸਦੇ ਕੁਦਰਤੀ ਵਸੀਲਾ ਨਹੀ, ਬਲਕਿ ਉਸ ਦਾ ਗਿਆਨ ਹੈ, ਜੋ ਆਰਥਿਕ ਵਿਕਾਸ ਦੀ ਗਤੀ ਪੈਦਾ ਕਰਦਾ ਹੈ। ਸ਼੍ਰੀ ਸਿੱਬਲ ਨੇ ਕਿਹਾ ਕਿ ਇਸ ਤੋਂ ਪਹਿਲਾ ਦੇ ਸੰਮੇਲਨਾਂ ਵਿੱਚ ਰਾਜਾਂ ਵੱਲੋਂ ਚੁੱਕੇ ਗਏ ਮੁੱਦਿਆਂ ਦਾ ਉਨਾਂ• ਦੇ ਮੰਤਰਾਲਾ ਦੇ ਅਧਿਕਾਰੀਆਂ ਨੇ ਉਚਿਤ ਰੂਪ ਨਾਲ ਸਮਾਧਾਨ ਕੀਤਾ ਹੈ। ਉਨਾਂ• ਨੇ ਕਿਹਾ ਕਿ ਰਾਜਾਂ ਦੇ ਸਿੱਖਿਆ ਮੰਤਰੀਆਂ ਦਾ ਇਹ ਸੰਮੇਲਨ ਅਜਿਹੇ ਸਮੇਂ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ, ਜਦ 12ਵੀਂ ਪੰਜ ਸਾਲਾ ਯੋਜਨਾ ਦੀ ਤਿਆਰ ਹੋ ਰਹੀ ਹੈ। ਦਰਅਸਲ ਅੱਜ ਸਮਾਜ ਵਿੱਚ ਸਿੱਖਿਆ ਦੇ ਫੈਲਾਅ ਨੁੰ ਸਫਲਤਾ ਦੇ ਆਧਾਰ ਦੀ ਨਾਉ ਦਿੱਤਾ ਜਾਣਾ ਚਾਹੀਦਾ ਹੈ। ਕਿਉਂ ਕਿ ਅੱਜ ਦੇ ਵਿਸ਼ਵ ਸਮਾਜ ਵਿੱਚ ਕਿਸੇ ਵੀ ਦੇਸ਼ ਦੀ ਵਾਸਤਵਿਕ ਧਨ ਸੰਪਦਾ ਉਸ ਦਾ ਗਿਆਨ, ਉਸ ਦੀ ਸਿੱਖਿਆ ਹੁੰਦੀ ਹੈ, ਜੋ ਦੇਸ਼ ਦੇ ਆਰਥਿਕ ਵਿਕਾਸ ਵਿੱਚ ਗਤੀ ਪੈਦਾ ਕਰਦੀ ਹੈ। ਸ਼੍ਰੀ ਸਿੱਬਲ ਨੇ ਕਿਹਾ ਕਿ ਅੱਜ ਦੇ ਸੰਮੇਲਨ ਦੇ ਏਜੰਡੇ ਵਿੱਚ ਸ਼ਾਮਿਲ ਸਾਰੇ ਮੁੱਦਿਆਂ ਉਤੇ ਵਿਚਾਰ ਵਟਾਂਦਰਾ ਅਤ ਸਾਰÎਥਕ ਚਰਚਾ ਕੀਤੀ ਜਾਣੀ ਚਾਹੀਦੀ ਹੈ, ਕਿਉਂ ਕਿ ਇਹ ਸਾਡੇ ਆਪਣੇ ਨਹੀਂ , ਬਲਕਿ ਦੇਸ਼ ਦੇ ਬੱਚਿਆਂ ਦੇ ਭਵਿੱਚ ਦੇ ਮੁੱਦੇ ਹਨ ਅਤੇ ਸਾਨੂੰ ਸਾਰਿਆਂ ਨੂੰ ਇੱਕ ਜੁਟ ਹੋ ਕੇ ਗੁਣਾਤਮਿਕ ਸਿੱਖਿਆ ਦੇ ਸਮਾਨ ਪ੍ਰਸਾਰ ਵਿੱਚ ਸੁਧਾਰ ਲਈ ਕੰਮ ਕਰਨਾ ਚਾਹੀਦਾ ਹੈ।