ਨਵੀਂ ਦਿੱਲੀ, 23 ਫਰਵਰੀ, 2012 : ਪਿਛਲੇ ਇੱਕ ਸਾਲ ਵਿੱਚ ਭਾਰਤ ਵਿੱਚ ਕੋਈ ਪੋਲੀਓ ਦਾ ਮਾਮਲਾ ਸਾਹਮਣੇ ਨਹੀਂ ਆਇਆ । ਇਹ ਇੱਕ ਵੱਡੀ ਪ੍ਰਾਪਤੀ ਹੈ ਇਸ ਨੂੰ ਬਣਾਏ ਰੱਖਣ ਵਾਸਤੇ ਲਗਾਤਾਰ ਸੁਚੇਤ ਰਹਿਣ ਦੀ ਲੋੜ ਹੈ। ਇਸ ਸਬੰਧ ਵਿੱਚ 25 ਫਰਵਰੀ ਨੂੰ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿੱਚ ਦੋ ਦਿਨਾਂ ਪੋਲੀਓ ਸ਼ਿਖਰ ਸੰਮੇਲਨ 2012 ਸ਼ੁਰੂ ਹੋ ਰਹੀ ਹੈ ਜਿਸ ਦਾ ਉਦਘਾਟਨ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਕਰਨਗੇ । ਇਸ ਸ਼ਿਖਰ ਸੰਮੇਲਨ ਵਿੱਚ ਪਾਕਿਸਤਾਨ, ਨਾਇਜ਼ੀਰੀਆ, ਸ੍ਰੀਲੰਕਾ, ਨੇਪਾਲ ਤੇ ਹੋਰਨਾਂ ਦੇਸ਼ਾਂ ਦੇ ਸਿਹਤ ਮੰਤਰੀਆਂ ਤੋਂ ਇਲਾਵਾ ਵਿਸ਼ਵ ਦੇ ਵੱਖ ਵੱਖ ਹਿੱਸਿਆਂ ਤੋਂ ਰੋਟੇਰੀਅਨ ਹਿੱਸਾ ਲੈਣਗੇ।