ਨਵੀਂ ਦਿੱਲੀ, 24 ਫਰਵਰੀ, 2012 : ਭਾਰਤ ਦੀ ਸੰਪੂਰਨ ਉਦਯੋਗਿਕ ਅਰਥ ਵਿਵਸਥਾ ਵਿੱਚ ਸੁਖਮ, ਲਘੂ ਅਤੇ ਦਰਮਿਆਨੇ ਉਦੱਮ ਐਮ.ਐਸ.ਐਮ.ਈ. ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਐਮ.ਐਸ.ਐਮ.ਈ. ਲਘੂ ਉਦਯੋਗਾਂ ਦਾ 80 ਫੀਸਦੀ ਤੋਂ ਵੱਧ ਹੈ ਅਤੇ ਉਦਯੋਗਿਕ ਵਿਕਾਸ ਵਿੱਚ ਸਹਾਇਕ ਹੈ। ਵਿਸ਼ਵੀਕਰਨ ਦੇ ਨਾਲ ਹੀ ਐਮ.ਐਸ.ਐਮ.ਈ. ਦੇ ਵਿਕਾਸ ਲਈ ਨਵੀਨਤਾ ਦੀ ਸਥਿਤ ਸਭਿਆਾਰ ਅਤੇ ਸਮੂਹ ਆਧਾਰਿਤ ਤਰੱਕੀ ਦੀ ਫੌਰੀ ਲੋੜ ਹੈ। ਸਮੂਹ ਆਧਾਰਿਤ ਤਰੱਕੀ ਦੇ ਮਹੱਤਵ ਅਤੇ ਨਵੀਨਤਾ ਨੂੰ ਸ਼ਾਮਲ ਕਰਨ ਦੇ ਤਰੀਕਿਆਂ ਬਾਰੇ ਐਮ.ਐਸਐਮ.ਈ. ਸ਼ਿਖਰ ਸੰਮੇਲਨ ਨਵੀਂ ਦਿੱਲੀ ਵਿੱਚ ਫਿੱਕੀ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ, ਜਿਸ ਦਾ ਵਿਸ਼ਾ ਸੀ ਨਵੀਨਤਾ ਅਤੇ ਸਮੂਹ। ਇਸ ਮੌਕੇ ‘ਤੇ ਐਮ.ਐਸ.ਐਮ.ਈ ਸਕੱਤਰ ਸ਼੍ਰੀ ਆਰ.ਕੇ. ਮਾਥੁਰ ਨੇ ਕਿਹਾ ਕਿ ਅੱਜ ਦੇ ਸ਼ਿਖਰ ਸੰਮੇਲਨ ਦਾ ਵਿਸ਼ਾ ਬਹੁਤ ਪ੍ਰਾਸੰਗਿਕ ਹੈ ਅਤੇ ਇਸ ਖੇਤਰ ਦੇ ਵਿਕਾਸ ਨਾਲ ਜੁੜੇ ਮਹੱਤਵਪੂਰਨ ਮੁੱਦੇ ਵੱਲ ਧਿਆਨ ਆਕਰਸ਼ਿਤ ਕਰਦਾ ਹੈ। ਉਨਾਂ• ਨੈ ਕਿਹ ਕਿ ਸਮੂਹ ਆਧਿਰਤ ਤਰੱਕੀ ਦੇਸ਼ ਵਿੱਚ ਉਦਯੋਗਾਂ ਦੇ ਆਧੁਨਿਕੀਕਰਨ ਲਈ ਇੱਕ ਪ੍ਰਭਾਵਕਾਰੀ ਅਤੇ ਸਫਲ ਔਜ਼ਾਰ ਸਾਬਿਤ ਹੋਈ ਹੈ।
ਉਦੱਮੀ ਵਿਕਾਸ ਪ੍ਰੋਗਰਾਮ ਸਰਕਾਰ ਦਾ ਪ੍ਰਮੁੱਖ ਪ੍ਰੋਗਰਾਮ ਹੈ। ਆਉਣ ਵਾਲੇ ਵਰਿ•ਆਂ ਵਿੱਚ ਰੋਜਗਾਰ ਬਾਜ਼ਾਰ ਵਿੱਚ ਯੁਵਕਾਂ ਦੀ ਵਧਦੀ ਗਿਣਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਮੰਤਰਾਲਾ ਨੇ 2022 ਤੱਕ ਡੇਢ ਕਰੋੜ ਲੋਕਾਂ ਨੂੰ ਅਤੇ 12ਵੀਂ ਪੰਜ ਸਾਲਾ ਯੋਜਨਾ ਦੌਰਾਨ 40 ਲੱਖ ਤੋਂ ਵੱਧ ਲੋਕਾਂ ਨੂੰ ਸਿੱਖਿਅਤ ਕਰਨ ਦਾ ਟੀਚਾ ਰੱਖਿਆ ਹੈ। ਨੀਤੀ ਨਿਰਦੇਸ਼ ਤੈਅ ਕਰਨ ਅਤੇ ਐਮ.ਐਸ.ਈ. ਖੇਤਰ ਦੇ ਵਿਕਾਸ ਦੀ ਸਮੀਖਿਆ ਕਰਨ ਲਈ ਪ੍ਰਧਾਨ ਮੰਤਰੀ ਦੀ ਪ੍ਰਧਾਨਗੀ ਵਿੱਚ ਇੱਕ ਪ੍ਰ੍ਰੀਸ਼ਦ ਦਾ ਗਠਨ ਕੀਤਾ ਗਿਆ ਹੈ।