ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਆਪਣੇ ਰੋਜ਼ਾਨਾ ਦੇ ਵਰਤਾਓ ਅਤੇ ਵਿਵਹਾਰ ਵਿੱਚ ਤਬਦੀਲੀ ਲਿਆਉਣੀ ਚਾਹੀਦੀ ਹੈ -ਡਾ. ਐਸ.ਕੇ. ਰਾਜੂ
ਫਿਰੋਜਪੁਰ 24,ਫਰਵਰੀ : ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਲੋਕਾਂ ਦੇ ਕੰਮ ਕਰਨ ਸਬੰਧੀ ਆਪਣੇ ਰੋਜ਼ਾਨਾ ਦੇ ਵਰਤਾਓ ਅਤੇ ਵਿਵਹਾਰ ਵਿੱਚ ਤਬਦੀਲੀ ਲਿਆਉਣੀ ਚਾਹੀਦੀ ਹੈ ਤਾਂ ਜੋ ਲੋਕਾਂ ਨੂੰ ਕਿਸੇ ਤਰ•ਾਂ ਦੀ ਪਰਿਸ਼ਾਨੀ ਨਾ ਹੋਵੇ।
ਇਸ ਗੱਲ ਦਾ ਪ੍ਰਗਟਾਵਾ ਡਾ. ਐਸ.ਕੇ. ਰਾਜੂ ਡਿਪਟੀ ਕਮਿਸ਼ਨਰ ਫਿਰੋਜਪੁਰ ਨੇ ਮਹਾਤਮਾ ਗਾਂਧੀ ਰਾਜ ਲੋਕ ਪ੍ਰਸ਼ਾਸ਼ਨ ਸੰਸਥਾਨ ਪੰਜਾਬ ਦੇ ਖੇਤਰੀ ਕੇਦਂਰ ਫਿਰੋਜਪੁਰ ਵਲੋ ਵੱਖ ਵੱਖ ਵਿਭਾਗਾਂ ਦੇ ਕਰਮਚਾਰੀਆਂ ਨੂੰ ਦਫਤਰੀ ਕੰਮ ਕਾਰ ਠੀਕ ਤਰੀਕੇ ਨਾਲ ਕਰਨ ਅਤੇ ਪ੍ਰਬੰਧਕੀ ਢਾਂਚੇ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਚਾਰ ਰੋਜ਼ਾ ਸਿਖਲਾਈ ਕੈਪਂ ਦੀ ਸਮਾਪਤੀ ਕਰਦਿਆਂ ਕੀਤਾ। ਉਨ•ਾਂ ਕਿਹਾ ਕਿ ਚਾਰ ਦਿਨਾਂ ਦੀ ਸਿਖਲਾਈ ਉਪਰੰਤ ਆਪਣੇ ਦਫਤਰਾਂ ਵਿੱਚ ਜਾ ਕੇ ਵੱਖ ਵੱਖ ਵਿਭਾਗਾਂ ਦੇ ਕਰਮਚਾਰੀ ਦੂਸਰਿਆਂ ਨਾਲੋ ਵੱਖਰਾ ਮਹਿਸੂਸ ਕਰਨਗੇ ਅਤੇ ਆਪਣੇ ਰੋਜਾਨਾ ਦੇ ਕੰਮ ਕਾਜ ਵਿੱਚ ਬਦਲਾਓ ਲਿਆਉਣਗੇ।
ਡਾ. ਐਸ.ਕੇ. ਰਾਜੂ ਨੇ ਕਿਹਾ ਕਿ ਮਗਸੀਪਾ ਵਲੋ ਆਫਿਸ ਪ੍ਰੋਸੀਜ਼ਰ ਮੈਨੇਜਮੈਟਂ ਸਬੰਧੀ ਜਿਹੜੀ ਸਿਖਲਾਈ ਕੈਪਂ ਦੌਰਾਨ ਰਿਸੋਰਸ ਪਰਸਨਜ਼ ਵਲੋ ਦਫਤਰਾਂ ਦੇ ਕੰਮ ਕਾਜ ਸਬੰਧੀ ਵੱਖ ਵੱਖ ਵਿਸ਼ਿਆਂ ਸਬੰਧੀ ਜਾਣਕਾਰੀ ਦਿੱਤੀ ਗਈ ਹੈ, ਉਸ ਨਾਲ ਉਹਨਾਂ ਦੇ ਕੰਮ ਕਰਨ ਦੀ ਸਮਰੱਥਾ ਵਿੱਚ ਵਾਧਾ ਹੋਵੇਗਾ। ਉਨ•ਾਂ ਕਿਹਾ ਕਿ ਸਿਖਲਾਈ ਦੌਰਾਨ ਵੱਖ ਵੱਖ ਵਿਭਾਗਾਂ ਦੇ ਕਰਮਚਾਰੀਆਂ ਨੂੰ ਤਾਲਮੇਲ ਕਰਨ ਦਾ ਮੌਕਾ ਮਿਲਦਾ ਹੈ।ਉਨ•ਾਂ ਕਿਹਾ ਕਿ ਸਾਨੂੰ ਨੌਕਰੀ ਨੂੰ ਲੋਕਾਂ ਦੀ ਸੇਵਾ ਲਈ ਅਰਪਿਤ ਕਰਨਾ ਚਾਹੀਦਾ ਕਿਉਕਿ ਸਾਡੀ ਮੁੱਢਲੀ ਜਿੰਮੇਵਾਰੀ ਲੋਕਾਂ ਦੀ ਸੇਵਾ ਹੈ। ਉਨ•ਾਂ ਕਿਹਾ ਕਿ ਸਾਨੂੰ ਉਸਾਰੂ ਸੋਚ ਦੇ ਧਾਰਨੀ ਬਣਨਾ ਚਾਹੀਦਾ ਹੈ ਅਤੇ ਹਰ ਇਕ ਕੰਮ ਨੂੰ ਕਰਨ ਲੱਗਿਆਂ ਲੋਕਾਂ ਦੇ ਹਿੱਤਾਂ ਨੂੰ ਸਾਹਮਣੇ ਰੱਖਣਾ ਚਾਹੀਦਾ ਹੈ।
ਸ. ਗਿਆਨ ਸਿੰਘ ਰਿਜਨਲ ਪ੍ਰੋਜੈਕਟ ਕੋਆਰਡੀਨੇਟਰ ਨੇ ਸਵਾਗਤ ਕਰਦਿਆਂ ਕਿਹਾ ਕਿ ਮਗਸੀਪਾ ਦੇ ਡਾਇਰੈਕਟਰ ਜਨਰਲ ਸ਼੍ਰੀ ਬੀ.ਕੇ. ਸ਼੍ਰੀਵਾਸਤਵਾ ਦੀ ਅਗਵਾਈ ਹੇਠ ਸਿਖਲਾਈ ਦੇਣ ਦੇ ਮੰਤਵ ਨਾਲ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਸਿਖਲਾਈ ਲਈ ਸਥਾਪਤ ਕੀਤੇ ਗਏ ਖੇਤਰ ਕੇਦਂਰ ਨੇ ਦਫਤਰੀ ਕੰਮ ਕਾਜ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਪਹਿਲੀ ਵਾਰ ਅਜਿਹੀ ਸਿਖਲਾਈ ਦਾ ਪ੍ਰਬੰਧ ਕੀਤਾ ਹੈ ਅਤੇ ਅੱਗੋ ਲਈ ਅਜਿਹੀਆਂ ਟ੍ਰੇਨਿੰਗਾਂ ਮੋਗਾ, ਫਾਜਿਲਕਾ ਅਤੇ ਸ਼੍ਰੀ ਮੁਕਤਸਰ ਸਾਹਿਬ ਵਿਖੇ ਵੀ ਆਯੋਜਿਤ ਕੀਤੀਆਂ ਜਾਣਗੀਆਂ। ਉਨ•ਾਂ ਸਮੂਹ ਤਜਰਬੇਕਾਰ ਰਿਸੋਰਸ ਪਰਸਨਜ਼ ਦਾ ਵੀ ਧਨਵਾਦ ਕੀਤਾ, ਜਿਨ•ਾਂ ਨੇ ਪੂਰੀ ਤਨਦੇਹੀ, ਮਿਹਨਤ ਨਾਲ ਕਰਮਚਾਰੀਆਂ ਨੂੰ ਸਿਖਲਾਈ ਦਿੱਤੀ, ਜਿਸ ਨਾਲ ਕਰਮਚਾਰੀ ਪੂਰੀ ਤਰ•ਾਂ ਸੰਤੁਸ਼ਟ ਹੋਏ ਹਨ।
ਅੱਜ ਰਿਸੋਰਸ ਪਰਸਨਜ਼ ਸ਼੍ਰੀ ਚੰਦਰ ਪ੍ਰਕਾਸ਼ ਕੱਕੜ, ਸ. ਤੇਜ ਸਿੰਘ ਨੇ ਵੱਖ ਵੱਖ ਵਿਸ਼ਿਆਂ ਤੇ ਕਰਮਚਾਰੀਆਂ ਨੂੰ ਸਿਖਲਾਈ ਦਿੱਤੀ। ਸਮਾਪਤੀ ਸਮਾਗਮ ਵਿੱਚ ਸ਼੍ਰੀ ਸੁਰਿੰਦਰਪਾਲ ਸਿੰਘ ਢਿਲੋ, ਸ਼੍ਰੀ ਕੇ.ਐਲ. ਗਾਬਾ, ਸ਼੍ਰੀ ਹਰੀਸ਼ ਮੌਗਾਂ, ਡਾ. ਰਮੇਸ਼ਵਰ ਸਿੰਘ ਅਤੇ ਸ਼੍ਰੀ ਵਿਜੈ ਬਹਿਲ ਪੀ.ਏ.ਟੂ ਡਿਪਟੀ ਕਮਿਸ਼ਨਰ ਵੀ ਹਾਜ਼ਰ ਸਨ। ਸਿਖਿਆਰਥੀਆਂ ਵਲੋ ਮੈਡਮ ਪ੍ਰੇਮ ਕੁਮਾਰੀ ਅਤੇ ਮੈਡਮ ਭੁਪਿੰਦਰ ਕੌਰ ਨੇ ਸਿਖਲਾਈ ਕੈਪਂ ਦੌਰਾਨ ਦਿੱਤੀ ਗਈ ਟ੍ਰੇਨਿੰਗ ਸਬੰਧੀ ਆਪਣਾ ਪ੍ਰਤੀਕਰਮ ਪ੍ਰਗਟ ਕੀਤਾ ਅਤੇ ਕਿਹਾ ਕਿ ਅਜਿਹੀ ਟ੍ਰੇਨਿੰਗ ਫਿਰੋਜਪੁਰ ਵਿਖੇ ਸ਼ੁਰੂ ਹੋਣ ਨਾਲ ਸਾਥੀ ਕਰਮਚਾਰੀਆਂ ਨੂੰ ਵੀ ਲਾਭ ਹੋਵੇਗਾ।
ਅੰਤ ਵਿੱਚ ਡਾ. ਐਸ.ਕੇ. ਰਾਜੂ ਡਿਪਟੀ ਕਮਿਸ਼ਨਰ, ਫਿਰੋਜਪੁਰ ਨੇ ਕੈਪਂ ਵਿੱਚ ਸ਼ਾਮਲ ਵੱਖ ਵੱਖ ਵਿਭਾਗਾਂ ਦੇ ਸਿਖਲਾਈ ਪ੍ਰਾਪਤ ਕਰਮਚਾਰੀਆਂ ਨੂੰ ਸਿਖਲਾਈ ਸਰਟੀਫਿਕੇਟ ਵੰਡੇ।