ਗੁਰਦਾਸਪੁਰ, 23 ਫਰਵਰੀ : ਜ਼ਿਲ•ਾ ਗੁਰਦਾਸਪੁਰ ਦੇ ਕੈਂਸਰ ਦੇ ਮਰੀਜ਼ਾ ਦੇ ਇਲਾਜ ਲਈ ਖਰਚੇ ਦੀ ਮਨਜੂਰੀ ਦੇਣ ਲਈ ਜ਼ਿਲ•ਾ ਕੈਸਰ ਮੋਨੀਟਿੰਰਗ ਕਮੇਟੀ ਦੀ ਮੀਟਿੰਗ ਡਿਪਟੀ ਕਮਿਸ਼ਨਰ ਗੁਰਦਾਸਪੁਰ ਸ੍ਰੀ ਮਹਿੰਦਰ ਸਿੰਘ ਕੈਂਥ ਦੀ ਪ੍ਰਧਾਨਗੀ ਹੇਠ ਉਨ•ਾਂ ਦੇ ਦਫ਼ਤਰ ਵਿਖੇ ਹੋਈ, ਜਿਸ ਵਿੱਚ 28 ਕੈਂਸਰ ਪੀੜਤ ਮਰੀਜ਼ਾ ਨੂੰ ਆਰਥਿਕ ਸਹਾਇਤਾ ਮੁਹੱਈਆ ਕਰਵਾਉਣ ਲਈ ਉਨ•ਾਂ ਦੇ ਕੇਸਾਂ ਨੂੰ ਪ੍ਰਵਾਨਗੀ ਦਿੱਤੀ ਗਈੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੈਂਸਰ ਪੀੜਤ ਮਰੀਜ਼ਾਂ ਦੇ ਇਲਾਜ ਲਈ ਮੁੱਖ ਮੰਤਰੀ ਪੰਜਾਬ ਕੈਂਸਰ ਰਾਹਤ ਕੋਸ਼ ਸਕੀਮ ਤਹਿਤ 1.50 ਲੱਖ ਰੁਪਏ ਸਹਾਇਤਾ ਵਜੋਂ ਦਿੱਤੇ ਜਾਂਦੇ ਹਨ। ਉਨਾ ਅੱਗੇ ਦੱਸਿਆ ਕਿ ਇਸ ਤੋਂ ਪਹਿਲਾਂ 183 ਕੈਂਸਰ ਪੀੜਤ ਮਰੀਜ਼ਾ ਦੇ ਕੇਸ ਪਾਸ ਕਰਕੇ ਭੇਜੇ ਜਾ ਚੁੱਕੇ ਹਨ, ਜਿਸ ਵਿੱਚੋਂ 146 ਕੇਸਾਂ ਨੂੰ ਪ੍ਰਵਾਨਗੀ ਮਿਲ ਚੁੱਕੀ ਹੈ ਅਤੇ 37 ਕੇਸ ਪੈਡਿੰਗ ਹਨ। ਮੀਟਿੰਗ ਵਿੱਚ 28 ਕੇਸਾਂ ਨੂੰ ਪ੍ਰਵਾਨਗੀ ਦੇਣ ਉਪਰੰਤ ਹੁਣ ਤਕ ਜ਼ਿਲ•ੇ ਵਿੱਚੋਂ ਕੁੱਲ 211 ਕੈਂਸਰ ਪੀੜਤ ਮਰੀਜ਼ਾਂ ਦੇ ਕੇਸ ਭੇਜੇ ਜਾ ਚੁੱਕੇ ਹਨ।
ਉਨ•ਾਂ ਅੱਗੇ ਦੱਸਿਆ ਕਿ ਕੈਂਸਰ ਪੀੜਤ ਮਰੀਜ਼ਾ ਦੇ ਇਲਾਜ ਲਈ ਉਨਾਂ ਦੇ ਕੇਸਾਂ ਨੂੰ ਪ੍ਰਵਾਨ ਕਰਕੇ ਚੰਡੀਗੜ• ਵਿਖੇ ਸਿਹਤ ਵਿਭਾਗ ਦੇ ਮੁੱਖ ਦਫ਼ਤਰ ਵਿਖੇ ਗਠਿਤ ਕੈਂਸਰ ਸੈੱਲ ਨੂੰ ਭੇਜੇ ਜਾਂਦੇ ਹਨ, ਜਿਸ ਤੋਂ ਮਨਜ਼ੂਰੀ ਮਿਲਣ ਉਪਰੰਤ ਮਰੀਜ਼ ਨੂੰ ਇਲਾਜ ਲਈ ਫੰਡ ਜਾਰੀ ਕਰ ਦਿੱਤੇ ਜਾਂਦੇ ਹਨ। ਉਨ•ਾਂ ਸਿਹਤ ਵਿਭਾਗ ਦੇ ਡਾਕਟਰਾਂ ਅਤੇ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਪੂਰੀ ਲਗਨ ਅਤੇ ਮਿਹਨਤ ਨਾਲ ਕੈਂਸਰ ਪੀੜਤ ਮਰੀਜ਼ਾਂ ਦੀ ਪਹਿਚਾਣ ਕਰਨ ਅਤੇ ਲੋੜਵੰਦ ਮਰੀਜ਼ਾਂ ਨੂੰ ਇਲਾਜ ਲਈ ਦਿੱਤੀ ਜਾਂਦੀ ਆਰਥਿਕ ਮਦਦ ਦਿਵਾਉਣ ਲਈ ਆਪਣਾ ਸਹਿਯੋਗ ਪਾਉਣ।