February 24, 2012 admin

ਇੰਟੈਗ੍ਰੇਟਿਡ ਮਿਊਂਸਪਲ ਸੋਲਿਡ ਵੇਸਟ ਮੈਨੇਜਮੈਂਟ ਫੈਸਿਲਿਟੀ ਸਬੰਧੀ 9 ਮਾਰਚ ਨੂੰ ਪਿੰਡ ਭਗਤਾਂਵਾਲਾ ਵਿਖੇ ਹੋਵੇਗੀ ਜਨਤਕ ਸੁਣਵਾਈ

ਅੰਮ੍ਰਿਤਸਰ, 24 ਫਰਵਰੀ : ਨਗਰ ਨਿਗਮ ਅੰਮ੍ਰਿਤਸਰ ਵੱਲੋਂ ਪਿੰਡ ਭਗਤਾਂਵਾਲਾ ਵਿਖੇ ਬਣਾਏ ਜਾਣ ਵਾਲੇ ਪ੍ਰਸਤਾਵਤ ਪ੍ਰੋਜੈਕਟ “ਇੰਟੈਗ੍ਰੇਟਿਡ ਮਿਊਂਸਪਲ ਸੋਲਿਡ ਵੇਸਟ ਮੈਨੇਜਮੈਂਟ ਫੈਸਿਲਿਟੀ” ਲਈ 9 ਮਾਰਚ 2012 ਨੂੰ ਦੁਪਹਿਰ 12:30 ਵਜੇ ਉਸੇ ਜਗਾ ‘ਤੇ ਜ਼ਿਲ•ਾ ਪ੍ਰਸ਼ਾਸਨ ਵੱਲੋਂ ਜਨਤਕ ਸੁਣਵਾਈ ਕੀਤੀ ਜਾਵੇਗੀ। ਜੇਕਰ ਕਿਸੇ ਵਿਅਕਤੀ, ਵਾਤਾਵਰਨ ਸਬੰਧੀ ਗਰੁੱਪ ਅਤੇ ਪ੍ਰਭਾਵਤ ਹੋਣ ਵਾਲੇ ਸੰਭਾਵੀ ਸਥਾਨਾਂ ਦੇ ਨਿਵਾਸੀਆਂ ਜਾਂ ਹੋਰ ਵਿਅਕਤੀਆਂ ਵੱਲੋਂ ਇਸ ਸਬੰਧੀ ਕੋਈ ਸੁਝਾਅ, ਵਿਚਾਰ, ਟਿਪਣੀਆਂ ਅਤੇ ਇਤਰਾਜ਼ ਹੋਣ ਤਾਂ ਉਹ ਇਸ ਜਨਤਕ ਸੁਣਵਾਈ ਵਿੱਚ ਮੌਖਿਕ ਜਾਂ ਲਿਖਤੀ ਤੌਰ ‘ਤੇ ਆਪਣੀ ਗੱਲ ਕਹਿ ਸਕਦੇ ਹਨ।
ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦੇ ਦਫਤਰ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲ•ਾ ਅੰਮ੍ਰਿਤਸਰ ਦੇ ਪਿੰਡ ਭਗਤਾਂਵਾਲਾ ਦੀ ਮਾਲੀਆ ਅਸਟੇਟ ਵਿਖੇ ਨਗਰ ਨਿਗਮ ਅੰਮ੍ਰਿਤਸਰ ਵੱਲੋਂ ਅੰਮ੍ਰਿਤਸਰ ਕਲਸਟਰ ਲਈ “ਇੰਟੈਗ੍ਰੇਟਿਡ ਮਿਊਂਸਪਲ ਸੋਲਿਡ ਵੇਸਟ ਮੈਨੇਜਮੈਂਟ ਫੈਸਿਲਿਟੀ”  ਸਥਾਪਤ ਕਰਨ ਦਾ ਪ੍ਰਸਤਾਵ ਹੈ। ਇਸ ਲਈ ਪ੍ਰਾਜੈਕਟ ਵਾਤਾਵਰਨ ਅਤੇ ਵਣ ਮੰਤਰਾਲਾ ਭਾਰਤ ਸਰਕਾਰ ਤੋਂ ਵਾਤਾਵਰਨ ਸਬੰਧੀ ਕਲੀਅਰੈਂਸ ਲੈਣੀ ਹੋਵੇਗੀ। ਇਸ ਲਈ ਨਗਰ ਨਿਗਮ ਨੇ ਪ੍ਰਸਤਾਵਤ ਪ੍ਰੋਜੈਕਟ ਪ੍ਰਤੀ ਜਨਤਕ ਸੁਣਵਾਈ ਕਰਨ ਵਾਸਤੇ ਪੰਜਾਬ ਪ੍ਰਦੂਸ਼ਣ ਨਿਯੰਤਰਨ ਬੋਰਡ ਕੋਲ ਦਰਖਾਸਤ ਦਿੱਤੀ ਸੀ। ਇਸ ਪ੍ਰਸਤਾਵਤ ਪ੍ਰੋਜੈਕਟ ਦਾ ਸੰਖੇਪ ਵੇਰਵਾ ਅਤੇ ਡਰਾਫਟ ਰੈਪਿਡ ਈ. ਆਈ. ਏ. ਰਿਪੋਰਟ ਦੀਆਂ ਕਾਪੀਆਂ ਕਿਸੇ ਵੀ ਕੰਮ ਵਾਲੇ ਦਿਨ ਦਫਤਰੀ ਸਮੇਂ ‘ਤੇ ਡਿਪਟੀ ਕਮਿਸ਼ਨਰ ਦਫਤਰ, ਕਮਿਸ਼ਨਰ ਨਗਰ ਨਿਗਮ, ਚੇਅਰਮੈਨ ਜ਼ਿਲ•ਾ ਪ੍ਰੀਸ਼ਦ, ਜਨਰਲ ਮੈਨੇਜਰ ਜ਼ਿਲ•ਾ ਉਦਯੋਗ ਕੇਂਦਰ, ਵਾਤਾਵਰਨ ਇੰਜੀਨੀਅਰ ਪੰਜਾਬ ਪ੍ਰਦੂਸ਼ਣ ਨਿਯੰਤਰਨ ਬੋਰਡ ਖੇਤਰੀ ਦਫਤਰ ਅੰਮ੍ਰਿਤਸਰ ਅਤੇ ਵਾਤਾਵਰਨ ਅਤੇ ਵਣ ਮੰਤਰਾਲਾ ਭਾਰਤ ਸਰਕਾਰ ਦੇ ਚੰਡੀਗੜ• ਸਥਿਤ ਖੇਤਰੀ ਦਫਤਰ ਤੋਂ ਪ੍ਰਾਪਤ ਕਰ ਸਕਦੇ ਹਨ।
ਇਸ ਸਬੰਧੀ ਸਾਰੇ ਸਬੰਧਤਾਂ ਨੂੰ ਇਹ ਵੀ ਸੂਚਿਤ ਕੀਤਾ ਜਾਂਦਾ ਹੈ ਕਿ ਉਹ 2 ਮਾਰਚ ਤੱਕ ਆਪਣੇ ਸੁਝਾਅ ਮੈਂਬਰ ਸਕੱਤਰ ਪੰਜਾਬ ਪ੍ਰਦੂਸ਼ਣ ਨਿਯੰਤਰਨ ਬੋਰਡ ਪਟਿਆਲਾ ਵਿਖੇ ਭੇਜ ਸਕਦੇ ਹਨ ਅਤੇ 9 ਮਾਰਚ 2012 ਨੂੰ ਦੁਪਹਿਰ 12:30 ਵਜੇ ਪਿੰਡ ਭਗਤਾਂਵਾਲਾ ਵਿਖੇ ਜਨਤਕ ਸੁਣਵਾਈ ਵਿੱਚ ਵੀ ਆਪਣੀ ਗੱਲ ਕਰ ਸਕਦੇ ਹਨ।

Translate »