ਭਾਰਤ ਵਿਚ ਸਪੋਰਟਸ ਮੈਡੀਸਨ ਦੇ ਵਿਕਾਸ ਵਿਚ ਪਾਏ ਉਘੇ ਯੋਗਦਾਨ ਸਦਕਾ ਉਹ ਇੰਡੀਅਨ ਐਸੋਸੀਏਸ਼ਨ ਆਫ ਸਪੋਰਟਸ ਮੈਡੀਸਨ ਦੇ ਸਰਪ੍ਰਸਤ ਵੀ ਬਣਾਏ ਗਏ
ਅੰਮ੍ਰਿਤਸਰ 23 ਫਰਵਰੀ – ਏਸ਼ੀਅਨ ਫੈਡਰੇਸ਼ਨ ਆਫ ਸਪੋਰਟਸ ਮੈਡੀਸਨ ਦੀ ਡੈਲੀਗੇਟ ਕੌਂਸਲ ਵਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਪੋਰਟਸ ਮੈਡੀਸਨ ਫੈਕਲਟੀ ਦੇ ਡੀਨ, ਪ੍ਰੋਫੈਸਰ ਡਾ. ਜਸਪਾਲ ਸਿੰਘ ਸੰਧੂ ਨੂੰ ਏਸ਼ੀਅਨ ਫੈਡਰੇਸ਼ਨ ਆਫ ਸਪੋਰਟਸ ਮੈਡੀਸਨ ਦੇ ਚਾਰ ਸਾਲਾਂ ਦੇ ਸਮੇਂ ਲਈ ਸਰਬਸੰਮਤੀ ਨਾਲ ਸੈਕਟਰੀ ਜਨਰਲ ਚੁਣ ਲਿਆ ਗਿਆ ਹੈ।
ਉੁਨ•ਾਂ ਦੀ ਇਹ ਚੋਣ ਕੌਂਸਲ ਦੇ ਡੈਲੀਗੇਟਾਂ ਵਲੋਂ 21 ਫਰਵਰੀ ਨੂੰ ਕਿਸ਼ ਆਈਲੈਂਡਜ਼ ਫਰੀ ਜ਼ੋਨ ਆਫ ਇਰਾਕ ਵਿਖੇ, ਗੋਡਿਆਂ ਦੀ ਸਰਜਰੀ (ਨੀ ਸਰਜਰੀ), ਹੱਡੀਆਂ ਅਤੇ ਜੋੜ•ਾਂ ਦੀ ਬਿਨ•ਾਂ ਵੱਡੀ ਚੀਰਫਾੜ (ਆਰਥਰੋਸਕੋਪੀ) ਅਤੇ ਸਪੋਰਟਸ ਮੈਡੀਸਨ ਬਾਰੇ ਹੋਈ ਅੰਤਰ-ਰਾਸ਼ਟਰੀ ਕਾਂਗਰਸ ਦੌਰਾਨ ਕੀਤੀ ਗਈ। ਸਾਰੇ ਏਸ਼ੀਆਈ ਮੁਲਕ ਇਸ ਕੌਂਸਲ ਦੇ ਮੈਂਬਰ ਹਨ।
ਡਾ. ਸੰਧੂ ਏਸ਼ੀਆ ਵਿਚ ਸਪੋਰਟਸ ਮੈਡੀਸਨ, ਸਿਖਿਆ ਅਤੇ ਉਪਯੋਗ ਨੂੰ ਕੰਟਰੋਲ ਕਰਨ ਵਾਲੇ ਇਸ ਉਪ-ਮਹਾਂਦੀਪ-ਸੰਗਠਨ ਦੇ ਸਕੱਤਰ ਜਨਰਲ ਬਣਨ ਵਾਲੇ ਪਹਿਲੇ ਭਾਰਤੀ ਹਨ ਤੇ ਇਹ ਉਨ•ਾਂ ਦੀ ਦੂਜੀ ਮਿਆਦ ਹੈ। ਇਰਾਨ ਦੇ ਡਾ. ਮੁਹੰਮਦ ਰਾਜ਼ੀ ਇਸ ਸੰਸਥਾ ਦੇ ਦੋ ਸਾਲ ਦੀ ਮਿਆਦ ਲਈ ਪ੍ਰਧਾਨ ਚੁਣੇ ਗਏ ਹਨ।
ਸਰਕਾਰੀ ਐਲਾਨ ਮੁਤਾਬਕ ਏਸ਼ੀਅਨ ਫੈਡਰੇਸ਼ਨ ਆਫ ਸਪੋਰਟਸ ਮੈਡੀਸਨ ਦਾ ਸਕੱਤਰੇਤ ਹੁਣ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਪੋਰਟਸ ਮੈਡੀਸ਼ਨ ਵਿਭਾਗ ਤੋਂ ਹੀ ਕੰਮ ਕਰੇਗਾ।
ਡਾ. ਸੰਧੂ ਦੀ ਸਕੱਤਰ ਜਨਰਲ ਵਜੋਂ ਦੁਬਾਰਾ ਚੋਣ ਭਾਰਤ ਨੂੰ ਸਪੋਰਟਸ ਮੈਡੀਸਨ ਦੇ ਖੇਤਰ ਵਿਚ ਮੋਹਰੀ ਬਨਾਉਣ ਵਲ ਇਕ ਹੋਰ ਕਦਮ ਹੈ। ਉਨ•ਾਂ ਨੇ ਇਸ ਅਵਸਰ ਤੇ ਕਾਂਗਰਸ ਦਾ ਮੁਖ ਭਾਸ਼ਣ ਦੇਣ ਤੋਂ ਇਲਾਵਾ ਯੂ.ਏ.ਈ. ਦੀ ਮਿਡਲ ਈਸਟ ਦੀ ਉਘੀ ਮੈਡੀਕਲ ਯੂਨੀਵਰਸਿਟੀ, ਗਲਫ ਮੈਡੀਕਲ ਯੂਨੀਵਰਸਿਟੀ ਵਿਚ ਸਪੋਰਟਸ ਇੰਜਰੀਜ਼ ਉਪਰ ਅੰਤਰ-ਰਾਸ਼ਟਰੀ ਸੈਮੀਨਾਰ ਦਾ ਸੰਚਾਲਨ ਵੀ ਕੀਤਾ।
ਇਸੇ ਦੌਰਾਨ ਇੰਡੀਅਨ ਐਸੋਸੀਏਸ਼ਨ ਆਫ ਸਪੋਰਟਸ ਮੈਡੀਸਨ ਦੇ ਪ੍ਰਧਾਨ, ਡਾ. ਈ.ਬੀ.ਐਸ. ਰਾਮਾਨਾਥਨ ਵਲੋਂ ਪ੍ਰਾਪਤ ਪੱਤਰ ਅਨੁਸਾਰ ਡਾ. ਜਸਪਾਲ ਸਿੰਘ ਸੰਧੂ, ਭਾਰਤ ਵਿਚ ਸਪੋਰਟਸ ਮੈਡੀਸਨ ਦੇ ਵਿਕਾਸ ਵਿਚ ਪਾਏ ਉਘੇ ਯੋਗਦਾਨ ਸਦਕਾ ਇੰਡੀਅਨ ਐਸੋਸੀਏਸ਼ਨ ਆਫ ਸਪੋਰਟਸ ਮੈਡੀਸਨ ਦੇ ਸਰਪ੍ਰਸਤ ਨਾਮਜ਼ਦ ਕੀਤੇ ਗਏ ਹਨ। ਡਾ. ਰਾਮਾਨਾਥਨ ਮਸਕਟ (ਓਮਾਨ) ਸਥਿਤ ਆਰਥੋਪੈਡਿਕਸ ਐਂਡ ਸਪੋਰਟਸ ਮੈਡੀਸਨ ਆਫ ਕੌਲਾ ਹਸਪਤਾਲ ਦੇ ਪ੍ਰੋਫੈਸਰ ਅਤੇ ਮੁਖੀ ਹਨ।