February 24, 2012 admin

ਚਿਤਕਾਰਾ ਯੂਨੀਵਰਸਿਟੀ ਵਿਖੇ ਬੇਰੋਜ਼ਗਾਰਾਂ ਨੂੰ ਰੌਜਗਾਰ ਦਿਵਾਉਣ ਲਈ ਕਿੱਤਾ ਮੁਖੀ ਕੋਰਸ ‘ ਹੁਨਰ ਸੇ ਰੋਜ਼ਗਾਰ’ ਪ੍ਰੋਗਰਾਮ ਮਾਰਚ ਤੋਂ ਸ਼ੁਰੂ ਹੋਵੇਗਾ-ਗਰਗ

* ਕੁੱਕ ਅਤੇ ਵੇਟਰ ਦੀ ਟਰੇਨਿੰਗ ਦੇਣ ਲਈ ਹੋਵੇਗਾ ਕੋਰਸ
ਪਟਿਆਲਾ: 24 ਫਰਵਰੀ : ਡਿਪਟੀ ਕਮਿਸ਼ਨਰ ਪਟਿਆਲਾ ਸ਼੍ਰੀ ਵਿਕਾਸ ਗਰਗ ਨੇ ਦੱਸਿਆ ਕਿ ਚੰਡੀਗੜ•-ਪਟਿਆਲਾ ਰੋਡ ‘ਤੇ ਸਥਿਤ ਚਿਤਕਾਰਾ ਯੂਨੀਵਰਸਿਟੀ ਵੱਲੋਂ ਭਾਰਤ ਸਰਕਾਰ ਦੇ ਸੈਰ ਸਪਾਟਾ ਮੰਤਰਾਲੇ ਦੀ ਸਹਿਯੋਗ ਨਾਲ ‘ ਹੁਨਰ ਸੇ ਰੋਜ਼ਗਾਰ ‘ ਹੌਸਪਿਟੈਲਿਟੀ ਟਰੇਨਿੰਗ ਪ੍ਰੋਗਰਾਮ ਮਹੀਨਾਂ ਮਾਰਚ ਤੋ  ਸ਼ੁਰੂ ਕੀਤਾ ਜਾ ਰਿਹਾ ਹੈ, ਜਿਸ ਅਧੀਨ ਘੱਟ ਪੜ•ੇ ਲਿਖੇ ਬੇਰੋਜ਼ਗਾਰਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਕੁੱਕ ਤੇ ਵੇਟਰ ਦੀ ਟਰੇਨਿੰਗ ਦਿੱਤੀ ਜਾਵੇਗੀ।
ਸ਼੍ਰੀ ਗਰਗ ਨੇ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਕਿੱਤਾ ਮੁਖੀ ਕੋਰਸ ਚਿਤਕਾਰਾ ਸਕੂਲ ਆਫ ਹੌਸਪਿਟੈਲਿਟੀ (ਚਿਤਕਾਰਾ ਯੂਨੀਵਰਸਿਟੀ ਕੈਂਪਸ) ਵਿਖੇ ਸ਼ੁਰੂ ਕੀਤੇ ਜਾ ਰਹੇ ਹਨ । ਸ਼੍ਰੀ ਗਰਗ ਨੇ ਦੱਸਿਆ ਕਿ ਇਹ ਕੋਰਸ 25 ਤੋਂ 30 ਵਿਦਿਆਰਥੀਆਂ ਦੇ ਬੈਚ ਨਾਲ ਸ਼ੁਰੂ ਕੀਤੇ ਜਾਣਗੇ ਅਤੇ ਕੋਰਸ ਵਿੱਚ ਪਹਿਲਾਂ ਆਓ-ਪਹਿਲਾਂ ਪਾਓ ਦੇ ਅਧਾਰ ਤੇ ਦਾਖਲਾ ਮਿਲ ਸਕੇਗਾ। ਉਨ•ਾਂ ਦੱਸਿਆ ਕਿ ਫੂਡ ਪ੍ਰੋਡਕਸ਼ਨ (ਕੁੱਕ) ਅਤੇ ਫੂਡ ਐਂਡ ਬੇਵਰੈਜ ਸਰਵਿਸ (ਵੇਟਰ) ਲਈ ਉਮੀਦਵਾਰ ਦਾ ਘੱਟੋ-ਘੱਟ 8ਵੀਂ ਪਾਸ ਹੋਣਾ ਚਾਹੀਦਾ ਹੈ ਅਤੇ ਉਸ ਦੀ ਉਮਰ 18 ਤੋਂ 28 ਸਾਲ ਦਰਮਿਆਨ ਹੋਣੀ ਚਾਹੀਦੀ ਹੈ। ਉਨ•ਾਂ ਦੱਸਿਆ ਕਿ ਕੁੱਕ ਦੇ ਕੋਰਸ ਦਾ ਸਮਾਂ 8 ਹਫਤੇ ਅਤੇ ਵੇਟਰ ਦੇ ਕੋਰਸ ਦਾ ਸਮਾਂ 6 ਹਫਤੇ ਹੋਵੇਗਾ।
ਸ਼੍ਰੀ ਗਰਗ ਨੇ ਦੱਸਿਆ ਕਿ ਇਹਨਾਂ ਕੋਰਸਾਂ ਲਈ ਕੋਈ ਫੀਸ ਨਹੀਂ ਹੈ ਅਤੇ 90 ਫੀਸਦੀ ਹਾਜ਼ਰੀ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਭਾਰਤ ਸਰਕਾਰ ਵੱਲੋਂ 8 ਹਫਤੇ ਦੇ ਕੋਰਸ ਲਈ 2000/-ਰੁਪਏ ਅਤੇ 6 ਹਫਤੇ ਦੇ ਕੋਰਸ ਲਈ 1500/-ਰੁਪਏ ਵਜੀਫੇ ਵਜੋਂ ਦਿੱਤੇ ਜਾਣਗੇ। ਉਨ•ਾਂ ਦੱਸਿਆ ਕਿ ਕੋਰਸ ਪੂਰਾ ਹੋਣ ਤੋਂ ਬਾਅਦ ਨੈਸ਼ਨਲ ਕੌਂਸਲ ਫਾਰ ਹੋਟਲ ਮੈਨੇਜਮੈਂਟ ਅਤੇ ਕੈਟਰਿੰਗ ਤਕਨਾਲੌਜੀ , ਨੋਇਡਾ ਵੱਲੋਂ ਟੈਸਟ ਲਿਆ ਜਾਵੇਗਾ ਅਤੇ ਟੈਸਟ ਪਾਸ ਕਰਨ ਵਾਲੇ ਵਿਦਿਆਰਥੀਆਂ ਨੂੰ ਇਸ ਸੰਸਥਾ ਵੱਲੋਂ ਸਰਟੀਫਿਕੇਟ ਦਿੱਤੇ ਜਾਣਗੇ। ਸ਼੍ਰੀ ਗਰਗ ਨੇ ਦੱਸਿਆ ਕਿ ਚਿਤਕਾਰਾ ਸਕੂਲ ਆਫ ਹੌਸਪਿਟੈਲਟੀ ਇਨ•ਾਂ ਵਿਦਿਆਰਥੀਆਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਹਰ ਸੰਭਵ ਯਤਨ ਕਰੇਗਾ ਅਤੇ ਹੋਟਲਾਂ, ਰੈਸਟੋਰੈਟਾਂ ਤੇ ਸਰਵਿਸ ਸੈਕਟਰ ਦੀਆਂ ਕੰਪਨੀਆਂ ਵੱਲੋਂ ਕੈਂਪਸ ਵਿੱਚ ਇੰਟਰਵਿਊ ਮੁੱਹਈਆ ਕਰਵਾਈ ਜਾਵੇਗੀ।  ਉਨ•ਾਂ ਦੱਸਿਆ ਕਿ ਇਨ•ਾਂ ਕੋਰਸਾਂ ਲਈ ਸੰਸਥਾ ਵੱਲੋਂ ਉਮੀਦਵਾਰਾਂ ਨੂੰ  ਟੂਲ, ਕਿੱਟ, ਵਰਦੀ ਅਤੇ ਦੁਪਿਹਰ ਦਾ ਖਾਣਾ ਵੀ ਮੁਫਤ ਦਿੱਤਾ ਜਾਵੇਗਾ।
ਯੂਨੀਵਰਸਿਟੀ ਦੇ ਪ੍ਰਿੰਸੀਪਲ ਸ਼੍ਰੀ ਸੀ.ਐਮ. ਭਾਨ ਨੇ ਦੱਸਿਆ ਕਿ ਫੂਡ ਪ੍ਰੋਡੈਕਸ਼ਨ (ਕੁੱਕ) ਅਤੇ ਫੂਡ ਐਂਡ ਬੇਵਰੇਜ ਸਰਵਿਸ ਵੇਟਰ ਬੈਚ ਦੀਆਂ ਕਲਾਸਾਂ ਮਾਰਚ ਤੋਂ ਸ਼ੁਰੂ ਹੋਣਗੀਆਂ ਅਤੇ ਚਾਹਵਾਨ ਉਮੀਦਵਾਰ ਆਪਣਾ ਬਿਨੈ-ਪੱਤਰ ਇੰਸਟੀਚਿਉਟ ਦੇ ਪਤੇ ‘ਤੇ ਭੇਜ ਸਕਦੇ ਹਨ। ਉਨ•ਾਂ ਦੱਸਿਆ ਕਿ ਬਿਨੈ ਪੱਤਰ ਦੇ ਨਾਲ ਅੱਠਵੀਂ ਪਾਸ ਦਾ ਪ੍ਰਮਾਣ ਪੱਤਰ, ਦੋ ਪਾਸਪੋਰਟ ਸਾਈਜ਼ ਫੋਟੋਆਂ ਅਤੇ ਉਮਰ ਦਾ ਪ੍ਰਮਾਣ ਪੱਤਰ ਲਗਾਉਣਾ ਜਰੂਰੀ ਹੈ। ਉਨ•ਾਂ ਦੱਸਿਆ ਕਿ ਬਿਨੈ-ਪੱਤਰ ਇੰਸਟੀਚਿਊਟ ਦੀ ਵੈਬਸਾਈਟ www.chitkara.edu.in ‘ਤੇ ਉਪਲਬਧ ਹੈ ਅਤੇ ਕਾਲਜ ਤੋਂ ਵੀ ਪ੍ਰਾਪਤ ਕੀਤਾ ਜਾ ਸਕਦਾ ਹੈ।

Translate »