February 23, 2012 admin

ਅੰਮ੍ਰਿਤਸਰ ਪੁਲਿਸ ਵੱਲੋਂ 3 ਲੁੱਟਾਂ ਖੋਹਾਂ ਕਰਨ ਵਾਲੇ ਅਤੇ 3 ਭਗੌੜੇ ਗ੍ਰਿਫਤਾਰ

ਅੰਮ੍ਰਿਤਸਰ, 23 ਫਰਵਰੀ: ਅੰਮ੍ਰਿਤਸਰ ਪੁਲਿਸ ਵੱਲੋਂ 3 ਲੁੱਟਾਂ ਖੋਹਾਂ ਕਰਨ ਵਾਲੇ ਅਤੇ 3 ਭਗੌੜਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਕਮਿਸ਼ਨਰ ਅੰਮ੍ਰਿਤਸਰ ਸ੍ਰੀ ਆਰ. ਪੀ. ਮਿੱਤਲ ਵੱਲੋਂ ਜਾਰੀ ਪ੍ਰੈਸ ਬਿਆਨ ਵਿੱਚ ਦੱਸਿਆ ਗਿਆ ਹੈ ਕਿ ਕੱਲ 22 ਫਰਵਰੀ ਨੂੰ ਸ਼ਹਿਰ ਵਿੱਚ ਮਾੜੇ ਅਨਸਰਾਂ ਵੱਲੋਂ ਲੁੱਟਾਂ ਖੋਹਾਂ ਅਤੇ ਚੋਰੀ ਦੀਆਂ ਵਾਰਦਾਤਾ ਨੂੰ ਸਰ-ਅੰਜਾਮ ਦੇਣ ਵਾਲੇ ਵਿਅਕਤੀਆਂ ਨੂੰ ਕਾਬੂ ਕਰਨ ਲਈ ਥਾਣਾ ਸਿਵਲ ਲਾਇਨ ਦੀ ਪੁਲਿਸ ਵੱਲੋ ਰੰਧਾਵਾ ਹਸਪਤਾਲ ਨੇੜੇ ਸਪੈਲ ਨਾਕਾਬੰਦੀ ਕੀਤੀ ਗਈ ਸੀ। ਜਿਸ ਦੌਰਾਨ ਪਰਿਆਸ ਰਮਾ ਉਰਫ ਪੋਪਲੀ ਵਾਸੀ ਕਤੀ ਨਗਰ ਨੂੰ ਕਾਬੂ ਕੀਤਾ ਗਿਆ ਅਤੇ ਉਸਦੇ ਕਬਜੇ ਵਿੱਚੋ 1 ਮੋਟਰਸਾਈਕਲ ਪਲਸਰ ਬ੍ਰਾਮਦ ਕੀਤਾ ਗਿਆ ਹੈ।
ਸ੍ਰੀ ਮਿੱਤਲ ਨੇ ਦੱਸਿਆ ਕਿ ਪੁੱਛ-ਗਿੱਛ ਦੌਰਾਨ ਫੜੇ ਗਏ ਦੋਸ਼ੀ ਨੇ ਦੱਸਿਆ ਕਿ ਉਸਨੇ ਗਗਨਬੀਰ ਪੀਨਾ ਅਤੇ ਅਨੂ ਮੈਟਲ ਨਾਲ ਰਲਕੇ ਲੋਹਗੜ~ ਇਲਾਕੇ ਵਿੱਚੋ ਮਿਤੀ 15 ਫਰਵਰੀ ਨੂੰ ਮੋਟਰਸਾਈਕਲ ਚੋਰੀ ਕੀਤਾ ਸੀ ਅਤੇ ਰਣਜੀਤ ਐਵੀਨਿਉ ਇਲਾਕੇ ਵਿੱਚ ਮਿਡ ਨਾਇਟ ਹੋਟਲ ਨਜਦੀਕ ਇੱਕ ਵਿਅਕਤੀ ਸਿਵਮ ਨੰਦਾ ਪੁੱਤਰ ਜੋਬਨ ਨੰਦਾ ਵਾਸੀ 204, ਗਰੀਨ ਐਵੀਨਿਉ, ਅੰਮ੍ਰਿਤਸਰ ਨੂੰ ਕ੍ਰਿਪਾਨਾ ਮਾਰ ਕੇ ਉਸਦਾ ਆਈ ਫੋਨ ਖੋਹਿਆ ਸੀ। ਇਸ ਸਬੰਧ ਵਿੱਚ ਥਾਣਾ ਸਿਵਲ ਲਾਇਨ ਵਿਖੇ ਮੁਕੱਦਮਾ ਨੰਬਰ 66/12 ਜੁਰਮ 394/34 ਭਦ ਵਿਖੇ ਦਰਜ ਰਜਿਸਟਰ ਕੀਤਾ ਗਿਆ ਸੀ, ਜੋ ਦੀ ਗਗਨਬੀਰ ਪੀਨਾ ਤੇ ਅਨੂ ਮੈਟਲ ਜਿਨਾਂ ‘ਤੇ ਪਹਿਲਾਂ ਹੀ ਲੁੱਟਾ ਖੋਹਾਂ ਦੇ ਮੁਕੱਦਮੇ ਦਰਜ਼ ਹਨ, ਉਹਨਾਂ ਦੀ ਤਲਾਸ ਜਾਰੀ ਹੈ।
ਪੁਲਿਸ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਇੱਕ ਹੋਰ ਮਾਮਲੇ ਵਿੱਚ ਏਐਸਆਈ ਅੋਕ ਕੁਮਾਰ ਚੌਕੀ ਲਾਰੰਸਰੋਡ ਨੇ ਦੋਰਾਨੇ ਸਪੈਲ ਨਾਕਾਬੰਦੀ ਕੰਪਨੀ ਬਾਗ ਨਜਦੀਕ ਦੀ ਜਦਜੀਤ ਸਿੰਘ ਉਰਫ ਲਾਡੀ ਪੁੱਤਰ ਸੁਖਦੇਵ ਸਿੰਘ ਸੈਨੀ ਅਤੇ ਹਰਪ੍ਰੀਤ ਸਿੰਘ ਪੁੱਤਰ ਸੁਖਦੇਵ ਸਿੰਘ ਸੈਨੀ ਵਾਸੀ ਪਿੰਡ ਧੌਲ ਕਲਾ ਨੂੰ ਕਾਬੂ ਕਰਕੇ ਉਹਨਾਂ ਦੇ ਕਬਜੇ ਵਿੱਚ ਇੱਕ ਮੋਟਰਸਾਈਕਲ ਬੁੱਲਟ ਨੰਬਰ ਪੀਜੇਏ-6430 ਅਤੇ 50/50 ਗ੍ਰਾਂਮ ਨਸੀਲਾ ਪਾਊਡਰ ਬ੍ਰਾਂਮਦ ਕੀਤਾ ਗਿਆ। ਦੋਰਾਨੇ ਪੁੱਛ-ਗਿੱਛ ਦੀਆਂ ਨੇ ਦੱਸਿਆਂ ਕਿ ਇਸ ਮੋਟਰਸਾਈਕਲ ਤੇ ਬਾਂਸਲ ਬੇਕਰ ਲਾਰੰਸ ਰੋਡ ਨੇੜੇ ਖੜੀ ਔਰਤ ਦਾ ਪਰਸ ਖੋਹ ਕੀਤਾ ਸੀ, ਜਿਸ ਵਿੱਚ 1 ਏਟੀਐਮ ਕਾਰਡ ਅਤੇ 3000/- ਰੁਪਏ ਅਤੇ ਕਾਸਮੈਟਿਕ ਦਾ ਸਮਾਨ ਸੀ। ਇਸ ਸਬੰਧੀ ਮੁਕੱਦਮਾ ਨੰਬਰ 68 ਮਿਤੀ 17-02-2012 ਜੁਰਮ 379-ਬੀ ਭਦ ਥਾਣਾ ਸਿਵਲ ਲਾਇਨ, ਅੰਮ੍ਰਿਤਸਰ ਵਿਖੇ ਦਰਜ ਕੀਤਾ ਗਿਆ ਸੀ, ਜੋ ਉਕਤ ਦੀਆਂ ਪਾਸੋ ਪਰਸ ਤੇ ਏਟੀਐਮ ਕਾਰਡ ਬ੍ਰਾਮਦ ਕੀਤਾ ਗਿਆ। ਇਸ ਤੋ ਇਲਾਵਾ ਇਹਨਾਂ ਦੀਆ ਵੱਲੋ ਮਿਤੀ 19-02-12 ਨੂੰ ਪੁਲਿਸ ਲਾਇਨ ਮੋੜ ਨੇੜੇ ਇੱਕ ਰਾਹ ਜਾਦੀ ਔਰਤ ਦਾ ਪਰਸ ਖੋਹ ਕਰਨ ਦੀ ਕੋਸਿ ਕੀਤੀ ਗਈ ਸੀ ਪਰ ਕਾਮਜਾਬ ਨਹੀ ਹੋਏ। ਜੋ ਦੀਆਂ ਨੂੰ ਪੇ ਅਦਾਲਤ ਕਰਕੇ ਰਿਮਾਡ ਹਾਸਲ ਕਰਕੇ ਹੋਰ ਵੀ ਵਾਰਦਾਤਾ ਟਰੇਸ ਹੋਣ ਦੀ ਪੂਰੀ ਆਸ ਹੈ।
ਪੁਲਿਸ ਕਮਿਸ਼ਨਰ ਸ੍ਰੀ ਮਿੱਤਲ ਨੇ ਦੱਸਿਆ ਕਿ ਇਸ ਤੋ ਇਲਾਵਾ ਭਗੋੜੇ ਦੋਸ਼ੀਆਂ ਖਿਲਾਫ ਚਲਾਈ ਗਈ ਮੁਹਿੰਮ ਦੋਰਾਨ ਥਾਣਾ ਸਿਵਲ ਲਾਇਨ, ਅੰਮ੍ਰਿਤਸਰ ਵੱਲੋ ਭਗੋੜੇ ਦੋਸ਼ੀ ਸੁਖਦੇਵ ਸਿੰਘ ਪੁੱਤਰ ਸ਼ਿਗਾਰਾ ਸਿੰਘ ਵਾਸੀ ਕ੍ਰਿਸ਼ਨਾਂ ਨਗਰ, ਅੰਮ੍ਰਿਤਸਰ ਨੂੰ ਮੁਕੱਦਮਾ ਨੰਬਰ 103/2010 ਜੁਰਮ 420/406 ਭਦ ਥਾਣਾ ਸਿਵਲ ਲਾਇਨ, ਅੰਮ੍ਰਿਤਸਰ ਵਿੱਚ ਦੋਸ਼ੀ ਆਸ਼ੂਤੋਸ਼ ਪੁੱਤਰ ਮਨਿਕ ਲਾਲ ਵਾਸੀ ਸ਼ਕਰਪੁਰ ਦਿੱਲੀ ਅਤੇ ਅਸ਼ੀਸ ਕੁਮਾਰ ਪੁੱਤਰ ਕਮਲ ਵਾਸੀ ਹਾਦਰਾ, ਦਿੱਲੀ ਨੂੰ ਮੁਕੱਦਮਾਂ ਨੰਬਰ 69/05 ਜੁਰਮ 420/120-ਬੀ ਭਦ ਥਾਣਾ ਸਿਵਲ ਲਾਇਨ, ਅੰਮ੍ਰਿਤਸਰ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। 

Translate »