February 24, 2012 admin

ਰਾਸ਼ਟ੍ਰੀਯ? ਸਿੱਖ? ਸਗੰਤ?

ਗੁਰਚਰਨਜੀਤ ਸਿੰਘ ਲਾਂਬਾ
5mail: gslamba0santsipahi.org

ਬਹੁ ਚਰਚਿਤ ਅਤੇ ਵਿਵਾਦਤ  ‘ਰਾਸ਼ਟ੍ਰੀਯ ਸਵਯਮਸੇਵਕ ਸੰਘ’ ਦੀ ਇਕ ਪ੍ਰਮੁਖ ਇਕਾਈ ‘ਰਾਸ਼ਟ੍ਰੀਯ ਸਿੱਖ ਸੰਗਤ’ ਨਾਮ ਦੀ ਸੰਸਥਾ ਵੱਲੋਂ ਪੰਜਾਬ ਦੀ ਧਰਤੀ ਤੇ ਹੀ ਸਿੱਖਾਂ ਨੂੰ ਮੁਖ਼ਾਤਬ ਕਰਕੇ ਅਰੰਭੇ ਪ੍ਰਚਾਰ ਨੇ ਸਿੱਖਾਂ ਨੂੰ ਪੂਰੀ ਤਰ•ਾਂ ਚੇਤੰਨ ਅਤੇ ਜਾਗਰੂਕ ਕਰ ਦਿੱਤਾ ਹੈ ।  ਖਾਸ ਕਰਕੇ ਉਹਨਾਂ ਹਾਲਤਾਂ ਵਿਚ ਜਦ ਸ੍ਰੀ ਅਕਾਲ ਤਖਤ ਸਾਹਬਿ ਨੇ ਇਸ ਸੰਸਥਾ ਨੂੰ ਪੰਥ ਵਿਰੋਧੀ ਦੱਸ ਕੇ ਇਹਨਾਂ ਵਿਰੁੱਧ ਹੁਕਮਨਾਮੇ ਜਾਰੀ ਕੀਤੇ ।  ਪਰ ਹੈਰਾਨੀ ਅਤੇ ਪਰੇਸ਼ਾਨੀ ਦੀ ਚਰਮ ਸੀਮਾ ਇਹ ਹੈ ਕਿ ਸਿਧਾਂਤਾਂ ਦੀ ਗੱਲ ਕਰਣ ਵਾਲੀ ਇਸ ਸਸੰਥਾ ਨੇ ਆਪਣੇ ਆਪ ਨੂੰ ਬਰੀ ਕਰਦੀ ਹੋਈ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਮ ਦੀ ਜਾਲ•ੀ ਚਿੱਠੀ ਹੀ ਜਾਰੀ ਕਰ ਦਿੱਤੀ। ਪੰਥਕ ਮਾਸਕ ਸੰਤ ਸਿਪਾਹੀ ਨੇ ਇਸ ਨੂੰ ਉਜਾਗਰ ਕੀਤਾ ਅਤੇ ਸ੍ਰੀ ਅਕਾਲ ਤਖਤ ਸਾਹਿਬ ਨੇ ਸੰਤ ਸਿਪਾਹੀ ਦੀ ਇਸ ਲਈ ਪ੍ਰਸੰਸਾ ਵੀ ਕੀਤੀ। ਸੋ ਇਸ ਸੰਸਥਾ ਬਾਰੇ ਅਤੇ ਇਹਨਾਂ ਦੇ ਗੁੱਝੇ ਉਦੇਸ਼ਾਂ ਅਤੇ ਮਨਸ਼ਾ ਬਾਰੇ ਗੁਰਮਤਿ ਅਤੇ ਪੰਥ ਨੇ ਪਹਿਲਾਂ ਹੀ ਨਿਰਣੇ ਲਏ ਹੋਏ ਹਨ, ਲੋੜ ਕੇਵਲ ਉਨ•ਾਂ ਨੂੰ ਅਮਲੀ ਰੂਪ ਦੇਣ ਦੀ ਹੈ।  ਸਿੱਖ ਹਰ ਧਰਮ ਦਾ ਆਦਰ ਕਰਦਾ ਹੈ ਅਤੇ ਉਹਨਾਂ ਦੀ ਆਜ਼ਾਦੀ ਲਈ ਕੁਰਬਾਨੀ ਤਕ ਦੇਣ ਵਿਚ ਗੁਰੇਜ਼ ਨਹੀਂ ਕਰਦਾ ਪਰ ਨਾਲ ਹੀ ਆਪਣੀ ਵਖਰੀ ਹੋਂਦ ਅਤੇ ਪਛਾਣ ਉਸਦਾ ਬੁਨਿਆਦੀ ਹੱਕ ਅਤੇ ਫ਼ਰਜ਼ ਵੀ ਹੈ। ਇਸ ਵਿਚ ਕੋਈ ਕੋਤਾਹੀ ਜਾਂ ਸਮਝੌਤਾ ਨਹੀਂ ਹੋ ਸਕਦਾ।  ਇਸ ਲਈ ਹਰ  ਸਿਖ ਦਾ ਇਸ ਸੰਸਥਾ ਪ੍ਰਤੀ ਭੰਬਲ ਭੂਸੇ ਅਤੇ ਦੁਬਿਧਾ ਦੀ ਹਾਲਤ ਨੂੰ ਦੂਰ ਕਰਕੇ ਸਹੀ ਜਾਣਕਾਰੀ ਪ੍ਰਾਪਤ ਕਰਨੀ ਅਤੇ  ਇਨ•ਾਂ ਪ੍ਰਤੀ ਜਾਗਰੂਕ ਹੋਣਾ ਲਾਜ਼ਮੀ ਹੈ।
ਪਹਿਲਾ ਵਿਚਾਰ ਤਾਂ ਇਸ ਸੰਸਥਾ ਦੇ ‘ਰਾਸ਼ਟ੍ਰੀਯ ਸਿੱਖ ਸੰਗਤ’ ਦੇ ਨਾਮ ਕਰਣ ਦਾ ਹੀ ਹੈ। ਇਸ ਨਾਮ ਵਿੱਚ ਤਿੰਨ ਲਫ਼ਜ਼ ਹਨ (1) ਰਾਸ਼ਟ੍ਰੀਯ, (2) ਸਿੱਖ ਅਤੇ (3) ਸੰਗਤ।  ਇਸ ਵਿੱਚੋਂ ਸਿੱਖ ਅਤੇ ਸੰਗਤ ਲਈ  ਗੁਰਬਾਣੀ ‘ਤੇ ਗੁਰਮਤਿ ਵੱਲੋਂ ਦਿੱਤੀ ਪਰਿਭਾਸ਼ਾ ਹੀ ਪ੍ਰਵਾਨਤ ਹੋ ਸਕਦੀ ਹੈ ਅਤੇ ਹੋਵੇਗੀ। ਪੰਥ ਪ੍ਰਵਾਨਤ ਸਿੱਖ ਰਹਿਤ ਮਰਿਯਾਦਾ ਮੁਤਾਬਿਕ ਸਿੱਖ ਦੀ ਪਰਿਭਾਸ਼ਾ ਹੈ, ‘ਜੋ ਇਸਤਰੀ ਜਾਂ ਪੁਰਸ਼ ਇਕ ਅਕਾਲ ਪੁਰਖ, ਦਸ ਗੁਰੂ ਸਾਹਿਬਾਨ (ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ) ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਦਸ ਗੁਰੂ ਸਾਹਿਬਾਨ ਦੀ ਬਾਣੀ ਤੇ ਸਿੱਖਿਆ ਤੇ ਦਸਮੇਸ਼ ਜੀ ਦੇ ਅੰਮ੍ਰਿਤ ਉੱਤੇ ਨਿਸ਼ਚਾ ਰੱਖਦਾ ਹੈ ‘ਤੇ ਕਿਸੇ ਹੋਰ ਧਰਮ ਨੂੰ ਨਹੀਂ ਮੰਨਦਾ, ਉਹ ਸਿੱਖ ਹੈ। ‘ ਇਸੇ ਪਰਿਭਾਸ਼ਾ ਨੂੰ ਹੋਰ ਸਪੱਸ਼ਟ ਕਰਦਿਆਂ ਸਿੱਖ ਰਹਿਤ ਮਰਿਯਾਦਾ ਦੇ ਅੰਕ 2 ‘ਗੁਰਮਤਿ ਦੀ ਰਹਿਣੀ’ ਸਿਰਲੇਖ ਹੇਠ ਅੰਕਿਤ ਹੈ, (À) ਇਕ ਅਕਾਲ ਪੁਰਖ਼ ਤੋਂ ਛੁਟ ਕਿਸੇ ਦੇਵੀ ਦੇਵਤੇ ਦੀ ਉਪਾਸਨਾ ਨਹੀਂ ਕਰਨੀ।  (ਅ)  ਆਪਣੀ ਮੁਕਤੀ ਦਾ ਦਾਤਾ ਤੇ ਇਸ਼ਟ ਕੇਵਲ ਦਸ ਗੁਰੂ ਸਾਹਿਬਾਨ, ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਦਸ ਗੁਰੂ ਸਾਹਿਬਾਨ ਦੀ ਬਾਣੀ ਨੂੰ ਮੰਨਣਾ। (Â)  ਖ਼ਾਲਸਾ ਸਾਰੇ ਮਤਾਂ ਤੋਂ ਨਿਆਰਾ ਰਹੇ ਪਰ ਕਿਸੇ ਅਨਧਰਮੀ ਦਾ ਦਿਲ ਨਾ ਦੁਖਾਵੇ।   ਇਸੇ ਤਰ•ਾਂ ਮੌਜੂਦਾ ਗੁਰਦੁਆਰਾ ਐਕਟ ਵਿੱਚ ਵੋਟਰ ਨੂੰ ਐਲਾਨ ਕਰਨਾ ਪੈਂਦਾ ਹੈ ਕਿ ‘ਮੈਂ ਕਿਸੇ ਹੋਰ ਧਰਮ ਨੂੰ ਨਹੀਂ ਮੰਨਦਾ। ‘  ਇਸ ਦੇ ਨਾਲ ਹੀ ਭਾਰਤ ਦੀ ਪਾਰਲੀਮੈਂਟ ਵੱਲੋਂ ਪ੍ਰਵਾਨ ਕੀਤੇ ਦਿੱਲੀ ਗੁਰਦੁਆਰਾ ਐਕਟ ਦੀ ਪਰਿਭਾਸ਼ਾ ਵਿੱਚ ਲਿਖਿਆ ਹੈ ਕਿ ਸਿੱਖ ਉਹ ਹੈ ‘ਜੋ ਕੇਵਲ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਹੈ ਅਤੇ ਜਿਸਦਾ ਹੋਰ ਕੋਈ ਧਰਮ ਨਹੀਂ ਹੈ।’   ਇਸ ਲਈ ਮੌਜੂਦਾ ਸਿੱਖ ਗੁਰਦੁਆਰਾ ਐਕਟ,  ਦਿੱਲੀ ਐਕਟ ਅਤੇ ਸਿੱਖ ਰਹਿਤ ਮਰਿਯਾਦਾ ਵਿੱਚ ਦਿੱਤੀ ਸਿੱਖ ਦੀ ਪਰਿਭਾਸ਼ਾ ਮੁਤਾਬਿਕ ਵੀ  ਕੇਵਲ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਅਤੇ ਹੋਰ ਕਿਸੇ ਧਰਮ ਨੂੰ ਨਾ ਮੰਨਣ ਵਾਲੇ ਨੂੰ ਹੀ ਸਿੱਖ ਤਸਲੀਮ ਕੀਤਾ ਗਿਆ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਅਨਿੰਨ ਸੇਵਕ ਭਾਈ ਮੰਞ ਨੂੰ ਜਦੋਂ ਉਹ ਹਾਲੇ ਸਖੀ ਸਰਵਰੀਆ ਹੀ  ਸੀ ਉਸਨੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕੋਲੋਂ ਸਿੱਖੀ ਦੀ ਦਾਤ ਦੀ ਮੰਗ ਕੀਤੀ ਤਾਂ ਸਾਹਿਬਾਂ ਨੇ ਬਚਨ ਕੀਤੇ ਸੀ, ‘ਸਿੱਖੀ ਤੇ ਸਿੱਖੀ ਨਹੀਂ ਟਿਕਦੀ।’ ਸਿੱਖ ਕੇਵਲ ਇਕ ਦਾ ਹੀ ਹੋ ਸਕਦਾ ਹੈ, ਦੋ ਜਾਂ ਵੱਧ ਦਾ ਨਹੀਂ। ਨਵੀਂ ਇਮਾਰਤ ਬਣਾਉਣੀ ਹੋਵੇ ਤਾਂ ਪਹਿਲਾਂ ਜ਼ਮੀਨ ਪੱਧਰੀ ਕਰਨੀ ਪੈਂਦੀ ਹੈ। ਇਸੇ ਲਈ ਤਾਂ ਸਿੱਖ ਦੀ ਨਿਤਾਪ੍ਰਤਿ ਦੀ ਅਰਦਾਸ ਹੈ, ‘ਸਗਲ ਦੁਆਰ ਕਉ ਛਾਡਿ ਕੈ ਗਹਿਓੁ ਤੁਹਾਰੋ ਦੁਆਰ£’….ਅਤੇ ”ਪਾਂਇ ਗਹੇ ਜਬ ਤੇ ਤੁਮਰੇ ਤਬ ਤੇ ਕੋਊ ਆਂਖ ਤਰੇ ਨਹੀਂ ਆਨਯੋ’… । ਇਸ ਪਿਛੋਕੜ ਵਿੱਚ ਰਾਸ਼ਟ੍ਰੀਯ ਸਿੱਖ ਸੰਗਤ ਨੂੰ ਸਿੱਖ ਦੀ ਇਸ ਧਾਰਮਿਕ ਤੇ ਕਾਨੂੰਨੀ ਪਰਿਭਾਸ਼ਾ ਦਾ ਹੀ ਸਤਿਕਾਰ ਕਰਦਿਆਂ ਸਿੱਖ ਦੇ ਨਿਆਰੇਪਨ, ਇਸ ਦੀ ਅਜ਼ਾਦ ਹਸਤੀ ਨੂੰ ਪ੍ਰਵਾਨ ਕਰਨਾ ਹੋਵੇਗਾ ਅਤੇ ਐਲਾਨਣਾ ਪਵੇਗਾ ਕਿ ਉਹ ਸਿੱਖ ਹੈ ਤੇ ਕੇਵਲ ਸਿੱਖ ਹੀ ਹੈ ਅਤੇ ਕਿਸੇ ਹੋਰ ਧਰਮ ਨੂੰ ਨਹੀਂ ਮੰਨਦਾ।
ਇਸਤੋਂ ਅਗਲਾ ਨੁਕਤਾ ਹੈ ਇਸ ਸੰਸਥਾ ਦੇ ਨਾਮ ਦੇ ਦੂਸਰੇ ਲਫ਼ਜ਼ ‘ਸੰਗਤ’ ਦਾ।  ਸੰਗਤ ਕੀ ਹੈ ਅਤੇ ਕਿਸ ਨੂੰ ਕਿਹਾ ਜਾ ਸਕਦਾ ਹੈ ਇਸਦੀ ਵਿਆਖਿਆ ਗੁਰੂ ਸਾਹਿਬ ਨੇ ਖ਼ੁਦ ਹੀ ਕਰ ਦਿੱਤੀ ਹੈ, ਸਤਸੰਗਤਿ ਕੈਸੀ ਜਾਣੀਐ£ ਜਿਥੈ ਏਕੋ ਨਾਮੁ ਵਖਾਣੀਐ£ (ਗੁਰੂ ਗ੍ਰੰਥ ਸਾਹਿਬ, ਪੰਨਾ 72)  ਹਰ ਭੀੜ ਜਾਂ ਹਜੂਮ ਦਾ ਨਾਮ ਸੰਗਤ ਨਹੀਂ ਹੈ। ਕਲਗੀਧਰ ਪਿਤਾ ਦੇ ਕਲਮੀ ਸੇਵਕ ਭਾਈ ਨੰਦ ਲਾਲ ਜੀ ਫ਼ੁਰਮਾਉਂਦੇ ਹਨ ਕਿ ਭੀੜ ਜਾਂ ਹਜੂਮ ਉਹ ਹੀ ਮੁਬਾਰਕ ਹੈ ਜੋ ਰੱਬੀ ਯਾਦ ਲਈ ਇਕੱਠੀ ਹੋਈ ਹੋਵੇ ਅਤੇ ਜਿਸਦੀ ਬੁਨਿਆਦ ਹੱਕ-ਸੱਚ ਉਤੇ ਹੋਵੇ।   ਇਸਦੇ ਵਿਪਰੀਤ ਜਿਹੜਾ ਹਜੂਮ ਸ਼ੈਤਾਨੀਅਤ ਦੀਆਂ ਘਾੜਤਾਂ ਘੜੇ ਜਾਂ ਜਿਸ ਦੇ ਕੀਤਿਆਂ ਆਖਰਤ ਵਿਚ ਪਛਤਾਵਾ ਹੋਵੇ ਉਹ ਭੀੜ, ਉਹ ਹਜੂਮ, ਉਹ ਇਕੱਠ ਬਦ ਹੈ।
ਆਂ ਹਜੂਮ ਖ਼ੁਸ਼ ਕਿ ਬਹਿਰਿ ਯਾਦਿ ਊ-ਸਤ ਆਂ ਹਜੂਮਿ ਖ਼ੁਸ਼ ਕਿ ਹੱਕ   ਬੁਨਿਆਦਿ ਊੂ-ਸਤ£੨੩£
ਆਂ ਹਜੂਮਿ ਬਦ ਕਿ ਸ਼ੈਤਾਨੀ ਬਵਦ ਆਕਬਤ ਅਜ਼ ਵੈ ਪਸ਼ੇਮਾਨੀ ਬਵਦ£੨੪£
ਸੋ ਗੁਰਮਤਿ ਅਨੁਸਾਰ ਕੇਵਲ ਇੱਕ ਰੱਬ ਦੀ ਉਸਤਤਿ ਵਿੱਚ ਜੁੜੇ ਹਜੂਮ ਨੂੰ ਹੀ ਸੰਗਤ ਪਦ ਪ੍ਰਾਪਤ ਹੈ।  ਵਜ਼ੀਰਾਂ, ਰਾਜਨੀਤਕ ਵਿਅਕਤੀਆਂ ਜਾਂ ਰਾਸ਼ਟ੍ਰੀਯ ਸਿੱਖ ਸੰਗਤ ਵਰਗੀਆਂ ਸੰਸਥਾਵਾਂ ਵੱਲੋਂ ਆਪਣੇ ਮਕਸਦ ਤੇ ਸਿਆਸੀ ਐਲਾਨ-ਨਾਮਿਆਂ ਲਈ ਜੁੜੀ ਭੀੜ ਨੂੰ ਸੰਗਤ ਜਾਂ ਸੰਗਤ ਦਰਸ਼ਨ ਵਰਗੀ ਨਿਰੋਲ ਸਿੱਖ ਸ਼ਬਦਾਵਲੀ ਨੂੰ ਸੰਗਤ ਦਾ ਦਰਜਾ ਨਹੀਂ ਦਿੱਤਾ ਜਾ ਸਕਦਾ ਤੇ ਨਾ ਹੀ ਦੇਣਾ ਚਾਹੀਦਾ ਹੈ।  
ਤੀਸਰਾ ਅਤੇ ਮੁੱਖ ਲਫ਼ਜ਼ ਹੈ ਰਾਸ਼ਟ੍ਰੀਯ।  ਇਹ ਲਫ਼ਜ਼ ਵੀ ਭੁਲੇਖੇ ਨੂੰ ਦੂਰ ਕਰਨ ਦੀ ਬਜਾਇ ਕਈ ਪ੍ਰਸ਼ਨ ਚਿੰਨ• ਖੜ•ੇ ਕਰਦਾ ਹੈ। ਰਾਸ਼ਟਰ ਸ਼ਬਦ ਦਾ ਪਰਯਾਇਵਾਚੀ ਸ਼ਬਦ ਹੈ ਕੌਮ।  ਸੋ ਜੇਕਰ ਸਿੱਖ ਖ਼ੁਦ ਹੀ ਇਕ ਕੌਮ ਹੈ ਤਾਂ ਫਿਰ ਰਾਸ਼ਟਰੀ ਸਿੱਖ ਜਾਂ ਕੌਮੀ ਸਿੱਖ ਕਹਿਣਾ ਅਰਥ ਹੀਣ ਹੈ। ਕੀ ਜੋ ਇਸ ਰਾਸ਼ਟ੍ਰੀਯ ਸਿੱਖ ਸੰਗਤ ਦਾ ਹਿੱਸਾ ਨਹੀਂ ਬਣਿਆ ਉਹ ਰਾਸ਼ਟਰ ਵਿਰੋਧੀ ਹੈ ਜਾਂ ਗੈਰ ਰਾਸ਼ਟਰੀ। ਜੇਕਰ ਇਸ ਦਾ ਅਰਥ ਕਿਸੇ ਵਿਸ਼ੇਸ਼ ਰਾਸ਼ਟਰ ਦੀ ਸੰਗਤ ਕਰ ਕੇ ਲਿਆ ਜਾਵੇ ਤਾਂ ਇਹ ਵੀ ਸਹੀ ਨਹੀਂ ਹੈ, ਕਿਉਂਕਿ ਸਿੱਖ ਤਾਂ ਗੁਰੂ ਦਾ ਵੀ ਨਾ ਰਹਿ ਕੇ ਗੁਰ ਸੰਗਤ ਕੀਨੀ ਖਾਲਸਾ£   ਦੇ ਮੁਤਾਬਿਕ ਵਾਹਿਗੁਰੂ ਜੀ ਕਾ ਖ਼ਾਲਸਾ ਹੋ ਗਿਆ। ਗੁਰੂ ਵੀ ਖਾਲਸੇ ਦਾ ਰੂਪ ਹੋ ਕੇ ਸਿੱਖ ਦਾ ਹਮਸਫ਼ਰ ਹੋ ਤੁਰਿਆ। ਸੋ ਸਿੱਖ ਤਾਂ ਕਿਸੇ ਖ਼ਾਸ ਧੜੇ, ਫ਼ਿਰਕੇ, ਸਾਧ, ਸੰਤ, ਪਾਰਟੀ, ਡੇਰੇ ਜਾਂ ਰਾਸ਼ਟਰ ਦਾ ਨਹੀਂ। ਇਹ ਵਾਹਿਗੁਰੂ ਜੀ ਕਾ ਖਾਲਸਾ ਹੈ। ਰਾਸ਼ਟ੍ਰੀਯ ਸਿੱਖ ਸੰਗਤ ਕੇਵਲ ਹਿੰਦੂ ਸਿੱਖ ਏਕਤਾ ਦੀ ਗੱਲ ਕਰਦੀ ਹੈ ਪਰ ਗੁਰਮਤਿ ਤਾਂ ਮਹਾਨ ਭਾਰਤੀ ਸਿਧਾਂਤ ਵਸੁਦੇਵ ਕਟੁੰਬਕਮ ਅਤੇ ਇਸਲਾਮੀ ਫ਼ਲਸਫ਼ੇ ਰੱਬੁਲ ਆਲਮੀਨ ਦੇ ਸਿਧਾਂਤ ਮੁਤਾਬਿਕ ਪ੍ਰਾਣੀ ਮਾਤਰ ਨੂੰ ਉਸ ਇਕ ਪਰਮ ਪਿਤਾ ਦੀ ਸੰਤਾਨ ਮੰਨਦਿਆਂ ਹੋਇਆਂ ਆਪਸ ਵਿੱਚ ਭਾਈਚਾਰੇ ਦਾ ਪਾਠ ਪੜ•ਾਉਂਦੀ ਹੈ। ਸਿੱਖੀ ਦੀ ਦਾਤ ਪ੍ਰਾਪਤ ਕਰਦਿਆਂ ਉਸ ਨੂੰ ਸਾਰੇ ਸੰਸਾਰ ਦੇ ਭਲੇ ਦੀ ਕਾਮਨਾ ਦਾ ਪਾਠ ਪੜ•ਾਇਆ ਜਾਂਦਾ ਹੈ। ਕਿਸੇ ਸਿੱਖ ਦੀ ਪ੍ਰਪੱਕ ਸਿੱਖੀ ਹੀ ਉਸਦੇ ਵਤਨ ਦੀ ਰਾਖੀ ਦੀ ਸਭ ਤੋਂ ਵੱਡੀ ਜ਼ਾਮਨ ਹੈ। ਸਿੱਖੀ ਦਾ ਸੰਕਲਪ ਤਾਂ ਸਾਰੀ ਮਾਨਵਤਾ ਦੇ ਭਲੇ ਦੀ ਲੋਚਨਾ ਰੱਖਦਿਆਂ ਹੋਇਆਂ ਸਰਬੱਤ ਦੇ ਭਲੇ ਦੀ ਯਾਚਨਾ ਕਰਨਾ ਹੈ। ਇਸੇ ਲਈ ਸਿੱਖ ਤਾਂ ਜਹਾਂ ਜਹਾਂ ਖ਼ਾਲਸਾ ਜੀ ਸਾਹਿਬ, ਤਹਾਂ ਤਹਾਂ ਰਛਿਆ ਰਿਆਇਤ ਦੀ ਮੰਗ ਕਰਦਾ ਹੈ। ਨਿੱਜੀ  ਤੌਰ ‘ਤੇ ਸਿੱਖ ਤਾਂ ਅੰਤਰਰਾਸ਼ਟ੍ਰੀ ਹੋ ਚੁੱਕਾ ਹੈ।  ਕੀ ਉਹ ਅੰਤਰ ਰਾਸ਼ਟਰੀ ਜਾਂ ਗੈਰ ਰਾਸ਼ਟਰੀ ਸਿੱਖ ਇਸ ਰਾਸ਼ਟ੍ਰੀਯ ਸਿੱਖ ਸੰਗਤ ਦਾ ਹਿੱਸਾ ਬਣ ਸਕਦੇ ਹਨ? ‘ਰਾਸ਼ਟ੍ਰੀਯ ਸਿੱਖ ਸੰਗਤ’ ਦੀ ਪ੍ਰਚਾਰ ਵਿਧੀ ਤੋਂ ਸਿੱਖਾਂ ਦੀ ਚਿੰਤਾ ਅਤੇ ਭੈ ਨਿਰਮੂਲ ਨਹੀਂ ਹੈ। ਕਵੀ ਚੂੜਾਮਣਿ ਭਾਈ ਸੰਤੋਖ ਸਿੰਘ ਨੇ ਸੂਰਜ ਪ੍ਰਕਾਸ਼ ਵਿੱਚ ਵਿਚਾਰ ਦਿੱਤੇ ਹਨ ਕਿ ਜੇ ਗੁਰੂ ਗੋਬਿੰਦ ਸਿੰਘ ਜੀ ਨਾ ਹੁੰਦੇ ਤਾਂ ਇਸ ਦੇਸ਼ ਵਿੱਚ ਪੂਰਨ ਰਾਸ਼ਟਰੀ ਏਕਤਾ ਹੋ ਜਾਣੀ ਸੀ।
ਛਾਇ ਜਾਤੀ ਏਕਤਾ ਅਨੇਕਤਾ ਬਿਲਾਇ ਜਾਤੀ, ਹੋਵਤੀ ਕੁਚੁਚੀਲਤਾ ਕਤੇਬਨ ਕੁਰਾਨ ਕੀ।
ਪਾਪ ਪਰਪੱਕ ਜਾਤੇ, ਧਰਮ ਧਸੱਕ ਜਾਤੇ, ਬਰਨ ਗਰਕ ਜਾਤੇ ਸਾਹਿਤ ਬਿਧਾਨ ਕੀ।
ਦੇਵੀ ਦੇਵ ਦਿਹੁਰੇ ਸੰਤੋਖ ਸਿੰਘ ਦੂਰ ਹੋਤੇ, ਰੀਤ ਮਿਟ ਜਾਤੀ ਸਭ ਬੇਦਨ ਪੁਰਾਨ ਕੀ।
ਸ੍ਰੀ ਗੁਰੂ ਗੋਬਿੰਦ ਸਿੰਘ ਪਾਵਨ ਪਰਮ ਸੂਰ,
ਮੂਰਤ ਨ ਹੋਤੀ ਜੋ ਪਹਿ, ਕਰੁਣਾ ਨਿਧਾਨ ਕੀ। (ਭਾਈ ਸੰਤੋਖ ਸਿੰਘ)
ਇਸੇ ਗੱਲ ਨੂੰ ਅਲਬੇਲੇ ਸ਼ਾਇਰ ਬੁੱਲ•ੇ ਸ਼ਾਹ ਨੇ ਵੀ ਆਪਣੇ ਹੀ ਅੰਦਾਜ਼ ਵਿੱਚ ਕਿਹਾ ਹੈ ਕਿ, ਨਾ ਕਹੂੰ ਤਬ ਕੀ ਨਾ ਕਹੂੰ ਜਬ ਕੀ ਬਾਤ ਕਰੂੰ ਮੈਂ ਅਬ ਕੀ, ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ ਤੋ ਸੁੰਨਤ ਹੋਤੀ ਸਬ ਕੀ। ਗੁਰ ਨੇ ਤਾਂ ਤਿਲਕ ਜੰਞੂ ਰਾਖਾ ਪ੍ਰਭੁ ਤਾਂਕਾ ਦੇ ਅਸੂਲ ਤੇ ਮਹਾਨ ਕੁਰਬਾਨੀ ਦੇ ਦਿੱਤੀ। ਰਾਸ਼ਟਰੀ ਏਕਤਾ ਦੇ ਇਸ ਨਾਅਰੇ ਪਿੱਛੇ ਸਿੱਖਾਂ ਦਾ ਧਿਆਨ ਔਰੰਗਜ਼ੇਬ ਵਲੋਂ ਵੀ ਸਾਰੇ ਮੁਲਕ ਦੀ ਏਕਤਾ ਦੀ ਮਨਸ਼ਾ ਵੱਲ ਬਦੋ ਬਦੀ ਚਲੇ ਜਾਣਾ ਸਹਿਜ ਹੀ ਹੈ।  ਸੋ ਉਸ ਗੁਰੂ ਦੇ ਸਿੱਖ ਕੇਵਲ ਉਸ ਰਾਸ਼ਟਰੀ ਏਕਤਾ ਦੇ ਮੁੱਦਈ ਅਤੇ ਸ਼ੈਦਾਈ ਹੋ ਸਕਦੇ ਹਨ ਜੋ ਇਸ ਮਹਾਨ ਦੇਸ਼ ਜਾਂ ਸਾਰੇ ਸੰਸਾਰ ਦੇ ਹਰ ਫ਼ਿਰਕੇ ਤੇ ਧਰਮ ਅਤੇ ਉਨ•ਾਂ ਦੀ ਧਾਰਮਿਕ ਆਜ਼ਾਦੀ ਦੀ ਜ਼ਾਮਨ ਹੋਵੇ। ਦੂਸਰਿਆਂ ਦੀ ਖ਼ਾਤਿਰ ਆਪਾ ਵਾਰਨ ਵਾਲੇ ਸਿੱਖ ਤਾਂ ਭਾਈ ਗੁਰਦਾਸ ਜੀ ਦੇ ਇਸ ਬਚਨ ਦੇ ਪਾਬੰਦ ਹਨ¸
ਮੁਲ ਨ ਮਿਲੈ ਅਮੋਲ ਨ ਕੀਮਤ ਪਾਈਐ।
ਪਾਇ ਤਰਾਜੂ ਤੋਲ ਨ ਅਤੁਲ ਤੁਲਾਈਐ£
ਨਿਜ ਘਰ ਤਖਤ ਅਡੋਲ ਨ ਡੋਲ ਡੋਲਾਈਐ£
ਗੁਰਮੁਖ ਪੰਥ ਨਿਰੋਲ ਨ ਰਲੈ ਰਲਾਈਐ£

Translate »