February 24, 2012 admin

ਵੈਟਨਰੀ ਯੂਨੀਵਰਸਿਟੀ ਵਿਖੇ ਵੈਟਨਰੀ ਇੰਸਪੈਕਟਰਾਂ ਲਈ ਲਗਾਇਆ ਗਿਆ ਵਿਸ਼ੇਸ਼ ਸਿਖਲਾਈ ਕੋਰਸ

ਲੁਧਿਆਣਾ-24-ਫਰਵਰੀ-2012 : ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵੱਲੋਂ ਖੇਤੀਬਾੜੀ ਤਕਨਾਲੋਜੀ ਅਤੇ ਪ੍ਰਬੰਧਨ ਏਜੰਸੀ (ਆਤਮਾ) ਵੱਲੋਂ ਪ੍ਰਾਯੋਜਿਤ ਇਕ ਵਿਸ਼ੇਸ਼ ਸਿਖਲਾਈ ਪ੍ਰੋਗਰਾਮ ‘ਘਰੇਲੂ ਪਸ਼ੂਆਂ ਦੇ ਆਹਾਰ ਅਤੇ ਰੱਖ ਰਖਾਅ ਸਬੰਧੀ ਨੁਕਤਿਆਂ ਦਾ ਪ੍ਰਬੰਧਨ’ ਵਿਸ਼ੇ ਤੇ ਕਰਵਾਇਆ ਗਿਆ। ਇਹ ਸਿਖਲਾਈ ਪ੍ਰੋਗਰਾਮ ਪਸ਼ੂ ਪਾਲਣ ਵਿਭਾਗ ਬਠਿੰਡਾ ਦੇ ਡਿਪਟੀ ਡਾਇਰੈਕਟਰ ਦੇ ਸਹਿਯੋਗ ਨਾਲ ਕੀਤਾ ਗਿਆ। ਜਿਸ ਵਿੱਚ ਬਠਿੰਡਾ ਜ਼ਿਲੇ ਦੇ 20 ਵੈਟਨਰੀ ਇੰਸਪੈਕਟਰਾਂ ਨੇ ਹਿੱਸਾ ਲਿਆ। ਪਸਾਰ ਸਿੱਖਿਆ ਵਿਭਾਗ ਦੇ ਮੁਖੀ ਡਾ. ਹਰੀਸ਼ ਕੁਮਾਰ ਵਰਮਾ ਨੇ ਇਸ ਸਿਖਲਾਈ ਪ੍ਰੋਗਰਾਮ ਸਬੰਧੀ ਦੱਸਿਆ ਕਿ ਵੈਟਨਰੀ ਇੰਸਪੈਕਟਰ ਖੇਤਰ ਵਿੱਚ ਕੰਮ ਕਰਦੇ ਹਨ ਇਸ ਲਈ ਪਸ਼ੂ ਆਹਾਰ ਅਤੇ ਪ੍ਰਬੰਧ ਵਿਸ਼ੇ ਤੇ ਸਿਖਲਾਈ ਦੀ ਬੜੀ ਮਹੱਤਤਾ ਹੈ। ਉਨ•ਾਂ ਕਿਹਾ ਕਿ ਘਰਾਂ ਵਿੱਚ ਪਸ਼ੂ ਜਾਂ ਜਾਨਵਰ ਰੱਖਣ ਦਾ ਪ੍ਰਚਲਣ ਕਾਫੀ ਵੱਧ ਗਿਆ ਹੈ ਅਤੇ ਵੈਟਨਰੀ ਇੰਸਪੈਕਟਰ ਪਸ਼ੂ ਮਾਲਕਾਂ ਦੇ ਸਿੱਧੇ ਸੰਪਰਕ ਵਿੱਚ ਰਹਿੰਦੇ ਹਨ। ਇਸ ਲਈ ਉਨ•ਾਂ ਨੂੰ ਦਿੱਤਾ ਗਿਆਨ ਪਸ਼ੂ ਪ੍ਰੇਮੀਆਂ ਤੱਕ ਸੌਖੇ ਹੀ ਪਹੁੰਚ ਜਾਂਦਾ ਹੈ। ਵੈਟਨਰੀ ਇੰਸਪੈਕਟਰਾਂ ਨੂੰ ਪੂਰਨ ਵਿਹਾਰਕ ਗਿਆਨ ਦੇਣ ਲਈ ਪਸ਼ੂ ਹਸਪਤਾਲ, ਜਾਂਚ ਪ੍ਰਯੋਗਸ਼ਾਲਾ, ਯੂਨੀਵਰਸਿਟੀ ਦੇ ਵੱਖੋ ਵੱਖਰੇ ਫਾਰਮ ਅਤੇ ਵਿਭਿੰਨ ਵਿਭਾਗਾਂ ਦਾ ਦੌਰਾ ਵੀ ਕਰਵਾਇਆ ਗਿਆ ਤਾਂ ਜੋ ਵੈਟਨਰੀ ਯੂਨੀਵਰਸਿਟੀ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਅਤੇ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਰੌਸ਼ਨੀ ਪਾਈ ਜਾ ਸਕੇ। ਆਏ ਹੋਏ ਸਿੱਖਿਆਰਥੀ ਇਸ ਗੱਲੋਂ ਸੰਤੁਸ਼ਟ ਹੋਏ ਕਿ ਪਸ਼ੂ ਭਲਾਈ ਲਈ ਕੀਤੇ ਜਾ ਰਹੇ ਕਈ ਨਵੇਂ ਯਤਨਾਂ ਬਾਰੇ ਉਨ•ਾਂ ਨੂੰ ਪਤਾ ਲੱਗਾ। ਉਨ•ਾਂ ਕਿਹਾ ਕਿ ਉਹ ਆਪਣੇ ਵਿਭਾਗ ਨੂੰ ਬੇਨਤੀ ਕਰਨਗੇ ਕਿ ਅਜਿਹੇ  ਕੋਰਸ ਕੁਝ ਲੰਮੀ ਅਵਧੀ ਦੇ ਲਗਾਏ ਜਾਣ ਤਾਂ ਜੋ ਹੋਰ ਨਵੀਆਂ ਗੱਲਾਂ ਸਿੱਖੀਆਂ ਜਾ ਸਕਣ। ਇਨ•ਾਂ ਵੈਟਨਰੀ ਇੰਸਪੈਕਟਰਾਂ ਨੇ ਯੂਨੀਵਰਸਿਟੀ ਦੀਆਂ ਪ੍ਰਕਾਸ਼ਨਾਵਾਂ ਵਿੱਚ ਡੂੰਘੀ ਰੂਚੀ ਵਿਖਾਈ ਅਤੇ ਯੂਨੀਵਰਸਿਟੀ ਰਸਾਲਾ ਵਿਗਿਆਨਕ ਪਸ਼ੂ ਪਾਲਣ ਅਤੇ ਪੁਸਤਕਾਂ ਖਰੀਦੀਆਂ। ਪ੍ਰੋਗਰਾਮ ਦੇ ਸੰਯੋਜਕ ਡਾ. ਉਦੇਬੀਰ ਸਿੰਘ ਨੇ ਪਸ਼ੂ ਪਾਲਣ ਵਿਭਾਗ ਅਤੇ ਵੈਟਨਰੀ ਇੰਸਪੈਕਟਰਾਂ ਦਾ ਧੰਨਵਾਦ ਕੀਤਾ ਕਿ ਉਹ ਪਸ਼ੂ ਹਿੱਤਾਂ ਵਾਸਤੇ ਅਜਿਹੇ ਗੰਭੀਰ ਉਪਰਾਲੇ ਕਰ ਰਹੇ ਹਨ।

Translate »